ਪੰਜਾਬ ਤੋਂ ਪ੍ਰਦੇਸਾਂ ਨੂੰ ਜਾਣ ਦੀ ਚਾਹਤ ਵਿੱਚ ਬਹੁਤ ਵਾਧਾ ਹੋ ਰਿਹਾ ਹੈ,ਇਸਦੇ ਕਈ ਕਾਰਨ ਹਨ।ਮੁੱਖ ਤੌਰ ਤੇ ਭਾਰਤ ਅਤੇ ਖਾਸ ਤੌਰ ਤੇ ਪੰਜਾਬ ਵਿੱਚ ਬੇਰੋਜ਼ਗਾਰੀ ਅਤੇ ਭਰਿਸ਼ਟਾਚਾਰ ਬਹੁਤ ਹੀ ਜਿਆਦਾ ਹੈ। ਪੰਜਾਬ ਦੇ ਨੌਜਵਾਨ ਹੱਥੀਂ ਕੰਮ ਕਰਨ ਨੂੰ ਚੰਗਾ ਨਹੀਂ ਸਮਝਦੇ ਅਤੇ ਸਰਕਾਰੀ ਨੋਕਰੀਆਂ ਦੇ ਮਗਰ ਫਿਰਦੇ ਹਨ ਉਹ ਮਿਲਦੀਆਂ ਨਹੀਂ ਹਨ ਕਿਉਂਕਿ ਪੰਜਾਬ ਸਰਕਾਰ ਦਾ ਦੀਵਾਲਾ ਨਿਕਲਿਆ ਹੋਇਆ ਹੈ। ਇਸ ਲਈ ਨੌਜਵਾਨ ਵਹੀਰਾਂ ਘੱਤਕੇ ਹਰ ਹੀਲੇ ਵਿਦੇਸ਼ਾਂ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਨ।ਭਾਵੇਂ ਪੰਜਾਬੀ ਜਾਂ ਭਾਰਤੀ ਵਿਦੇਸ਼ਾਂ ਵਿੱਚ ਜਾਕੇ ਵਸ ਤਾਂ ਜਾਂਦੇ ਹਨ ਪ੍ਰੰਤੂ ਮਾਨਸਕ ਤੌਰ ਤੇ ਉਹ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਇਸ ਲਈ ਉਹ ਹਫਤੇ ਭਰ ਦੀ ਹੱਡ ਭੰਨਵੀਂ ਮਿਹਨਤ ਤੋਂ ਬਾਅਦ ਤਿਉਹਾਰਾਂ ਦੇ ਮੌਕੇ ਤੇ ਉਹ ਹਰ ਢੰਗ ਨਾਲ ਖ਼ੁਸ਼ੀ ਮਨਾਉਣ ਦੀ ਕੋਸ਼ਿਸ਼ ਕਰਦੇ ਹਨ, ਇਸ ਲਈ ਉਹ ਹਰ ਭਾਰਤੀ ਤੇ ਪੰਜਾਬੀ ਤਿਉਹਾਰ ਨੂੰ ਆਪਦੀ ਵੇਸ਼ ਭੂਸ਼ਾ, ਪਹਿਰਾਵਾ ਅਤੇ ਪਰੰਪਰਾਤਮਿਕ ਢੰਗ ਨਾਲ ਮਨਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਇਹਨਾ ਤਿਉਹਾਰਾਂ ਨੂੰ ਤਾਂ ਹੀ ਮਨਾ ਸਕਦੇ ਹਨ, ਜੇਕਰ ਉਹਨਾਂ ਨੂੰ ਮਨਾਉਣ ਵਾਲਾ ਮੈਟੀਰੀਅਲ ਉਹਨਾਂ ਨੂੰ ਸੌਖਿਆਂ ਹੀ ਮਿਲ ਜਾਵੇ।ਪ੍ਰਵਾਸੀਆਂ ਦੀ ਮਾਨਸਿਕਤਾ ਨੂੰ ਭਾਂਪਦਿਆਂ ਲੰਮੇ ਅਰਸੇ ਤੋਂ ਇੰਗਲੈਂਡ ਵਿੱਚ ਵਿਚਰ ਰਹੇ ਪ੍ਰਵਾਸੀ ਭਾਰਤੀ ਨਰਪਾਲ ਸਿੰਘ ਸ਼ੇਰਗਿਲ ਨੇ ਭਾਰਤੀਆਂ ਦੇ ਰੀਤੀ ਰੀਵਾਜਾਂ ਅਤੇ ਤਿਉਹਾਰਾਂ ਨਾਲ ਸੰਬੰਧਤ ਸਾਮਾਨ ਉਹਨਾ ਦੇ ਕੋਲ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਨਰਪਾਲ ਸਿੰਘ ਸ਼ੇਰਗਿਲ ਇੱਕ ਸੁਲਝਿਆ ਹੋਇਆ ਸਭਿਆਚਾਰਕ ਦੂਤ ਹੈ ,ਜਿਹੜਾ ਹਰ ਤਿਉਹਾਰ ਵਿਸ਼ੇਸ਼ ਤੌਰ ਤੇ ਰੱਖੜੀ ਅਤੇ ਦੀਵਾਲੀ ਤੋਂ ਪਹਿਲਾਂ ਭਾਰਤੀਆਂ ਲਈ ਇਹਨਾ ਤਿਉਹਾਰਾਂ ਨੂੰ ਰਵਾਇਤੀ ਢੰਗ ਨਾਲ ਮਨਾਉਣ ਲਈ ਲੋੜੀਂਦਾ ਸਾਮਾਨ ਹੈ, ਉਹ ਪਹਿਲਾਂ ਹੀ ਇੰਗਲੈਂਡ ਮੰਗਵਾਕੇ ਰੱਖਦਾ ਹੈ ਅਤੇ ਐਨ ਮੌਕੇ ਤੇ ਭਾਰਤੀਆਂ ਦੇ ਸਟੋਰਾਂ ਤੇ ਉਪਲਭਧ ਕਰਵਾ ਦਿੰਦਾ ਹੈ। ਇਸਨੂੰ ਤੁਸੀਂ ਸਿਰਫ ਵਪਾਰਕ ਤਰੀਕੇ ਨਾਲ ਹੀ ਨਾ ਲਵੋ ,ਵਪਾਰ ਵਿੱਚ ਤਾਂ ਮਾਹਰ ਤੋਂ ਮਾਹਰ ਭਾਰਤੀ ਵੱਡੇ ਵੱਡੇ ਵਪਾਰ ਕਰਦੇ ਹਨ ਅਤੇ ਵਪਾਰ ਕਰਨ ਦੇ ਸਮਰੱਥ ਵੀ ਹਨ। ਉਸਨੇ ਇਸਨੂੰ ਆਪਣੇ ਵਪਾਰ ਦਾ ਅਹਿਮ ਹਿੱਸਾ ਬਣਾ ਲਿਆ ਹੈ।ਇਹ ਤਾਂ ਨਰਪਾਲ ਸਿੰਘ ਸ਼ੇਰਗਿਲ ਦੀ ਸਭਿਆਚਾਰਕ ਭੁੱਖ ਤੇ ਰੁਚੀ ਦਾ ਪ੍ਰਤੀਕ ਹੈ। ਉਹ ਚਾਹੁੰਦਾ ਹੈ ਕਿ ਭਾਰਤੀ ਬਾਖੂਬੀ ਆਪਣੇ ਵਿਰਸੇ ਨਾਲ ਜੁੜੇ ਰਹਿਣ ਤਾਂ ਜੋ ਭਾਰਤੀ ਸਭਿਆਚਾਰ ਵਿਦੇਸ਼ਾਂ ਵਿੱਚ ਵੀ ਪ੍ਰਫੁਲਤ ਹੁੰਦਾ ਰਹੇ।ਇਹ ਵਿਕੋਲਿਤਰੀ ਸੋਚ ਹਰ ਇੱਕ ਦੇ ਵਸ ਦੀ ਗੱਲ ਨਹੀਂ।21 ਅਗਸਤ ਨੂੰ ਭਾਰਤ ਵਿੱਚ ਅਤੇ ਵਿਦੇਸ਼ਾਂ ਵਿੱਚ ਪੰਜ ਕਰੋੜ ਵਸਦੇ ਭਾਰਤੀ ਰੱਖੜੀ ਦਾ ਤਿਉਹਾਰ ਮਨਾਉਣ ਜਾ ਰਹੇ ਹਨ। ਰੱਖੜੀ ਭੈਣ ਅਤੇ ਭਰਾ ਦੇ ਪਿਆਰ ਦੀਆਂ ਭਾਵਨਾਵਾਂ ਦਾ ਪਗਟਾਵਾ ਕਰਦੀ ਹੈ। ਅੱੰਜ ਦੇ ਸਮੇਂ ਵਿੱਚ ਰੱੰਖੜੀ ਦਾ ਤਿਉਹਾਰ ਮਨਾਉਣਾ ਹੋਰ ਵੀ ਵਧੇਰੇ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਭਰੂਣ ਹੱਤਿਆ ਜੋਰਾਂ ਤੇ ਹੋ ਰਹੀ ਹੈ। ਇਸ ਪਿਆਰ ਦੀ ਤੰਦ ਨੂੰ ਵਿਦੇਸ਼ਾਂ ਵਿੱਚ ਬਰਕਰਾਰ ਰੱਖਣ ਲਈ ਸ਼ੇਰਗਿਲ ਨੇ ਇੰਗਲੈਡਂ ਦੇ ਸਾਰੇ ਮਹੱਤਵਪੂਰਨ ਭਾਰਤੀ ਸਟੋਰਾਂ ਤੇ ਰੱੰਖੜੀਆਂ ਮਾਜਾ ਐਕਸਪਰਟ ਕੰਪਨੀ ਦੇ ਬੈਨਰ ਹੇਠ ਰੱਖ ਦਿੱਤੀਆਂ ਹਨ। ਹਰ ਭੈਣ ਜਿਹੜੀ ਖਾਸ ਤੌਰ ਤੇ ਵਿਦੇਸ਼ਾਂ ਵਿੱਚ ਬੈਠੀ ਹੈ, ਉਹ ਆਪਣੇ ਕੈਨੇਡਾ,ਅਮਰੀਕਾ ,ਆਸਟਰੇਲੀਆ,ਹਾਲੈਂਡ, ਭਾਰਤ ਅਤੇ ਨਿਊਜੀਲੈਂਡ ਵਿੱਚ ਦੂਰ ਦੁਰਾਡੇ ਬੈਠੇ ਆਪਣੇ ਭਰਾਵਾਂ ਨੂੰ ਰੱਖੜੀ ਭੇਜਕੇ ਆਪਣੀ ਮਾਨਸਿਕ ਤ੍ਰਿਪਤੀ ਵੀ ਕਰਦੀ ਹੈ ਅਤੇ ਆਪਣੇ ਵਿਰਸੇ ਨਾਲ ਜੁੜਕੇ ਸੰਤੁਸ਼ਟੀ ਵੀ ਮਹਿਸੂਸ ਕਰਦੀ ਹੈ।ਗੁਜਰਾਤੀ ਵੀ ਅਫਰੀਕਾ ਮਹਾਂਦੀਪ ਵਿੱਚ ਵੱਡੇ ਪੱਧਰ ਤੇ ਵਸੇ ਹੋਏ ਹਨ,ਉਹ ਵੀ ਇਸ ਤਿਉਹਾਰ ਨੂੰ ਖੁਸ਼ੀ ਨਾਲ ਮਨਾਉਂਦੇ ਹਨ।ਇਸ ਸ਼ੁਭ ਮੌਕੇ ਤੇ ਭਰਾ ਵੀ ਆਪਣੀ ਭੈਣ ਦੇ ਹਰ ਦੁੱਖ ਸੁਖ ਵਿੱਚ ਉਸਦੀ ਰੱਖਿਆ ਕਰਨ ਦਾ ਪ੍ਰਣ ਕਰਦਾ ਹੈ। ਨਰਪਾਲ ਸ਼ੇਰਗਿਲ ਦੇ ਸ਼ੌਕ ਵਿਲੱਖਣ ਹਨ ,ਉਹ ਹਰ ਅਜਿਹਾ ਕਾਰੋਬਾਰ ਕਰਦਾ ਹੈ, ਜਿਸਦਾ ਸਿੱਧਾ ਭਾਰਤੀ ਤੇ ਪੰਜਾਬੀ ਸਭਿਆਚਾਰ ਨਾਲ ਸੰਬੰਧ ਹੋਵੇ। ਉਸਦਾ ਪੈਂਡਾ ਹੀ ਵੱਖਰਾ ਹੈ , ਉਹ ਸਿੱਧੇ ਰਾਹਾਂ ਤੇ ਚੱੰਲਣ ਦੀ ਥਾਂ ਵਿਖੜੇ ਪੈਂਡਿਆਂ ਤੇ ਚਲਣ ਦਾ ਆਦੀ ਹੈ ਅਤੇ ਚੁਣੌਤੀ ਭਰਪੂਰ ਕਾਰੋਬਾਰ ਹੀ ਅਪਣਾਉਂਦਾ ਹੈ। ਰਵਾਇਤੀ ਕਾਰੋਬਾਰ ਤਾਂ ਹਰ ਵਪਾਰੀ ਕਰ ਸਕਦਾ ਹੈ, ਉਹ ਉਸ ਕੰਮ ਨੂੰ ਕਰਨ ਵਿੱੰਚ ਵਿਸ਼ਵਾਸ਼ ਰੱੰਖਦਾ ਹੈ ,ਜਿਸਦਾ ਉਸਨੂੰ ਖੁਦ ਅਤੇ ਸਮਾਜ ਨੂੰ ਵੀ ਲਾਭ ਹੋਵੇ। ਉਸਨੇ ਵਿਦੇਸ਼ਾਂ ਵਿੱਚ ਪੰਜਾਬੀਆਂ ਦੇ ਗੁਰਦਵਾਰਾ ਸਾਹਿਬਾਨ ਦੀ ਡਾਇਰੈਕਟਰੀ ਪ੍ਰਕਾਸ਼ਤ ਕਰਵਾਕੇ ਵੀ ਨਿਵੇਕਲਾ ਰਸਤਾ ਅਪਣਾਇਆ ਹੈ। ਉਸ ਡਾਇਰੈਕਟਰੀ ਵਿੱਚ ਹਰ ਗੁਰੂ ਘਰ ਦਾ ਪਤਾ,ਟੈਲੀਫੋਨ ਅਤੇ ਮਹੱਤਵਪੂਰਨ ਭਾਰਤੀ ਵਪਾਰੀਆਂ ਦੇ ਟੈਲੀਫੋਨ ਨੰਬਰ ਪ੍ਰਕਾਸ਼ਤ ਕਰਵਾਕੇ ਵੀ ਵਪਾਰ ਨੂੰ ਪ੍ਰਫੁਲਤ ਹੋਣ ਵਿੱਚ ਸਹਾਈ ਬਣਾਇਆ ਹੈ। ਨਰਪਾਲ ਸ਼ੇਰਗਿਲ ਵਲੋਂ ਨਾਲ ਲੱਗਦੇ ਹੀ ਸੰਸਾਰ ਦੇ 48 ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਅੰਤਰਰਾਸ਼ਟਰੀ ਡਾਇਰੈਕਟਰੀ ਤਿਆਰ ਕਰਕੇ ਇੰਡੀਅਨਜ਼ ਅਬਰਾਡ ਦੇ ਨਾਂ ਹੇਠ ਪ੍ਰਕਾਸ਼ਤ ਕੀਤੀ ਜਾਂਦੀ ਹੈ।
-
ਉਜਾਗਰ ਸਿੰਘ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.