ਪੰਜਾਬ ਦੇ ਲੋਹ ਪੁਰਖ ਸਰਦਾਰ ਪਰਤਾਪ ਸਿੰਘ ਕੈਰੋਂ ਦਾ ਜਨਮ ਪਹਿਲੀ ਅਕਤੂਬਰ 1901 ਨੂੰ ਪਿੰਡ ਕੈਰੋੱ, ਤਹਿਸੀਲ ਪੱਟੀ, ਹੁਣ ਜਿਲ੍ਹਾ ਤਰਨਤਾਰਨ ਵਿਖੇ ਸਰਦਾਰ ਨਿਹਾਲ ਸਿੰਘ ਢਿੱਲੋੱ ਅਤੇ ਸਰਦਾਰਨੀ ਹਰਿ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਸਰਦਾਰ ਕੈਰੋਂ ਨੂੰ ਰਾਜਨੀਤੀ ਅਤੇ ਸਮਾਜ ਸੇਵਾ ਦੀ ਗੁੜ੍ਹਤੀ ਪਰਿਵਾਰ ਵਿੱਚੋੱ ਹੀ ਮਿਲੀ ਕਿਉੱਕਿ ਆਪ ਦੇ ਪਿਤਾ ਸਿੰਘ ਸਭਾ ਲਹਿਰ ਦੇ ਸਰਗਰਮ ਆਗੂ ਸਨ ਅਤੇ ਮਾਤਾ
ਜੀ ਸਮਾਜ ਸੁਧਾਰਕ। ਉਹਨਾਂ ਨੇ ਮੁੱਢਲੀ ਸਿੱਖਿਆ ਸਰਕਾਰੀ ਸਕੂਲ, ਸਰਹਾਲੀ ਤੋੱ ਅਤੇ ਮੈਟ੍ਰਿਕ ਤੇ ਗਿਆਨੀ ਦੀ ਡਿਗਰੀ ਖਾਲਸਾ ਕਾਲਜ, ਅੰਮ੍ਰਿਤਸਰ ਤੋੱ ਹਾਸਿਲ ਕੀਤੀ।
ਜਦੋੱ ਆਪ ਦੀ ਉਮਰ 19 ਸਾਲ ਦੀ ਹੋਈ ਤਾਂ ਆਪ ਦੇ ਮਾਤਾ ਪਿਤਾ ਨੇ ਆਪ ਦਾ ਵਿਆਹ ਸਰਦਾਰਨੀ ਰਾਮ ਕੌਰ ਨਾਲ ਕਰ ਦਿੱਤਾ। ਵਿਆਹ ਤੋੱ ਜਲਦੀ ਬਾਦ ਹੀ ਆਪ ਉਚੇ ਰੀ ਸਿੱਖਿਆ ਲਈ ਅਮਰੀਕਾ ਚਲੇ ਗਏ, ਜਿੱਥੇ ਉਹਨਾਂ ਅਰਥਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿੱਚ ਐਮ਼ਏ਼ ਕੀਤੀ। ਇਹ ਉਹ ਦਿਨ ਸਨ ਜਦੋੱ ਦੇਸ਼ ਦੀ ਆਜਾਦੀ ਲਈ ਹਰ ਪਾਸੇ ਸਰਗਰਮੀ ਨਜਰ ਆ ਰਹੀ ਸੀ। ਦੇਸ਼ ਭਗਤੀ ਦੇ ਜਜਬੇ ਨੂੰ ਆਪ ਦੇ ਜੀਵਨ ਵਿਚ ਅਬ੍ਰਾਹਿਮ ਲਿੰਕਨ ਅਤੇ ਲੈਨਿਨ ਦਵਾਰਾ ਮਨੁੱਖਤਾ ਲਈ ਕੀਤੇ ਕਾਰਜਾਂ ਨੇ ਹੋਰ ਵੀ ਪ੍ਰਜਵਲਿਤ ਕੀਤਾ। ਇਸੇ ਜਜਬੇ ਅਤੇ ਪ੍ਰਭਾਵ ਅਧੀਨ ਆਪ ਅਮਰੀਕਾ ਵਿਚ ਰਹਿੰਦੇ ਹੋਏ ਗਦਰ ਪਾਰਟੀ ਦੇ ਸਰਗਰਮ ਮੈਂਬਰ ਬਣ ਗਏ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣਾ ਯੋਗਦਾਨ ਵਿਦੇਸ਼ ਦੀ ਧਰਤੀ ਤੋੱ ਦੇਣਾ ਸ਼ੁਰੂ ਕਰ ਦਿੱਤਾ।
1929 ਵਿਚ ਆਪ ਭਾਰਤ ਪਰਤ ਆਏ ਅਤੇ ਅਕਾਲੀ ਦਲ ਦੇ ਮੈਂਬਰ ਬਣ ਕੇ ਆਜਾਦੀ ਦੇ ਸੰਘਰਸ਼ ਨਾਲ ਸਿੱਧੇ ਰੂਪ ਵਿਚ ਜੁੜ ਗਏ ਜਿਸ ਕਾਰਨ ਆਪ ਨੂੰ ਕਈ ਵਾਰ ਅੰਗਰੇਜ ਹਕੂਮਤ ਨੇ ਜੇਲ੍ਹਾਂ ਵਿਚ ਭੇਜਿਆ। ਆਪ ਨੇ ਆਜ਼ਾਦੀ ਦੀ ਲੰਬੀ ਲੜਾਈ ਭਾਵੇ ੱ ਅਕਾਲੀ ਦਲ ਦੇ ਝੰਡੇ ਹੇਠ ਲੜੀ ਪਰ 1937 ਵਿਚ ਪਹਿਲੀ ਵਾਰ ਕਾਂਗਰੇਸ ਦੀ ਟਿਕਟ ਤੇ ਵਿਧਾਨ ਸਭਾ ਦੀ ਚੋਣ ਜਿੱਤੀ। ਇਸ ਚੋਣ ਤੋੱ ਬਾਅਦ ਆਪ ਨੂੰ ਪਹਿਲਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਰਨਲ ਸਕੱਤਰ ਅਤੇ ਬਾਅਦ ਵਿਚ ਪ੍ਰਧਾਨ ਬਣਾਇਆ ਗਿਆ।
ਆਜਾਦ ਭਾਰਤ ਵਿਚ ਪੰਜਾਬ ਦੀ ਮੁੱਢਲੀ ਸਰਕਾਰ ਵਿਚ ਆਪ ਵਜੀਰ ਬਣੇ ਅਤੇ ਵੱਖ-ਵੱਖ ਮਹਿਕਮੇ ਸਾਂਭੇ। ਪੰਜਾਬ ਦੀ ਸਰਕਾਰ ਨੂੰ ਸਥਿਰਤਾ ਦੇਣ ਲਈ ਆਪ ਜੀ ਨੂੰ ਪੰਜਾਬ ਪ੍ਰਦੇਸ਼ ਦਾ ਮੁੱਖ ਮੰਤਰੀ ਜਨਵਰੀ 1956 ਵਿਚ ਬਣਾਇਆ ਗਿਆ। ਸਰਦਾਰ ਕੈਰੋਂ ਹੀ ਇਕਲੋਤੇ ਹਨ, ਜਿਨਾ ਨੂੰ ਲਗਾਤਾਰ ਤਿੰਨ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ। ਸਰਦਾਰ ਕੈਰੋਂ ਨੇ ਪਛੜ੍ਹੇ ਵਰਗਾਂ ਅਤੇ ਦਲਿਤ ਸਮਾਜ ਦੀ ਭਲਾਈ ਲਈ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਅਤੇ ਸੂਬੇ ਦੇ ਚਹੁੰ-ਪੱਖੀ ਵਿਕਾਸ ਲਈ ਵੱਖ-ਵੱਖ ਖੇਤਰਾਂ ਜਿਵੇੱ : ਸਿੱਖਿਆ, ਰੋਜਗਾਰ, ਬਿਜਲੀ ਪੈਦਾ ਕਰਨਾ, ਸਿਹਤ ਸੇਵਾਵਾਂ, ਖੇਤੀਬਾੜੀ, ਵੱਡੀਆਂ ਤੇ ਲਘੂ ਸਨਅਤਾਂ, ਸੜਕਾਂ ਦੇ ਨੈਟਵਰਕ ਆਦਿ ਦੇ ਵਿਕਾਸ ਲਈ ਬਹੁਤ ਯੋਜਨਾਵਾਂ ਸ਼ੁਰੂ ਕੀਤੀਆਂ। ਨੰਗਲ ਦਾ ਭਾਖੜਾ ਡੈਮ ਅਤੇ ਖਾਦ ਫੈਕਟਰੀ, ਚੰਡੀਗੜ੍ਹ ਦਾ ਪੀ਼ ਜ਼ੀ ਆਈ਼, ਅੰਮ੍ਰਿਤਸਰ ਦਾ ਵੇਰਕਾ ਪਲਾਂਟ, ਲੁਧਿਆਣੇ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਆਦਿ ਆਪ ਜੀ ਦੇ ਯਤਨਾਂ ਸਦਕਾ ਹੀ ਸ਼ੁਰੂ ਹੋਏ। ਸਿੱਖਿਆ ਦੇ ਖੇਤਰ ਵਿਚ ਆਪ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਕੁਰੂਕਸ਼ੇਤਰਾ ਯੂਨੀਵਰਸਿਟੀ ਕੁਰੂਕਸ਼ੇਤਰਾ ਦੀ ਸਥਾਪਨਾ ਕੀਤੀ। ਆਪ ਜੀ ਦੇ ਯਤਨਾਂ ਸਦਕਾ ਹੀ ਪੰਜਾਬ ਐਸ਼ ਸ਼ੀ ਰਾਖਵਾਂਕਰਨ ਕਰਨ ਵਾਲਾ ਅਤੇ ਪੰਚਾਇਤੀ ਰਾਜ ਮੁਕੰਮਲ ਢੰਗ ਨਾਲ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣਿਆ।
ਆਪ ਨੇ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਟਾਲਾ, ਗੋਇੰਦਵਾਲ ਸਾਹਿਬ, ਮੰਡੀ ਗੋਬਿੰਦਗੜ੍ਹ, ਕਰਨਾਲ, ਪਾਣੀਪਤ, ਫਰੀਦਾਬਾਦ, ਆਦਿ ਸ਼ਹਿਰਾਂ ਵਿਚ ਲਾਏ ਜਾਣ ਵਾਸਤੇ ਸਨਅਤੀ ਯੂਨਿਟਾਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਤਾਂ ਜੋ ਇਨ੍ਹਾਂ ਸ਼ਹਿਰਾਂ ਵਿਚ ਸਨਅਤਾ ਦਾ ਵਿਕਾਸ ਹੋ ਸਕੇ ਅਤੇ ਨਾਲ ਹੀ ਨਾਲ ਪੰਜਾਬ ਦੇ ਲੋਕਾਂ ਨੂੰ ਰੋਜਗਾਰ ਦੇ ਜਿਆਦਾ ਤੋੱ ਜਿਆਦਾ ਮੌਕੇ ਪ੍ਰਾਪਤ ਹੋ ਸਕਣ।
ਸਰਦਾਰ ਕੈਰੋਂ ਦੀ ਪ੍ਰਸ਼ਾਸਨ ਉੱਤੇ ਪਕੜ੍ਹ ਇੰਨੀ ਮਜਬੂਤ ਸੀ ਕਿ ਵੱਡੇ ਤੋੱ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਆਪ ਦੀ ਸਿਆਣਪ ਭਰਪੂਰ ਅਤੇ ਤੁਰੰਤ ਲਏ ਫੈਸਲਿਆਂ ਤੋੱ ਬਹਤੁ ਪ੍ਰਭਾਵਿਤ ਹੁੰਦੇ ਸਅ, ਜਿਸ ਦਾ ਇਕ ਕਾਰਨ ਉਹਨਾਂ ਦਾ ਆਮ ਆਦਮੀ ਦੇ ਨਾਲ ਜੁੜੇ ਹੋਣਾ ਸੀ। ਜੀਵਨ ਦੇ ਡੂੰਘੇਰੇ ਅਨੁਭਵ ਅਤੇ ਸਕਾਰਾਤਮਕ ਸੋਚ ਕਰਕੇ ਆਪ ਸਭ ਵਰਗਾਂ ਨੂੰ ਆਪਣੇ ਨਾਲ ਜੋੜ ਕੇ ਪ੍ਰਸ਼ਾਸਨ ਚਲਾਉਣ ਵਿਚ ਯਕੀਨ ਰੱਖਦੇ ਸਨ, ਇਸੇ ਕਰਕੇ ਨਾ ਤਾਂ ਪਾਰਟੀ ਦੇ ਅੰਦਰ ਅਤੇ ਨਾ ਹੀ ਪਾਰਟੀ ਦੇ ਬਾਹਰ ਕੋਈ ਉਹਨਾਂ ਦਾ ਕੱਟੜ ਵਿਰੋਧੀ ਬਣਿਆ। ਆਪਣੀ ਸਿਆਣਪ ਸਦਕਾ ਹੀ ਉਹਨਾਂ ਨੇ ਪੰਜਾਬ ਸੂਬੇ ਦੀ ਮੰਗ ਨੂੰ ਉਭਰਨ ਨਹੀੱ ਦਿੱਤਾ ਕਿਉੱਕਿ ਉਹ ਪੰਜਾਬ ਨੂੰ ਇਕ ਵਿਸ਼ਾਲ ਪ੍ਰਦੇਸ਼ ਵਿਚ ਵਿਕਸਿਤ ਹੁੰਦਾ ਵੇਖਣਾ ਚਾਹੁੰਦੇ ਸਨ।
ਸਰਦਾਰ ਕੈਰੋਂ ਦੀ ਸਖਸ਼ੀਅਤ ਸਿਆਸੀ ਤੌਰ ਉੱਤੇ ਤਾਂ ਸਾਫ ਸੀ ਹੀ ਸਗੋੱ ਨਿੱਜੀ ਤੌਰ ਉੱਤੇ ਵੀ ਉਹਨਾਂ ਦੀ ਸਖਸ਼ੀਅਤ ਤੋੱ ਸਿੱਧੇ ਸਾਧੇ ਪੈਂਡੂ ਜੀਵਨ ਦਾ ਪਰਛਾਵਾਂ ਪੈਂਦਾ ਸੀ। ਉਹ ਆਮ ਕਰਕੇ ਕੁੜਤਾ ਪਜਾਮਾ ਅਤੇ ਦੇਸੀ ਜੁੱਤੀ ਵਿਚ ਹੀ ਵਿਚਰਦੇ ਸਨ ਜੋ ਉਹਨਾ ਦੀ ਚੁੰਬਕੀ ਦਿਖ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੰਦੀ ਸੀ। 6 ਫਰਵਰੀ 1965 ਨੂੰ ਦਿੱਲੀ ਦੇ ਨੇੜੇ ਚੰਡੀਗੜ੍ਹ ਆਉੱਦੇ ਸਮੇੱ ਆਪ ਜੀ ਦੀ ਗੱਡੀ ਉੱਤੇ ਗੋਲੀਆਂ ਨਾਲ ਹਮਲਾ ਹੋ ਗਿਆ ਅਤੇ ਆਪ ਜੀ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੀ ਮੌਤ ਨਾਲ ਸਮੁੱਚਾ ਦੇਸ਼ ਹੈਰਾਨ ਅਤੇ ਗਮਗੀਨ ਹੋ ਗਿਆ। ਸਰਦਾਰ ਕੈਰੋਂ ਪੰਜਾਬ ਦੇ ਇਕ ਉੱਚ ਪੜ੍ਹੇ ਲਿਖੇ ਸੂਝਵਾਨ ਅਤੇ ਕਾਬਿਲ
ਮੁੱਖ ਮੰਤਰੀ ਰਹੇ। ਉਹਨਾਂ ਦਾ ਕਾਰਜਕਾਲ ਨੂੰ ਪੰਜਾਬ ਦਾ ਸਵਰਣ ਯੁੱਗ ਕਿਹਾ ਜਾਂਦਾ ਹੈ। ਅੱਜ ਜੋ ਵੀ ਅਸੀੱ ਸੁਵਿਧਾਵਾਂ ਮਾਣਦੇ ਹਾਂ ਉਹਨਾਂ ਵਿਚ ਸਰਦਾਰ ਕੈਰੋਂ ਦਾ
ਬਹੁਤ ਯੋਗਦਾਨ ਹੈ। ਉਹਨਾਂ ਜਿੰਨਾ ਪਿਆਰ, ਸਤਿਕਾਰ ਤੇ ਪ੍ਰਸਿੱਧੀ ਸ਼ਾਇਦ ਹੀ ਕਿਸੇਮੁੱਖ ਮੰਤਰੀ ਨੂੰ ਮਿਲੀ ਹੋਵੇ। ਉਹਨਾਂ ਦੀਆਂ ਯਾਦਾਂ ਦੇ ਕਿੱਸੇ ਅਜੇ ਵੀ ਲੋਕਾਂ ਦੇ ਮਨਾਂ ਵਿਚ ਤਰੋ ਤਾਜਾ ਹਨ। ਉਹ ਲੋਕਾਂ ਦੇ ਦਿਲਾਂ ਵਿਚ ਸਦਾ ਜਿਉੱਦੇ ਰਹਿਣਗੇ।
-
ਅਰੁਨ ਦੀਪ ਸਿੰਘ, +91-98150-10984,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.