ਸ਼੍ਰੋਮਣੀ ਅਕਾਲੀ ਦਲ ਵੱਲੋਂ ਦੀਪਇੰਦਰ ਸਿੰਘ ਢਿੱਲੋਂ ਨੂੰ ਜ਼ਿਲ•ਾ ਯੋਜਨਾ ਕਮੇਟੀ ਪਟਿਆਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਸ੍ਰ. ਢਿੱਲੋਂ ਨੂੰ ਦਿੱਤੀ ਗਈ ਇਸ ਮਹੱਤਵਪੂਰਨ ਜਿੰਮੇਵਾਰੀ ਨੂੰ ਮਿਹਨਤ , ਇਮਾਨਦਾਰੀ ਸ਼ਿਰਾਫਤ ਤੇ ਸੇਵਾ ਦੇ ਮੁੱਲ ਵੱਜੋਂ ਵੇਖਿਆ ਜਾ ਰਿਹਾ ਹੈ । ਦੀਪਇੰਦਰ ਸਿੰਘ ਢਿੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਡੇਰਾਬਸੀ ਤੋਂ ਅਜ਼ਾਦ ਉਮੀਦਵਾਰ ਵੱਜੋਂ ਚੋਣ ਲੜੇ ਸਨ ਤੇ ਉਨਾਂ ਨੇ 52000 ਵੋਟਾਂ ਪ੍ਰਾਪਤ ਕੀਤੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਵੱਲੋਂ ਦੀਪਇੰਦਰ ਸਿੰਘ ਢਿੱਲੋਂ ਨੂੰ ਉਨ•ਾਂ ਦੇ ਘਰ ਜਾਕੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ । ਸ਼੍ਰੋਮਣੀ ਅਕਾਲੀ ਦਲ ਦੀ ਪ੍ਰਮੱਖ ਲੀਡਰਸਿੱਪ ਵੱਲੋਂ ਜਿੰਵੇ ਸ੍ਰੀ ਢਿੱਲੋਂ ਨੂੰ ਇਜਤ ਮਾਣ ਤੇ ਸਨਮਾਨ ਦੇ ਨਾਲ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਫਿਰ ਜਿਵੇਂ ਉਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਸੀ ਉਸ ਨੂੰ ਵੇਖ ਕੇ ਇਹ ਅੰਦਾਜਾ ਪਹਿਲਾ ਹੀ ਲਾਇਆ ਜਾ ਰਿਹਾ ਸੀ ਕਿ ਸ੍ਰੀ ਢਿੱਲੋਂ ਨੂੰ ਸ੍ਰੋਮਣੀ ਅਕਾਲੀ ਦਲ ਵੱਲੋਂ ਵੱਡੀ ਜਿੰਮੇਵਾਰੀ ਦਿੱਤੀ ਜਾਵੇਗੀ। ਪੇਸ਼ ਹਨ ਚੇਅਰਮੈਨ ਦੀਪਇੰਦਰ ਸਿੰਘ ਢਿੱਲੋਂ ਨਾਲ ਹਰਨੇਕ ਮਹਿਲ ਵੱਲੋਂ ਕੀਤੀ ਮੁਲਾਕਾਤ ਦੇ ਕੁਝ ਅੰਸ਼ :-
ਸਵਾਲ : ਆਪ ਜੀ ਦਾ ਜਨਮ ਕਦੋਂ ਹੋਇਆ ਅਤੇ ਪੜ•ਾਈ ਕਿੱਥੇ ਕੀਤੀ?
ਜਵਾਬ : ਮੇਰਾ ਜਨਮ 27 ਫਰਵਰੀ 1962 ਨੂੰ ਹੋਇਆ। ਮੈਂ ਮੁੱਢਲੀ ਸਿੱਖਿਆ ਗੁਰੂ ਨਾਨਕ ਪਬਲਿਕ ਸਕੂਲ ਚੰਡੀਗੜ• ਤੋਂ ਪ੍ਰਾਪਤੀ ਕੀਤੀ, ਫ਼ਿਰ ਬੀ.ਏ. ਦੀ ਪੜ•ਾਈ ਡੀ.ਏ.ਵੀ. ਕਾਲਜ ਚੰਡੀਗੜ• ਤੋਂ 1981 ਵਿਚ ਪੂਰੀ ਕੀਤੀ ਅਤੇ ਸੰਨ 1984 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ• ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। 23 ਸਾਲ ਦੀ ਉਮਰ ਵਿੱਚ 28, ਅਕਤੂਬਰ 1984 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਬਤੌਰ ਵਕੀਲ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਮੈਂ ਸਹਾਇਕ ਐਡਵੋਕੇਟ ਜਨਰਲ, ਡਿਪਟੀ ਐਡਵੋਕੇਟ ਜਨਰਲ ਤੇ ਫਿਰ ਐਡੀਸ਼ਨਲ ਐਡਵੋਕੇਟ ਜਨਰਲ ਦੇ ਅਹੁਦੇ ਤੇ ਵੀ ਕੰਮ ਕੀਤਾ।
ਸਵਾਲ : ਢਿੱਲੋਂ ਸਾਹਿਬ ਤੁਸੀਂ ਆਪਣੇ ਪਰਿਵਾਰ ਬਾਰੇ ਕੁਝ ਚਾਨਣਾ ਪਾਉ?
ਜਵਾਬ : ਮੇਰੇ ਪਰਿਵਾਰ ਦੀਆਂ ਜੜਾਂ ਅਕਾਲੀ ਦਲ ਵਿੱਚ ਬੇਹੱਦ ਡੂੰਘੀਆਂ ਹਨ। ਮੇਰਾ ਪਰਿਵਾਰ ਸ. ਖੜਕ ਸਿੰਘ ਢਿੱਲੋਂ ਦੀ ਵਿਰਾਸਤ ਨੂੰ ਸਾਂਭੀ ਬੈਠਾ ਹੈ। ਖੜਕ ਸਿੰਘ ਢਿੱਲੋਂ 1925 ਵਿਚ ਪਹਿਲੇ ਸਿੱਖ ਗੁਰਦੁਆਰਾ ਟ੍ਰਿਬਿਊਨਲ ਦੇ ਜੱਜ ਸਨ ਅਤੇ ਆਪਣੇ ਸਮੇਂ ਦੇ ਲਾਹੌਰ ਹਾਈਕੋਰਟ ਦੇ ਮੰਨੇ-ਪ੍ਰਮੰਨੇ ਵਕੀਲ ਸਨ। ਇਨ•ਾਂ ਦੇ ਪੁੱਤਰ (ਮੇਰੇ ਦਾਦਾ ਜੀ) ਸ. ਜਵਾਹਰ ਸਿੰਘ ਢਿੱਲੋਂ ਪੰਜਾਬ ਹਾਈਕੋਰਟ ਲਾਹੌਰ ਵਿਚ ਬਾਰ ਐਟ ਲਾਅ ਰਹੇ ਅਤੇ ਉਹ 1929 ਤੋਂ 1937 ਤੱਕ ਅਣਵੰਡੇ ਪੰਜਾਬ ਦੀ ਅਸੈਂਬਲੀ ਦੇ ਮੈਂਬਰ ਵੀ ਰਹੇ। ਸ੍ਰ ਜਵਾਹਰ ਸਿੰਘ ਉਸ ਸਮੇ ਦੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੇ ਕਰੀਬੀਆਂ ਵਿੱਚੋਂ ਸਨ। ਮੇਰੇ ਦਾਦਾ ਸ. ਜਵਾਹਰ ਸਿੰਘ ਢਿੱਲੋਂ 1938 ਵਿਚ ਮਲਾਇਆ ਚਲੇ ਗਏ, ਜਿਥੇ ਉਨ•ਾਂ ਨੇ ਉਥੋਂ ਦੀ ਸੁਪਰੀਮ ਕੋਰਟ ਵਿਚ ਪ੍ਰੈਕਟਿਸ ਕੀਤੀ। ਇਸੇ ਤਰ•ਾਂ ਮੇਰੇ ਪਿਤਾ ਜੀ ਜਸਟਿਸ ਭੁਪਿੰਦਰ ਸਿੰਘ ਢਿੱਲੋਂ ਨੇ ਸਾਂਝੇ ਪੰਜਾਬ ਦੇ ਮਸ਼ਹੂਰ ਵਕੀਲ ਵੱਜੋਂ ਆਪਣੀ ਪਹਿਚਾਣ ਬਣਾਈ। ਉਹ 1959 \'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ• ਵਿਚ ਬਤੌਰ ਵਕੀਲ ਕੰਮ ਕਰਨ ਲੱਗੇ ਸਨ। ਇਸ ਦੌਰਾਨ ਉਹ ਪੰਜਾਬ ਸਟੇਟ ਐਗਰੀਕਲਚਰ ਮਾਰਕੀਟਿੰਗ ਬੋਰਡ ਅਤੇ ਲੈਂਡ ਮਾਰਗੇਜ਼ ਬੈਂਕ ਦੇ ਵੀ ਚੇਅਰਮੈਨ ਰਹੇ। 37 ਸਾਲ ਦੀ ਉਮਰ ਵਿਚ ਉਨ•ਾਂ ਨੂੰ ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ ਦੇ ਵਕਾਰੀ ਅਹੁਦੇ \'ਤੇ ਲਗਾਇਆ, ਉਹ ਆਪਣੇ ਸਮੇਂ ਵਿਚ ਸਭ ਤੋਂ ਨੌਜਵਾਨ ਐਡਵੋਕੇਟ ਜਨਰਲ ਸਨ। ਬਾਅਦ ਵਿਚ ਉਨ•ਾਂ ਨੂੰ ਪੰਜਾਬ ਸਟੇਟ ਲਾਅ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ \'ਤੇ ਕੰਮ ਕਰਨ ਦਾ ਮੌਕਾ ਮਿਲਿਆ। ਪਿਤਾ ਜੀ ਜਸਟਿਸ ਭੁਪਿੰਦਰ ਸਿੰਘ ਢਿੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜੱਜ ਰਹੇ ਤੇ 38 ਸਾਲ ਦੀ ਉਮਰ ਵਿੱਚ ਉਨਾਂ ਦੇ ਨਾਂ ਦੀ ਸ਼ਿਫਾਰਸ਼ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਦੇ ਜੱਜ ਲਈ ਕੀਤੀ ਸੀ ਐਨੀ ਘੱਟ ਉਮਰ ਵਿੱਚ ਅਜਿਹੀ ਵੱਡੀ ਤੇ ਮਾਣ ਵਾਲੀ ਪ੍ਰਾਪਤੀ ਦੇਸ਼ ਦੇ ਚੋਣਵੇਂ ਵਿਅਕਤੀਆਂ ਨੂੰ ਹੀ ਨਸੀਬ ਹੋਈ ਹੈ। ਉਹ ਪੰਜਾਬੀ ਯੂਨੀਵਰਸਟੀ ਪਟਿਆਲਾ ਦੀ ਸਿੰਡੀਕੇਟ ਦੇ ਲੰਮਾ ਸਮਾਂ ਮੈਂਬਰ ਰਹੇ। ਮੇਰੇ ਪਰਿਵਾਰ ਦਾ ਪੰਜਾਬ ਦੀ ਰਾਜਨੀਤੀ ਵਿੱਚ ਮਹੱਤਵਪੁਰਨ ਸਥਾਨ ਹੈ। ਮੇਰੇ ਪਰਿਵਾਰ ਦੀ ਬਾਦਲ ਪਰਿਵਾਰ ਨਾਲ ਬੇਹੱਦ ਗੂੜੀ ਤੇ ਪੁਰਾਣੀ ਸਾਂਝ ਹੈ । ਮੇਰੇ ਪਰਿਵਾਰ ਦੇ ਮਰੂਹਮ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੰਤ ਹਰਚੰਦ ਸਿੰਘ ਲੌਗੋਵਾਲ, ਸਮੇਤ ਵੱਡੇ ਪੰਥਕ ਆਗੂਆਂ ਨਾਲ ਖ਼ਾਸ ਨੇੜਲੇ ਰਿਸ਼ਤੇ ਰਹੇ ਹਨ।
ਸਵਾਲ : ਢਿੱਲੋਂ ਸਾਹਿਬ ਤੁਸੀਂ ਆਪਣੇ ਰਾਜਸੀ ਖੇਤਰ ਬਾਰੇ ਕੁਝ ਚਾਨਣਾ ਪਾਉ?
ਜਵਾਬ : ਵੀਹ ਸਾਲ ਪਹਿਲਾ ਜਦੋਂ ਮੈਂ ਜੱਜ ਬਣਨ ਦੇ ਬਿਲਕੁਲ ਨੇੜੇ ਸੀ ਤਾਂ ਮੈਂ ਆਪਣੇ ਪ੍ਰੋਫੈਸ਼ਨ ਵਕਾਲਤ ਨੂੰ ਛੱਡ ਕੇ ਸਦਾ ਲਈ ਲੋਕ ਸੇਵਾ ਦਾ ਰਾਹ ਅਪਣਾ ਲਿਆ। ਮੈਂ ਰਾਜਸੀ ਖੇਤਰ ਵਿੱਚ ਕਈ ਅਹੁਦਿਆਂ ਤੇ ਰਹਿ ਕੇ ਲੋਕ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਪੀ ਐਸ ਆਈ ਡੀ ਸੀ ਦੇ ਵਾਇਸ ਚੇਅਰਮੈਨ ਦੇ ਅਹੁਦੇ ਤੇ ਵੀ ਕੰਮ ਕੀਤਾ। ਇਸ ਸਮੇਂ ਦੌਰਾਨ ਮੈਂ ਡੇਰਾਬਸੀ ਤੇ ਰਾਜਪੁਰਾ ਸਮੇਤ ਨੇੜਲੇ ਇਲਾਕਿਆਂ ਵਿੱਚ ਜਿੱਥੇ ਵਿਕਾਸ ਦੇ ਕੰਮਾਂ ਵਿੱਚ ਆਪਣਾ ਪ੍ਰਭਾਵਸ਼ਾਲੀ ਯੋਗਦਾਨ ਪਾਇਆ ਉਥੇ ਲੋਕਾਂ ਨਾਲ ਦਿਲ ਦਾ ਅਜਿਹਾ ਰਿਸ਼ਤਾ ਕਾਇਮ ਕੀਤਾ ਜੋ ਬਾਅਦ ਵਿੱਚ ਮਿਸਾਲ ਹੋ ਨਿਬੜਿਆ। ਮਰਹੂਮ ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਅਚਾਨਕ ਮੌਤ ਤੋਂ ਬਾਅਦ ਹੋਈ ਜਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਨੇ ਹਲਕਾ ਬਨੂੰੜ ਤੋਂ ਮੈਨੂੰ ਆਪਣੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਜਿਸ ਵਿੱਚ ਬਹੁਤ ਥੋੜੀਆਂ ਵੋਟਾਂ ਦੇ ਫਰਕ ਨਾਲ ਹਾਰ ਹੋਈ, ਪ੍ਰੰਤੂ ਲੋਕਾਂ ਨੇ ਪਾਰਟੀ ਨੂੰ 55000 ਵੋਟਾਂ ਪਾਈਆਂ। 2012 ਦੀਆਂ ਵਿਧਾਨ ਸਭਾ ਚੋਣਾ ਦੌਰਾਨ ਜਦੋਂ ਕਾਂਗਰਸ ਪਾਰਟੀ ਨੇ ਮੇਰੀ ਟਿਕਟ ਕੱਟ ਦਿੱਤੀ ਤਾਂ ਹਲਕਾ ਵਾਸੀਆਂ ਨੇ ਮੈਨੂੰ ਅਜ਼ਾਦ ਉਮੀਦਵਾਰ ਵੱਜੋਂ ਚੋਣ ਅਖਾੜੇ ਵਿੱਚ ਉਤਾਰ ਦਿੱਤਾ, ਇਸ ਚੋਣ ਵਿੱਚ ਮੈਨੂੰ 52000 ਵੋਟਾਂ ਮਿਲੀਆਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਲੋਕਾਂ ਨੇ ਜਮਾਨਤ ਹੀ ਜਬਤ ਕਰਵਾ ਦਿੱਤੀ। ਮੈਂ ਲੋਕਾਂ ਨਾਲ ਬਹੁਤ ਹੀ ਭਾਵਨਾਤਮਕ ਤੌਰ \'ਤੇ ਜੁੜਿਆ ਹੋਇਆ ਹਾਂ। ਸੀਨੀਅਰ ਅਕਾਲੀ ਲੀਡਰਸ਼ਿਪ ਦੇ ਇਸ ਮਹੱਤਵਪੂਰਨ ਫੈਸਲੇ ਨਾਲ ਮੇਰੇ ਹਮਾਇਤੀ ਤੇ ਹਮਦਰਦ ਹੀ ਨਹੀ ਸਗੋਂ ਅਕਾਲੀ ਦਲ ਦੇ ਹੇਠਲੇ ਪੱਧਰ ਤੱਕ ਦੇ ਆਗੂ ਤੇ ਵਰਕਰਾਂ ਦੇ ਨਾਲ ਨਾਲ ਸੱਚਾਈ ਤੇ ਇਮਾਨਦਾਰੀ ਦੀ ਕਦਰ ਕਰਨ ਵਾਲੇ ਆਮ ਲੋਕ ਵੀ ਖੁਸ਼ੀ ਤੇ ਤਸੱਲੀ ਮਹਿਸੂਸ ਕਰ ਰਹੇ ਹਨ।
ਸਵਾਲ : ਤੁਸੀਂ ਸਮਾਜ ਸੇਵਾ ਦੇ ਕੰਮ ਕਦੋਂ ਸ਼ੁਰੂ ਕੀਤੇ?
ਜਵਾਬ : ਮੇਰੇ ਪਿਤਾ ਜੀ ਗਰੀਬ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਰਹਿੰਦੇ ਸਨ। ਉਨ•ਾਂ ਦੀ ਇੱਛਾ ਹੈ ਕਿ ਸਾਡਾ ਪਰਿਵਾਰ ਸਦਾ ਸਮਾਜ ਸੇਵਾ ਲਈ ਅੱਗੇ ਆਵੇ ਅਤੇ ਸਮਾਜ ਦੀ ਸੇਵਾ ਕਰਕੇ ਮੇਰੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ।
ਸਵਾਲ : ਤੁਹਾਨੂੰ ਜ਼ਿਲ•ਾ ਪਲਾਨਿੰਗ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਦਾ ਅਹੁਦਾ ਸਰਕਾਰ ਵੱਲੋਂ ਦਿੱਤਾ ਗਿਆ ਹੈ। ਤੁਸੀਂ ਭਵਿੱਖ ਵਿੱਚ ਪਟਿਆਲਾ ਜ਼ਿਲ•ੇ ਦੇ ਵਿਕਾਸ ਲਈ ਕੀ ਯਤਨ ਕਰੋਗੇ?
ਜਵਾਬ : ਇਮਾਨਦਾਰੀ ਅਤੇ ਮਿਹਨਤ ਨਾਲ ਹਲਕੇ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਮੇਰੀ ਆਵਾਜ਼ ਹਮੇਸ਼ਾਂ ਗੂੰਜਦੀ ਰਹੇਗੀ। ਮੇਰੀ ਇੱਛਾ ਹੈ ਕਿ ਕਿਸਾਨ ਵੀਰਾਂ ਨੂੰ ਸਮੇਂ ਸਿਰ ਪਾਣੀ, ਬਿਜਲੀ ਆਦਿ ਕੀਟਨਾਸ਼ਕ ਦਵਾਈਆਂ ਮਿਲਣ। ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਰਕਾਰ ਨੂੰ ਸਿਫਾਰਸ਼ ਕਰਾਂਗਾ ਕਿ ਪਟਿਆਲਾ ਜ਼ਿਲ•ੇ ਵਿੱਚ ਆਧੁਨਿਕ ਕਾਰਖਾਨੇ ਲਗਾਏ ਜਾਣ ਤਾਂ ਜੋ ਨੌਜਵਾਨਾਂ ਨੂੰ ਨੌਕਰੀਆਂ ਮਿਲਣ, ਲੜਕੇ ਅਤੇ ਲੜਕੀਆਂ ਦੀ ਪੜ•ਾਈ ਲਈ ਵਿਸ਼ੇਸ਼ ਯਤਨ ਕਰਾਂਗੇ। ਜ਼ਿਲ•ੇ ਦੇ ਮਜ਼ਦੂਰ, ਕਿਸਾਨ, ਕਰਮਚਾਰੀ ਅਤੇ ਸਾਰੇ ਵਾਸੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਲੋਕਾਂ ਦੀ ਸੇਵਾ ਲਈ ਲਾ ਦੇਵਾਂਗਾ। ਮੈਂ ਗਰੀਬ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜੇ ਹੋ ਕੇ ਦੇਖਿਆ ਹੈ ਅਤੇ ਖੁਦ ਵੀ ਹੰਢਾਇਆ ਹੈ। ਮੈਂ ਵਿਕਾਸ ਕੰਮਾਂ ਲਈ ਸਿਆਸੀ ਪੱਖ ਨਹੀਂ ਵੇਖਦਾ, ਸਗੋਂ ਆਪਣੀ ਡਿਊਟੀ ਸਮਝਦਾ ਹੋਇਆ ਲੋਕਾਂ ਦੇ ਕੰਮ ਕਰਦਾ ਹਾਂ। ਮਿੱਤਰਾਂ, ਦੋਸਤਾਂ ਅਤੇ ਪਾਰਟੀ ਵਰਕਰਾਂ ਲਈ ਮੇਰੇ ਮਨ ਅੰਦਰ ਬੇਹੱਦ ਪਿਆਰ ਤੇ ਸਤਿਕਾਰ ਹੈ। ਮੈਨੂੰ ਜ਼ਿਲ•ਾ ਪਟਿਆਲਾ ਦੇ ਵਸਨੀਕ ਆਪਣੇ ਘਰ ਦੀ ਤਰ•ਾਂ ਪਿਆਰੇ ਹਨ। ਜ਼ਿਲ•ੇ ਦੇ ਵਿਕਾਸ ਕਾਰਜ ਕਰਵਾਉਣ ਲਈ ਮੈਂ ਹਮੇਸ਼ਾਂ ਯਤਨ ਕਰਦਾ ਰਹਾਂਗਾ।
ਸਵਾਲ : ਢਿੱਲੋਂ ਸਾਹਿਬ ਤੁਹਾਡਾ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਬਾਰੇ ਕੀ ਵਿਚਾਰ ਹਨ?
ਜਵਾਬ : ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਵਿੱਚ ਜੋ ਵਿਕਾਸ ਦੀ ਹਨੇਰੀ ਚਲਾਈ ਹੈ, ਉਸ ਤੋਂ ਲੋਕਾਂ ਦੇ ਮਨਾਂ ਅੰਦਰ ਇਹ ਗੱਲ ਘਰ ਕਰ ਚੁੱਕੀ ਹੈ ਕਿ ਸੂਬੇ ਦਾ ਵਿਕਾਸ ਸਿਰਫ਼ ਤੇ ਸਿਰਫ਼ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਹੋ ਸਕਦਾ ਹੈ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਲੋਕ ਪੰਜਾਬ ਦੀ ਦੁਸ਼ਮਣ ਜਮਾਤ ਕਾਂਗਰਸ ਪਾਰਟੀ ਦੀਆਂ ਲੂੰਬੜ ਚਾਲਾਂ ਤੋਂ ਭਲੀ-ਭਾਂਤ ਵਾਕਫ਼ ਹੁੰਦਿਆਂ, ਕਾਂਗਰਸ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਮੂੰਹ ਨਹੀਂ ਲਾਉਣਗੇ ਅਤੇ ਵਿਕਾਸ ਸਦਕਾ ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਅਕਾਲੀ-ਭਾਜਪਾ ਉਮੀਦਵਾਰ ਵੱਡੀ ਜਿੱਤ ਪ੍ਰਾਪਤ ਕਰਨਗੇ।
-
ਹਰਨੇਕ ਮਹਿਲ, ਪਟਿਆਲਾ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.