1947 ਤੋਂ ਬਾਅਦ, ਮੋਗਾ ਘੋਲ ਇੱਕ ਅਜਿਹਾ ਜੁਝਾਰੂ ਵਿਦਿਆਰਥੀ ਸੰਘਰਸ਼ ਹੈ ਜੋ ਪੰਜਾਬ ਦੇ ?ੁੱਗ ਵਸਦੇ ਮੋਗਾ ਸ਼ਹਿਰ ਦੇ ਪੰਜ ਤੇ ਸੱਤ ਅਕਤੂਬਰ 1972 ਨੂੰ ਲਹੂ ਲਹਾਨ ਕੀਤੇ ਜਾਣ ਤੋਂ ਬਾਅਦ ਪੂਰੇ ਸੂਬੇ ਨੂੰ ਆਪਣੇ ਕਲਾਵੇ \'ਚ ਲੈਂਦਿਆਂ ਇੱਕ ਬਹੁਤ ਵੱਡੀ ਇਤਿਹਾਸਕ ਲੋਕ ਲਹਿਰ ਬਣ ਗਿਆ ਸੀ । ਪੰਜਾਬ ਪੁਲੀਸ ਦੀ ਬੁੱਚੜਤਾ ਤੇ ਇਸ ਦੀ ਘਿਨਾਉਣੀ ਕਰਤੂਤ ਖਿਲਾਫ ਉੱਠੀ ਇਹ ਰੰਜ, ਰੋਸ ਤੇ ਵਿਦਿਆਰਥੀ??ਨਾਲ ਹਮਦਰਦੀ ਵਾਲੀ ਲਹਿਰ ਕਈ ਥਾਂ??ਸਾਡੇ ਸੂਬੇ ਪੰਜਾਬ ਦੀਆਂ ਸਰਹੱਦਾਂ ਨੂੰ ਵੀ ਪਾਰ ਕਰ ਗਈ ਸੀ। ਇਹ ਘੋਲ ਵੱਡੇ ਬਰੂਦ ਦੇ ਢੇਰ ਵਾਂਗ ਇੰਝ ਫਟਿਆ ਸੀ ਕਿ ਚੰਦ ਦਿਨਾਂ ਵਿੱਚ ਹੀ ਸਰਕਾਰੀ ਤੰਤਰ ਨੂੰ ਦੰਦਲਾਂ ਪੈਣ ਲੱਗ ਪਈਆਂ । ਏ.ਆਈ.ਐਸ.ਐਫ. ਜਿਸ ਦਾ ਉਸ ਸਮੇਂ ਸੂਬਾ ਆਗੂ ਬੰਤ ਬਰਾੜ ਹੁੰਦਾ ਸੀ ਤੇ ਸਟੂਡੈਂਟਸ ਵੈਲਫੇਅਰ ਕਮੇਟੀ ਦੇ ਰੀਗਲ ਸਿਨੇਮੇਂ ਖਿਲਾਫ ਵਿੱਢੇ ਗਏ ਮਨੋਰੰਜਨ ਸੰਘਰਸ਼,ਜਿਸ ਵਿੱਚ ਉਹ ਟਿਕਟਾਂ ਦੀ ਬਲੈਕ ਰੋਕਣ ਦੇ ਨਾਲ ਨਾਲ ਸਿਨੇਮੇ ਦੀਆਂ ਟਿਕਟਾਂ ਵਿੱਚ ਰਿਆਇਤ ਵੀ ਚਾਹੁੰਦੇ ਸਨ,ਨੂੰ ਛੱਡ ਕੇ ਭਾਂਵੇਂ ਸ਼ੁ??ਆਤੀ ਦੌਰ ਵਿਚ ਇਸ ਘੋਲ ਦੀ ਆਪ ਮੁਹਾਰਤਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਜਲਦੀ ਹੀ ਪੀ.ਐਸ.ਯੂ. ਨੇ ਨੌਜੁਵਾਨਾਂ,ਮੁਲਾਜ਼ਮਾਂ, ਮਜ਼ਦੂਰਾਂ ਤੇ ਕਿਸਾਨਾਂ ਵਿੱਚ ਸਾਂਝੀ ਸੋਚ ਨਾਲ ਉਸਰੀਆਂ ਭਰਾਤਰੀ ਜੱਥੇਬੰਦੀਆਂ ਦੇ ਜੁਝਾਰੂਆਂ ਦੀ ਮੱਦਦ ਨਾਲ ਸੰਘਰਸ਼ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਈ । ਖਾਸ ਕਰਕੇ ਉਸ ਤੋਂ ਬਾਅਦ ਜਦੋਂ ਉਸ ਸਮੇਂ ਦੀ ਵਿਦਿਆਰਥੀਆਂ ਵਿੱਚ ਤਕੜਾ ਅਧਾਰ ਰੱਖਣ ਵਾਲੀ ਮਜਬੂਤ ਜੱਥੇਬੰਦੀ ਏ.ਆਈ.ਐਸ.ਐਫ. ਘੋਲ ਵਾਪਿਸ ਲੈ ਕੇ ਲੱਟ-ਲੱਟ ਬਲ ਰਹੇ ਸੰਘਰਸ਼ ਤੋਂ ਪਾਸੇ ਹੋ ਗਈ। ਪਾਠਕਾਂ ਦੀ ਆਗਿਆ ਨਾਲ ਇਸ ਤੋਂ ਅੱਗੇ ਮੋਗਾ ਘੋਲ ਨੂੰ ਤੱਥਾਂ ਤਹਿਤ ਬਿਆਨਣ ਤੋਂ ਪਹਿਲਾਂ ਮੈਂ ਆਪਣੀ ਸੋਚ ਅਨੁਸਾਰ ਕੁੱਝ ਕਹਿਣ ਲੱਗਿਆ ਹਾਂ ।
ਭਾਰਤੀ ਸੰਵਿਧਾਨ ਅਨੁਸਾਰ ਮਿਲੇ ਅਧਿਕਾਰਾਂ ਤਹਿਤ ਇੱਕ ਮੌਲਿਕ ਅਧਿਕਾਰ, ਵੱਖ-ਵੱਖ ਖੇਤਰਾਂ ਵਿੱਚ ਜਨਤਕ ਜੱਥੇਬੰਦੀਆਂ ਤਹਿਤ, ਅਣਪੂਰਤ ਸਾਂਝੇ ਮੰਗਾਂ ਮਸਲਿਆਂ ਨੂੰ ਪ੍ਰਸ਼ਾਸ਼ਨ ਨਾਲ ਗੱਲਬਾਤ ਕਰਕੇ ਜਾਂ ਪੁਰਅਮਨ ਜਮਹੂਰੀ ਸੰਘਰਸ਼ ਨਾਲ ਹੱਲ ਕਰਨਾ ਹੁੰਦਾ ਹੈ । ਏਥੇ ਇੱਕ ਗੱਲ ਮੈਂ ਹੋਰ ਨੋਟ ਕਰ ਦੇਵਾਂ ਕਿ ਜਨਤਕ ਜੱਥੇਬੰਦੀਆਂ ਰਾਜਸੀ ਪਾਰਟੀਆਂ ਨਹੀਂ ਹੁੰਦੀਆਂ ਤੇ ਨਾ ਹੀ ਜਨਤਕ ਆਗੂ ਹੀ ਰਾਜਸੀ ਲੀਡਰ ਹੁੰਦੇ ਹਨ ਸੋ ਆਮ ਜੀਵਨ ਵਿਚ ਸਮਾਜ \'ਚ ਵਿੱਚਰਦਿਆਂ ਜਾਂ ਪੁਰਅਮਨ ਜਮਹੂਰੀ ਸੰਘਰਸ਼ ਦੇ ਅਮਲ \'ਚ ਪੈਂਦਿਆਂ ਹਰ ਹਾਲਤ ਵਿੱਚ ਜਨਤਕ ਜੱਥੇਬੰਦੀਆਂ ਜਾਂ ਇਨਾਂ ਦੇ ਆਗੂਆਂ ਤੇ ਵਰਕਰਾਂ ਦਾ ਖਾਸਾ ਜਨਤਕ ਹੀ ਰਹਿਣਾ ਚਾਹੀਦਾ ਹੈ । ਘੋਲਾਂ ਦੌਰਾਨ ਲੋਕਾਂ ਤੋਂ ਫਾਡੀ ਰਹਿਣ ਵਾਲੇ ਲਤਾੜੇ ਜਾਂਦੇ ਹਨ ਤੇ ਅੱਗੇ ਲੰਘ ਜਾਣ ਵਾਲਿਆਂ ਨੂੰ ਪ੍ਰਸ਼ਾਸ਼ਨ ਝੰਭ, ਝੰਜੋੜ ਦਿੰਦਾ ਹੈ । ਸਹੀ ਜਨਤਕ ਜੱਥੇਬੰਦੀਆਂ ਜੰਤਾਂ ਨੂੰ ਨਾਲ ਲੈ ਕੇ ਚੱਲ ਦੀਆਂ ਹਨ ।
ਵਿਸ਼ਾਲ ਹਿਮਾਲਾ ਪਰਬਤ, ਹਿੰਦ ਮਹਾਂ ਸਾਗਰ, ਅਰਬ ਸਾਗਰ ਤੇ ਗੁਆਂਢੀ ਦੇਸ਼ਾਂ ਬਰ੍ਹਮਾ, ਪਾਕਿਸਤਾਨ, ਬੰਗਲਾਦੇਸ਼, ਚੀਨ, ਭੂਟਾਨ, ਸ਼੍ਰੀਲੰਕਾ ਤੇ ਨਿਪਾਲ ਆਦਿ ਦੀਆਂ ਸਰਹੱਦਾਂ ਨਾਲ ਘਿਰਿਆ ਸਾਡਾ ਪਿਆਰਾ ਤੇ ਮਹਾਨ ਦੇਸ਼ ਭਾਰਤ ਹੈ । ਇਸ ਮਾਂ ਧਰਤੀ ਤੇ ਜੰਮੇ, ਪਲੇ, ਪੜ੍ਹੇ ਤੇ ਬਾਹਰੋਂ ਵੀ ਪੱਕੇ ਤੌਰ ਤੇ ਆ ਕੇ ਬਣੇ ਨਾਗਰਿਕਾਂ ਸਮੇਤ ਸਭ ਏਥੋਂ ਦੇ ਨਾਗਰਿਕ ਹਨ । ਮੇਰੇ ਵਰਗੇ ਪਰਵਾਸੀਆਂ ਦੀਆਂ ਜੜ੍ਹਾਂ ਵੀ ਏਥੋਂ ਦੀ ਮਿੱਟੀ ਫਰੋਲਣ ਨਾਲ ਮਿਲ ਜਾਣਗੀਆਂ । ਮੈਂ ਇਹ ਤਾਂ ਲਿਖ ਰਿਹਾ ਹਾਂ ਕਿ ਕਿਸੇ ਵਿਅਕਤੀ ਜੱਥੇਬੰਦੀ ਜਾਂ ਰਾਜਸੀ ਪਾਰਟੀ ਦਾ ਵਿਰੋਧ ਕਿਸੇ ਸਰਕਾਰ ਜਾਂ ਰਾਜ ਕਰਦੀ ਪਾਰਟੀ, ਸਿਸਟਮ ਜਾਂ ਸਰਕਾਰੀ ਤੰਤਰ ਨਾਲ ਹੋ ਸਕਦਾ ਹੈ ਪਰ ਉਸ ਨੂੰ ਕਿਸੇ ਵੀ ਹਾਲਤ ਵਿੱਚ ਦੇਸ਼ ਵਿਰੋਧੀ ਨਹੀਂ ਹੋਣਾ ਚਾਹੀਦਾ। ਦੇਸ਼ ਕਿਸੇ ਇੱਕ ਦੀ ਮਲਕੀਅਤ ਨਹੀਂ ਹੈ, ਸਾਡਾ ਸਭ ਦਾ ਸਾਂਝਾ ਹੈ । ਭਾਰਤ ਦਾ ਸਾਗਰ, ਮਹਾਂਸਾਗਰ, ਇਸ ਦੇ ਪਰਬਤ, ਨਦੀਆਂ, ਨਾਲੇ, ਝੀਲਾਂ, ਜੰਗਲ ਬੇਲੇ ਆਦਿ ਕੁਦਰਤੀ ਸਾਧਨ ਤੇ ਡੈਮ, ਬਿਜਲੀ, ਪਾਣੀ, ਆਵਾਜਾਈ ਦੇ ਸਾਧਨ ਅਤੇ ਸਰਕਾਰੀ ਤੇ ਇਤਿਹਾਸਕ ਇਮਾਰਤਾਂ ਆਦਿ ਇਸ ਦੀ ਕੌਮੀ ਸੰਪਤੀ ਜਾਂ ਸਰਮਾਇਆ ਹੈ,ਇਸ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਪਰ ਨਾਲ ਦੀ ਨਾਲ ਮੈਂ ਇਹ ਵੀ ਸਪੱਸ਼ਟ ਕਰ ਦੇਵਾਂ ਕਿ ਦੇਸ਼ ਦੇ ਵਾਸ਼ਿੰਦੇ ਜਾਂ ਨਾਗਰਿਕ ਉਸ ਦੀ ਜਿਉਂਦੀ ਜਾਗਦੀ ਸੰਪਤੀ ਹੁੰਦੇ ਹਨ ਤੇ ਜਦੋਂ ਉਹ ਸੰਵਿਧਾਨ \'ਚ ਮਿਲੇ ਹੱਕਾਂ ਅਨੁਸਾਰ ਆਪਣੇ ਅਧਿਕਾਰਾਂ ਖਾਤਿਰ ਜਾਂ ਇਨਸਾਫ ਲੈਣ ਲਈ ਪੁਰਅਮਨ ਸੜਕਾਂ ਤੇ ਉੱਤਰਦੇ ਹਨ ਤਾਂ ਸਰਕਾਰੀ ਤੰਤਰ ਦੀ ਪੁਲੀਸ, ਨੀਮ ਫੌਜੀ ਦਲਾਂ ਤੇ ਫੌਜ ਨੂੰ ਇਸ ਤਰਾਂ ਵਿਵਹਾਰ ਨਹੀਂ ਕਰਨਾ ਚਾਹੀਦਾ ਜਿਵੇਂ ਉਹ ਕਿਸੇ ਹੋਰ ਦੇਸ਼ ਦੇ ਲੋਕਾਂ ਨਾਲ ਯੁੱਧ ਕਰ ਰਹੇ ਹੋਣ । ਹੱਕੀ ਸੰਘਰਸ਼ਾਂ ਨੂੰ ਇਨਸਾਫ ਦੇਣ ਦੀ ਥਾਂ ਗੋਲੀਆਂ ਨਾਲ ਨਜਿੱਠਣਾ ਜਮਹੂਰੀਅਤ ਨਹੀਂ ਡਿਕਟੇਟਰਸ਼ਿਪ ਹੁੰਦੀ ਹੈ । ਸਰਕਾਰੀ ਤੰਤਰ ਵੱਲੋਂ ਕਈ ਵਾਰ ਜਾਣ ਬੁੱਝ ਕੇ ਜਨਤਕ ਅੰਦੋਲਨਾਂ ਤੇ ਤਾਕਤ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਕਿ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਹੋਰ ਵੀ ਵਿਕਲਪ ਖੁੱਲ੍ਹੇ ਹੁੰਦੇ ਹਨ । ਮੋਗਾ ਗੋਲੀ ਕਾਂਡ ਸਮੇਂ ਵਿਦਿਆਰਥੀਆਂ ਅਤੇ ਲੋਕਾਂ ਤੇ ਅੰਨ੍ਹੇ ਵਾਹ ਗੋਲੀਆਂ ਚਲਾ ਰਹੀ ਪੁਲੀਸ ਦੀ ਮਾਨਸਿਕਤਾ ਵੀ ਜਨਰਲ ਡਾਇਰ ਦੇ ਜੱਲ੍ਹਿਆਂ ਵਾਲੇ ਬਾਗ ਦੇ ਕਾਂਡ ਸਮੇਂ ਲੋਕਾਂ ਦੇ ਖੂਨ ਨਾਲ ਖੇਡੀ ਗਈ ਹੋਲੀ ਵਰਗੀ ਹੀ ਸੀ । ਉਸ ਦੇ ਪ੍ਰਤੀਕਰਮ ਵਜੋਂ ਮੋਗਾ ਘੋਲ ਦੇ ਰੂਪ ਵਿੱਚ ਉੱਠੀ ਮਹਾਨ ਲੋਕ ਲਹਿਰ ਦੀ ਮਾਨਸਿਕਤਾ ਵੀ 1947 ਤੋਂ ਬਾਅਦ ਮਹਾਨ ਭਾਰਤ ਦੇ ਨਾਗਰਿਕਾਂ ਵੱਲੋਂ ਆਪਣੇ ਹੀ ਦੇਸ਼ ਵਿੱਚ ਆਪਣੇ ਹੀ ਹਾਕਮਾਂ ਤੋਂ ਇਨਸਾਫ ਲੈਣ ਲਈ ਆਪਸੀ ਮੱਤ ਭੇਦ ਭੁਲਾ ਕੇ ਲੜੇ ਗਏ ਸਾਂਝੇ ਸੰਘਰਸ਼ ਦੀ ਇਤਿਹਾਸਕ ਗਾਥਾ ਦੀਆਂ ਜੁਝਾਰੂ ਬਾਤਾਂ ਪਾਉਂਦੀ ਹੈ ।
ਆਓੁ ਹੁਣ ਮੋਗਾ ਘੋਲ ਜਾਨਣ ਲਈ 40 ਸਾਲ ਪਿੱਛੇ ਖੜ੍ਹੀਆਂ ਯਾਦਾਂ ਨੂੰ ਘੋਖਣ ਦੇ ਨਾਲ-ਨਾਲ ਹੋਰ ਤੱਥਾਂ ਅਤੇ ਸਰੋਤਾਂ ਦਾ ਸਹਾਰਾ ਲੈਂਦੇ ਹੋਏ ਅੱਗੇ ਵਧੀਏ । ਮੈਨੂੰ ਉਮੀਦ ਨਹੀਂ ਯਕੀਨ ਵੀ ਹੈ ਕਿ ਇਸ ਲੇਖ ਨੂੰ ਵਾਚਦਿਆਂ ਪਾਠਕ ਆਪਣੀਆਂ ਪੰਜੇ ਗਿਆਨ ਇੰਦਰੀਆਂ ਨੂੰ ਮੋਗਾ ਘੋਲ ਦੇ ਬਿੰਦੂ ਤੇ ਹੀ ਕੇਂਦਰ ਰੱਖਣਗੇ । ਮੋਗਾ ਘੋਲ ਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਮੇਰੀਆ ਅੱਖਾਂ ਸਾਹਵਿਉਂ ਲੰਘਦਾ ਹੈ ਪੰਜਾਬ ਸਟੂਡੈਂਟਸ ਯੂਨੀਅਨ ਦਾ ਉਸ ਸਮੇਂ ਦਾ ਮੈਗਜੀਨ \'ਵਿਦਿਆਰਥੀ\' ਜਿਸ ਵਿਚ ਮੋਗਾ ਘੋਲ ਸਬੰਧੀ ਜਾਣਕਾਰੀ ਦੇ ਨਾਲ ਕਿੱਕਰ ਗਿੱਲ, ਨਰਿੰਦਰ ਚਹਿਲ, ਸੁਖਦਰਸ਼ਨ, ਮਹਿੰਦਰ ਤਖਾਣਵੱਧ ਤੇ ਮੇਰੇ ਸਮੇਤ ਪੰਜ ਜਾਣਿਆਂ ਜਿੰਨ੍ਹਾ ਤੇ ਨਜ਼ਰਬੰਦੀ ਐਕਟ ਮੀਸਾ ਦੀ ਵਰਤੋਂ ਕੀਤੀ ਗਈ ਸੀ ਦੀਆਂ ਤਸਵੀਰਾਂ ਲਾਈਆਂ ਗਈਆਂ ਸਨ । ਇਸ ਤੋਂ ਬਾਦ ਮੈ ਪੜ੍ਹਣਾ ਸ਼ੁਰੂ ਕਰਦਾ ਹਾਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਉਹ ਮੈਗਜ਼ੀਨ ਜੋ ਉਸ ਸਮੇਂ ਚਰਚਾ \'ਚ ਆਇਆ ਸੀ ਭਾਵ \'ਵਿਦਿਆਰਥੀ ਸੰਘਰਸ਼\' ਜਿਸ ਵਿੱਚ ਮੇਰੀ ਅਗਵਾਈ ਵਿੱਚ ਮੋਗਾ ਘੋਲ ਦਾ ਰਵਿਊ ਕੀਤਾ ਗਿਆ ਸੀ । ਮੈਂ ਆਪਣੀ ਹੀ ਕਿਤਾਬ ਦੇ ਮੋਗਾ ਗੋਲੀ ਕਾਂਡ ਦੀ ਹਕੀਕਤ ਵਾਲੇ ਵਰਨਣ ਨੂੰ ਵੀ ਦੁਬਾਰਾ ਪੜ੍ਹਦਾ ਹਾਂ । ਮੇਰੀ ਕਿਤਾਬ \'ਵਿਦਿਆਰਥੀ ਸੰਘਰਸ਼ ਦਾ ਸੁਰਖ਼ ਇਤਿਹਾਸ ਤੇ ਮੇਰੀ ਹੱਡ ਬੀਤੀ1997ਵਿੱਚ ਭਾਅ ਜੀ ਗੁਰਸ਼ਰਨ ਸਿੰਘ ਨੇ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਛਾਪੀ ਸੀ । ਮੋਗਾ ਘੋਲ ਦਾ ਰਵਿਊ ਤੇ ਮੇਰੀ ਕਿਤਾਬ ਵਿੱਚ ਪੀ.ਐਸ.ਯੂ. ਸਬੰਧੀ ਦਿੱਤੀ ਜਾਣਕਾਰੀ ਵੀ ਅਧੂਰੀ ਰਹਿ ਜਾਣੀ ਸੀ ਜੇ ਉਸ ਸਮੇਂ ਸੰਪਰਕ ਕਰਨ ਤੇ ਸਮਕਾਲੀ ਜੁਝਾਰੂ ਦੋਸਤਾਂ ਨੇ ਸਾਥ ਨਾ ਦਿੱਤਾ ਹੁੰਦਾ ਤੇ ਅੱਜ ਵੀ ਹੱਥਲੇ ਲੇਖ ਨੂੰ ਨੇਪਰੇ ਚਾੜ੍ਹਣ ਲਈ ਮੈਂ ਆਪਣੇ ਸਮਕਾਲੀ ਜੁਝਾਰੂਆਂ ਨਾਲ ਸੰਪਰਕ ਕਰਨ ਲਈ ਵੱਡੀ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਹਨ । ਖ਼ੈਰ ਹੁਣ ਮੈਂ ਆਪਣੀਆਂ ਅੱਖਾਂ ਸਾਹਵੇਂ ਵਾਪਰੇ ਤੇ ਹੋਰ ਸਮਕਾਲੀ ਸੰਗਰਾਮੀ ਸਾਥੀਆਂ ਤੋਂ ਹਾਸਿਲ ਕੀਤੀ ਜਾਣਕਾਰੀ ਅਨੁਸਾਰ ਮੋਗਾ ਘੋਲ ਦਾ ਸੱਚ ਬਿਆਨਣ ਲੱਗਿਆ ਹਾਂ।
ਖਾਸ ਕਰਕੇ ਮੋਗਾ ਦੇ ਰੀਗਲ ਸਿਨੇਮੇਂ, ਜੋ ਹੁਣ ਸ਼ਹੀਦੀ ਯਾਦਗਾਰ ਹੈ,ਵਿਚ ਟਿਕਟਾਂ ਦੀ ਬਲੈਕ ਜੋਰਾਂ ਤੇ ਸੀ । ਵਿਦਿਆਰਥੀ ਅਤੇ ਨੋਜਵਾਨ ਫਿਲਮਾਂ ਵੇਖਣ ਦੇ ਬਹੁਤ ਸ਼ੁਕੀਨ ਹੁੰਦੇ ਹਨ । ਉਸ ਸਮੇਂ, ਵੀ.ਸੀ.ਆਰ.,ਸੀ.ਡੀ. ਪਲੇਅਰ ਜਾਂ ਟੀ.ਵੀ ਰਾਹੀਂ ਅਜੇ ਘਰ-ਘਰ ਸਿਨੇਮਾ ਘਰ ਨਹੀਂ ਸਨ ਖੁੱਲ੍ਹੇ । ਹੁਣ ਤਾਂ ਦੂਰਦਰਸ਼ਨ, ਡਿਸ਼ ਰਾਹੀਂ ਸੈਟੇਲਾਈਟ ਚੈਂਨਲ, ਕੇਬਲ ਟੀ.ਵੀ., ਵੀ.ਸੀ.ਆਰ. ਜਾਂ ਸੀ.ਡੀ.ਪਲੇਅਰ ਰਾਹੀਂ ਘਰ ਬੈਠੇ ਬਠਾਇਆ ਹੀ ਮਨੋਰੰਜਨ ਦੇ ਬਹੁਤ ਸਾਧਨ ਹਨ ਤੇ ਇਨ੍ਹਾਂ ਵਿੱਚ \'ਚਮਤਕਾਰੀ ਬਾਬਾ\' ਕੰਪਿਊਟਰ ਵੀ ਹੈ, ਜਿਸ ਨੇ ਮਨੋਰੰਜਨ ਸਮੇਤ ?ਈ ਖੇਤਰਾਂ ਵਿੱਚ ਕਮਾਲ ਕਰ ਵਿਖਾਇਆ ਹੈ । ਫੇਰ ਵੀ ਜੇ ਕਿਧਰੇ ਅਜੇ ਵੀ ਕੋਈ ਚੰਗੀ ਫਿਲਮ ਲਗ ਜਾਵੇ ਤਾਂ ਉਸ ਸਿਨੇਮਾ ਘਰ ਨੂੰ ਵਿਦਿਆਰਥੀਆਂ ਅਤੇ ਨੌਜਵਾਨਾਂ ਦੀਆਂ ਭੀੜਾਂ ਟੁੱਟ ਕੇ ਪੈ ਜਾਂਦੀਆਂ ਹਨ । ਉਨ੍ਹਾਂ ਦਿਨਾਂ ਵਿੱਚ ਮੋਗੇ ਪੂਰਨ ਸੰਧੂ ਦੀ ਪ੍ਰਧਾਨਗੀ \'ਚ ????? ਜਿਕਰ ਕੀਤੀ ਸਟੂਡੈਂਟਸ ਵੈਲਫੇਅਰ ਕਮੇਟੀ ਹੋਂਦ ਵਿੱਚ ਆਈ ਸੀ ਜਿਸ ਵਿੱਚ ਕਿੱਕਰ ਗਿੱਲ ਹੁਰੇ ਵੀ ਸ਼ਾਮਿਲ ਸਨ ਪਰ ਉਸ ਵਿੱਚ ਵੀ ਭਾਰੂ ਜਗਰੂਪ ਸਿੰਘ ਹੁਰਾਂ ਵਾਲੀ ਏ.ਆਈ.ਐਸ.ਐਫ.ਹੀ ਸੀ । ਉਸ ਵੱਲੋਂ ਅਤੇ ਏ.ਆਈ.ਐਸ.ਐਫ. ਵੱਲੋਂ ਵੀ ਮੀਟਿੰਗਾਂ ਕਰਕੇ ਸਿਨੇਮਾਂ ਮਨੋਰੰਜਨ ਲਈ ਉਪਰੋਕਤ ਬਿਆਨੇ ਹਾਲਾਤਾਂ ਤਹਿਤ ਮਨੋਰੰਜਨ ਸੰਘਰਸ਼ ਵਾਸਤੇ ਹੇਠ ਲਿਖੀਆਂ ਤਿੰਨ ਮੰਗਾਂ ਉਭਾਰੀਆਂ ਗਈਆਂ । ਪਹਿਲੀ ਇਹ ਕਿ ਵਿਦਿਆਰਥੀਆਂ ਨੂੰ ਫਿਲਮਾਂ ਵੇਖਣ ਵਾਸਤੇ ਟਿਕਟਾਂ ਵਿਚ ਸਟੂਡੈਂਟਸ ਕਨਸੈਸ਼ਨ ਹੋਵੇ । ਦੂਜੇ ਟਿਕਟਾਂ ਲੈਣ ਵਾਸਤੇ ਵਿਦਿਆਰਥੀਆਂ ਲਈ ਵੱਖਰੀ ਟਿਕਟ-ਖਿੜਕੀ ਬਣੇ ਤੇ ਤੀਜੀ ਮੰਗ ਤਹਿਤ ਸਿਨੇਮੇਂ ਦੀਆਂ ਟਿਕਟਾਂ ਦੀ ਬਲੈਕ ਰੋਕੀ ਜਾਵੇ ਆਦਿ । ਇਨ੍ਹਾਂ ਮੰਗਾਂ ਦੀ ਪੂਰਤੀ ਕਰਾਉਣ ਲਈ ਵਿਦਿਆਰਥੀਆਂ ਨੇ ਮੋਗੇ ਸ਼ਹਿਰ ਦੇ ਦੂਜੇ ਸਿਨੇਮੇਂ, ਮੈਜੇਸਟਿਕ ਦੇ ਮਾਲਕ ਤੀਕ ਵੀ ਪਹੁੰਚ ਕੀਤੀ ਸੀ ਪਰ ਉਸ ਨੇ ਬੜੀ ਹੀ ਸਿਆਨਫ ਨਾਲ ਵਿਦਿਆਰਥੀਆਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਉਹ ਇਹ ਮੰਗਾਂ ਰੀਗਲ ਸਿਨੇਮੇਂ ਵਾਲਿਆਂ ਤੋਂ ਮੰਨਵਾ ਲੈਣ ਉਹ ਉਸੇ ਵੇਲੇ ਹੀ ਲਾਗੂ ਕਰ ਦੇਵੇਗਾ । ਇੱਕ ਦਿਨ ਇਹ ਵਿਦਿਆਰਥੀ ਜਦੋਂ ਉਪਰੋਕਤ ਮੰਗਾਂ ਦੇ ਸਬੰਧ ਵਿੱਚ ਰੀਗਲ ਸਿਨੇਮੇ ਦੇ ਪ੍ਰਬੰਧਕਾਂ ਕੋਲ ਗਏ ਤਾਂ ਗੱਲਾਂ-ਗੱਲਾਂ ਵਿੱਚ ਗੱਲ ਵਧ ਗਈ । ਮੋਗੇ ਵਿੱਚ ਕੁਝ ਬਦਮਾਸ਼ ਸਨ ਜਿੰਨ੍ਹਾਂ ਦੇ ਖਿਲਾਫ ਰੀਗਲ ਸਿਨੇਮੇਂ ਦੇ ਪ੍ਰਬੰਧਕਾਂ ਨੇ ਕਿਸੇ ਝਗੜੇ ਕਾਰਨ ਮੁਕੱਦਮਾ ਦਾਇਰ ਕੀਤਾ ਹੋਇਆ ਸੀ । ਸੋ ਉਨ੍ਹਾਂ ਤੋਂ ਕੇਸ ਵਾਪਿਸ ਲੈਣ ਦੀ ਇਸ ਸ਼ਰਤ ਤੇ ਗੰਢ-ਤੁੱਪ ਕੀਤੀ ਗਈ ਕਿ ਉਹ ਉਨ੍ਹਾ ਨਾਲ ਉਲਝ ਰਹੇ ਵਿਦਿਆਰਥੀਆਂ ਨੂੰ ਅਜਿਹੀ ਨੱਥ ਮਾਰਨ ਕਿ ਉਹ ਮੁੜਕੇ ਉਨ੍ਹਾ ਕੋਲ ਆਉਣ ਦੀ ਹਿੰਮਤ ਨਾ ਕਰ ਸਕਣ । ਇੱਕ ਦਿਨ ਵਿਦਿਆਰਥੀ ਜਦੋਂ ਫੇਰ ਰੀਗਲ ਸਿਨੇਮੇ ਵਿਚ ਆਏ ਤਾਂ ਪਹਿਲਾਂ ਹੀ ਤਿਆਰੀ ਕਰੀ ਬੈਠੇ ਬਦਮਾਸ਼, ਵਿਦਿਆਰਥੀਆਂ ਉੱਪਰ ਇੱਲਾਂ ਵਾਂਗ ਝਪਟ ਪਏ। ਵਿਦਿਆਰਥੀਆਂ ਨੂੰ ਕਾਫੀ ਸੱਟਾਂ ਲੱਗੀਆਂ, ਕੁਝ ਇੱਕ ਦੀ ਤਾਂ ਹਾਲਤ ਵੀ ਗੰਭੀਰ ਹੋ ਗਈ। ਸਿਨੇਮੇ ਦੇ ਪ੍ਰਬੰਧਕ ਦੇ ਰਸੂਖ ਜਾਂ ਝੜਾਵੇ ਕਾਰਨ ਪੁਲੀਸ ਨੇ ਉਸ ਅਤੇ ਭਾੜੇ ਤੇ ਆਮ ਹੀ ਲੜਾਈ ਮੁੱਲ ਲੈਣ ਵਾਲੇ ਆਦੀ ਮੁਜ਼ਰਮਾਂ ਜਾਂ ਬਦਮਾ??? ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ, ਉਲਟਾ ਵਿਦਿਆਰਥੀਆਂ ਨੂੰ ਹੀ ਤੰਗ ਕਰਨ ਲੱਗ ਪਏ । ਹੁਣ ਮਸ?? ਸਿਨੇਮੇ ????ਟਿਕਟਾਂ ਦੀ ਬਲੈਕ ਜਾਂ ਟਿਕਟਾਂ ਵਿਚ ਕਨਸ਼ੈਸ਼ਨ ਜਾਂ ਵੱਖਰੀ ਵਿਦਿਆਰਥੀ ਟਿਕਟ ਖਿੜਕੀ ਦਾ ਨਹੀਂ ਸੀ ਰਿਹਾ । ਮਸਲਾ ਬਣ ਗਿਆ ਸੀ ਇਨਸਾਫ ਦਾ, ਇਨਸਾਫ ਲੈਣ ਲਈ ਜੂੱਝਣ ਦਾ । ਪਾਠਕ ਨੋਟ ਕਰਨ ਕਿ ਪੀ.ਐਸ.ਯੂ. ਦੇ ਕੁਝ ਆਗੂ ਵਿਅਕਤੀਗਤ ਰੂਪ ਵਿੱਚ ਜਰੂਰ ਮਨੋਰੰਜਨ-ਸੰਘਰਸ਼ ਦਾ ਹਿੱਸਾ ਬਣੇ ਸਨ ਪਰ ਪੰਜਾਬ ਸਟੂਡੈਂਟਸ ਯੂਨੀਅਨ ਖੁੱਲ੍ਹ ਕੇ ਜੱਥੇਬੰਦਕ ਤੌਰ ਤੇ ਕੁੱਦੀ ਤਾਂ ਇਨਸਾਫ ਲਈ ਸੰਘਰਸ਼ ਵਿਚ ਕੁੱਦੀ । ਜਿਉਂ-ਜਿਉਂ ਇਨਸਾਫ ਦੀ ਮੰਗ ਜੋਰ ਫੜ੍ਹਦੀ ਗਈ, ਸੰਘਰਸ਼ ਦਾ ਖਾਸਾ ਜੁਝਾਰੂ ਹੁੰਦਾ ਗਿਆ, ਬਾਕੀ ਪਿੱਛੇ ਰਹਿੰਦੇ ਗਏ ਤੇ ਪੀ.ਐਸ.ਯੂ. ਮੂਹਰਲੀਆਂ ਕਤਾਰਾਂ ਵਿੱਚ ਮੋਰਚੇ ਸੰਭਾਲਦੀ ਗਈ ।ਪੀ.ਐਸ.ਯੂ. ਵੱਲੋਂ ਇੱਕ ਬਹੁਤ ਤਕੜੀ ਸੰਗਰਾਮੀ ਰੋਸ ਲਹਿਰ ਉਸਾਰੀ ਗਈ । ਪੰਜ ਅਕਤੂਬਰ 1972 ਨੂੰ ਸਵੇਰ ਤੋਂ ਹੀ ਮੋਗੇ ਦੀਆਂ ਸੜਕਾਂ, ਇਸ ਦਾ ਹਰ ਕੋਨਾ, ਕਿਸੇ ਅਨਹੋਣੀ ਤੋਂ ਬੇਫ਼ਿਕਰ, ਸੰਘਰਸ਼ ਦੀਆਂ ਬਾਤਾਂ ਪਾ ਰਿਹਾ ਸੀ । ਜਿੱਥੇ ਵਿਦਿਆਰਥੀਆਂ, ਨੌਜੁਵਾਨਾਂ ਤੇ ਲੋਕਾਂ ਦੇ ਰੋਹਲੇ, ਸੰਗਰਾਮੀ ਜੱਥੇ ਕਾਫਲਿਆਂ ਦੇ ਰੂਪ ਵਿੱਚ ਇਕੱਤਰ ਹੋ ਰਹੇ ਸਨ ਉਥੇ ਪੁਲੀਸ ਫੋਰਸ ਦੇ ਅੱਥਰੂ ਗੈਸ ਤੇ ਡਾਂਗ ਵਹੁਣ ਵਾਲਿਆਂ, ਹਥਿਆਰਬੰਦ ਬੰਦੂਕ ਧਾਰੀਆਂ ਤੇ ਘੋੜ ਸਵਾਰਾਂ ਨੂੰ ਹਰ ਸਥਿਤੀ ਨਾਲ ਨਜਿੱਠਣ ਵਾਸਤੇ ਤਿਆਰ ਬਰ ਤਿਆਰ ਰਹਿਣ ਦੀ ਹਦਾਇਤ ਕੀਤੀ ਗਈ ਸੀ । ਮਿਥੇ ਸਮੇਂ ਅਨੁਸਾਰ, ਸੰਘਰਸ਼ ਦਾ ਬਿਗਲ ਵਜਦਿਆਂ ਹੀ ਮੋਗਾ, ਰੋਹ ਭਰੇ, ਜੁਝਾਰੂ ਤੇ ਸੰਗਰਾਮੀ ਨਾਹਰਿਆ ਨਾਲ ਗੂੰਜ ਉੱਠਿਆ । ਚਾਰੇ ਪਾਸੇ ਗੂੰਜਾਰਾਂ ਪੈਣ ਲੱਗੀਆਂ । ਮੋਗੇ ਦੀ ਆਈ.ਟੀ.ਆਈ., ਗੁਰੂ ਨਾਨਕ ਕਾਲਜ ਤੇ ਡੀ.ਐਮ. ਕਾਲਜ ਦੇ ਵਿਦਿਆਰਥੀ, ਨੌਜੁਵਾਨ ਤੇ ਹੋਰ ਜੁਝਾਰੂ ਆਪਣੇ ਆਗੂਆਂ ਕੰਵਰ ਸਿੰਘ ਥਰਾਜ, ਸੁਖਦਰਸ਼ਨ ਸਿੰਘ ਦੁਸਾਂਝ, ਕਿੱਕਰ ਸਿੰਘ ਗਿੱਲ, ਹਰਜੀਤ ਸਿੰਘ ਚੜਿੱਕ ਅਤੇ ਹੋਰ ਆਗੂਆਂ ਦੀ ਅਗਵਾਈ ਵਿੱਚ ਰੀਗਲ ਸਿਨੇਮੇਂ ਵੱਲ ਮੁਜਾਹਰੇ ਦੇ ਰੂਪ ਵਿੱਚ ਨਾਹਰੇ ਮਾਰਦੇ ਚੱਲ ਪਏ । ਏ.ਆਈ.ਐਸ.ਐਫ. ਦੇ ਸਥਾਨਕ ਆਗੂ ਤੇ ਵਰਕਰ ਵੀ ਇਸ ਰੋਸ ਮੁਜਾਹਰੇ ਵਿੱਚ ਸ਼ਾਮਿਲ ਸਨ । ਜਿਵੇਂ ਖੌਲਦੇ ਮਹਾਂਸਾਗਰ ਚੋਂ ਉੱਠ, ਉੱਠ ਲਹਿਰਾਂ ਕਿਨਾਰਿਆਂ ਵੱਲ ਆਉਂਦੀਆਂ ਹਨ, ਠੀਕ ਉਸੇ ਤਰਾਂ ਲੋਕਾਂ ਦੇ ਕਾਫ਼ਲੇ ਇੱਕ ਤੋਂ ਬਾਦ ਦੂਜਾ ਰੀਗਲ ਸਿਨੇਮੇਂ ਵੱਲ ਵਧ ਰਹੇ ਸਨ । ਇਕੱਠ ਏਨਾ ਹੋ ਗਿਆ ਸੀ ਕਿ ਉਸ ਨੇ ਸਰਕਾਰੀ ਖੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਫੇਲ ਕਰ ਦਿੱਤੀਆਂ ਸਨ । ਫਰੀਦਕੋਟ ਜਿਲ੍ਹਾ ਹੈਡ ਕੁਆਟਰ ਨੂੰ ਹੋਰ ਪੁਲੀਸ ਫੋਰਸ ਭੇਜਣ ਲਈ ਵਾਇਰਲੈੱਸ ਤੇ ਵਾਇਰਲੈੱਸ, ਖੜਕਾਈ ਜਾ ਰਹੀ ਸੀ । ਵੱਡੀ ਨਫ਼ਰੀ ਨਾਲ ਡੀ.ਸੀ.ਫਰੀਦਕੋਟ, ਸੀ.ਡੀ.ਚੀਮਾਂ ਅਤੇ ਐਸ.ਪੀ. ਫਰੀਦਕੋਟ ਆ ਪਹੁੰਚੇ ਸਨ । ਅਖੀਰ ਕਲਹਿਣੇ ਰੀਗਲ ਸਿਨੇਮੇਂ ਕੋਲ ਜੁਝਾਰੂਆਂ ਦਾ ਤੇ ਪੁਲੀਸ ਫੋਰਸ ਦਾ ਆਹਮਣਾ ਸਾਹਮਣਾ ਹੋ ਗਿਆ । ਜੁਝਾਰੂਆਂ ਨੂੰ ਖਦੇੜਣ ਲਈ ਪਹਿਲਾਂ ਅੱਥਰੂ ਗੈਸ ਛੱਡੀ ਗਈ ਪਰ ਮੁਜਾਹਰਾਕਾਰੀਆਂ ਦੇ ਰੋਹ ਅੱਗੇ ਬੇਅਸਰ ਹੋ ਗਈ । ਜੁਝਾਰੂ ਜੋਸ਼ੀਲੇ ਨਾਹਰੇ ਮਾਰਦਿਆਂ ਫੇਰ ਅੱਗੇ ਵਧਣ ਲੱਗੇ ਤਾਂ ਉਨ੍ਹਾਂ ਉੱਪਰ ਪੈਦਲ ਤੇ ਘੋੜ ਸਵਾਰ ਸਿਪਾਹੀਆਂ ਰਾਹੀਂ ਜਬਰਦਸਤ ਲਾਠੀਚਾਰਜ ਸ਼ੁਰੂ ਕੀਤਾ ਗਿਆ। ਮੁਜਾਹਰਾਕਾਰੀਆਂ ਕੋਲ ਵੀ ਸਿੱਧੀਆਂ ਜਾਂ ਝੰਡੇ ਟੰਗੇ ਵਾਲੀਆਂ ਡਾਂਗਾਂ ਸਨ ਸੋ ਉਨ੍ਹਾਂ ਨੇ ਵੀ ਡਟ ਕੇ ਮੁਕਾਬਲਾ ਕੀਤਾ । ਕਈ ਵਾਰੀ ਫ਼ੋਰਸ ਰਾਹੀਂ ਮੁਜਾਹਰਾਕਾਰੀ ਪਿਛੇ ਧੱਕੇ ਗਏ ਪਰ ਉਨ੍ਹਾਂ ਵਿੱਚੋਂ ਕਈ ਕਾਫ਼ਲੇ ਹੋਰ ਵੀ ਤਕੜੇ ਤੇ ਜੁਝਾਰੂ ਹੋ ਕੇ ਫੇਰ ਅੱਗੇ ਵਧ ਆਉਂਦੇ ਸਨ । ਇਹ ਹੱਥੋਪਾਈ, ਡਾਂਗੋ ਡਾਂਗੀ ਤੇ ਧੱਕਾ ਮੁੱਕੀ ਦਾ ਮੁਕਾਬਲਾ ਲੰਮਾ ਸਮਾਂ ਚੱਲਿਆ । ਅਖੀਰ ਘਟਨਾ ਇਹ ਘਟੀ ਕਿ ਹਰਜੀਤ ਸਿੰਘ ਤੇ ਸਵਰਨ ਸਿੰਘ ਵਾਲਾ ਅੰਤਾਂ ਦਾ ਸੰਗਰਾਮੀ ਕਾਫਲਾ ਕਿਵੇਂ ਨਾ ਕਿਵੇਂ ਡੀ.ਸੀ. ਚੀਮੇ ਤੇ ਐਸ.ਪੀ.ਫਰੀਦਕੋਟ ਕੋਲ ਪਹੁੰਚ ਗਿਆ । ਡੀ.ਸੀ. ਚੀਮਾਂ ਆਪਣਾ ਮਾਨਸਿਕ ਸੰਤੁਲਨ ਖੋ ਬੈਠਾ । ਉਹ ਇਸ ਤਰਾਂ ਵਿਵਹਾਰ ਕਰਨ ਲੱਗਿਆ ਜਿਵੇਂ ਮੁਜਾਹਰਾਕਾਰੀਆਂ ਨੂੰ ਕੰਟਰੋਲ ਨਹੀਂ ਸਗੋਂ ਭੜਕਾਉਣ ਆਇਆ ਹੋਵੇ । ਉਸਨੇ ਹਰਜੀਤ ਅਤੇ ਹੋਰ ਸੰਗਰਾਮੀਆਂ ਪ੍ਰਤੀ ਅਜਿਹੇ ਗਲਤ ਸ਼ਬਦ ਕਹੇ ਜੋ ਅਣਖੀਲੇ ਪੰਜਾਬੀ ਬਰਦਾਸਤ ਨਹੀਂ ਕਰ ਸਕਦੇ । ਹਰਜੀਤ ਦਾ ਨੌਜਵਾਨ ਖੂਨ ਉਬਾਲਾ ਖਾ ਗਿਆ ਤੇ ਉਸ ਨੇ ਪੂਰੇ ਜੋਰ ਨਾਲ ਡਾਂਗ ਡੀ.ਸੀ. ਚੀਮੇ ਦੇ ਮੌਰਾਂ ਵਿੱਚ ਮਾਰੀ ਤੇ ਉਸ ਨੇ ਲੜ ਖੜਾ ਕੇ ਡਿਗਦਿਆਂ ਡਿਗਦਿਆਂ ਗੋਲੀ ਦਾ ਹੁਕਮ ਦੇ ਦਿੱਤਾ । ਡੀ.ਸੀ.ਤੇ ਐਸ.ਪੀ. ਦੀ ਰੱਖਿਆ ਪੰਕਤੀ ਚੋਂ ਇੱਕ ਨੇ ਸਿੱਧੀ ਗੋਲੀ ਹਰਜੀਤ ਦੇ ਮਾਰੀ ਤੇ ਦੂਜੇ ਨੇ ਸਵਰਨ ਦੇ । ਪਲਾਂ ਛਿਣਾਂ ਵਿੱਚ ਹੀ ਇਹ ਸੰਗਰਾਮੀ ਸਾਥੀ ਸ਼ਹੀਦੀ ਜ਼ਾਮ ਪੀ ਗਏ ਤੇ ਗੋਲੀ ਇੰਝ ਚੱਲਣ ਲੱਗੀ ਜਿਵੇਂ ਮੀਂਹ ਵਰ੍ਹਦਾ ਹੈ । ਬਹੁਤ ਸਾਰੇ ਜੁਝਾਰੂ ਤੇ ਕਈ ਆਮ ਸ਼ਹਿਰੀ ਵੀ ਜਖ਼ਮੀਹੋਂ ਗਏ। ਗੰਭੀਰ ਜਖ਼ਮੀਆਂ ਨੂੰ ਪੱਲੇਦਾਰਾਂ ਦੀਆਂ ਰੇਹੜੀਆਂ ਤੇ ਲੱਦ-ਲੱਦ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ । ਹਸਪਤਾਲ ਜਖ਼ਮੀਆਂ ਨਾਲ ਭਰ ਗਿਆ । ਅਗਲੇ ਦਿਨ 6 ਅਕਤੂਬਰ ਤੱਕ ਜਦੋਂ ਇਹ ਮਨਹੂਸ ਖ਼ਬਰ ਜੰਗਲ ਦੀ ਅੱਗ ਵਾਂਗ ਫੈਲੀ ਤਾਂ ਪੰਜਾਬ ਦੀ ਸ਼ਾਂਤੀ ਨੂੰ ਲਾਂਬੂਲੱਗ ਗਏ । ਇਹ ਰੋਸ, ਰੰਜ ਤੇ ਗੁੱਸੇ ਦੀ ਲਹਿਰ ਕਈ ਥਾਂਈ ਪੰਜਾਬ ਦੀਆਂ ਹੱਦਾਂ ਵੀ ਪਾਰ ਕਰ ਗਈ । ਅਜੇ ਸ਼ਹੀਦਾਂ ਦੇ ਸਿਵੇ ਵੀ ਠੰਡੇ ਨਹੀਂਸਨਹੋਏ ਤੇ ਨਾ ਹੀ ਜਖ਼ਮੀਆਂ ਦੇ ਜ਼ਖ਼ਮ ??? ਸਨ ਕਿ ਸੱਤ ਅਕਤੂਬਰ ਨੂੰ ਰੀਗਲ ਸਿਨੇਮੇ ਨੂੰ ਅਗਨ ਭੇਂਟ ਕਰ ਰਹੇ ਮੁਜਾਹਰਾਕਾਰੀਆਂ ਤੇ ਫੇਰ ਗੋਲੀ ਚਲਾਈ ਗਈ । ਇਸ ਗੋਲੀਬਾਰੀ ਵਿੱਚ ਇੱਕ ਅਧਿਆਪਕ ਕੇਵਲ ਕ੍ਰਿਸ਼ਨ ਤੇ ਦੋ ਹੋਰ ਸ਼ਹੀਦੀ ਜਾਮ ਪੀ ਗਏ ਅਤੇ ਕਈ ਜ਼ਖ਼ਮੀ ਹੋ ਗਏ । ਉਸ ਸਮੇਂ ਅਫ਼ਵਾਹ ਫੈਲੀ ਸੀ ਕਿ ਲਾਸ਼ਾਂ ਦਾ ਭਰਿਆ ਟਰੱਕ ਸਤਲੁਜ ਦਰਿਆ ਵੱਲ ਜਾ ਰਿਹਾ ਸੀ ਜਿਸ ਵਿੱਚੋਂ ਖੂਨ ਚੋਅ ਰਿਹਾ ਸੀ ਪਰ ਇਹ ਅਫ਼ਵਾਹ ਹੀ ਸੀ ਜੋ ਕਿਸੇ ਵੱਲੋਂ ਜਾਣ ਬੁੱਝ ਕੇ ਫਲਾਈ ਗਈ ਸੀ । ਫਿਰ ਵੀ ਪਾਠਕ ਇਹ ਜਰੂਰ ਜਾਨਣਾ ਚਾਹੁਣਗੇ ਕਿ ਇਸ ਦੋ ਦਿਨ ਚੱਲੀ ਗੋਲੀ ਨਾਲ ਕਿੰਨੇ ਕੁ ਸ਼ਹੀਦ ਹੋਏ ਸਨ? ਜੇ ਮੈਂ ਇਹ ਕਹਿ ਦੇਵਾਂ ਕਿ ਇਸ ਦਾ ਸਹੀ ਜੁਵਾਬ ਕੋਈ ਵੀ ਨਹੀਂ ਦੇ ਸਕਦਾ ਤਾਂ ਸ਼ਾਇਦ ਦੋ ਰਾਵਾਂ ਨਾ ਹੋਣ । ਪਾਵਰ ਅਤੇ ਪੈਸੇ ਦੀ ਤਾਕਤ ਨੇ ਸਭ ਗਿਣਤੀਆਂ-ਮਿਣਤੀਆਂ ਫੇਲ੍ਹ ਕਰਕੇ ਰੱਖ ਦਿੱਤੀਆਂ । ਸ਼ਹੀਦ ਹਰਜੀਤ ਸਿੰਘ ਦੇ ਪਿਤਾ ਸੂਬੇਦਾਰ ਜੰਗੀਰ ਸਿੰਘ ਤੋਂ ਬਿਨਾਂ ਹੋਰ ਕੋਈ ਵੀ ਨਿੱਤਰ ਕੇ ਸਾਹਮਣੇ ਨਹੀਂ ਆਇਆ ਜਿਸ ਨੇ ਸਰਕਾਰ ਦੇ ਖਿਲਾਫ਼ ਸਟੈਂਡ ਲਿਆ ਹੋਵੇ। ਏਥੋ ਤੱਕ ਕਿ ਕਈ ਤਾਂ ਇਹ ਵੀ ਨਹੀਂ ਦੱਸਦੇ ਕਿ ਉਨਾਂ ਦਾ ਕੋਈ ਜਿਉਂਦਾ ਹੈ ਜਾਂ ਮਰ ਗਿਆ, ਤੁਸੀਂ ਜਿੰਨਾਂ ਮਰਜ਼ੀ ਉਸ ਨੂੰ ਸ਼ਹੀਦ ਦਾ ਰੁਤਬਾ ਦੇਈ ਜਾਵੋ । ਹਾਂ ਜਿਸ ਤਰਾਂ ਪੁਲੀਸ ਫ
-
ਬਿੱਕਰ ਸਿੰਘ ਕੰਮੇਆਣਾ, ਸਾਬਕĆ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.