ਬੇਅਦਬੀ ਬਿੱਲ 'ਤੇ ਬਹਿਸ; ਪਰਗਟ ਸਿੰਘ ਨੇ ਕਿਹਾ- ਸਿਰਫ਼ ਕਾਨੂੰਨ ਨਹੀਂ, ਸਜ਼ਾ ਮਿਲਣੀ ਚਾਹੀਦੀ ਹੈ
ਚੰਡੀਗੜ੍ਹ, 13 ਅਪ੍ਰੈਲ 2026: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਅੱਜ ਬੇਅਦਬੀ ਵਿਰੁੱਧ ਲਿਆਂਦੇ ਗਏ ਬਿੱਲ 'ਤੇ ਬਹਿਸ ਦੌਰਾਨ ਸਿਆਸੀ ਦੋਸ਼-ਪ੍ਰਤੀਦੋਸ਼ ਦਾ ਸਿਲਸਿਲਾ ਜਾਰੀ ਰਿਹਾ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਬਿੱਲ ਦੇ ਕਾਨੂੰਨੀ ਪਹਿਲੂਆਂ 'ਤੇ ਸਵਾਲ ਚੁੱਕੇ। ਪਰਗਟ ਸਿੰਘ ਨੇ ਬਹਿਸ ਦੀ ਸ਼ੁਰੂਆਤ ਖਾਲਸਾ ਸਾਜਨਾ ਦਿਵਸ ਦੀ ਵਧਾਈ ਨਾਲ ਕੀਤੀ। ਉਨ੍ਹਾਂ ਨੇ ਬਿੱਲ ਦੇ ਰਾਜਨੀਤਿਕ ਅਤੇ ਕਾਨੂੰਨੀ ਪੱਖਾਂ 'ਤੇ ਬੋਲਦਿਆਂ ਕਿਹਾ, 2015 ਤੋਂ ਬਾਅਦ ਹੋਏ ਕਾਂਡਾਂ ਦੀ ਨੀਂਹ 2007 ਦੇ ਵਿਵਾਦਾਂ ਵਿੱਚ ਸੀ।
ਉਨ੍ਹਾਂ ਖ਼ਾਸ ਤੌਰ 'ਤੇ ਮੌੜ ਬਲਾਸਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਮੁਕੰਮਲ ਹੋਣ ਦੇ ਬਾਵਜੂਦ ਸਰਕਾਰ ਨੇ ਪਿਛਲੇ 26 ਮਹੀਨਿਆਂ ਵਿੱਚ ਪ੍ਰੋਸੀਕਿਊਸ਼ਨ ਸੈਂਕਸ਼ਨ (ਮੁਕੱਦਮਾ ਚਲਾਉਣ ਦੀ ਇਜਾਜ਼ਤ) ਦੇਣ ਵਿੱਚ ਦੇਰੀ ਕਿਉਂ ਕੀਤੀ? ਉਨ੍ਹਾਂ ਕਿਹਾ ਕਿ ਪੰਜਾਬ ਦੇ ਪੰਜ ਅਹਿਮ ਬੇਅਦਬੀ ਕੇਸ ਸੂਬੇ ਤੋਂ ਬਾਹਰ ਟ੍ਰਾਂਸਫਰ ਹੋ ਚੁੱਕੇ ਹਨ, ਜਿਸ ਨਾਲ ਗਵਾਹਾਂ ਅਤੇ ਮੁਦਈਆਂ ਲਈ ਮੁਸ਼ਕਲਾਂ ਵਧ ਗਈਆਂ ਹਨ।
ਉਨ੍ਹਾਂ ਖ਼ਦਸ਼ਾ ਜਤਾਇਆ ਕਿ ਪਹਿਲਾਂ ਵੀ ਚਾਰ ਵਾਰ ਬਿੱਲ ਲਿਆਂਦੇ ਗਏ ਸਨ, ਪਰ ਉਹ ਸਿਰੇ ਨਹੀਂ ਚੜ੍ਹੇ। ਉਨ੍ਹਾਂ ਕਿਹਾ ਕਿ ਸਜ਼ਾ ਵਧਾਉਣ ਨਾਲ ਕਾਨੂੰਨ ਦਾ ਨੇਚਰ (ਸੁਭਾਅ) ਬਦਲ ਜਾਵੇਗਾ, ਜਿਸ ਨਾਲ ਇਹ ਮੁੜ ਕੇਂਦਰ ਕੋਲ ਲਟਕ ਸਕਦਾ ਹੈ।
Click to Follow Babushahi Facebook Page →