ਪ੍ਰੀਖਿਆ ਯੋਧਿਆਂ ਦੀ ਨਵੀਂ ਪਰਿਭਾਸ਼ਾ : ਪ੍ਰੀਖਿਆ ਦੇ ਯੁੱਧ ਖੇਤਰ ਤੋਂ ਪਰ੍ਹੇ*
ਕੁਦਰਤ ਨੇ ਆਪਣੀ ਅਸੀਮ ਬੁੱਧੀ ਨਾਲ ਹਰ ਇੱਕ ਮਨੁੱਖ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਹੈ – ਸਾਡੀਆਂ ਉਂਗਲਾਂ ਦੇ ਨਿਸ਼ਾਨ ਤੋਂ ਲੈ ਕੇ ਅੱਖਾਂ ਦੀਆਂ ਪੁਤਲੀਆਂ ਤੱਕ, ਸਾਡੇ ਤਜ਼ਰਬੇ ਤੋਂ ਲੈ ਕੇ ਵਿਚਾਰਾਂ ਤੱਕ, ਸਾਡੀਆਂ ਪ੍ਰਤਿਭਾਵਾਂ ਤੋਂ ਲੈ ਕੇ ਉਪਲਬਧੀਆਂ ਤੱਕ। ਮਨੁੱਖੀ ਵਿਲੱਖਣਤਾ ਬਾਰੇ ਇਹ ਡੂੰਘੀ (ਗਹਿਨ) ਸੱਚਾਈ ਸਾਡੇ ਸਮਾਜ ਦੀ ਵਿਸ਼ੇਸ਼ਤਾ ਰਹੀ ਹੈ ਅਤੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਇਸ ਵਿਸ਼ੇਸ਼ਤਾ ਨੂੰ ਪ੍ਰਤਿਬਿੰਬਤ ਕਰਨਾ ਚਾਹੀਦਾ ਹੈ। ਹਰ ਇੱਕ ਬੱਚੇ ਵਿੱਚ ਕੁੱਝ ਜਨਮ ਤੋਂ ਹੀ ਪ੍ਰਤਿਭਾ ਹੁੰਦੀ ਹੈ, ਕੁਝ ਅਕਾਦਮਿਕ ਪ੍ਰਤਿਭਾ ਨਾਲ ਚਮਕਦੇ ਹਨ, ਕੁਝ ਰਚਨਾਤਮਕਤਾ ਲਈ ਤਿਆਰ ਹੁੰਦੇ ਹਨ, ਅਤੇ ਕੁਝ ਹੋਰ ਐਥਲੈਟਿਕਸ ਅਤੇ ਪੇਸ਼ੇਵਰ ਸੂਝ-ਬੂਝ ਨਾਲ ਲੈਸ ਹੁੰਦੇ ਹਨ। ਇਸ ਵਿਲੱਖਣਤਾ ਨੂੰ ਦਰਸਾਉਂਦੇ ਹੋਏ, ਸਵਾਮੀ ਵਿਵੇਕਾਨੰਦ ਨੇ ਇੱਕ ਵਾਰ ਕਿਹਾ ਸੀ, "ਸਿੱਖਿਆ ਮਨੁੱਖ ਵਿੱਚ ਪਹਿਲਾਂ ਤੋਂ ਮੌਜੂਦ ਸੰਪੂਰਨਤਾ ਦਾ ਪ੍ਰਗਟਾਵਾ ਹੈ।"
ਇੱਕ ਬੱਚੇ ਦੀ ਕੁਦਰਤੀ ਪ੍ਰਤਿਭਾ ਨੂੰ ਨਿਖਾਰਨਾ ਅਤੇ ਉਸ ਨੂੰ ਉਸ ਦੀ ਪਸੰਦ ਦੇ ਅਕਾਦਮਿਕ ਅਤੇ ਪਾਠਕ੍ਰਮ ਗਤੀਵਿਧੀਆਂ ਵਿੱਚ ਰਚਨਾਤਮਕ ਤੌਰ 'ਤੇ ਸ਼ਾਮਲ ਕਰਨਾ ਸਾਡੀਆਂ ਵਿਦਿਅਕ ਸੰਸਥਾਵਾਂ ਦੇ ਸਾਹਮਣੇ ਮੁਸ਼ਕਲ ਚੁਣੌਤੀਆਂ ਰਹੀਆਂ ਹਨ। ਸਿੱਖਿਅਕਾਂ ਅਤੇ ਨੀਤੀ ਨਿਰਮਾਤਾਵਾਂ ਦੇ ਤੌਰ 'ਤੇ ਸਾਡੀ ਭੂਮਿਕਾ, ਇੱਕ ਬੱਚੇ ਦੀ ਵਿਲੱਖਣ ਪ੍ਰਤਿਭਾ ਨੂੰ ਵਿਕਸਿਤ ਕਰਨਾ ਹੈ, ਜਿਸ ਨਾਲ ਉਹ ਚੁਣੇ ਹੋਏ ਟੀਚੇ ਵਿੱਚ ਉੱਦਮਤਾ ਹਾਸਲ ਕਰ ਸਕਣ। ਰਾਸ਼ਟਰੀ ਸਿੱਖਿਆ ਨੀਤੀ (NEP) 2020 ਨੇ ਪ੍ਰਤਿਭਾ ਨੂੰ ਪਰਿਭਾਸ਼ਿਤ ਕਰਨ ਅਤੇ ਉਸ ਨੂੰ ਵਿਕਸਿਤ ਕਰਨ ਦੇ ਤਰੀਕੇ ਵਿੱਚ ਵਿਲੱਖਣ ਤਬਦੀਲੀ ਕੀਤੀ ਹੈ। ਇਹ ਇੱਕ ਦਾਰਸ਼ਨਿਕ ਢਾਂਚਾ ਹੈ ਜੋ ਅਸਲ ਵਿੱਚ ਸਾਡੇ ਹਰ ਇੱਕ ਬੱਚੇ ਵਿੱਚ ਮੌਜੂਦ ਵਿਲੱਖਣਤਾ ਦੀ ਸੂਖਮ ਰੁਪ-ਰੇਖਾ ਦਾ ਵਰਣਨ ਕਰ ਸਕਦਾ ਹੈ, ਜੋ ਸਾਡੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਂਦੇ ਹਨ।
ਸਾਡੇ ਪ੍ਰਧਾਨ ਮੰਤਰੀ ਦੀ ਦੂਰ-ਅੰਦੇਸ਼ੀ ਅਗਵਾਈ ਹੇਠ, ਅਸੀਂ ਸਿੱਖਿਆ ਵਿੱਚ ਸੰਪੂਰਨ ਸੁਧਾਰ ਲਾਗੂ ਕਰ ਰਹੇ ਹਾਂ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੱਚੇ ਦੀ ਵਿਦਿਅਕ ਯਾਤਰਾ ਹਮੇਸ਼ਾ ਦਿਲਚਸਪ ਅਤੇ ਯਾਦਗਾਰੀ ਰਹੇ। ਬੱਚੇ ਪੜ੍ਹਾਈ ਅਤੇ ਪ੍ਰੀਖਿਆ ਦੌਰਾਨ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਤਣਾਅ ਅਤੇ ਦਬਾਅ ਤੋਂ ਮੁਕਤ ਰਹਿਣ। ਇਹ ਦ੍ਰਿਸ਼ਟੀਕੋਣ ਸਾਡੇ ਵਿਦਿਅਕ ਸੁਧਾਰਾਂ ਦਾ ਕੇਂਦਰ ਹੈ, ਬੁਨਿਆਦੀ ਸਿੱਖਿਆ ਤੋਂ ਲੈ ਕੇ ਸਿੱਖਿਆ ਅਤੇ ਖੋਜ ਦੇ ਉੱਚਤਮ ਪੱਧਰਾਂ ਤੱਕ।
ਕੁਝ ਵਰ੍ਹਿਆਂ ਪਹਿਲਾਂ, ਸਾਡੇ ਨੌਜਵਾਨ ਸਿਖਿਆਰਥੀਆਂ ਲਈ ਬਾਲ ਵਾਟਿਕਾ ਜਾਂ ਖਿਡੌਣਿਆਂ 'ਤੇ ਅਧਾਰਿਤ ਸਿੱਖਿਆ ਨੇ ਵਿਆਪਕ ਸ਼ੱਕ ਨੂੰ ਸੱਦਾ ਦਿੰਦੀ ਸੀ। ਅੱਜ, ਐੱਨਈਪੀ ਦੀ ਬਦੌਲਤ, ਇਹ ਨਵੀਨਤਾਕਾਰੀ ਦ੍ਰਿਸ਼ਟੀਕੋਣ ਸ਼ੁਰੂਆਤੀ ਸਿੱਖਿਆ ਨੂੰ ਮਾਮੂਲੀ ਪਰਿਵਰਤਨ ਲਿਆ ਰਹੇ ਹਨ, ਜਿਸ ਤੋਂ ਸਿੱਖਣਾ ਅਕਾਊ ਹੋਣ ਦੀ ਬਜਾਏ ਇੱਕ ਆਨੰਦਦਾਇਕ ਕੰਮ ਬਣਾ ਬਣ ਗਿਆ ਹੈ। ਸਾਡੀ ਨਵੀਂ ਸਿੱਖਿਆ ਪ੍ਰਣਾਲੀ ਦਾ ਮੰਨਣਾ ਹੈ ਕਿ ਹਰ ਬੱਚਾ ਆਪਣੀ ਕੁਦਰਤੀ ਪ੍ਰਤਿਭਾ ਦੇ ਅਨੁਸਾਰ ਵਿਕਾਸ ਕਰਦਾ ਹੈ।
ਸਾਡੀ ਕ੍ਰੈਡਿਟ ਟ੍ਰਾਂਸਫਰ ਪਾਲਿਸੀ ਜੋ ਇੱਕ ਅਕਾਦਮਿਕ ਬੈਂਕ ਆਫ਼ ਕ੍ਰੈਡਿਟ ਸਥਾਪਿਤ ਕਰਦੀ ਹੈ, ਇੱਕ ਹੋਰ ਪ੍ਰਗਤੀਸ਼ੀਲ ਕਦਮ ਅੱਗੇ ਵਧਾਉਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜੀਵਨ ਦਾ ਮਾਰਗ ਹਮੇਸ਼ਾ ਸਿੱਧਾ ਨਹੀਂ ਹੋ ਸਕਦਾ, ਸਗੋਂ ਇਸ ਵਿੱਚ ਉਤਰਾਅ-ਚੜ੍ਹਾਅ ਵੀ ਆ ਸਕਦੇ ਹਨ ਅਤੇ ਸਿੱਖਣਾ ਵੱਖ-ਵੱਖ ਹਾਲਾਤਾਂ ਵਿੱਚ ਵੱਖ-ਵੱਖ ਗਤੀ ਨਾਲ ਹੋ ਸਕਦਾ ਹੈ। ਸਿਖਿਆਰਥੀ ਰਸਮੀ ਸਿੱਖਿਆ ਨੂੰ ਰੋਕ ਸਕਦੇ ਹਨ ਕਿਉਂਕਿ ਉਹ ਆਪਣੀ ਦਿਲਚਸਪੀ ਦੇ ਮੁਤਾਬਕ ਕੰਮ ਕਰਦੇ ਹਨ, ਵਿਵਹਾਰਿਕ ਤਜ਼ਰਬੇ ਪ੍ਰਾਪਤ ਕਰਦੇ ਹਨ ਅਤੇ ਆਪਣੇ ਪਰਿਵਾਰ ਦਾ ਸਮਰਥਨ ਕਰਦੇ ਹਨ। ਜਦੋਂ ਉਹ ਰਮਸੀ ਸਿੱਖਿਆ ਵੱਲ ਵਾਪਸ ਆਉਂਦੇ ਹਨ, ਤਾਂ ਉਨ੍ਹਾਂ ਦੇ ਆਪਣੇ ਤਜ਼ਰਬਿਆਂ ਅਤੇ ਉਪਲਬਧੀਆਂ ਕੰਮ ਆਉਂਦੀਆਂ ਹਨ ਅਤੇ ਇਨ੍ਹਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ, ਜੋ ਉਨ੍ਹਾਂ ਦੇ ਕ੍ਰੈਡਿਟ ਅਕਾਦਮਿਕ ਰਿਕਾਰਡ ਵਿੱਚ ਗਿਣਿਆ ਜਾਂਦਾ ਹੈ। ਇਹ ਅਨੁਕੂਲਤਾ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਸਿੱਖਣ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ, ਜੋ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਦੇ ਕਿਸੇ ਵੀ ਮੋੜ ‘ਤੇ ਸਿੱਖਣ ਦੇ ਈਕੋਸਿਸਟਮ ਵਿੱਚ ਵਾਪਸ ਲਿਆਉਂਦੇ ਹਨ।
ਸਰਕਾਰ ਅਜਿਹਾ ਸੱਭਿਆਚਾਰ ਵਿਕਸਿਤ ਕਰਨ ਲਈ ਵਚਨਬੱਧ ਹੈ, ਜਿੱਥੇ ਪ੍ਰੀਖਿਆ ਵਿੱਚ ਸਫ਼ਲਤਾ ਕਦੇ ਵੀ ਸਮੁੱਚੇ ਵਿਕਾਸ ‘ਤੇ ਹਾਵੀ ਨਾ ਹੋਵੇ, ਜਿਸ ਨਾਲ ਸਾਡੇ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਨਾ ਪਹੁੰਚੇ। ਇਸ ਮਹੱਤਵਪੂਰਨ ਚੁਣੌਤੀ ਨੂੰ ਪਹਿਚਾਣਦੇ ਹੋਏ, ਸਾਡੀ ਸਰਕਾਰ ਨੇ ਪ੍ਰੀਖਿਆ ਨਾਲ ਸਬੰਧਿਤ ਤਣਾਅ ਨੂੰ ਦੂਰ ਕਰਨ ਵਿੱਚ ਮਦਦ ਕਰਨਾ ਇੱਕ ਰਾਸ਼ਟਰੀ ਤਰਜੀਹ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਦੀ ਬੇਮਿਸਾਲ "ਪਰੀਕਸ਼ਾ ਪੇ ਚਰਚਾ" ਪਹਿਲ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਮੁਲਾਂਕਣ ਦੇ ਤਰੀਕੇ ਨੂੰ ਬਦਲਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਗੱਲਬਾਤ ਨੇ ਪ੍ਰੀਖਿਆ ਦੀ ਚਿੰਤਾ ਨੂੰ ਰਾਸ਼ਟਰੀ ਸੰਵਾਦ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਪਿਛਲੇ ਕਈ ਵਰ੍ਹਿਆਂ ਤੋਂ ਪ੍ਰੀਖਿਆਵਾਂ ਨੂੰ ਲੈ ਕੇ ਹੋਣ ਵਾਲੀ ਚਿੰਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਸੰਵੇਦਨਸ਼ੀਲ ਦਿਮਾਗ 'ਤੇ ਵਾਧੂ ਦਬਾਅ ਪਾਉਂਦੀ ਹੈ।
ਪ੍ਰਧਾਨ ਮੰਤਰੀ ਦੇ ਜੀਵਨ ਅਤੇ ਤਜ਼ਰਬਿਆਂ ਤੋਂ ਲਏ ਗਏ ਵਿਵਹਾਰਕ ਸੁਝਾਵਾਂ ਦੀ ਪ੍ਰੀਖਿਆਰਥੀਆਂ ਨੇ ਬਹੁਤ ਸ਼ਲਾਘਾ ਕੀਤੀ ਹੈ, ਜਿਸ ਨਾਲ ਉਨ੍ਹਾਂ ਦਾ ਪ੍ਰੀਖਿਆ ਵਿੱਚ ਤਣਾਅ-ਮੁਕਤ ਪ੍ਰਦਰਸ਼ਨ ਯਕੀਨੀ ਬਣਾਇਆ ਗਿਆ ਹੈ। ਸੱਚੀ ਅਗਵਾਈ ਦੀ ਇੱਕ ਉਦਾਹਰਣ ਵਜੋਂ, ਅਸੀਂ ਭਾਰਤੀਆਂ ਦੀ ਭਵਿੱਖੀ ਪੀੜ੍ਹੀ ਨੂੰ ਹੁਲਾਰਾ ਦੇਣ ਲਈ ਇੱਕ ਦੂਰਦਰਸ਼ੀ ਨੇਤਾ ਦੇ ਸਮਰਪਣ ਨੂੰ ਦੇਖ ਰਹੇ ਹਾਂ ਜੋ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦਿੰਦਾ ਹੈ ਅਤੇ ਦੇਸ਼ ਦੇ ਵਿਕਾਸ ਵੱਲ ਨਿਰੰਤਰ ਅਗ੍ਰਸਰ ਹੋਣਾ ਯਕੀਨੀ ਬਣਾਉਂਦਾ ਹੈ। ਮਾਤਾ-ਪਿਤਾ ਤੇ ਸਮਾਜ ਅਤੇ ਨਾਗਰਿਕਾਂ 'ਤੇ ਇਹ ਪਰਿਵਰਤਨ ਕੇਂਦ੍ਰਿਤ ਹਨ। ਪਰੀਕਸ਼ਾ ਪੇ ਚਰਚਾ ਮਾਨਸਿਕ ਸਿਹਤ ਅਤੇ ਸਹਾਇਕ ਲਰਨਿੰਗ ਵਾਤਾਵਰਣ ਦੇ ਮਹੱਤਵ ਨੂੰ ਉਜਾਗਰ ਕਰਨ ਵਿੱਚ ਪਰਿਵਰਤਨਕਾਰੀ ਰਹੀ ਹੈ। ਇਹ ਇੱਕ ਅਜਿਹੀ ਮਾਨਸਿਕਤਾ ਹੈ ਜਿਸ ਨੂੰ ਸਿਰਫ਼ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੀਆਂ ਬੋਰਡ ਕਲਾਸਾਂ ਦੇ ਇਲਾਵਾ ਸਾਰੀਆਂ ਕਲਾਸਾਂ ਅਤੇ ਹਰ ਉਮਰ ਦੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ। ਪ੍ਰੀਖਿਆ ਦੇ ਸਮੇਂ ਦਬਾਅ ਅਤੇ ਤਣਾਅ ਨੂੰ ਦੂਰ ਕਰਨ ਦੇ ਸਾਰੇ ਪੜਾਵਾਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ।
ਰਵਿੰਦਰਨਾਥ ਟੈਗੋਰ ਦੇ ਬੁੱਦੀਮਾਨ ਸ਼ਬਦਾਂ ਵਿੱਚ, "ਬੱਚੇ ਨੂੰ ਉਸ ਦੀ ਆਪਣੀ ਸਿੱਖਿਆ ਤੱਕ ਸੀਮਤ ਨਾ ਰੱਖੋ, ਕਿਉਂਕਿ ਉਹ ਕਿਸੇ ਹੋਰ ਸਮੇਂ ਵਿੱਚ ਪੈਦਾ ਹੋਇਆ ਹੈ।" ਵਿਦਿਅਕ ਪਰਿਵਰਤਨ ਦੇ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਇਸੇ ਗਿਆਨ ਨਾਲ ਨਿਰਦੇਸ਼ਿਤ ਹੈ। ਇਹ ਵਿਚਾਰ ਕਿ ਸਿੱਖਿਆ ਵਿੱਚ ਤਣਾਅ ਅਟੱਲ ਹੈ, ਇਸ ਸਮਝ ਨੂੰ ਬਦਲਣ ਦੀ ਜ਼ਰੂਰਤ ਹੈ ਕਿ ਅਸਲ ਸਿੱਖਿਆ ਪੋਸ਼ਣ ਕਰਨ ਵਾਲੇ ਵਾਤਾਵਰਣ ਵਿੱਚ ਵਧਦੀ-ਫੁੱਲਦੀ ਹੈ। ਜਦੋਂ ਭਾਈਚਾਰਾ, ਅਧਿਆਪਕ ਅਤੇ ਪਰਿਵਾਰ ਮਿਲ ਕੇ ਅਜਿਹਾ ਮਾਹੌਲ ਬਣਾਉਂਦੇ ਹਨ ਜਿੱਥੇ ਵਿਦਿਆਰਥੀ ਦਾ ਵਿਕਾਸ ਹੋ ਸਕੇ, ਤਾਂ ਸਫਲਤਾ ਜ਼ਰੂਰ ਮਿਲਦੀ ਹੈ। ਕਲਾਸਰੂਮ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ, ਕਿੱਤਾਮੁਖੀ ਟ੍ਰੇਨਿੰਗ ਕੇਂਦਰਾਂ ਤੋਂ ਲੈ ਕੇ ਖੋਜ ਪ੍ਰਯੋਗਸ਼ਾਲਾਵਾਂ ਤੱਕ, ਸਾਨੂੰ ਅਜਿਹੇ ਸਥਾਨ ਬਣਾਉਣੇ ਚਾਹੀਦੇ ਹਨ ਜਿੱਥੇ ਵੱਖ-ਵੱਖ ਪ੍ਰਤਿਭਾਵਾਂ ਆਪਣੀ ਚਮਕ ਸਕਣ ਅਤੇ ਵਿਕਾਸ ਕਰ ਸਕਣ। ਰਵਾਇਤੀ ਇੱਕ-ਆਕਾਰ-ਸਾਰੇ ਫਿੱਟ ਦ੍ਰਿਸ਼ਟੀਕੋਣ ਨੂੰ ਬਦਲਣ ਦੀ ਕੋਸਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇੱਕ ਤੋਂ ਵੱਧ ਸੂਖਮ, ਜਵਾਬਦੇਹ ਪ੍ਰਣਾਲੀ ਨੂੰ ਰਾਹ ਦਿੱਤਾ ਜਾ ਸਕੇ ਜੋ ਵਿਅਕਤੀਗਤ ਸਮਰੱਥਾ ਨੂੰ ਪਹਿਚਾਣ ਸਕੇ ਅਤੇ ਉਸ ਦਾ ਵਿਸਤਾਰ ਕਰ ਸਕਦੀ ਹੋਵੇ।
ਜਿਵੇਂ-ਜਿਵੇਂ ਅਸੀਂ ਵਿਕਸਿਤ ਭਾਰਤ ਵੱਲ ਤੇਜ਼ੀ ਨਾਲ ਵਧ ਰਹੇ ਹਾਂ, ਸਾਡੀ ਸਿੱਖਿਆ ਪ੍ਰਣਾਲੀ ਰਾਸ਼ਟਰੀ ਪਰਿਵਰਤਨ ਦੀ ਇੱਕ ਮੁੱਖ ਨੀਂਹ ਵਜੋਂ ਖੜ੍ਹੀ ਹੈ। ਅਸੀਂ ਮੰਨਦੇ ਹਾਂ ਕਿ ਹਰ ਕੌਸ਼ਲ ਵਿੱਚ ਯੋਗਤਾ ਹੁੰਦੀ ਹੈ, ਹਰ ਯਾਤਰਾ ਦੀ ਕੀਮਤ ਹੁੰਦੀ ਹੈ, ਅਤੇ ਹਰ ਬੱਚੇ ਨੂੰ ਉੱਤਕ੍ਰਿਸ਼ਟਤਾ ਲਈ ਆਪਣਾ ਵਿਲੱਖਣ ਮਾਰਗ ਲੱਭਣ ਦਾ ਅਧਿਕਾਰ ਹੈ। ਜਦੋਂ ਅਸੀਂ ਵਿਭਿੰਨ ਪ੍ਰਤਿਭਾਵਾਂ ਦਾ ਪੋਸ਼ਣ ਕਰਦੇ ਹਾਂ, ਅਸੀਂ ਆਪਣੇ ਸਮਾਜ ਦੇ ਤਾਣੇ-ਬਾਣੇ ਨੂੰ ਮਜ਼ਬੂਤ ਕਰਦੇ ਹਾਂ ਅਤੇ ਸਾਰੇ ਖੇਤਰਾਂ ਵਿੱਚ ਆਪਣੇ ਰਾਸ਼ਟਰ ਦੀਆਂ ਸਮਰੱਥਾਵਾਂ ਨੂੰ ਵਧਾਉਂਦੇ ਹਾਂ।
ਅੱਜ, ਮੈਂ ਆਪਣੇ ਮਹਾਨ ਰਾਸ਼ਟਰ ਦੇ ਪ੍ਰਤੀਕ ਮਾਤਾ-ਪਿਤਾ, ਅਧਿਆਪਕ ਅਤੇ ਨਾਗਰਿਕ ਨੂੰ ਸੱਦਾ ਦਿੰਦਾ ਹਾਂ। ਸਿੱਖਿਆ ਦਾ ਪਰਿਵਰਤਨ ਸਿਰਫ ਇੱਕ ਸਰਕਾਰੀ ਪਹਿਲ ਨਹੀਂ ਹੈ- ਇਹ ਇੱਕ ਰਾਸ਼ਟਰੀ ਮਿਸ਼ਨ ਹੈ ਜੋ ਸਾਡੀ ਸਮੂਹਿਕ ਵਚਨਬੱਧਤਾ ਅਤੇ ਸਾਂਝੇ ਦ੍ਰਿਸ਼ਟੀਕੋਣ ਦੀ ਮੰਗ ਕਰਦਾ ਹੈ। ਅਸੀਂ ਆਪਣੇ ਟੀਚਿਆਂ ਨੂੰ ਤਦ ਹੀ ਪ੍ਰਾਪਤ ਕਰਾਂਗੇ ਜਦੋਂ ਸਰਕਾਰ ਅਤੇ ਨਾਗਰਿਕ ਸਮਾਜ ਦੇ ਦਰਮਿਆਨ ਸਹਿਯੋਗ ਅਤੇ ਸਾਂਝੇਦਾਰੀ ਸਾਡੀਆਂ ਨੀਤੀਆਂ ਅਤੇ ਕਾਰਜਾਂ ਨੂੰ ਪਰਿਭਾਸ਼ਿਤ ਕਰੇਗੀ।
ਸਾਡੇ ਬੱਚੇ ਸਾਡਾ ਭਵਿੱਖ ਹਨ। ਉਹ ਆਪਣੀ ਵਿਲੱਖਣ ਪ੍ਰਤਿਭਾ ਨਾਲ ਚਮਕਣਗੇ ਅਤੇ ਦੇਸ਼ ਨੂੰ ਮਾਣ ਦਿਲਵਾਉਣਗੇ। ਇੱਕ ਉੱਜਵਲ ਭਵਿੱਖ ਸਾਨੂੰ ਸੱਦਾ ਦਿੰਦਾ ਹੈ। ਅਸੀਂ ਮੰਨਦੇ ਹਾਂ ਕਿ ਹਰੇਕ ਬੱਚੇ ਦੀ ਵਿਲੱਖਣਤਾ ਵਿੱਚ ਭਾਰਤ ਦੇ ਭਵਿੱਖ ਦੀ ਵਿਲੱਖਣਤਾ ਸ਼ਾਮਲ ਹੈ। ਤਣਾਅ-ਮੁਕਤ ਸਿੱਖਿਆ ਸਾਡੇ ਬਹੁਤ ਹੀ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੇ ਵਿਲੱਖਣ ਯੋਗਦਾਨ ਨੂੰ ਨਿਖਾਰਨ ਦੀ ਕੁੰਜੀ ਹੋਵੇਗੀ।*****
![](upload/image/blog/writer/IMG-20250209-WA0025.jpg)
-
ਧਰਮੇਂਦਰ ਪ੍ਰਧਾਨ, ਕੇਂਦਰੀ ਸਿੱਖਿਆ ਮੰਤਰੀ
pibamritsar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.