Panjab-95: ਜੇ ਮੈਂ ਪ੍ਰੋਡਿਊਸਰ ਹੁੰਦਾ ਤਾਂ, ਮੈਂ 'ਪੰਜਾਬ 95' ਕੱਢ ਵੀ ਦਿੰਦਾ- ਦਿਲਜੀਤ ਦੋਸਾਂਝ ਦਾ ਵੱਡਾ ਬਿਆਨ
ਚੰਡੀਗੜ੍ਹ, 19 ਅਕਤੂਬਰ 2025- ਵਿਸ਼ਵ ਪ੍ਰਸਿੱਧ ਪੰਜਾਬੀ ਕਲਾਕਾਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਪੰਜਾਬ-95 ਫਿਲਮ ਬਾਰੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਲਾਈਵ ਵਿੱਚ ਕਿਹਾ ਕਿ ਪੰਜਾਬ-95 ਨੂੰ ਰਿਲੀਜ਼ ਕਰਵਾਉਣ ਲਈ ਅਸੀਂ ਤਾਂ ਪੂਰਾ ਜ਼ੋਰ ਲਾ ਲਿਆ, ਪਰ ਸਾਡਾ ਜ਼ੋਰ ਨਹੀਂ ਚੱਲਿਆ।
ਦਿਲਜੀਤ ਦੋਸਾਂਝ ਨੇ ਅੱਗੇ ਕਿਹਾ ਕਿ ਜੇ ਮੈਂ ਪ੍ਰੋਡਿਊਸਰ ਹੁੰਦਾ ਤਾਂ ਮੈਂ ਕੱਢ ਵੀ ਦਿੰਦਾ। ਪਰ, ਨਾ ਮੈਂ ਪ੍ਰੋਡਿਊਸਰ, ਨਾ ਮੈਂ ਡਾਇਰੈਕਟਰ, ਮੈਂ ਫਿਲਮ ਚ ਕੰਮ ਕੀਤਾ। ਆਪਾਂ ਤਾਂ ਜੀ ਪੂਰਾ ਜ਼ੋਰ ਲਾਇਆ ਪਰ ਬੰਦੇ ਦੇ ਹੱਥ ਹੈ ਨਹੀਂ ਕੁੱਝ ਵੀ, ਸਿਰਫ਼ ਗੱਲਾਂ ਹੀ ਨੇ ਇਸ ਤੋਂ ਉੱਪਰ ਹੈ ਨਹੀਂ ਬੰਦਾ।