ਉੱਚੇ ਟੰਗੋ ਇਹਨਾਂ ਨੂੰ ਹੋਰ ਉੱਚੇ ਟੰਗੋ!
ਸਾਰੇ ਬਲਾਤਕਾਰੀਆਂ ਨੂੰ ਉੱਚੇ ਟੰਗੋ!
ਤਪਦੇ ਭੱਖਦੇ ਮਾਰੂਥਲ ਵਿਚ ਜਿਥੇ
ਭੁੱਖੀਆਂ ਗਿੱਰਝਾਂ ਨੋਚ ਨੋਚ ਜਿਸਮ
ਇਹਨਾਂ ਦੇ ਚਿੱਥੜੇ ਚਿੱਥੜੇ ਕਰ ਦੇਣ।
ਹੋਰ ਵੀ ਭੈੜਾ ਆ ਗਿਆ ਹੈ ਸਮਾਂ ਔਰਤਾਂ ਲਈ
ਖ਼ਤਰੇ ਵਿਚ ਤਾਂ ਪਹਿਲਾਂ ਹੀ ਸੀ ਜ਼ਿੰਦਗ਼ੀ ਹਮੇਸ਼ਾ
ਕੋਈ ਸੁਰੱਖਿਆ ਨਹੀਂ, ਕੋਈ ਅਮਨ ਕਾਨੂੰਨ ਨਹੀਂ
ਨਾ ਸਕੂਲਾਂ ਵਿਚ, ਨਾ ਕੰਮਾਂ ਤੇੱ ਨਾ ਘਰਾਂ ਵਿਚ,
ਤੇ ਨਾ ਹੀ ਸੜਕਾਂ ਅਤੇ ਪਬਲਿਕ ਬੱਸਾਂ ਵਿਚ!
ਇਕੱਲੀ ਜਵਾਨ ਕੁੜੀ ਦੇਖ ਕੇ ਜੋ ਇਨਸਾਨ
ਬਲਾਤਕਾਰੀ ਭੇੜੀਏ ਬਣ ਹਮਲਾ ਕਰਦੇ ਨੇ
ਲਾਹਨਤ ਹੈ ਉਹਨਾਂ ਦੇ ਮਰਦ ਦੀ ਜੂਨੇ ਪੈਣ ਦੇ।
ਬਲਾਤਕਾਰੀ ਦੀ ਆਤਮਾ ਨਹੀਂ ਹੁੰਦੀ
ਉਸ ਦਾ ਦਿਮਾਗ ਤੇ ਦਿਲ ਸ਼ੈਤਾਨ ਦਾ
ਤਰਸ ਰਹਿਮ ਤੇ ਦਯਾ ਤੋਂ ਖਾਲੀ ਹੁੰਦੇ
ਤੇ ਉਸ ਦੀ ਜ਼ਮੀਰ ਨਹੀਂ ਹੁੰਦੀ।
ਮਰੀ ਜ਼ਮੀਰ ਵਾਲੇ ਬਲਾਤਕਾਰੀਆਂ
ਮਾਸੂਮ ਕੁੜੀ ਤੇ ਲਿੰਗਕ ਹਮਲਾ ਕਰਨ
ਤੋਂ ਪਹਿਲਾਂ ਕਦੋਂ ਸੋਚਿਆ ਸੀ ਕਿ ਇਕ ਦਿਨ
ਉਹਨਾਂ ਦੀਆਂ ਮਾਵਾਂ, ਭੈਣਾਂ, ਪਤਨੀਆਂ
ਤੇ ਧੀਆਂ ਵੀ ਘਿਨੌਣੇ ਬਲਾਤਕਾਰਾਂ ਦੀਆਂ
ਸ਼ਿਕਾਰ ਹੋ ਸਕਦੀਆਂ ਹਨ ਤੇ ਕਦੀ
ਉਹਨਾਂ ਤੇ ਵੀ ਜ਼ੁਲਮ ਹੋ ਸਕਦਾ ਹੈ।
ਔਰਤਾਂ ਉੱਤੇ ਸਮਾਜ ਵਿਚ ਇਹ ਬਲਾਤਕਾਰ
ਇਹ ਦਹਿਸ਼ਤਗਰਦੀ ਇਹ ਘਿਨੌਣੇ ਹਮਲੇ
ਬਰਕਰਾਰ ਹਨ ਤੇ ਉਦੋਂ ਤੱਕ ਹੁੰਦੇ ਰਹਿਣਗੇ
ਜਦ ਤੱਕ ਕਿਸੇ ਕਮਜ਼ੋਰ ਸਰਕਾਰ ਦਾ ਕਾਨੂੰਨ
ਇਹਨਾਂ ਭੇੜੀਆਂ ਨੂੰ ਸਮਾਜ ਵਿਚ ਖੁਲ੍ਹੇ ਆਮ
ਸ਼ਿਕਾਰ ਕਰਨ ਦੀ ਸ਼ੈਹ ਦਿੰਦਾ ਰਹੇਗਾ
ਤੇ ਦਹਿਸ਼ਤ ਕਰਨ ਲਈ ਖੁੱਲ੍ਹਾ ਛੱਡੀ ਰੱਖੇਗਾ
ਇਹਨਾਂ ਨੂੰ ਨੱਥ ਪਾਉਣ ਲਈ ਕੁਝ ਨਹੀਂ ਕਰੇਗਾ।
ਬਲਾਤਕਾਰੀ ਜਾਨਵਰਾਂ ਨੂੰ ਮੌਤ ਦੀ ਸਜ਼ਾ?
ਇਹ ਤਾਂ ਬਸ ਇਕ ਹਾਸੋਹੀਣਾ ਮਜ਼ਾਕ ਹੈ!
ਉਹਨਾਂ ਦੇ ਕੀਤੇ ਜੁਰਮ ਤੋਂ ਬਰੀ ਕਰਨਾ
ਤੇ ਉਹਨਾਂ ਦੇ ਦੁੱਖਾਂ ਤੋਂ ਉਹਨਾਂ ਦੀ ਨਿਜਾਤ ਹੈ!
ਬਲਾਤਕਾਰ ਦੇ ਘਿਨਾਉਣੇ ਜੁਰਮ ਦੀ ਸਜ਼ਾ ਤਾਂ ਬਸ
ਅੱਗ ਵਰ੍ਹਾਉਂਦੇ ਉਹ \'ਸੰਦ\'ਕੱਟ ਦੇਣ ਦੀ ਲੋੜ ਹੈ
ਜਿਹਨਾਂ ਨਾਲ ਇਕ ਮਾਸੂਮ ਕੁੜੀ ਦੇ ਜਿਸਮ ਨੂੰ
ਇਹਨਾਂ ਘਿਨਾਉਣੇ ਜ਼ੁਲਮ ਨਾਲ ਜ਼ਖ਼ਮੀ ਕੀਤਾ ਹੈ।
ਬਲਾਤਕਾਰੀ ਦੇ ਘਿਨਾਉਣੇ ਜੁਰਮ ਲਈ
ਕਾਨੂੰਨ ਵਿਚ ਸਿਰਫ ਇਕ ਸਜ਼ਾ ਮੁਕੱਰਰ ਕਰੋ
ਨਿਪੁੰਸਕ ਬਣਾ ਕੇ ਬਲਾਤਕਾਰੀ ਨੂੰ ਛੱਡ ਦਿਓ
ਬੱਚੇ ਪੈਦਾ ਨਾ ਕਰ ਸਕਣ ਦਾ ਦਰਦ ਭੋਗਣ ਦਿਓ
ਤਾਂ ਜੋ ਹੋਰ ਬਲਾਤਕਾਰੀ ਪੈਦਾ ਨਾ ਹੋ ਸਕਣ
ਹੋਰ ਮਾਵਾਂ ਦੇ ਪਵਿਤੱਰ ਦੁੱਧ ਨੂੰ ਲਾਜ ਨਾ ਲਾੳੇਣ
ਹੋਰ ਮਾਸੂਮ ਕੁੜੀਆਂ ਦੀ ਪੱਤ ਨਾ ਲੁੱਟ ਸਕਣ।
ਬਲਾਤਕਾਰੀਆਂ ਨੂੰ ਕੀਤੇ ਜੁਰਮ ਦੀ ਨਮੋਸ਼ੀ
ਤੇ ਬੇਇਜ਼ਤੀ ਨੂੰ ਭੋਗਣ ਦੀ ਸਜ਼ਾ ਦਿਓ
ਕੱਟੇ \'ਲਿੰਗ\' ਨਾਲ ਜਿਉਣ ਦੀ ਸਜ਼ਾ ਦਿਓ!
ਉਹਨਾਂ ਦੇ ਮੱਥਿਆਂ ਤੇ ਕਾਲੀ ਸਿਹਾਈ ਨਾਲ
\'\'ਬਲਾਤਕਾਰੀ\'\' ਸ਼ਬਦ ਖੁਣ ਦਿਓ ਤੇ
ਮੂੰਹ ਕਾਲੇ ਕਰਕੇ ਖੋਤੇ ਤੇ ਚੜ੍ਹਾ
ਗਲੀ ਗਲੀ ਵਿਚ ਫੇਰੋ, ਥੂ ਥੂ ਕਰੋ!
ਲੋਕੋ ਕੁਝ ਵੀ ਕਰੋ ਪਰ ਸਜ਼ਾ ਜ਼ਰੂਰ ਦਿਓ
ਫੜ੍ਹ ਲਓ ਹੱਥਾਂ ਵਿਚ ਪੱਥਰ
ਮਾਰ ਮਾਰ ਪੱਥਰ ਮੀਂਹ ਵਰ੍ਹਾ ਦਿਓ
ਤੇ ਇਹਨਾਂ ਬਲਾਤਕਾਰੀਆਂ ਦੀ
ਹੋਸ਼ਿਆਰੀ ਥੋੜੀ ਠੰਡੀ ਕਰ ਦਿਓ।
ਪਾਪੀ, ਜ਼ਾਲਮ ਤੇ ਬਲਾਤਕਾਰੀ ਕਹਿ
ਸਮਾਜ ਵਿਚ ਸ਼ਰੇਆਮ ਜ਼ਲੀਲ ਕਰ ਦਿਓ।
ਇਹਨਾਂ ਦਹਿਸ਼ਤਗਰਦਾਂ ਨੂੰ ਦੇ ਦਿਓ
ਉਸੇ ਤਰਾ੍ਹਂ ਦੀ ਸਜ਼ਾ ਜਿਸ ਤਰਾ੍ਹਂ
ਇਕ ਭੋਲੀ ਭਾਲੀ ਜਵਾਨ ਕੁੜੀ ਨੂੰ
ਜ਼ਲੀਲ ਕਰਕੇ ਦਿੱਤੀ ਹੈ ਇਹਨਾਂ ਸਜ਼ਾ
ਸ਼ਰੇਆਮ ਉਸ ਦੇ ਕਪੜੇ ਪਾੜ ਕੇ
ਉਸ ਦੇ ਜਣਨ-ਅੰਗਾਂ ਨੂੰ ਜ਼ਖ਼ਮੀ ਕੀਤਾ
ਉਸੇ ਤਰ੍ਹਾਂ ਬਲਤਾਕਾਰੀਆਂ ਨੂੰ ਨੰਗੇ ਕਰਕੇ
ਸ਼ਰੇਆਮ ਉਹਨਾਂ ਦੇ ਜਣਨ-ਅੰਗਾਂ ਨੂੰ ਜ਼ਖਮੀ ਕਰ
ਉਹਨਾਂ ਨੂੰ ਨਿਪੁੰਸਕ ਬਣਾ ਕੇ ਉੱਚੇ ਟੰਗ ਦਿਓ
ਤੱਪਦੇ ਭੱਖਦੇ ਮਾਰੂਥਲ ਵਿਚ ਜਿਥੇ ਉਹਨਾਂ ਦੇ
ਨੰਗੇ ਜਿਸਮਾਂ ਤੇ ਭੁੱਖੀਆਂ ਗਿੱਰਝਾਂ ਝਪਟ ਪੈਣ
ਅਤੇ ਨੋਚ ਨੋਚ ਚਿੱਥੜੇ ਚਿੱਥੜੇ ਕਰ ਦੇਣ।
ਟੰਗੋ ਇਹਨਾਂ ਬਲਾਤਕਾਰੀਆਂ ਨੂੰ ਹੋਰ ਉੱਚੇ ਟੰਗੋ।
ਲਿੰਗਕ-ਸੋਸ਼ਣ ਤੇ ਜ਼ੁਲਮ ਨੂੰ ਨੱਥ ਪਾਓਣ ਲਈ
ਟੰਗੋ ਇਹਨਾਂ ਬਲਤਾਕਾਰੀਆਂ ਨੂੰ ਹੋਰ ਉੱਚੇ ਟੰਗੋ।
-
-ਸੁਰਜੀਤ ਕਲਸੀ, ਕੈਨੇਡਾ (ਕਵਿਤ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.