ਅੱਜ ਜਦੋਂ ਪੰਜਾਬ ਵਿਚ ਪੂਰੀ ਤਰਾਂ ਸ਼ਾਤੀ ਦੇ ਮਹੌਲ ਵਿਚ ਜੀਵਨ ਆਮ ਵਾਂਗ ਚਲ ਰਿਹਾ ਹੈ ਤਾਂ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਕਿਸੇ ਸਮੇਂ ਇਥੇ ਸ਼ਾਤੀ ਬਾਰੇ ਸੋਚਣਾ ਦੂਰ ਦੀ ਗੱਲ ਲਗਦੀ ਸੀ ਪੰਜਾਬ ਅੰਦਰ ਵਿਦੇਸ਼ੀ ਸਹਿ ਨਾਲ ਬੁੱਰੀ ਤਰ੍ਹਾਂ ਫੈਲ ਚੁੱਕੇ ਅੱਤਵਾਦ ਤੇ ਕਾਬੂ ਪਾਉਣ ਲਈ ਲੋਕਤੰਤਰਕ ਸਰਕਾਰਾਂ, ਨਿਪੁੰਨ ਸ਼ਾਸ਼ਕਾਂ ਤੋਂ ਲੈ ਕੇ ਫੌਜੀ ਕਾਰਵਾਈ ਤੱਕ ਸਾਰੇ ਕਦਮ ਨਿਰਅਸਰ ਹੋ ਰਹੇ ਸਨ ਅਤੇ ਸਥਿਤੀ ਵਿਚ ਸੁਧਾਰ ਦੀ ਆਸ ਮਧਮ ਵੀ ਦਿਖਾਈ ਨਹੀਂ ਸੀ ਦੇ ਰਹੀ, ਠੀਕ ਉਸ ਸਮੇ ਪੰਜਾਬ ਦੇ ਕੇਂਦਰੀ ਮੰਚ ਤੇ ਇਕ ਦੂਰ ਅੰਦੇਸ਼ ਅਤੇ ਮਜ਼ਬੂਤ ਇਰਾਦੇ ਵਾਲਾ ਆਗੂ ਸ. ਬੇਅੰਤ ਸਿੰਘ ਦੇ ਰੂਪ ਵਿੱਚ ਉਭਰਿਆ ਜਿਸ ਦੇ ਮਜ਼ਬੂਤ ਇਰਾਦੇ ਅਤੇ ਸਹੀ ਅਗਵਾਈ ਨਾਲ ਮੁੜ ਤੋਂ ਪੰਜਾਬ ਸ਼ਾਤੀ ਦੇ ਰਾਹ ਤੇ ਚਲਣਾ ਸ਼ੁਰੂ ਹੋਇਆ।
ਸ. ਬੇਅੰਤ ਸਿੰਘ ਹੇਠਲੀ ਪੱਧਰ ਤੱਕ ਜਨਤਾ ਨਾਲ ਜੁੜੇ ਹੋਏ, ਅੱਤ ਦਰਜ਼ੇ ਦੇ ਮਿਹਨਤੀ, ਇਮਾਨਦਾਰ ਅਤੇ ਦੇਸ਼ ਲਈ ਸਮਰਪਿਤ ਇਕ ਬਹੁਪੱਖੀ ਸ਼ਖਸ਼ੀਅਤ ਸਨ।ਇਕ ਸਫਲ ਰਾਜਨੀਤਕ ਤੋਂ ਇਲਾਵਾ ਉਹ ਇਕ ਅੱਤ ਦਰਜੇ ਦੇ ਨੇਕ ਇਨਸਾਨ ਸਨ। ਜਿਸ ਵਿਅੱੱਕਤੀ ਨੇ ਉਨਾਂ੍ਹ ਲਈ ਤਿਲ ਭਰ ਵੀ ਕੀਤਾ, ਉਨਾਂ੍ਹ ਨੇ ਕਈ ਗੁਣਾਂ ਕਰਕੇ ਮੋੜਿਆ । ਯਾਦਾਸ਼ਿਤ ਐੈਨੀ ਕਮਾਲ ਕਿ ਹਮੇਸ਼ਾਂ ਹਰ ਵਿਅੱਕਤੀ ਨੂੰ ਨਾਮ ਲੈ ਕੇ ਬੁਲਾਉਂਦੇ।ਸਿਕੂਲ ਦੇ ਸਮੇਂ ਦੀ ਪੜੀ੍ਹਆਂ ਕਾਵਿ ਰਚਨਾਵਾਂ ਉਨਾਂ੍ਹ ਨੂੰ ਜਬਾਨੀ ਯਾਦ ਸਨ।ਕਿਸੇ ਕਿਸਮ ਦੇ ਨਸ਼ੇ ਦਾ ਕਦੇ ਸਵਾਦ ਨਹੀਂ ਚੱਖਿਆ, ਪਰ ਲੋਕਾਂ ਦੀ ਸੇਵਾ ਨਸ਼ਾ ਉਨਾਂ ਨੂੰ ਸਾਰਾ ਜੀਵਨ ਚੜਿਆ ਰਿਹਾ। ਇਮਾਨਦਾਰੀ ਇਸ ਹੱਦ ਤਕ ਕਿ ਅੱਜ ਵੀ ਸਾਰਾ ਪ੍ਰੀਵਾਰ ਆਪਣੇ ਪਿੰਡ ਦੇ ਜੱਦੀ ਪੁਸ਼ਤੀ ਘਰ ਵਿਚ ਮਾੜੀ ਮੋਟੀ ਤਬਦੀਲੀ ਕਰਕੇ ਹੀ ਰਹਿ ਰਿਹਾ ਹੈ।ਸਵੇਰੇ ਤੜਕੇ ਉਠ ਕੇ ਨਿਤਨੇਮ ਉਪਰੰਤ ਸਭ ਤੋਂ ਪਹਿਲਾਂ ਤਿਆਰ ਹੋ ਕੇ ਹੀ ਲੋਕਾਂ ਨੂੰ ਮਿਲਣਾਂ ਸ਼ੁਰੂ ਕਰਦੇ। ਦੇਸ਼ ਭਗਤੀ ਅਤੇ ਅਨੁਸ਼ਾਸ਼ਨ ਵਰਗੇ ਗੁਣ ਸ. ਬੇਅੰਤ ਸਿੰਘ ਦੇ ਖੂਨ ਵਿੱਚ ਸ਼ਾਮਿਲ ਸਨ, ਕਿਉਕਿ ਉਹ ਫੌਜ਼ੀ ਅਫਸਰਾਂ ਦੇ ਇਕ ਦੇਸ਼ ਭਗਤ ਪਰਿਵਾਰ ਵਿੱਚ ਜਨਮੇ ਸਨ। ਉਹਨਾਂ ਦੇ ਪਿਤਾ ਸ. ਹਜ਼ੂਰਾ ਸਿੰਘ ਅਤੇ ਦੋ ਭਰਾ ਭਾਰਤੀ ਫੌਜ ਵਿਚੋਂ ਉਚ ਆਹੁੱਦਿਆਂ ਤੇ ਰਹੇ ਅਤੇ ਉਹਨਾਂ ਖੁਦ ਵੀ ਕੁਝ ਸਮਾਂ ਫੌਜ਼ ਦੀ ਸੇਵਾ ਕੀਤੀ। ਫੌਜ਼ੀ ਪਿਤਾ ਦੀ ਮਿੰਟਗੁਮਰੀ ਵਿਖੇ ਤਾਇਨਾਤੀ ਕਾਰਣ ਪਰਿਵਾਰ ਨੂੰ ਜੱਦੀ ਪਿੰਡ ਬਿਲਾਸਪੁਰ ਜਿਥੇ ਉਹ ੧੯ ਫਰਵਰੀ, ੧੯੨੪ ਵਿੱਚ ਜਨਮੇ ਸਨ ਤੋਂ ਮਿੰਟਗੁਮਰੀ ਜਾਣਾ ਪਿਆ। ਮਿੰਟਗੁਮਰੀ ਕਾਲਜ਼ ਲਹੌਰ ਤੋਂ ਗਰੈਜੂਏਸ਼ਨ ਪਾਸ ਕੀਤੀ । ਕਾਲਜ਼ ਦੇ ਦਿਨਾਂ ਵਿੱਚ ਉਹ ਫੁੱਟਬਾਲ ਦੇ ਚੰਗੇ ਖਿਡਾਰੀ ਰਹੇ।
ਦੇਸ਼-ਭਗਤੀ ਅਤੇ ਲੋਕ ਸੇਵਾ ਦੀ ਚੇਟਕ ਅਸਲ ਵਿੱਚ ਉਹਨਾਂ ਨੂੰ ਦੇਸ਼ ਦੀ ਆਜਾਦੀ ਵੰਡ ਤੋਂ ਹੀ ਲੱਗ ਗਈ, ਜਦੋ ਉਹਨਾਂ ਨੂੰ ਭਰਾਵਾਂ ਦੇ ਹੱਥੋਂ ਭਰਾਵਾਂ ਦੇ ਹੋਏ ਖੂਨ ਨੇ ਝੰਜੋੜ ਕੇ ਰੱਖ ਦਿੱਤਾ ਅਤੇ ਉਹਨਾਂ ਨੇ ਨਿਰਦੋਸ਼ ਲੋਕਾਂ ਨੂੰ ਕਤਲੇਆਮ ਤੋਂ ਬਚਾਉਣ ਲਈ ਅੱਗੇ ਹੋ ਕੇ ਕੰਮ ਕੀਤਾ ਅਤੇ ਖੁਦ ਘੋੜੇ ਤੇ ਸਵਾਰ ਹੋ ਕੇ ਬਹੁਤ ਸਾਰੇ ਜੱਥਿਆਂ ਨੂੰ ਭਾਰਤ ਵਿੱਚ ਸੁਰੱਖਿਅਤ ਪਹੁੰਚਾਇਆ ਅਤੇ ਫਿਰ ਉਹਨਾਂ ਦੇ ਮੁੜ ਵਸੇਬੇ ਲਈ ਵੀ ਕੰਮ ਕੀਤਾ।
ਅਜਾਦੀ ਪਿਛੋਂ ਪਰਿਵਾਰ ਮੁੜ ਤੋਂ ਆਪਣੇ ਜੱਦੀ ਪਿੰਡ ਬਿਲਾਸਪੁਰ ਆ ਕੇ ਵਸ ਗਿਆ ਅਤੇ ਸ. ਬੇਅੰਤ ਸਿੰਘ ਦਾ ਅਸਲ ਰਾਜਨੀਤਕ ਜੀਵਨ ੧੯੫੦ ਵਿੱਚ ਪਿੰਡ ਦੇ ਸਰਪੰਚ ਚੁੱਣੇ ਜਾਣ ਨਾਲ ਹੋਇਆ ਅਤੇ ਬਾਅਦ ਵਿੱਚ ਪਰਿਵਾਰ, ਪਿੰਡ ਕੋਟਲਾ ਅਫਗਾਨਾ (ਕੋਟਲੀ) ਵਿੱਚ ਜ਼ਮੀਨ ਅਲਾਟ ਹੋਣ ਕਾਰਨ ਵਸ ਗਿਆ। ਸ. ਬੇਅੰਤ ਸਿੰਘ ਨੇ ਖੇਤੀਬਾੜੀ ਦੇ ਨਾਲ ਨਾਲ ਰਾਜਨੀਤਕ ਸਰਗਰਮੀਆਂ ਵੀ ਜਾਰੀ ਰੱਖੀਆ ਅਤੇ ਮੁੜ ਪਿਛੇ ਮੁੜ ਕੇ ਨਹੀਂ ਵੇਖਿਆ। ਬਲਾਕ ਸੰਮਤੀ ਦੇ ਚੇਅਰਮੈਨ, ਸਹਿਕਾਰੀ ਬੈਕ ਦੇ ਡਾਇਰੈਕਟਰ ਚੁਣੇ ਜਾਣ ਪਿਛਂੋ ਉਹ ੧੯੬੯ ਵਿੱਚ ਪਹਿਲੀ ਵਾਰ ਪਾਇਲ ਤੋਂ ਅਜ਼ਾਦ ਉਮੀਦਵਾਰ ਵਜੋਂ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਸ. ਗਿਆਨ ਸਿੰਘ ਰਾੜੇਵਾਲਾ ਨੂੰ ਹਰਾ ਕੇ ਵਿਧਾਨ ਸਭਾ ਦੇ ਮੈਂਬਰ ਬਣੇ। ੧੯੭੨, ੧੯੭੭ ਅਤੇ ੧੯੮੦ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਦੀ ਟਿਕਟ ਤੇ ਪਾਇਲ ਹਲਕੇ ਤੋਂ ਅਤੇ ੧੯੯੨ ਦੀ ਵਿਧਾਨ ਸਭਾ ਦੀ ਚੋਣ ਜਲੰਧਰ ਛਾਉਣੀ ਤੋਂ ਜਿੱਤੇ । ਕਾਂਗਰਸ ਪਾਰਟੀ ਵਿਚ ਹੇਠਲੇ ਪਧਰ ਤੋਂ ਲੈ ਕ, ਜਿਲe ਪ੍ਰਧਾਨ, ਵਿਰੋਧੀ ਧਿਰ ਦੇ ਨੇਤਾ, ਜਨਰਲ ਸਕੱਤਰ ਦੀਆਂ ਪੌੜੀਆਂ ਚੜਦੇ ਹੋਏ ਪੰਜਾਬ ੧੯੮੬ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ।੧੯੯੨ ਤਕ ਆਪਣੀ ਜਾਨ ਦੀ ਪ੍ਰਵਾਹ ਨਾਂ ਕਰਦੇ ਹੋeੈ ਉਹ ਅਸ਼ਾਂਤ ਪੰਜਾਬ ਦੇ ਹਰ ਕੋਨੇ ਵਿਚ ਲੋਕਤੰਤਰ ਨੂੰ ਮੁੜ ਤੋਂ ਬਹਾਲ ਕਰਨ ਲਈ ਘੁੰਮੇਂ। ੧੯੯੨ ਵਿਚ ਪੰਜਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਉਹਨਾਂ ਨੇ ਇਕ ਯੋਗ ਅਤੇ ਮਜ਼ਬੂਤ ਪ੍ਰਸ਼ਾਸ਼ਕ ਵਜੋਂ ਸ਼ਾਖ ਬਣਾਉਣੀ ਸ਼ੁਰੂ ਕਰ ਦਿੱਤੀ। ਪ੍ਰਸ਼ਾਸ਼ਨ ਨੂੰ ਨਵੀਂ ਸੇਧ ਕੇ ਕੇ ਰਾਜ ਵਿੱਚ ਕਾਨੂੰਨ ਦਾ ਰਾਜ ਲਾਗੂ ਕੀਤਾ ਅਤੇ ਆਮ ਹਾਲਤ ਸਥਾਪਿਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਪੰਜਾਬ ਵਿੱਚ ਸ਼ਾਂਤੀ ਦੀ ਸਥਾਪਨਾ ਬਾਅਦ ਪੰਜਾਬ ਦੀ ਤਬਾਹ ਹੋਈ ਅਰਥ ਵਿਵਸਥਾ ਨੂੰ ਸੁਧਾਰਨ ਲਈ ਲੋੜੀਦੇ ਸਖਤ ਕਦਮ ਚੁੱਕੇ।ਪੰਚਾਇਤਾਂ ਤੇ ਮਿਉਸਪਲ ਕਮੇਟੀਆਂ ਲਈ ਚੋਣਾਂ ਕਰਵਾ ਕੇ ਹੇਠਲੇ ਪੱਧਰ ਤੱਕ ਲੋਕਤੰਤਰ ਦੀ ਬਹਾਲੀ ਕੀਤੀ ਅਤੇ ਪੰਜਾਬ ਨੂੰ ਨਵੇ ਸਿਰੇ ਤੋਂ ਤੇਜ ਵਿਕਾਸ ਦੇ ਰਸਤੇ ਤੇ ਤੋਰਿਆ।
ਮੁੱਖ ਮੰਤਰੀ ਗਰੀਬ ਅਤੇ ਸਧਾਰਨ ਪੰਜਾਬੀ ਦੀ ਹਾਲਤ ਸੁਧਾਰਨ ਲਈ ਆਪਣੀ ਸਾਰੀ ਤਾਕਤ ਲਗਾਈ। ਉਹਨਾਂ ਕਦੇ ਆਪਣੇ ਦੇਸ਼ ਭਗਤੀ ਦੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ।ਉਹ ਇਕ ਵਿਸ਼ਾਲ ਇਰਾਦੇ ਦੇ ਇਨਸਾਨ ਸਨ, ਜਿਹੜੇ ਵਿਰੋਧੀ ਵਿਚਾਰਾਂ ਵਾਲੇ ਰਾਜਨੀਤਕ ਨੇਤਾਵਾਂ ਦੀ ਰਾਏ ਦੀ ਪੂਰੀ ਕਦਰ ਕਰਦੇ ਸਨ।
ਦੇਸ਼ ਵਿਰੋਧੀ ਤਾਕਤਾਂ ਪੰਜਾਬ ਵਿੱਚ ਮੁੜ ਸਥਾਪਿਤ ਕੀਤੇ ਅਮਨ ਕਾਨੂੰਨ ਦੇ ਹਾਲਤਾਂ ਤੋ ਖਫਾ ਸਨ। ਪ੍ਰੰਤੂ ਉਹ ਮੁਸੱਮਮ ਇਰਾਦੇ ਵਾਲਾ ਰਹਿਨੁਮਾ ਪੰਜਾਬ ਵਿਚ ਅਮਨ ਅਤੇ ਖੁਸ਼ਹਾਲੀ ਲਿਆਉਣ ਦੇ ਕੀਤੇ ਸਕੰਲਪ ਤੇ ਦ੍ਰਿੜਤਾ ਨਾਲ ਚਲਦਾ ਰਿਹਾ ਅਤੇ ਭਾਵੇ ਇਸ ਵਾਸਤੇ ਉਸ ਨੂੰ ਆਪਣਾ ਬਲੀਦਾਨ ਦੇ ਕੇ ਭਾਰੀ ਕੀਮਤ ਚਕਾਉਣੀ ਪਈ। ੩੧ ਅਗਸਤ, ੧੯੯੫ ਨੂੰ ਪੰਜਾਬ ਸਕੱਤਰੇਤ ਦੇ ਅੱਗੇ ਇਕ ਵੱਡੇ ਬੰਬ ਧਮਾਕੇ ਨੇ ਦੇਸ਼ ਤਂੋ ਇਕ ਬਹਾਦਰ ਸਪੂਤ ਖੋਹ ਲਿਆ ਜੋ ਆਪਣੀ ਸਾਰੀ ਜਿੰਦਗੀ ਦੇਸ਼ ਦੀ ਏਕਤਾ ਅਤੇ ਆਖੰਡਤਾ ਲਈ ਲੜਿਆ ਅਤੇ ਆਖੀਰ ਇਸ ਖਾਤਿਰ ਆਪਣੀ ਜਾਨ ਕੁਰਬਾਨ ਕਰ ਦਿੱਤੀ। ਪਰ ਦੇਸ਼ ਦੇ ਇਹ ਮਹਾਨ ਸਪੂਤ ਪੰਜਾਬ ਵਿਚ ਪੱਕਾ ਅਮਨ ਸਥਾਪਤ ਕਰਨ ਲਈ ਹਮੇਸ਼ਾਂ ਲਈ ਯਾਦ ਰੱਖਿਆ ਜਾਏਗਾ। ਸ. ਬੇਅੰਤ ਸਿੰਘ ਦੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸ਼ਾਂਤੀ ਲਈ ਪਾਏ ਯੋਗਦਾਨ ਲਈ ਉਹਨਾਂ ਨੂੰ ਬਹੁਤ ਸਾਰੇ ਰਾਸ਼ਟਰੀ ਪੱਧਰ ਦੇ ਸਨਮਾਨਾਂ ਨਾਲ ਸਨਮਾਨਿਆ ਗਿਆ। ਅੱਜ ਉਨਾਂ੍ਹ ਦੇ ਨਕਸ਼ੇ ਕਦਮਾਂ ਤੇ ਚਲਦੇ, ਉਨਾਂ ਦੇ ਸਪੁੱਤਰ ਤੇਜ ਪ੍ਰਕਾਸ਼ ਸਿੰਘ ਸਾਬਕਾ ਮੰਤਰੀ, ਗੁਰਕੀਰਤ ਸਿੰਘ ਅੇਮ. ਅੇਲ. ਏ. ਅਤੇ ਰਵਨੀਤ ਸਿੰਘ ਬਿਟੂ ਐਮ. ਪੀ ਰਾਜਨੀਤਕ ਅਤੇ ਸਮਾਜਿਕ ਖੇਤਰ ਵਿਚ ਪੰਜਾਬ ਦੀ ਪੂਰੀ ਮਿਹਨਤ ਅਤੇ ਦਿਆਨਤਦਾਰੀ ਨਾਲ ਸੇਵਾ ਕਰ ਰਹੇ ਹਨ।
-
ਦਰਸ਼ਨ ਸਿੰਘ ਸ਼ੰਕਰ,ਸਟਾਫ਼ ਰਿਪ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.