ਸਿੱਖ ਇਤਿਹਾਸ ਅਨੁਸਾਰ ਸਿਰੋਪਾਓ ਦੇਣ ਦੀ ਪਰੰਪਰਾ ਗੁਰੂ ਅੰਗਦ ਦੇਵ ਜੀ ਨੇ ਚਲਾਈ ਸੀ। ਗੁਰੁ ਅੰਗਦ ਦੇਵ ਜੀ ਨੇ ਤੀਸਰੇ ਗੁਰੂੁ ਅਮਰਦਾਸ ਜੀ ਵਲੋਂ ਤਨ ਮਨ ਨਾਲ ਨਿਭਾਈ ਸੇਵਾ ਨੂੰ ਦੇਖਦੇ ਹੋਏ ਗੁਰੂ ਅਮਰਦਾਸ ਜੀ ਨੂੰ ਸਿਰੋਪਾਓ ਭੇਂਟ ਕੀਤਾ ਸੀ। ਇਸ ਤੋਂ ਬਾਦ ਗੁਰੂ ਅਮਰਦਾਸ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਿਰੋਪਾਓ ਦੇਣ ਦੀ ਪਰੰਪਰਾ ਚਲੀ । ਗੁਰੂਘਰ ਦੇ ਹੈਡਗ੍ਰੰਥੀ ਵਲੋਂ ਸੂਰਬੀਰਾਂ ਤੇ ਸਿੱਖ ਕੌਮ ਲਈ ਅਹਿਮ ਕੰਮ ਕਰਨੇ ਵਾਲਿਆਂ ਨੂੰ ਸਿਰੋਪਾਓ ਦੇਣ ਦੀ ਪਰੰਪਰਾ ਹੈ। ਜੋਕਿ ਹੁਣ ਵੀ ਚਲ ਰਹੀ ਹੈ। ਪਰ ਸਿਰੋਪਾਓ ਸਾਹਿਬ ਦੇਣ ਮੌਕੇ ਸਿੱਖ ਧਰਮ ਦੀ ਰਹਿਤ ਮਰਿਆਦਾ ਦਾ ਪਾਲਣ ਕਰਨਾ ਬੇਹਦ ਜਰੂਰੀ ਹੈ। ਸਿੱਖ ਧਰਮ ਵਿੱਚ ਮਾਣ ਸਨਮਾਨ ਦੇ ਪ੍ਰਤੀਕ ਸਿਰੋਪਾਓ ਦਾ ਖੁਲੇਆਮ ਅਪਮਾਨ ਹੋਣ ਲੱਗਿਆ ਹੈ। ਹਰ ਸਮਾਗਮ ਚਾਹੇ ਉਹ ਧਾਰਮਿਕ ਹੋਵੇ ਜਾ ਰਾਜਨੀਤਿਕ ਉਸ ਵਿੱਚ ਸਿਰੋਪਾਓ ਜਰੂਰ ਦਿੱਤਾ ਜਾਂਦਾ ਹੈ। ਪਰ ਇਸਦਾ ਕੋਈ ਮਾਪਦੰਡ ਨਹੀਂ ਹੁੰਦਾ ਹੈ। ਰਹਿਤ ਮਰਿਆਦਾ ਦੇ ਮੁਤਾਬਿਕ ਸਿਰੋਪਾਓ ਦੇਣ ਨੂੰ ਲੈਕੇ ਬਹੁਤ ਘੱਟ ਸੰਗਠਨ ਗੰਭੀਰ ਨਹੀਂ ਹੈ। ਰਾਜਨੀਤਿਕ ਪਾਰਟੀਆਂ ਲਈ ਤਾ ਸਿਰੋਪਾਓ ਸਾਹਿਬ ਇਕ ਅਵਾਰਡ ਬਣਕੇ ਰਹਿ ਗਿਆ ਹੈ ਅਤੇ ਚੌਣਾਂ ਦੇ ਦਿਨਾਂ ਵਿੱਚ ਆਏ ਦਿਨ ਪਾਰਟੀ ਬਦਲਣ ਵਾਲੇ ਦਲਬਦਲੂਆਂ ਨੂੰ ਸਿਰੋਪਾਓ ਦੇਕੇ ਉਹਨਾਂ ਦਾ ਹੌਂਸਲਾ ਵਧਾਇਆ ਜਾਂਦਾ ਹੈ। ਦੇਖਿਆ ਜਾਵੇ ਤਾ ਏਸੇ ਲੋਕ ਅਪਣੀ ਪਾਰਟੀ ਨੂੰ ਧੋਖਾ ਦੇਕੇ ਦੂਸਰੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਹਨ, ਉਹ ਸਿਰੋਪਾਓ ਲੈਣ ਦੇ ਹੱਕਦਾਰ ਨਹੀਂ ਹੋ ਸਕਦੇ। ਇਸ ਬਾਰੇ ਵਿੱਚ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਵੀ ਸਖਤ ਕਦਮ ਨਹੀਂ ਚੁੱਕ ਸਕੀ ਹੈ। ਸਿਰੋਪਾਓ ਦੀ ਹੋ ਰਹੀ ਬੇਅਦਬੀ ਨਾਲ ਕਈ ਸਿੱਖ ਸੰਗਠਨਾਂ ਵਿੱਚ ਰੋਸ ਵੀ ਹੈ। ਸਿੱਖ ਧਰਮ ਵਿੱਚ ਸਿਰੋਪਾਓ ਦਾ ਅਹਿਮ ਮਹੱਤਵ ਹੈ। ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੀ ਸਿਰੋਪਾਓ ਸਾਹਿਬ ਦਿੱਤਾ ਜਾਂਦਾ ਹੈ। ਇਸਨੂੰ ਗੁਰੂ ਮਹਾਰਾਜ ਦੀ ਮੇਹਰ ਦਾ ਬਖਸ਼ਿਸ਼ ਕਿਹਾ ਜਾਂਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਜੱਥੇਦਾਰ ਗੁਰਬਚਨ ਸਿੰਘ ਵਲੋਂ ਜਾਰੀ ਆਦੇਸ਼ ਅਨੁਸਾਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੀ ਸਿਰੋਪਾਓ ਦਿੱਤਾ ਜਾ ਸਕਦਾ ਹੈ। ਪਰ ਇਸਦੇ ਉਲਟ ਕਿਸੀ ਵੀ ਸਥਾਨ ਜਿਸ ਵਿੱਚ ਹੋਟਲ, ਮੈਰਿਜ ਪੈਲੇਸ, ਕਮਰੇ ਤੇ ਹੁਣ ਗਲੀ ਮੁਹੱਲੇ ਵਿੱਚ ਹੋਣ ਵਾਲੇ ਸਮਾਗਮ ਵਿੱਚ ਵੀ ਲੋਕਾਂ ਨੂੰ ਸਿਰੋਪਾ ਭੇਂਟ ਕਰ ਦਿੱਤਾ ਜਾਂਦਾ ਹੈ। ਸਿਰੋਪਾਓ ਲੈਣ ਵਾਲੇ ਦੇ ਕਈ ਬਾਰ ਜੁੱਤੀਆਂ ਵੀ ਪਾਈ ਹੁੰਦੀ ਹੈ ਤੇ ਇਸ ਨਾਲ ਸਿਰੋਪਾਓ ਸਾਹਿਬ ਦੇਣ ਦੀ ਮਰਿਆਦਾ ਭੰਗ ਹੁੰਦੀ ਹੈ। ਰੋਪੜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਮੈਂਬਰ ਬੀਬੀ ਦਲਜੀਤ ਕੌਰ, ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਦੇ ਕਥਾਵਾਚਕ ਭਾਈ ਪਵਿੱਤਰ ਸਿੰਘ ਨੇ ਇਸ ਸੰਬੰਧ ਵਿੱਚ ਕਿਹਾ ਹੈ ਕਿ ਸਿਰੋਪਾਓ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੀ ਦਿੱਤਾ ਜਾ ਸਕਦਾ ਹੈ। ਸਿਰੋਪਾ ਸਾਹਿਬ ਦੇਣ ਸਮੇਂ ਪ੍ਰਬੰਧਕ ਨਿਯਮਾਂ ਦਾ ਉਲੰਘਣ ਨਾ ਕਰੇ। ਪਾਰਟੀਆਂ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਸਿਰੋਪਾਓ ਦੇਣਾ ਵੀ ਬੰਦ ਕਰਨਾ ਚਾਹਿਦਾ ਹੈ। ਕੌਮ ਲਈ ਕੁਰਬਾਨੀ ਦੇਣ ਵਾਲੇ ਤੇ ਸੂਰਬੀਰਾਂ, ਪ੍ਰਸ਼ੰਸਾ ਦਾ ਕੰਮ ਕਰਨੇ ਵਾਲਿਆਂ ਨੂੰ ਸਿਰੋਪਾਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜੂਰੀ ਵਿੱਚ ਦਿੱਤਾ ਜਾਵੇ। ਸਿਰੋਪਾਓ ਦੇਣ ਸਮੇਂ ਇਸਦੇ ਮਾਨ ਸਨਮਾਨ ਨੂੰ ਢੇਸ ਪਹੁੰਚਾਉਣ ਵਾਲਿਆਂ ਨੂੰ ਰੋਕਣ ਲਈ ਸ਼੍ਰੋੋਮਣੀ ਕਮੇਟੀ ਨੂੰ ਅੱਗੇ ਆਉਣਾ ਚਾਹੀਦਾ ਹੈ।
-
ਸਰਬਜੀਤ ਸਿੰਘ- ਕੋਟਲਾ ਨਿਹੰਗ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.