ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪਿੰਡ ਥੋਪੀਆ ਦੇ ਸਰਕਾਰੀ ਹਾਈ ਸਕੂਲ ਵਿੱਚ ਵਰਲਡ ਕਲਾਸ ਖੇਡ ਮੈਦਾਨ ਬਣਾਉਣ ਲਈ ਗ੍ਰਾਂਟ ਦਾ ਕੀਤਾ ਐਲਾਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 25 ਅਪ੍ਰੈਲ, 2026
ਬਲਾਚੌਰ ਹਲਕੇ ਦੇ ਪਿੰਡ ਥੋਪੀਆ ਵਿਖੇ ਸਥਿਤ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਇੱਕ ਵੱਡਾ ਤੋਹਫਾ ਦਿੰਦਿਆਂ ਰਾਜ ਸਭਾ ਮੈਂਬਰ ਸਰਦਾਰ ਸਤਨਾਮ ਸਿੰਘ ਸੰਧੂ ਨੇ ਥੋਪੀਆ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ 'ਵਰਲਡ ਕਲਾਸ' (ਵਿਸ਼ਵ ਪੱਧਰੀ) ਖੇਡ ਮੈਦਾਨ ਬਣਾਉਣ ਲਈ ਆਪਣੇ ਐਮ.ਪੀ.ਲੈਡ (MPLAD) ਫੰਡ ਵਿੱਚੋਂ ਵਿਸ਼ੇਸ਼ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਐਲਾਨ ਨਾਲ ਪੇਂਡੂ ਖੇਤਰ ਦੇ ਖਿਡਾਰੀਆਂ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਹੈ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ (ਸ਼ਹੀਦ ਭਗਤ ਸਿੰਘ ਨਗਰ) ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਰਾਜ ਸਭਾ ਮੈਂਬਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਪਰਾਲਾ ਖੇਤਰ ਦੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗਾ।
ਸਰਦਾਰ ਸਤਨਾਮ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਨੌਜਵਾਨਾਂ ਦਾ ਅੱਗੇ ਵਧਣਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਖੇਡ ਮੈਦਾਨ ਦਾ ਨਿਰਮਾਣ ਕਾਰਜ ਜਲਦੀ ਹੀ ਸ਼ੁਰੂ ਕਰਵਾਇਆ ਜਾਵੇਗਾ ਅਤੇ ਇਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਨੌਜਵਾਨ ਖਿਡਾਰੀ ਹਰ ਕਿਸਮ ਦੀਆਂ ਖੇਡਾਂ ਦਾ ਅਭਿਆਸ ਕਰ ਸਕਣ।
ਇਸ ਮੌਕੇ ਪਿੰਡ ਦੇ ਸਰਪੰਚ ਅਮਿਤ ਕੁਮਾਰ ਸੇਠੀ ਅਤੇ ਸਥਾਨਕ ਪਤਵੰਤੇ ਸੱਜਣ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਵਰਿੰਦਰ ਕੌਰ ਥਾਂਦੀ,ਸੀਨੀਅਰ ਭਾਜਪਾ ਆਗੂ ਸੰਦੀਪ ਭਾਟੀਆ ਸੋਨੂੰ, ਅਮਨ ਰਾਣਾ, ਜਸਵੰਤ ਸਿੰਘ ਕੰਗਣਾ, ਵਿਜੇ ਟਕਾਰਲਾ, ਪਰਵੀਨ ਪੁਰੀ, ਅਸ਼ੋਕ ਚੇਚੀ, ਰਾਮ ਸ਼ਾਹ ਭਾਟੀਆ, ਬਾਬਾ ਗੁਰਮੀਤ ਸਿੰਘ ਬਕਾਪੁਰ, ਹਰਦੀਪ ਸਿੰਘ ਸੋਹਲ, ਪੰਕਜ਼ ਕੁਮਾਰ, ਸੰਦੀਪ ਭੂੰਬਲਾ,ਨੰਦ ਕਿਸ਼ੋਰ,ਰਾਮ ਥਾਨਵਾਲਾ ਹਾਜਰ ਸਨ।
Click to Follow Babushahi Facebook Page →