ਕੀਨੂੰ ਖਤ ਲਿਖਿਆ ਗਿਆ ਸੀ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਸਿਰਫ ਇੱਕ ਦਿਖਾਵੇ ਲਈ ਹੀ -- ਅਰਵਿੰਦ ਸ਼ਰਮਾ
ਸੁਖਮਿੰਦਰ ਭੰਗੂ
ਲੁਧਿਆਣਾ 5 ਜੂਨ 2025 - ਲੁਧਿਆਣਾ ਵਿੱਚ ਬੀਤੇ ਕੁੱਝ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਖ-ਵੱਖ ਹਲਕਿਆਂ ਵਿੱਚ ਉਥੋਂ ਦੇ ਐਮਐਲਏ ਦੁਆਰਾ ਸਫਾਈ ਮੁਹਿੰਮ ਚਲਾਈ ਗਈ ਹੈ। ਇਹ ਮੁਹਿੰਮ ਬੜੇ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਅਤੇ ਲੋਕ ਹਿੱਤ ਵਿੱਚ ਹੈ। ਹਰ ਇਕ ਐਮਐਲਏ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਉਸ ਦੇ ਹਲਕੇ ਵਿੱਚ ਸਫਾਈ ਪੂਰੇ ਤਰੀਕੇ ਨਾਲ ਹੋਵੇ। ਪਰ ਹਲਕਾ ਪੱਛਮੀ ਜੋ ਕਿ ਹੋਟ ਸੀਟ ਮੰਨਿਆ ਜਾ ਰਿਹਾ ਹੈ ਉਸ ਵਿੱਚ ਸਫਾਈ ਨਾਂ ਦੀ ਕੋਈ ਵੀ ਚੀਜ਼ ਨਹੀਂ ਦਿਖ ਰਹੀ ਕਿਉਂਕਿ ਬੀਤੇ ਦਿਨੀ ਉਥੋਂ ਦੇ ਮੌਜੂਦਾ ਐਮਐਲਏ ਗੁਰਪ੍ਰੀਤ ਗੋਗੀ ਜੀ ਦੀ ਮੌਤ ਹੋਣ ਤੋਂ ਬਾਅਦ ਇਸ ਹਲਕੇ ਦਾ ਕੋਈ ਵੀ ਵਾਲੀ ਵਾਰਸ ਨਹੀਂ ਰਿਹਾ। ਨਿਗਮ ਬੀ ਇਸ ਹਲਕੇ ਦੇ ਵਿਕਾਸ ਵਿੱਚ ਤੇ ਸਫਾਈ ਵਿੱਚ ਕੋਈ ਧਿਆਨ ਨਹੀਂ ਦੇ ਰਿਹਾ।
ਹਲਕੇ ਦੇ ਪਾਸ ਏਰੀਏ ਦੀ ਮਾਡਲ ਟਾਊਨ ਗੋਲ ਮਾਰਕੀਟ ਵਿੱਚ ਵੀ ਨਾਲ ਸਫਾਈ ਦਾ ਬਹੁਤ ਬੁਰਾ ਹਾਲ ਹੈ। ਕੋਈ ਵੀ ਅਧਿਕਾਰੀ ਤੇ ਕਰਮਚਾਰੀ ਇਸ ਹਲਕੇ ਵੱਲ ਧਿਆਨ ਨਹੀਂ ਦੇ ਰਿਹਾ। ਮਾਡਲ ਟਾਊਨ ਦੇ ਇਲਾਕੇ ਦੀ ਤਸਵੀਰਾਂ ਮੂੰਹੋਂ ਬੋਲ ਰਹੀਆਂ ਹਨ ਕਿ ਸਫਾਈ ਕਿਸ ਤਰ੍ਹਾਂ ਹੋ ਰਹੀ ਹੈ ਹੋਈ ਵੀ ਹੈ ਜਾਂ ਨਹੀਂ ਹੋਈ। ਇਸ ਦਾ ਨੋਟਿਸ ਲੈਂਦੇ ਹੋਏ ਆਰ ਟੀ ਆਈ ਸਕੱਤਰ ਅਰਵਿੰਦ ਸ਼ਰਮਾ ਨੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਹੋਰ ਜਿੰਮੇਵਾਰ ਅਫਸਰਾਂ ਨੂੰ ਇੱਕ ਸਵਾਲ ਕੀਤਾ ਕਿ ਸਫਾਈ ਦੀ ਹਾਲਤ ਮਾਡਲ ਟਾਊਨ ਗੋਲ ਮਾਰਕੀਟ ਅਤੇ ਹੋਰ ਕਈ ਇਲਾਕਿਆਂ ਵਿੱਚ ਬਹੁਤ ਬੁਰਾ ਹੈ। ਕੂੜਾ ਇਨਾ ਕੁ ਜਮਾ ਹੋਇਆ ਪਿਆ ਹੈ ਹੈ ਉਪਰੋਂ ਬਰਸਾਤਾਂ ਦੇ ਦਿਨ ਹੋਣ ਕਾਰਨ ਡੇਂਗੂ ਦੇ ਫੈਲਣ ਦਾ ਖਤਰਾ ਵੀ ਬਣਿਆ ਹੋਇਆ ਹੈ ਪਰ ਕਾਰਪੋਰੇਸ਼ਨ ਦੇ ਕੰਨ ਤੇ ਕੋਈ ਵੀ ਜੂੰ ਨਹੀਂ ਸਰਕ ਰਹੀ ।
ਦੂਸਰੇ ਪਾਸੇ ਜਦੋਂ ਨਗਰ ਨਿਗਮ ਦੇ ਹੈਲਥ ਅਧਿਕਾਰੀ ਵਿਪੁਲ ਮਲਹੋਤਰਾ ਨਾਲ ਗੱਲ ਕੀਤੀ ਤਾਂ ਓਹਨਾਂ ਨੇ ਕਿਹਾ ਕਿ ਕੋਈ ਕੋਈ ਵੀ ਸ਼ਿਕਾਇਤ ਆਉਂਦੀ ਹੈ ਜਾਂ ਕੋਈ ਵੀ ਇਸ ਤਰਾਂ ਦੀ ਖ਼ਬਰ ਹੁੰਦੀ ਹੈ ਤਾਂ ਅਸੀਂ ਉਸਦਾ ਹੱਲ ਕਰਦੇ ਹਾਂ,। ਜਦੋਂ ਉਹਨਾਂ ਨੂੰ ਇਸ ਗੰਦਗੀ ਸਬੰਧਤ ਫੋਟੋਆਂ ਭੇਜੀਆਂ ਗਈਆਂ ਤਾਂ ਉਹਨਾਂ ਨੇ ਭਰੋਸਾ ਦਵਾਇਆ ਕਿ ਇਹ ਵੀ ਜਲਦ ਹੀ ਕਰਵਾ ਦਿੱਤਾ ਜਾਵੇਗਾ।