Indian Navy 'ਚ ਅਫ਼ਸਰ ਬਣਨ ਦਾ ਸੁਨਹਿਰੀ ਮੌਕਾ; 24 ਫਰਵਰੀ ਤੱਕ ਕਰੋ ਅਪਲਾਈ
ਨਵੀਂ ਦਿੱਲੀ: 8 ਫਰਵਰੀ 2026- ਦੇਸ਼ ਦੀ ਸੇਵਾ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਭਾਰਤੀ ਨੇਵੀ (Indian Navy) ਵਿੱਚ ਸ਼ਾਮਲ ਹੋਣ ਦਾ ਵੱਡਾ ਮੌਕਾ ਹੈ। ਭਾਰਤੀ ਨੇਵੀ ਵੱਲੋਂ ਸ਼ਾਰਟ ਸਰਵਿਸ ਕਮਿਸ਼ਨ ਅਫ਼ਸਰ (SSC Officer) ਦੀਆਂ ਵੱਖ-ਵੱਖ ਐਂਟਰੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਐਗਜ਼ੀਕਿਊਟਿਵ (Executive), ਐਜੂਕੇਸ਼ਨ (Education) ਅਤੇ ਟੈਕਨੀਕਲ (Technical) ਬ੍ਰਾਂਚਾਂ ਲਈ ਭਰਤੀ ਕੀਤੀ ਜਾਵੇਗੀ।
ਅਪਲਾਈ ਕਰਨ ਦੀ ਮਿਤੀ
ਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 24 ਜਨਵਰੀ 2026 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਅਪਲਾਈ ਕਰਨ ਦੀ ਆਖ਼ਰੀ ਮਿਤੀ 24 ਫਰਵਰੀ 2026 ਹੈ।
ਕਿਵੇਂ ਕਰੀਏ ਅਪਲਾਈ: ਇੱਛੁਕ ਉਮੀਦਵਾਰ ਭਾਰਤੀ ਨੇਵੀ ਦੀ ਅਧਿਕਾਰਤ ਵੈੱਬਸਾਈਟ www.joinindiannavy.gov.in 'ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।