ਪਿਛਲੇ ਕਈ ਦਿਨਾਂ ਤੋਂ ਪੰਜਾਬੀ ਦੀ ਨਵੀਂ ਰਲੀਜ਼ ਹੋਈ ਫਿਲਮ, \'ਸਾਡਾ ਹੱਕ\' ਚਾਰਚਾ ਦਾ ਕੇਂਦਰ ਬਣੀ ਹੋਈ ਹੈ। ਇਸ ਫਿਲਮ ਬਾਰੇ ਮੇਰੀ ਉਤਸੁਕਤਾ ਹੋਰ ਜਾਗੀ, ਜਦੋਂ ਪੰਜਾਬ ਸਰਕਾਰ ਨੇ ਇਸ ਫਿਲਮ ਨੂੰ ਪੰਜਾਬ ਵਿਚ ਰਲੀਜ਼ ਹੋਣ ਉਤੇ ਪਾਬੰਦੀ ਲਗਾ ਦਿੱਤੀ। ਜਦ ਕਿ ਕੁੱਝ ਸਮਾਂ ਪਹਿਲਾਂ \'ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ\'ਵਲੋਂ ਇਸ ਫਿਲਮ ਨੂੰ ਪਾਸ ਕਰਨ ਦੀ ਸੈਂਸਰ ਬੋਰਡ ਨੂੰ ਪੁੱਰ ਜ਼ੋਰ ਮੰਗ ਕੀਤੀ ਗਈ ਸੀ।
ਫਿਲਮ ਬਾਰੇ ਕਈ ਤਰ੍ਹਾਂ ਦੇ ਵਿਚਾਰ ਪੜ੍ਹਨ ਅਤੇ ਸੁਣਨ ਨੂੰ ਮਿਲੇ, ਜ਼ੈਜ਼ੀ ਬੀ ਦਾ ਟੀ.ਵੀ. ਉਤੇ ਵਜਦੇ ਗੀਤ ਨੇ ਮੇਰੇ ਅੰਦਰ ਕਈ ਭੁਲੇਖੇ ਸਿਰਜ ਦਿੱਤੇ ਸਨ; ਪਰ ਮੈਂ ਨਿੱਜੀ ਇਹ ਫੈਸਲਾ ਕੀਤਾ, ਕਿ ਬਿਨਾਂ ਇਸ ਫਿਲਮ ਨੂੰ ਵੇਖਿਆਂ ਮੈਂ ਕੋਈ ਵਿਚਾਰ ਪ੍ਰਗਟ ਨਹੀਂ ਕਰਾਂਗਾ। ਬੀਤੇ ਸ਼ਨੀਚਰਵਾਰ 6 ਅਪ੍ਰੈਲ ਨੂੰ ਬ੍ਰੈਮਟਨ ਦੇ ਟ੍ਰਿੰਟੀ ਮਾਲ ਸਿਲਵਰ ਸਿਟੀ ਥੇਟਰ ਵਿਚ ਸਾਡੀ ਬੇਟੀ ਨਤਾਸ਼ਾ ਨੇ ਮੇਰੀਆਂ ਟਿਕਟਾਂ ਦਾ ਬੰਦੋਬਸਤ ਕਰ ਦਿੱਤਾ।
ਸਾਡਾ ਸ਼ੋਅ 10 ਵਜੇ ਸ਼ੁਰੂ ਹੋਣਾ ਸੀ, ਮੈ 9:15 ਵਜੇ ਥੇਟਰ ਵਿਚ ਪਹੁੰਚਿਆ, ਤਾਂ ਸਿਨੇਮਾ ਹਾਲ ਵਿਚ ਦਰਸ਼ਕਾਂ ਦੀ ਭੀੜ ਦਾ ਹੱੜ ਵੱਗ ਰਿਹਾ ਸੀ, ਇਸ ਵੀਕਐਂਡ ਉਤੇ ਸਾਰੇ ਸ਼ੋਅ ਸੋਲਡ ਆਉਟ ਪਹਿਲੋਂ ਹੀ ਹੋ ਚੁੱਕੇ ਸਨ। ਬੀਤੇ ਕੁੱਝ ਕੁ ਸਮੇਂ ਤੋਂ ਪੰਜਾਬੀ ਦੀਆਂ ਕਾਮੇਡੀ ਫਿਲਮਾਂ ਦਾ ਕਾਫੀ ਸਫਲ ਦੋਰ ਚਲਦਾ ਆ ਰਿਹਾ ਹੈ, ਤੇ ਇਹੋ ਜਿਹੇ ਸਮੇ ਕੁੱਝ ਨਵੀਂ ਗੱਲ ਸਫਲ ਹੋਣੀ ਅਸੰਭਵ ਲਗਦੀ ਸੀ। ਪੰਜਾਬ ਦੇ ਕਾਲੇ ਦੌਰ ਬਾਰੇ \'\'ਹਵਾਂਏ\'\' \'\'ਦੇਸ ਹੋਇਆ ਪ੍ਰਦੇਸ\'\' ਤੇ \'\'ਅਨੂ\'\' ਆਦਿ ਕੁੱਝ ਫਿਲਮਾਂ ਬਣੀਆ ਸਨ। ਪਰ ਆਪਣੀ ਨਿਵੇਕਲੀ ਦਿੱਖ ਅਤੇ ਦਿਸ਼ਾ ਵਾਲੀ ਫਿਲਮ \'ਸਾਡਾ ਹੱਕ\' ਨੇ ਮੈਨੂੰ ਇੱਕ ਮਿੰਟ ਵੀ ਬੋਰ ਹੋਣ ਨਹੀਂ ਦਿੱਤਾ।
ਮੈਨੂੰ ਫਿਲਮ ਦੀ ਕਹਾਣੀ, ਸੰਵਾਦ,ਸੰਗੀਤ ਹੀ ਚੰਗਾਂ ਨਹੀ ਲਗਾ ਸਗੋ, ਇਸ ਫਿਲਮ ਦਾ ਕੈਮਰਾਵਰਕ ਤੇ ਨਿਰਦੇਸ਼ਨ ਵੀ ਸਲਹਾਉਣ ਯੋਗ ਸੀ। ਮੇਰੀ ਕਿਆਸ ਕੀਤੀ ਸੋਚ ਦੇ ਉਲਟ ਰੇਪ ਅਤੇ ਤਸ਼ਦੱਦ ਵਾਲੇ ਸੀਨ ਵੀ ਢੁੱਕਵੇ ਢੰਗ ਨਾਲ ਫਿਲਮਾਏ ਗਏ ਸਨ। ਮੈਨੂੰ ਇਹ ਫਿਲਮ ਇਕ ਦੋ ਮਾਮੂਲੀ ਜਿਹੀਆਂ ਖਾਮੀਆ ਨੂੰ ਛੱਡਕੇ ਦਿਲਚਸਪ ਹੀ ਨਹੀਂ ਬਹੁਤ ਕੁੱਝ ਸਮਝਾਉਣ ਵਿਚ ਸਫਲ ਰਹੀ। ਇਹ ਵੀ ਕੌੜਾ ਸੱਚ ਹੈ ਕਿ ਕਿਸੇ ਨੇ ਇਨੀ ਦਲੇਰੀ ਨਾਲ ਪੰਜਾਬ ਦਾ ਕਾਲਾ ਦੌਰ ਦਰਸਾਉਣ ਦੀ ਹਿੰਮਤ ਕੀਤੀ ਹੈ।
ਇਹ ਫਿਲਮ ਉਨ੍ਹਾਂ ਲਈ, ਜਿਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ, ਸਰਕਾਰੀ ਜ਼ੁਲਮ ਦੀ ਹਨੇਰ੍ਹੀ ਵਿਚ ਜਾਨ ਦਿੱਤੀ ਹੈ, ਉਨ੍ਹਾਂ ਲਈ ਇਸ ਫਿਲਮ ਦੇ ਡੂੰਘੇ ਅਰਥ ਨੇ। ਮੇਰੀ ਧਰਮਪਤਨੀ ਮਨਜੀਤ ਬੀਤੇ 25 ਸਾਲਾ ਤੋਂ, ਕਿਸੇ ਨਾ ਕਿਸੇ ਸਮੇ, \'ਕਾਲੇ ਦਿਨਾਂ\' ਦੇ ਦੌਰ ਬਾਰੇ ਗੱਲ ਕਰਕੇ ਅੱਖਾਂ ਭਰ ਲੈਂਦੀ ਸੀ; ਕਿਉ ਕਿ ਉਸ ਦਾ ਛੋਟਾ ਵੀਰ ਜੋ ਲੁਧਿਹਾਣੇ ਗੁਰੂ ਨਾਨਕ ਇੰਜਨੀਅਰਿੰਗ ਵਿਚ ਥਰਡ ਯੀਅਰ ਦਾ ਵਿਦਿਆਰਥੀ ਸੀ, ਇਸੇ ਸੰਤਾਪ ਵਿਚ 10 ਮਹੀਨੇ ਜੇਲ੍ਹ ਅੰਦਰ ਨਿਰਦੋਸ਼ ਡੱਕਿਆ ਰਿਹਾ, ਤੇ ਉਹ ਹੁਣ ਪਿਛਲੇ 20 ਸਾਲਾਂ ਤੋਂ ਕਨੇਡਾ ਆ ਕੇ ਇੰਡੀਆ ਜਾਣ ਦਾ ਨਾਂਅ ਤੱਕ ਨਹੀਂ ਲੈਂਦਾ। ਸਿਨੇਮਾ ਘਰ ਤੋਂ ਬਾਹਰ ਨਿਕਲਣ ਸਮੇ ਮੇਰੀ ਪਤਨੀ ਦੀਆਂ ਅੱਖਾਂ ਵਿਚ ਉਸ ਵੇਲੇ ਦਾ ਕੁੱਝ ਬਚਿਆ ਦਰਦ ਉਸ ਦੀਆਂ ਅੱਖਾਂ ਵਿਚੋਂ ਨੀਰ ਬਣ ਅੱਜ ਵੀ ਵਹਿ ਰਿਹਾ ਸੀ।
ਪੰਜਾਬ ਦਾ \'ਕਾਲਾ ਦੌਰ\' ਕੋਈ ਪੰਜਾਬ ਦੇ ਫਿਰਕਿਆਂ ਦੀ ਧਾਰਮਿਕ ਲੜਾਈ ਨਹੀਂ ਸੀ, ਇਹ ਤਾਂ ਸਿੱਖਾਂ ਵਲੋਂ ਸਰਕਾਰ ਵਿਰੁਧ ਆਪਣੇ ਹੱਕਾਂ ਲਈ ਜੰਗ ਸੀ। ਜਿਸ ਨੂੰ ਬੇਰਹਿਮੀ ਨਾਲ ਭਾਵੇ ਕੁਚਲ ਦਿੱਤਾ ਗਿਆ ਪਰ ਪਰਨਾਲਾ ਅਜ ਵੀ, ਉਥੇ ਦਾ ਉਥੇ ਹੀ ਹੈ।
ਬੜੀ ਚੰਗੀ ਗੱਲ ਹੈ ਕਿ ਇਸ ਫ਼ਿਲਮ ਦੇ ਵਿਰੋਧ ਵਿਚ ਹਿੰਦੂ ਸੰਗਠਨਾਂ ਵਲੋਂ ਵਾ-ਵੇਲਾ ਖੜਾ ਕਰਨ ਦੀ ਕੋਈ ਵੀ ਤੁੱਕ ਨਜ਼ਰ ਨਹੀਂ ਆਉਂਦੀ, ਕਿਉਂਕਿ ਇਸ ਫਿਲਮ ਵਿਚ ਕਿੱਧਰੇ ਵੀ ਫਿਰਕੂ ਹਿੰਸਾ ਨੂੰ ਪੈਦਾ ਕਰਨ, ਫੈਲਾਉਣ ਦਾ ਯਤਨ ਨਹੀਂ ਹੈ। ਸਗੋਂ ਇਹ ਫਿਲਮ ਸਾਂਝੀਵਾਲਤਾ ਅਤੇ ਪੰਜਾਬੀਆਂ ਦੀ ਤਰਾਸਦੀ ਦੀ ਰੱਤ ਚੋਂਦੀ ਦਸਤਾਵੇਜ਼ ਹੈ। ਇਸ ਵਿਚਲੀਆਂ ਘਟਨਾਵਾਂ ਅਤੇ ਪਾਤਰ ਵੀ ਜਾਣੇ ਪਛਾਣੇ ਹਨ; ਜੋ ਪੰਜਾਬੀਆਂ ਦੇ ਚੇਤਿਆਂ ਵਿਚ ਅੱਜ ਵੀ ਚਸਕਦੇ ਦਰਦ ਵਾਂਗ ਵੱਸਦੇ ਨੇ। ਖਾਸ ਕਰਕੇ ਉਹਨਾਂ ਪੰਜਾਬੀਆਂ ਦੇ ਜਿਹਨਾਂ ਨੇ ਆਪਣੇ ਪਿੰਡਿਆਂ \'ਤੇ ਇਸ ਕਾਲੇ ਦੌਰ ਦੇ ਸੇਕ ਨੂੰ ਜਰਿਆ ਹੈ। ਹੋਰ ਵੀ ਚੰਗੀ ਗੱਲ ਹੈ ਕਿ ਇਹ ਫਿਲਮ ਗੱਲਬਾਤ, ਲੋਕ ਲਹਿਰ ਅਤੇ ਵਿਚਾਰਧਾਰਾ ਰਾਹੀਂ ਮਸਲਿਆਂ ਦੇ ਹੱਲ ਵੱਲ ਇਸ਼ਾਰਾ ਕਰਦੀ ਹੈ, ਜੋ ਕਿ ਬਹੁਤ ਸਲਾਹੁਣਯੋਗ ਕਦਮ ਹੈ। ਪ੍ਰੋਡਿਊਸਰ ਅਤੇ ਨਾਇਕ ਕੁਲਜਿੰਦਰ ਸਿੱਧੂ ਦੀ ਪੇਸ਼ਕਾਰੀ ਨੂੰ ਸਲਾਮ। ਡਾਇਰੈਕਟਰ ਦਿਨੇਸ਼, ਸੱਚ ਦੇ ਅਜੇਹੇ ਲਾਜਵਾਬ ਪੇਸ਼ਕਾਰੀ ਲਈ ਵਧਾਈ ਦਾ ਪਾਤਰ ਹੈ, ਜੋ ਆਪ ਵੀ ਇਕ ਹਿੰਦੂ ਹੈ।
ਸਮੇ ਦੇ ਬਦਲਣ ਨਾਲ ਸਰਕਾਰਾਂ ਬਦਲੀਆਂ ਨੇ, ਪਰ ਅਫਸੋਸ ਹੈ ਸਰਕਾਰ ਚਲਾਉਣ ਵਾਲੇ ਹਾਲੇ ਵੀ ਨਹੀਂ ਬਦਲੇ। ਘੱਟ ਗਿਣਤੀ ਦੀ ਸੁਣਵਾਈ ਹਾਲੇ ਵੀ ਅਣਗੌਲੀ ਜਾਂਦੀ ਹੈ। ਪੰਜਾਬ ਜਾਂ ਹਰਿਆਣਾ ਵਿਚ ਇਹ ਫਿਲਮ ਉਤੇ ਪਾਬੰਦੀ ਕਿਉ? ਉਹ ਇਸ ਲਈ ਜੇ ਸਰਕਾਰ ਲੋਕਾਂ ਨਾਲ ਬੇਇਨਸਾਫੀ ਕਰੇਗੀ ਤਾਂ \'ਲੋਕ-ਜਾਗਰਿਤੀ\' ਦੀ ਲਹਿਰ ਫਿਰ ਉਠ ਸਕਦੀ ਹੈ, ਉਸ ਦੇ ਨਤੀਜੇ ਮਾਰੂ ਸਾਬਤ ਹੋ ਸਕਦੇ ਹਨ! ਜਿਸ ਤੋਂ ਸਾਡੇ ਹਾਕਮ ਨਿਰਸੰਦੇਹ ਡਰਦੇ ਹਨ।
ਮੈਂ ਸ਼ਾਂਤੀ ਦਾ ਪੂਜਾਰੀ ਹਾਂ ਤੇ \'ਨੋਨ ਵਾਈਲੈਂਸ\' ਵਿਚ ਵਿਸ਼ਵਾਸ਼ ਰਖਦਾ ਹਾਂ। ਮੈਂ ਬੇਨਤੀ ਕਰਾਂਗਾ ਕਿ ਇਹ ਫਿਲਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਬੈਨ ਕਰਨ ਦੀ ਬਜਾਏ, ਚੰਡੀਗੜ੍ਹ ਪੰਜਾਬ ਐਂਸੰਬਲੀ ਵਿਚ ਪੰਜਾਬ ਦੇ ਸਾਰੇ ਦੱਲਾਂ ਦੇ ਪ੍ਰਤੀਨਿਧਾਂ ਨਾਲ, ਇਕਠੇ ਬਹਿਕੇ ਦੇਖ ਕੇ ਸਬੱਕ ਸਿਖਣ, ਤਾਂ ਜੋ ਮੁੜ ਪੰਜਾਬ ਵਿਚ ਕੋਈ ਅਤਿਵਾਦੀ ਪੈਦਾ ਹੋਣ ਦੀ ਲੋੜ ਹੀ ਮਹਿਸੂਸ ਨਾ ਪਵੇ। ਮੈਂ ਪੰਜਾਬ ਵਿਚ ਹੀ ਨਹੀਂ ਵਿਸ਼ਵ ਭਰ ਵਿਚ ਅਮਨ ਅਤੇ ਖੁਸ਼ਹਾਲੀ ਦੁਆ ਕਰਦਾ ਹੈ।
ਸਿਰਾਂ \'ਤੇ ਲਾਲ ਹਰੀਆਂ ਨੀਲੀਆਂ ਜਾਂ ਪੀਲੀਆਂ ਪੱਗਾਂ,
ਮੇਰੀ ਪੰਜਾਬੀਅਤ ਦਾ ਮਾਣ ਨੇ ਇਹ ਸੁਹਣੀਆਂ ਪੱਗਾਂ।
ਕਦੇ ਦਿਸਦੀ ਹੈ ਸਿਰ ਉਤੇ ਕਦੇ ਅਮਲਾਂ \'ਚੋਂ ਦਿਸਦੀ ਹੈ,
ਜਿਵੇਂ ਊਧਮ, ਭਗਤ ਸਿੰਘ ਨੇ ਦਿਲਾਂ \'ਤੇ ਬੰਨ੍ਹੀਆਂ ਪੱਗਾਂ।
ਜੋ ਮੇਰੇ ਸੀਸ \'ਤੇ ਬੱਝੀ ਹੈ ਸੀਨੇ ਵਿਚ ਉਕਰੀ ਹੈ,
ਜੋ ਸੀਨੇ ਵਿਚ ਨਾ ਉਕਰਨ ਉਹ ਪੈਰੀ ਰੁਲਦੀਆਂ ਪੱਗਾਂ।
ਰਹੇ ਚੌਧਰ ਹਵਸ ਖੁਦਗਰਜ਼ੀਆਂ ਲਾਲਚ ਮਨਾਂ ਅੰਦਰ,
ਸਦਾ ਹਸਦੇ ਸਿਰਾਂ \'ਤੇ ਦੇਖੀਆਂ ਮੈਂ ਰੋਂਦੀਆਂ ਪੱਗਾਂ।
-------------------
08-04-13
-
ਲੇਖਕ- ਬਹੁਰੰਗੀ ਅਤੇ ਬਹੁ-ਪੱਖĆ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.