ਬਹੁਤ ਲਾਏ ਨਾਰ੍ਹੇ, ਬੁਝ ਚੁੱਕੀਆਂ ਨੇ
ਮਾਰਚਾਂ ਦੀਆਂ ਮੋਮਬੱਤੀਆਂ
ਪੈ ਗਈਆਂ ਠੰਡੀਆਂ ਸਭੇ ਗੱਲਾਂ
ਜਿਹੜੀਆਂ ਸੀ ਕਦੇ ਤੱਤੀਆਂ
ਲੋਕ ਚੱਲ ਚੁੱਕੇ ਨੇ ਉਨ੍ਹਾਂ ਰਾਹਾਂ ਤੇ
ਜੋ ਸਮਾਜ ਦੀਆਂ ਨਹੀਂ ਸਨ ਕਦੇ ਚਾਹਾਂ ਤੇ
ਬਿੱਲਾ ਭੱਟੀ ਵੀ ਖੜਾ ਹੈ
ਹੱਥਾਂ ਤੇ ਰੱਖੀ ਦੀਵਾ
ਆਇਓ ਕਰਮਾਂ ਵਾਲਿਓ
ਜਗਾ ਦਿਉ ਇਸ ਦੀਵੇ ਨੂੰ ਵੀ
ਜਦੋਂ ਦੀਵੇ ਨਾਲ ਦੀਵੇ ਜੁੜਨਗੇ
ਤੇ ਇਹ ਫਿਰ ਮਸ਼ਾਲ ਦਾ ਰੂਪ ਲੈਣਗੇ
ਫੇਰ ਇਕ ਮਸ਼ਾਲ ਤੋਂ ਜਲਣਗੀਆਂ ਕਈ ਮਸ਼ਾਲਾਂ
ਤੇ ਰਸ਼ਨਾਉਣ ਗੀਆਂ ਕਈ ਰਾਹਾਂ ਨੂੰ
ਫੇਰ ਇਹ ਵੀ ਇਕ ਮਿਸਾਲ ਬਣੇਗੀ
ਬਸ................
ਇਸ ਦੀਵਾਲੀ ਤੇ
ਆਪਣੇ ਆਪਣੇ ਮਨ ਦਾ ਦੀਵਾ
ਜਗਾਇਓ ਜ਼ਰੂਰ, ਜਗਾਇਓ ਜ਼ਰੂਰ |
-
ਬਿੱਲਾ ਭੱਟੀ, +91-98557-33899, Email: bhattimsg@gmail.com,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.