ਪੰਜਾਬ ਦੀ ਧਰਤੀ ਨੂੰ ਗੁਰੂਆਂ-ਪੀਰਾਂ ਦੀ ਧਰਤੀ ਕਹਿ ਕੇ ਪੁਕਾਰਿਆ ਜਾਂਂਦਾ ਹੈ। ਇਸ ਧਰਤੀ ਦਾ ॥ੱਰਾ-॥ੱਰਾ ਸ਼ਹੀਦਾਂ ਦੇ ਖ਼ੂਨ ਨਾਲ ਸਿੰਜਿਆ ਪਿਆ ਹੈ। ਜੇਕਰ ਗੱਲ ਕਰੀਏ ਅੱਜ ਤੋਂ ਕਈ ਸੌ ਸਾਲ ਪਹਿਲਾਂ ਦੀ ਜਦੋਂ ਮੁਹੰਮਦ ਗ॥ਣਵੀ ਵਰਗੇ ਧਾੜਵੀ ਸਾਡੀਆਂ ਧੀਆਂ ਨੂੰ ਚੁੱਕ ਆਪਣੀ ਹਵਸ ਦਾ ਸ਼ਿਕਾਰ ਬਣਾ ਉਨ੍ਹਾਂ \'ਤੇ ॥ੁਲਮ ਕਰਿਆ ਕਰਦੇ ਸਨ, ਉਦੋਂ ਉਨ੍ਹਾਂ ਧਾੜਵੀਆਂ ਨੂੰ ਜੇਕਰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਿਰਫ਼ ਪੰਜਾਬ ਦੀ ਧਰਤੀ ਦੇ ਜਾਏ ਸੂਰਮੇ ਹੀ ਸਨ। ਅੱਜ ਉਨ੍ਹਾਂ ਸੂਰਮਿਆਂ ਦੇ ਖ਼ੂਨ ਨਾਲ ਲਿਪਤ ਪੰਜਾਬ ਦੀ ਇਸ ਪਵਿੱਤਰ ਸਰ-॥ਮੀਨ ਦੇ ਵਾਰਸ ਆਪਣੀਆਂ ਧੀਆਂ ਦੀ ਦੁਰਗਤ ਕਰਨ ਦੇ ਰਾਹ ਪੈ ਤੁਰੇ ਨੇ। ਬੇਗਾਨੀ ਧੀ ਦੀ ਰਾਖੀ ਕਰਨ ਵਾਲੇ ਪੰਜਾਬੀ ਅੱਜ ਕਿਸ ਅੋਝੜੇ ਰਾਹ \'ਤੇ ਤੁਰ ਪਏ ਨੇ ਕਹਿਣ ਦੀ ਲੋੜ ਨਹੀਂ। ਆਏ ਦਿਨ ਸ਼ਰੇਆਮ ਪੰਜਾਬ ਅੰਦਰ ਆਪਣੀ ਹੀ ਧਰਤੀ ਦੀ ਕੁੱਖ ਦੀਆਂ ਜਾਈਆਂ ਨੂੰ ਚੁੱਕ-ਚੁੱਕ ਕੇ ਜੋ ਘਿਨਾਉਣੇ ਅਪਰਾਧ ਸਾਡੇ ਨੌਜਵਾਨ ਕਰਦੇ ਨੇ ਉਹ ਕਿਸੇ ਮੁਗ਼ਲ ਧਾੜਵੀ ਤੋਂ ਘੱਟ ਨਹੀਂ ਹਨ। ਪੰਜਾਬ ਅੰਦਰ ਹਰ ਰੋ॥ ਕਿੰਨੇ ਹੀ ਬਲਾਤਕਾਰ ਇੱਥੋਂ ਦੀਆਂ ਜਾਈਆਂ ਦੇ ਨਾਲ ਕੀਤੇ ਜਾਂਦੇ ਨੇ। ਮਨੁੱਖਤਾ ਉਸ ਸਮੇਂ ਸ਼ਰਮਸਾਰ ਹੋ ਉਠਦੀ ਹੈ ਜਦੋਂ ਮਹਿਜ 7-8 ਸਾਲ ਦੀ ਬੱਚੀ ਤੱਕ ਨੂੰ ਵੀ ਸਾਡੀ ਜੁਆਨੀ ਆਪਣਾ ਸ਼ਿਕਾਰ ਬਣਾ ਧਰਦੀ ਹੈ। ਸ਼ਾਇਦ ਧਰਤੀ ਫਟ ਜਾਏ ਜਾਂ ਕਿੰਨੀਆਂ ਹੀ ਅੱਖਾਂ ਗਿੱਲੀਆਂ ਹੋ ਜਾਂਦੀਆਂ ਨੇ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਹੈ ਪਰ ਉਸ ਤੋਂ ਦੂਜੇ ਦਿਨ ਫਿਰ ਕੋਈ ਹੋਰ ਸ਼ਰਮਨਾਕ ਕਾਰਾ, ਪਰ ਅਪਰਾਧੀ ਦੇ ਮਨ \'ਤੇ ਚੋਟ ਕਿਉਂ ਨਹੀਂ ਲੱਗਦੀ ? ਸ਼ਾਇਦ ਪੈਸਾ ਜਾਂ ਪਾਵਰ ਜਾਂ ਕਾਮ ਭਾਰੂ ਹੋ ਚੁੱਕਿਆ ਹੁੰਦਾ ਹੈ। ਜੇਕਰ ਗੱਲ ਕਰਾਂ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਮਾਛੀਵਾੜਾ ਸਾਹਿਬ ਦੀ ਜਿਸ ਜੰਗਲ ਵਿੱਚ ਉਸ ਸਮੇਂ ਮ॥ਲੂਮ ਲੋਕਾਂ ਦੀ ਮਦਦ ਕਰਦੇ ਗੁਰੂ ਸਾਹਿਬ ਨੇ ਅਰਾਮ ਕੀਤਾ ਸੀ, ਉਸੇ ਧਰਤੀ \'ਤੇ ਕੁਝ ਦਿਨ ਪਹਿਲਾਂ ਇੱਕ ਵਿਆਹ ਸਮੇਂ 10 ਕੁ ਸਾਲ ਦੀ ਬਾਲੜੀ ਨਾਲ ਜੋ ਕੁਝ ਹੋਇਆ ਉਹ ਇੱਕ ਸਮਾਜ ਦੇ ਮੱਥੇ \'ਤੇ ਨਾ ਮਿਟਣਯੋਗ ਕਲੰਕ ਹੈ। ਬਿਸਤਰੇ ਵਿੱਚ ਪਈ ਉਹ ਗ਼ਰੀਬ ਬੱਚੀ ਸਾਡੇ ਸਿਆਤਦਾਨਾਂ ਤੇ ਅਫ਼ਸਰਸ਼ਾਹੀ ਤੋਂ ਆਪਣਾ ਕਸੂਰ ਪੁੱਛਦੀ ਰਹੀ ਸੀ। ਉਸ ਤੋਂ ਬਾਅਦ ॥ਿਲ੍ਹੇ ਲੁਧਿਆਣੇ ਦੀ ਇੱਕ ਪਿੰਡ ਦੀ ਘਟਨਾ ਨੇ ਪੰਜਾਬੀਆਂ ਦੇ ਦਿਲ-ਦਿਮਾਗ ਸਾਰੇ ਹੀ ਰੋਣ ਲਾ ਦਿੱਤੇ ਜਦੋਂ ਕੁੜੀ ਨੂੰ ਉਸ ਦੇ ਵਿਆਹ ਵਾਲੇ ਦਿਨ ਹੀ ਉਸ ਦੇ ਘਰੋਂ ਅਗਵਾ ਕਰ ਲਿਆ ਗਿਆ। ਉਹਨਾਂ ਮਾਪਿਆਂ \'ਤੇ ਜੋ ਬੀਤੀ ਇਹ ਤਾਂ ਉਹੀ ਜਾਣਦੇ ਨੇ। ਉਸ ਤੋਂ ਅਗਲੀ ਘਟਨਾ ਉਹ ਸੀ ਬਾਬਾ ਫ਼ਰੀਦ ਦੇ ਥਾਂ \'ਤੇ ਵਸੇ ਸ਼ਹਿਰ ਫ਼ਰੀਦਕੋਟ ਅੰਦਰ ਹੀ ਵਾਪਰੀ ਜਦੋਂ ਇੱਕ ਅਪਰਾਧਿਕ ਬਿਰਤੀ ਵਾਲੇ ਨੌਜਵਾਨ ਵੱਲੋਂ ਚਿੱਟੇ ਦਿਨ ਸ਼ਰੇਆਮ ਇੱਕ ਲੜਕੀ, ਜਿਸ ਦਾ ਨਾਂ ਸ਼ਰੂਤੀ ਸੀ, ਨੂੰ ਅਗਵਾ ਕੀਤਾ। ਭਾਵੇਂ ਇਹ ਘਟਨਾ ਮੀਡੀਆ ਰਾਹੀਂ ਸਾਰੇ ਪੰਜਾਬ ਅਤੇ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚੀ ਪਰ ਇਸ ਘਟਨਾ ਨੇ ਪੰਜਾਬੀਆਂ ਦਾ ਸਿਰ ਹਰ ਜਗ੍ਹਾ ਨੀਵਾਂ ਹੀ ਕੀਤਾ ਅਤੇ ਜਦੋਂ ਇਹ ਮੁੱਦਾ ਇੱਕ ਸੰਵੇਦਨਸ਼ੀਲ ਰੂਪ ਧਾਰਨ ਕਰ ਗਿਆ ਤਾਂ ਸਰਕਾਰ ਅਤੇ ਅਫ਼ਸਰਸ਼ਾਹੀ ਨੂੰ ਲੱਗਿਆ ਕਿ ਇਹ ਜਨ-ਸਮੂਹ ਦੀ ਅੱਗ ਦਾ ਸੇਕ ਸਾਡੇ ਤੱਕ ਵੀ ਪਹੁੰਚੇਗਾ ਤਾਂ ਜਲਦੀ-ਜਲਦੀ ਮੁਲ॥ਮ ਤੇ ਸ਼ਰੂਤੀ ਝੱਟ ਗੋਆ ਤੋਂ ਜਾ ਫੜੇ। ਇਹ ਮੁੱਦਾ ਵੱਡੇ ਪੱਧਰ \'ਤੇ ਤੂਲ ਫੜ ਜਾਣ ਕਾਰਨ ਸਰਕਾਰ ਸਖ਼ਤ ਹੋਈ। ਜਦੋਂ ਆਮ ਲੋਕਾਂ ਗ਼ਰੀਬ ਧੀਆਂ ਦੇ ਮਾਪਿਆਂ ਨਾਲ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਅਫ਼ਸਰਸ਼ਾਹੀ ਨੀਂਦ \'ਚੋਂ ਹੀ ਨਹੀਂ ਜਾਗਦੀ ਜੇ ਜਾਗਦੀ ਵੀ ਹੈ ਤਾਂ ਸਿਰਫ਼ ਕਾਗ॥ੀ ਕਾਰਵਾਈ ਤੱਕ। ਇਹ ਤਾਂ ਕੁਝ ਉਹ ਘਟਨਾਵਾਂ ਨੇ, ਜਿਹੜੀਆਂ ਜੱਗ ਜਾਹਿਰ ਹੋ ਚੁੱਕੀਆਂ ਨੇ ਪਤਾ ਨਹੀਂ ਕਿੰਨੀਆਂ ਹੀ ਬੇਨਸੀਬ ਧੀਆਂ ਤੇ ਦੁਖਿਆਰੇ ਮਾਪੇ ਇਸ ਸਮਾਜ ਅੰਦਰ ਬਦ ਤੋਂ ਬਦਤਰ ॥ਿੰਦਗੀ ਜੀ ਰਹੇ ਨੇ। ਉਹ ॥ਿੰਦਗੀ ਜਿਹੜੀ ਆਪਣਿਆਂ ਦੀ ਬਦੌਲਤ ਹੀ ਉਨ੍ਹਾਂ \'ਤੇ ਥੋਪੀ ਹੁੰਦੀ ਹੈ। ਪਤਾ ਨਹੀਂ ਕੀ ਹੋ ਚੁੱਕਿਆ ਹੈ ਪੰਜਾਬ ਦੀ ਸਰ-॥ਮੀਨ ਨੂੰ ? ਕਿਉਂ ਇਸ \'ਤੇ ਅਪਰਾਧਾਂ ਦਾ ਸਿਲਲਿਸਾ ਦਿਨ ਭਰ ਦਿਨ ਤੇ॥ੀ ਨਾਲ ਵਧ ਰਿਹਾ ਹੈ। ਚੋਰੀ, ਲੁੱਟ, ਕਤਲ, ਬਲਾਤਕਾਰ ਜਿਹੇ ਅਪਰਾਧ ਹੁਣ ਪੰਜ ਦਰਿਆਵਾਂ ਦੀ ਧਰਤੀ ਦੇ ਵਾਰਸਾਂ ਦੀ ਰੂਹ ਦੀ ਖ਼ੁਰਾਕ ਬਣ ਚੁੱਕੇ ਨੇ। ਰਹਿੰਦੀ ਕਸਰ ਨਸ਼ਾ ਤੇ ਲੱਚਰ ਗਾਇਕ ਸਾਡੀ ਜੁਆਨੀ ਨੂੰ ਗਲਤ ਰਸਤੇ ਪਾ ਪੂਰੀ ਕਰ ਰਹੇ ਨੇ। ਜਦੋਂ ਇੱਕ ਗਾਇਕ ਸ਼ਰੇਆਮ ਫ਼ਾਇਰ ਮਾਰ ਕਿਸੇ ਨੂੰ ਚੁੱਕ ਕੇ ਲੈ ਜਾਣ ਦੀ ਗੱਲ ਕਰੇਗਾ ਤਾਂ ਸਮਾਜ \'ਤੇ ਅਸਰ ਸੁਭਾਵਿਕ ਹੈ। ਇਹੀ ਗੱਲ ਮੋਟਰ ਤੇ ਗਲਾਸੀ ਖੜਕੇ ਵਾਲੀ ਹੈ। ਰੱਬ ਸੁਮੱਤ ਬਖ਼ਸ਼ੇ ਸਾਡੀ ਜੁਆਨੀ ਨੂੰ। ਕਿਉਂ ਪੰਜਾਬੀਅਤ ਨੂੰ ਲਾਜ ਲਾਉਂਦੇ ਹੋ ? ਸਾਡੇ ਮਾਣਮੱਤੇ ਇਤਿਹਾਸ ਨੂੰ ਵਿਗਾੜ ਕਿਉਂ ਆਉਣ ਵਾਲੀਆਂ ਨਸਲਾਂ \'ਤੇ ਆਪਣੇ ਲਈ ਕੰਡੇ ਬਜੀਦੇ ਹੋ ? ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ :
ਅਸੀਂ ਪੁੱਤ ਪੰਜਾਬੀ ਮਾਵਾਂ ਦੇ
ਮਾਰੇ ਖ਼ੁਦਗਰ॥ ਨੇਤਾਵਾਂ ਦੇ
ਉਂਝ ਮਾਲਕ ਹਾਂ ਦਰਿਆਵਾਂ ਦੇ
ਪਰ ਖ਼ਾਲੀ ਪਈ ਚੁਬੱਚੀ ਏ,
ਗੱਲ ਕੋਰੀ ਏ ਪਰ ਸੱਚੀ ਏ
ਅੱਗ ਚਾਰੇ ਪਾਸੇ ਮੱਚੀ ਏ।
-
ਮਨਜਿੰਦਰ ਸਿੰਘ ਕਾਲਾ ਸਰੌਦ (ਮĆ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.