ਮਨੁੱਖਾਂ ਨੂੰ ਕੁੱਦਰਤ ਦਾ ਸਬਕ\"
ਗਰਮੀ ਰੁੱਤੇ ਪਿਆਸ ਬੁਰੀ,
ਬਿਨ ਪਾਣੀ ਬੰਦਾਂ ਮਰ ਜਾਦਾਂ,
ਸੂਰਜ ਦੀਆਂ ਕਿਰਨਾਂ ਵਾਂਗ ਛੁਰੀ,
ਚੜਦਾਂ ਸੂਰਜ ਵੇਖਕੇ ਬੰਦਾਂ ਡਰ ਜਾਦਾਂ,
ਅੱਗ ਵਾਗੂ ਧਰਤੀ ਤੱਪਦੀ ਐਂ,
ਪੰਜਾਹ ਨੂੰ ਢੁਕਿਆਂ ਪਾਰਾਂ ਹੈ,
ਲੂਹ ਨੇ ਕੀਤੇ ਲੋਕ ਬੇਹਾਲ,
ਨਿੱਤ ਵਿੱਚ ਅਖ਼ਬਾਰਾਂ ਛੱਪਦਾਂ ਹੈ,
ਸੂਰਜ ਦੇ ਏਸ ਰਵੱਈਏ ਨੂੰ,
ਮੈਂ ਵੇਖਕੇ ਇੱਕ ਅਨੁਮਾਨ ਲਾਵਾਂ,
ਕੁਦਰਤ ਦੀ ਏਸ ਤਬਾਹੀ ਦਾ,
ਇੱਕ ਕਾਰਣ ਇਹ ਵੀ ਹੋ ਸਕਦਾਂ,
ਕੁੱਦਰਤ ਦੇ ਨਾਲ ਛੇੜ ਛਾੜ ਜੋ,
ਹੱਦੋ ਵੱਧਕੇ ਹੋ ਰਹੀ ਹੈ,
ਸੌਚਣ ਦੇ ਵਿੱਚ ਅਾਉਦਾਂ ਹੈ,
ਕੁੱਝ ਹੱਦ ਤੱਕ ਗੁੱਸਾਂ ਜਾਇਜ਼ ਵੀ ਹੈ,
ਕੁਦਰਤ ਦਾ ਨਾਲ ਮਨੁੱਖਾਂ ਦੇ,
ਵਾਤਾਵਰਣ ਵੀ ਦੁਸ਼ਿਤ ਹੋ ਰਿਹਾਂ,
ਉਜ਼ੋਨ ਪਰਤ ਵੀ ਹੈ ਨੁਕਸਾਨੀ,
ਸੱਭ ਮੇਹਰਬਾਨੀ ਇਹ ਮਨੁੱਖਾਂ ਦੀ,
ਤਾਹੀਓ ਹੀ ਹੁੱਣ ਭਟਕ ਰਹੇ,
ਅਸੀ ਆਪਣੇ ਫਰਜ਼ ਪਛਾਣੇ ਨਾ,
ਕੌੜੀਆਂ ਗੱਲਾਂ \"ਬੈਂਸ\"ਦੀਆਂ,
ਪਰ ਝੂਠੀਆਂ ਨਹੀ,
ਨਾਪ ਤੋਲਕੇ ਅਾਖ ਰਿਹਾਂ,
ਸੱਭ ਸੱਚੀਆਂ ਨੇ,
ਸਾਡੀਆਂ ਲਾਈਆਂ ਅੱਗਾਂ ਨਾਲ,
ਰੁੱਖ ਤੜਪ ਤੜਪ ਕਮਲਾਂ ਜਾਦੇ,
ਰੁੱਖ ਵੀ ਨੇ ਉੱਸ ਕੁਦਰਤ ਦੇ ਜਾਏ,
ਸੂਰਜ ਦਾ ਇਹ ਸੇਕ ਸਾਨੂੰ,
ਧੁੱਪ ਬਣਕੇ ਅੱਜ ਸਮਝਾਉਦਾਂ ਅੈਂ,
ਇਹ ਹੈ ਇੱਕ ਇਸ਼ਾਰਾਂ ਜੋ,
ਸਾਨੂੰ ਸਬਕ ਸਿਖਾਉਦਾਂ ਹੈ,
-
ਰਮਨਜੀਤ ਬੈਂਸ ..9872092822 ramanjeetbains@yahoo.in,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.