ਇਹ ਸਾਲ 1967 ਦਾ ਜ਼ਿਕਰ ਹੈ, ਗੁਰਦੁਆਰਾ ਫਤਿਹਗੜ੍ਹ ਸਾਹਿਬ (ਸਰਹੰਦ) ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ, ਸ਼ਹੀਦੀ ਜੋੜ ਮੇਲੇ ਸਮੇ, 13 ਪੋਹ ਦੀ ਰਾਤ ਨੂੰ, ਸ਼ਹੀਦੀ ਕਵੀ ਦਰਬਾਰ ਸਜਾਇਆ ਗਿਆ ਸੀ ਜਿਸ ਵਿੱਚ ਚੋਟੀ ਦੇ ਕਵੀ ਪਹੁੰਚੇ ਹੋਏ ਸਨ| ਕਵੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਤ ਆਪਣੇ ਬੇਹਤਰੀਨ ਕਲਾਮ ਪੇਸ਼ ਕੀਤੇ ਅਤੇ ਸੰਗਤਾਂ ਦੀ ਵਾਹ ਵਾਹ ਖੱਟੀ, ਪਰ ਸਭ ਤੋਂ ਵੱਧ ਪ੍ਰਸ਼ੰਸਾ ਉਸ ਸ਼ਾਇਰ ਨੂੰ ਮਿਲੀ ਜਿਸ ਨੇ ਆਪਣੀ ਨਜ਼ਮ ਦਾ ਵਿਸ਼ਾ-ਵਸਤੂ, ਬਾਕੀਆਂ ਤੋਂ ਵੱਖਰਾ ਰੱਖ ਕੇ, ਆਪਣੀ ਨਜ਼ਮ ਪੇਸ਼ ਕੀਤੀ, ਇਹ ਕਵੀ ਸੀ, ਮਰਹੂਮ ਸਾਧੂ ਸਿੰਘ ਦਰਦ| ਉਸਦੀ ਨਜ਼ਮ ਦਾ ਅਨੁਮਾਨ ਸੀ, \'ਇਹ ਸਰਹੰਦ ਨਹੀਂ, ਸਿੱਖਾਂ ਦੀ \'ਕਰਬਲਾ\' ਹੈ!\' ਮਂੈ ਉਸ ਸਮੇ ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਵਿੱਚ ਹਾਲੇ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ, ਇਸ ਲਈ ਮੇਰੀ ਸੂਝ ਅਤੇ ਸੋਝੀ ਵਿੱਚ \'ਕਰਬਲਾ\' ਬਾਰੇ ਕੋਈ ਜਾਣਕਾਰੀ ਨਹੀਂ ਸੀ| ਪਰੰਤੂ ਸਾਧੂ ਸਿੰਘ ਦਰਦ ਦੀ ਇਸ ਕਵਿਤਾ ਦੇ ਅਨੁਮਾਨ ਨੇ ਮੇਰੇ ਜ਼ਿਹਨ ਵਿੱਚ ਯਕਦਮ ਇਹ ਸਵਾਲ ਖੜ੍ਹਾ ਕਰ ਦਿੱਤਾ, ਕਿ ਸ਼ਾਇਰ ਨੇ ਸਰਹੰਦ ਨੂੰ, \'ਕਰਬਲਾ\' ਨਾਲ ਤਸ਼ਬੀਹ ਕਿਓਂ ਦਿੱਤੀ ? ਬੱਸ ਇਸ ਸਵਾਲ ਨੇ \'ਕਰਬਲਾ\' ਬਾਰੇ ਜਾਨਣ ਦੀ ਪਰਬਲ ਇੱਛਾ ਜਗਾ ਦਿੱਤੀ|
ਕਰਬਲਾ ਦੇ ਪ੍ਰਸੰਗ ਵਿੱਚ ਸੰਖੇਪ ਜਿਹੀ ਜਾਣਕਾਰੀ ਇਸਤਰ੍ਹਾਂ ਹੈ ; ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ (ਦੋਹਤਰੇ) ਹਜ਼ਰਤ ਇਮਾਮ ਹੁਸੈਨ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ, ਅੱਜ ਤੋਂ ਕੋਈ 1332 ਸਾਲ ਪਹਿਲਾਂ 680 ਈਸਵੀ 61 ਹਿਜ਼ਰੀ ਨੂੰ, ਇੱਕ ਸਾਜਿਸ਼ ਦੇ ਤਹਿਤ, ਇਰਾਕ ਦੇ ਕੂਫ਼ਾ ਸ਼ਹਿਰ ਦੇ ਨਜ਼ਦੀਕ, ਦਰਿਆ ਫ਼ਰਾਤ ਦੇ ਕਿਨਾਰੇ, ਕਰਬਲਾ ਦੇ ਮੈਦਾਨ ਵਿੱਚ, ਤਿੰਨ ਦਿਨ ਪਿਆਸਾ ਰੱਖ ਕੇ ਸ਼ਹੀਦ ਕਰ ਦਿੱਤਾ ਗਿਆ ਸੀ| ਕਰਬਲਾ ਦਾ ਮੈਦਾਨ ਉਹ ਜਗ੍ਹਾ ਹੈ ਜਿੱਥੇ ਯਦੀਦ ਦੇ ਲਸ਼ਕਰ ਨੇ ਹਜ਼ਰਤ ਇਮਾਮ ਹੁਸੈਨ ਤੇ ਹਮਲਾ ਕਰਕੇ ਉਨ੍ਹਾਂ ਨੂੰ 72 ਸਾਥੀਆਂ ਸਮੇਤ ਸ਼ਹੀਦ ਕਰ ਦਿੱਤਾ ਸੀ| ਸ਼ਹੀਦ ਹੋਣ ਵਾਲਿਆਂ ਵਿੱਚ ਹਜ਼ਰਤ ਇਮਾਮ ਹੁਸੈਨ ਦੇ ਪ੍ਰੀਵਾਰ ਦੇ 18 ਸਦੱਸ ਵੀ ਸ਼ਾਮਿਲ ਸਨ| ਹਜ਼ਰਤ ਇਮਾਮ ਹੁਸੈਨ ਦੀ ਉਮਰ ਸ਼ਹਾਦਤ ਦੇ ਵਕਤ 58Ùਸਾਲ ਸੀ ਜਦੋਂ ਕਿ ਕਰਬਲਾ ਦੇ ਮੈਦਾਨ ਵਿੱਚ ਸ਼ਹੀਦ ਹੋਣ ਵਾਲੇ ਉਨ੍ਹਾਂ ਦੇ ਦੋ ਬੇਟੇ ਅਲੀ ਅਕਬਰ ਦੀ ਉਮਰ 18 ਸਾਲ ਅਤੇ ਅਲੀ ਅਸਗਰ ਦੀ ਉਮਰ ਕੇਵਲ 6 ਮਹੀਨੇ ਦੀ ਸੀ, ਉਨ੍ਹਾਂ ਦੇ ਦੋ ਭਾਣਜੇ, ਔਨ ਅਤੇ ਮੁਹੰਮਦ, ਕਰਮਵਾਰ 9 ਅਤੇ 10 ਸਾਲ ਦੇ ਸਨ| ਇਨ੍ਹਾਂ ਦੀ ਸ਼ਹਾਦਤ ਨੂੰ ਖ਼ਿਰਾਜ਼-ਏ-ਅਕੀਦਤ ਪੇਸ਼ ਕਰਨ ਲਈ ਸ਼ੀਆ ਮੁਸਲਮਾਨਾਂ ਵੱਲੋਂ, ਹਰ ਸਾਲ, ਦਸ ਮੁਹੱਰਮ ਨੂੰ ਤਾਅਜ਼ੀਆ ਕੱਢਿਆ ਜਾਂਦਾ ਹੈ| ਮੁਹੱਰਮ ਇਸਲਾਮੀ ਕਲੰਡਰ ਦਾ ਪਿਹਲਾ ਮਹੀਨਾ ਹੈ| ਇਸਲਾਮ ਦੇ ਪੈਰੋਕਾਰ ਮੁਹੱਰਮ ਦੇ ਮਹੀਨੇ ਨੂੰ ਇਸਲਾਮ ਦੇ ਇਤਿਹਾਸ ਵਿੱਚ ਨਹਾਇਤ ਹੀ ਅਫ਼ਸੋਸਨਾਕ ਸਮਾ ਮੰਨਦੇ ਹਨ| ਏਥੋਂ ਤੱਕ ਕਿ ਮੁਹੱਰਮ ਦਾ ਚੰਨ ਚੜ੍ਹਨ ਸਮੇਂ ਸ਼ੀਆ ਫ਼ਿਰਕੇ ਨਾਲ ਤੁਅੱਲਕ ਰੱਖਣ ਵਾਲੀਆਂ ਔਰਤਾਂ, ਆਪਣੀਆਂ ਚੂੜੀਆਂ ਤੱਕ ਤੋੜ ਦਿੰਦੀਆਂ ਹਨ ਅਤੇ ਚਾਲੀ ਦਿਨ ਤੱਕ ਕੋਈ ਵੀ ਹਾਰ-ਸ਼ਿੰਗਾਰ ਨਹੀਂ ਕਰਦੀਆਂ, ਸੋਗ ਵੱਜੋਂ ਪੁਸ਼ਾਕ ਵੀ ਸਿਆਹ ਰੰਗ ਦੀ ਹੀ ਪਹਿਨਦੀਆਂ ਹਨ| ਚਾਲੀ ਦਿਨ ਤੱਕ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ|ਖਾਣ ਲਈ ਕੇਵਲ ਸਾਦਾ ਖਾਣਾ ਤਿਆਰ ਕੀਤਾ ਜਾਂਦਾ ਹੈ ਜੋ ਕੇਵਲ ਜਿਊਂਣ ਲਈ ਲੋੜੀਂਦਾ ਹੈ, ਸੁਆਦਲੇ ਤੇ ਲਜ਼ੀਜ਼ ਪਕਵਾਨ ਇਸ ਸਮੇ ਵਿੱਚ ਨਹੀਂ ਪਕਾਏ ਜਾਂਦੇ| ਮੁਹੱਰਮ ਦਾ ਸਮਾ, ਗ਼ਮ-ਏ-ਹੁਸੈਨ ਦੇ ਤੌਰ ਤੇ ਅੰਤਾਂ ਦੀ ਉਦਾਸੀ, ਸਾਦਗੀ ਅਤੇ ਹਲੀਮੀ ਵਿੱਚ ਰਹਿ ਕੇ ਗੁਜ਼ਾਰਿਆ ਜਾਂਦਾ ਹੈ| ਸ਼ੀਆ ਮੱਤ ਨੂੰ ਮੰਨਣ ਵਾਲੇ ਮੁਸਲਮਾਨ ਮਰਦ ਤਾਂ ਤਾਅਜ਼ੀਅਤ ਕੱਢਣ ਵਕਤ ਆਪਣੀਆਂ ਛਾਤੀਆਂ ਪਿੱਟ-ਪਿੱਟ ਕੇ, ਯਾ-ਹੁਸੈਨ ਯਾ-ਹੁਸੈਨ ਪੁਕਾਰਦੇ, ਲਹੂ-ਲੁਹਾਣ ਹੋ ਜਾਂਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਇੰਝ ਕਰਨ ਨਾਲ ਉਹ ਇਨ੍ਹਾਂ ਸ਼ਹਾਦਤਾਂ ਨੂੰ ਲਹੂ ਦਾ ਨਜ਼ਰਾਨਾ ਭੇਂਟ ਕਰਦੇ ਹਨ| ਕਰਬਲਾ ਦੇ ਮੈਦਾਨ ਦਾ ਇਹ ਦਰਦਨਾਕ ਮੰਜ਼ਰ ਇਸਲਾਮ ਦੀ ਤਵਾਰੀਖ਼ ਵਿੱਚ ਭਾਰੀ ਮਹੱਤਵ ਰਖਦਾ ਹੈ| ਸਰ ਮੁਹੰਮਦ ਇਕਬਾਲ ਲਿਖਦੇ ਹਨ,
\'ਕਤਲ-ਏ-ਹੁਸੈਨ ਅਸਲ ਮੇਂ ਮਰਗ-ਏ- ਯਦੀਦ ਹੈ,
ਇਸਲਾਮ ਜ਼ਿੰਦਾ ਹੋਤਾ ਹੈ ਹਰ \'ਕਰਬਲਾ\' ਕੇ ਬਾਦ\'
ਕਰਬਲਾ ਦੇ ਪ੍ਰਸੰਗ ਵਿੱਚ ਇਸ ਸੰਖੇਪ ਜਿਹੀ ਜਾਣਕਾਰੀ ਨਾਲ, ਆਓ ਹੁਣ ਸਰਬੰਸ ਦਾਨੀ ਦਸਮ ਪਾਤਸ਼ਾਹ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਦੀ ਗੱਲ ਕਰੀਏ| ਭਾਬਾ ਜ਼ੋਰਾਵਰ ਸਿੰਘ ਦੀ ਉਮਰ ਸ਼ਹਾਦਤ ਦੇ ਵਕਤ 9 ਸਾਲ ਸੀ ਅਤੇ ਬਾਬਾ ਫ਼ਤਿਹ ਸਿੰਘ ਦੀ ਉਮਰ 9 ਸਾਲ ਸੀ, ਇਨ੍ਹਾਂ ਨੂੰ ਆਪਣੇ ਧਰਮ ਅਤੇ ਸਿੱਖੀ ਸਿਦਕ ਪ੍ਰਤੀ ਵਫ਼ਾ ਪਾਲਣ ਬਦਲੇ, ਸੂਬਾ ਸਰਹੰਦ ਵਜੀਰ ਖਾਂ ਦੇ ਹੁਕਮ ਨਾਲ 13 ਪੋਹ ਸੰਮਤ 1761 ਬਿਕ੍ਰਮੀ ਅਰਥਾਤ 27 ਦਸੰਬਰ 1704 ਈਸਵੀ ਨੂੰ ਜਿਊਂਦੇ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ| ਕੁੱਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਦੋਂ ਦੀਵਾਰ Tਸਾਰੇ ਜਾਣ ਤੋਂ ਬਾਦ, ਵਾਰ-ਵਾਰ ਡਿਗ ਜਾਂਦੀ ਰਹੀ ਤਾਂ ਮਾਸੂਮ ਸਾਹਿਬਜ਼ਾਦਿਆਂ ਤੇ ਤਲਵਾਰ ਦਾ ਵਾਰ ਕਰਕੇ ਉਨ੍ਹਾਂ ਦੇ ਸੀਸ ਧੜ ਨਾਲੋ ਜੁਦਾ ਕਰ ਕੇ ਸ਼ਹੀਦ ਕੀਤਾ ਗਿਆ|ਉਸੇ ਹੀ ਦਿਨ, ਜਦੋਂ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰਜ ਵਿੱਚ ਛੋਟੇ ਸਾਬਿਜ਼ਾਦਿਆਂ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ ਤਾਂ ਮਾਤਾ ਜੀ ਵੀ ਸ਼ਰੀਰ ਤਿਆਗ ਕੇ, ਜੋਤੀ ਜੋਤ ਸਮਾ ਗਏ | ਮਨੁੱਖਤਾ ਦੇ ਇਤਿਹਾਸ ਵਿੱਚ ਇਸ ਅਦੁੱਤੀ ਸ਼ਹਾਦਤ ਜਿਹੇ ਭਿਆਨਕ ਕਹਿਰ ਦਾ ਮੰਜ਼ਰ, ਹੋਰ ਕਿਧਰੇ ਵੀ ਦਿਖਾਈ ਨਹੀਂ ਦਿੰਦਾ| ਗੁਰੂ ਜੀ ਦੇ ਵੱਡੇ ਦੋਵ੍ਹੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਦੇ ਸਮੇ ਉਮਰ 18 ਸਾਲ ਦੀ ਸੀ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਉਮਰ 14 ਸਾਲ ਸੀ, ਇਹ ਦੋਵੇਂ ਸਾਹਿਬਜ਼ਾਦੇ, ਪੋਹ ਸੰਮਤ 1761 ਬਿਕ੍ਰਮੀ ਅਰਥਾਤ 22 ਦਸੰਬਰ 1704 ਈਸਵੀ ਨੂੰ ਦਸਮ ਪਾਤਸ਼ਾਹ ਹਜ਼ੂਰ ਦੀਆਂ ਨਜ਼ਰਾਂ ਦੇ ਸਾਮ੍ਹਣੇ, ਦੁਸ਼ਮਣਾ ਨਾਲ ਜੰਗ ਲੜਦੇ ਹੋਏ ਚਮਕੌਰ ਦੇ ਧਰਮ ਯੁੱਧ ਵਿੱਚ, ਵੱਡੀ ਵੀਰਤਾ ਨਾਲ ਸ਼ਹੀਦੀਆਂ ਪਾ ਹਏ| ਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਪੰਜ ਦਿਨ ਦੇ ਵਕਫ਼ੇ ਅੰਦਰ-ਅੰਦਰ ਹੀ ਸ਼ਹੀਦੀਆਂ ਪਾ ਗਏ| ਇਨ੍ਹਾਂ ਸ਼ਹਾਦਤਾਂ ਨੂੰ ਹਾਲੇ 30 ਵਰ੍ਹੇ ਹੋਏ ਹਨ| ਕੌਮਾ ਦੀ ਤਵਾਰੀਖ਼ ਦਾ ਲੇਖਾ-ਜੋਖਾ ਕਰਨ ਸਮੇਂ, ਇਹ ਅਵਧੀ ਕੋਈ ਏਨੀ ਜ਼ਿਆਦਾ ਨਹੀਂ ਕਿ ਕੌਮ ਦੇ ਚੇਤਿਆਂ ਵਿੱਚੋਂ, ਛੋਟੇ ਸਾਬਿਜ਼ਾਦਿਆਂ ਵਰਗੇ ਸ਼ਹੀਦ ਮਨਫ਼ੀ ਹੋ ਜਾਣ| ਸ਼ਹੀਦਾਂ ਨੂੰ ਇੱਕ ਖ਼ਸੂਸਨ ਅਦਬ ਅਤੇ ਮਰਿਆਦਾ ਨਾਲ ਯਾਦ ਕਰਨਾ ਹੀ, ਆਪਣੇ ਅਕੀਦੇ ਪ੍ਰਤੀ ਸੱਚੀ ਵਫ਼ਾਦਾਰੀ ਦਾ ਹਲਫ਼ ਹੈ|ਸ਼ਹੀਦ ਕਦੇ ਮਰਦੇ ਨਹੀਂ, ਮੌਤ ਤਾਂ ਜ਼ੁਲਮ ਦੀ ਹੁੰਦੀ ਹੈ| ਅਜਿਹੇ ਸ਼ਹੀਦਾਂ ਦੀਆਂ ਸ਼ਹਾਦਤਾਂ ਦੇ ਸੱਚ ਸਦਾ ਸੱਜਰੇ, ਜਗਦੇ ਅਤੇ ਮਘਦੇ ਰਹਿੰਦੇ ਹਨ| ਸ਼ਹੀਦਾ ਦੇ ਲਹੂ ਨਾਲ ਲਿਖੀਆਂ ਇਬਾਰਤਾਂ ਕਦੇ ਫਿੱਕੀਆਂ ਨਹੀਂ ਪੈਂਦੀਆਂ, ਮਹਿਸੂਸ ਕਰਨ ਵਾਲਿਆਂ ਲਈ, ਸ਼ਹੀਦੀਆਂ ਦੀ ਸ਼ਿੱਦਤ ਅਤੇ ਵੇਦਨਾ, ਉਨ੍ਹਾਂ ਦੇ ਜਜ਼ਬਾਤਾਂ ਅੰਦਰ, ਸਦਾ ਸਰਸਬਜ਼ ਰਹਿੰਦੀ ਹੈ| ਕਮਜ਼ੋਰ ਤੇ ਬੁਜ਼ਦਿਲ ਮਨਾਂ ਦੇ ਅਕੀਦੇ ਸਮੇਂ ਦੀ ਗਰਦਸ਼ ਨਾਲ ਕਮਜ਼ੋਰ ਪੈ ਜਾਂਦੇ ਹਨ,ਸਮਾ ਪਾ ਕੇ, ਉਨ੍ਹਾਂ ਦੇ ਮਨਾਂ ਅੰਦਰ ਆਪਣੇ ਸਿਦਕ ਪ੍ਰਤੀ ਵਫ਼ਾ ਪਾਲਣ ਦੀ ਸਿੱਕ ਅਤੇ ਸਮਰੱਥਾ ਹੀ ਮਰ ਜਾਂਦੀ ਹੈ, ਅਜਿਹੇ ਸਿਦਕਹੀਣ ਬੰਦੇ ਤਾਂ ਧਰਤੀ ਤੇ ਬੋਝ ਹੀ ਹੁੰਦੇ ਹਨ| ਜਿਨ੍ਹਾਂ ਘਰਾਂ ਵਿੱਚ ਸ਼ਹੀਦਾਂ ਪ੍ਰਤੀ ਈਮਾਨ ਅਤੇ ਸਿਦਕ ਪ੍ਰਤੀ ਵਫ਼ਾ ਦੀ ਸ਼ਮ੍ਹਾਂ ਨਹੀ ਜਗਦੀ ,ਉਹ ਘਰ, ਘਰ ਨਹੀਂ ਹੁੰਦੇ, ਅਜਿਹੇ ਸਰਾਪੇ ਘਰਾਂ ਨੂੰ ਹੀ ਤਾਂ \'ਭੂਤਵਾੜਾ\' ਆਖਦੇ ਹਾਂ|
ਇਹ ਸਾਲ 2003 ਦਾ ਜ਼ਿਕਰ ਹੈ, ਮੈਂ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ \'ਅੰਤਰ-ਧਰਮ ਇੱਕ ਅਨੁਭਵ\' ਵਿਸ਼ੇ ਤੇ ਰੱਖੀ ਇੱਕ ਗਿਆਨ-ਗੋਸ਼ਟੀ ਵਿੱਚ ਆਪਣੇ ਵਿਚਾਰ ਪੇਸ਼ ਕਰ ਰਿਹਾ ਸੀ, ਯੂਨੀਵਰਸਿਟੀ ਆਡੀਟੋਰੀਅਮ ਦੇ ਮੰਚ ਦੇ ਚਬੂਤਰੇ ਦੇ ਸਾਮ੍ਹਣੇ ਵਾਲੀ ਦੀਵਾਰ ਤੇ ਪ੍ਰਭੂ ਯਸ਼ੂਹ ਮਸੀਹ ਦੀ ਇੱਕ ਲਹੂ-ਲੁਹਾਣ ਆਦਮ ਕੱਦ ਪ੍ਰਤਿਮਾ ਸਲੀਬ ਤੇ ਲਟਕ ਰਹੀ ਸੀ, ਪ੍ਰਭੂ ਯਸ਼ੂ ਮਸੀਹ ਦੇ ਹੱਥਾਂ ਅਤੇ ਪੈਰਾਂ ਵਿੱਚ ਮੇਖਾਂ ਗੱਡੀਆਂ ਹੋਈਆਂ ਸਨ ਤੇ ਜ਼ਖ਼ਮਾਂ ਵਿੱਚੋਂ ਖ਼ੂਨ ਸਿਮੰਦਾ ਦਿਖਾਇਆ ਹੋਇਆ ਸੀ| ਮੈ ਆਪਣੀ ਤਕਰੀਰ ਪ੍ਰਭੂ ਯਸ਼ੂਹ ਮਸੀਹ ਦੀ ਪ੍ਰਤਿਮਾ ਤੇ ਸਲੀਬ ਦੇ ਜ਼ਿਕਰ ਨਾਲ ਆਰੰਭ ਕੀਤੀ , ਉਸ ਤੋਂ ਬਾਦ ਆਪਣੀ ਬੋਲਣ ਵਿਧੀ ਰਾਹੀਂ ਆਪਣੀ ਜਾਣ-ਪਛਾਣ ਦੇਣ ਸਮੇਂ, ਸਰੋਤਿਆਂ ਨੂੰ ਸਿੱਖ ਇਤਿਹਾਸ ਦੇ ਝਰੋਖਿਆਂ ਵਿੱਚੋਂ ਦੀ, ਸਰਹੰਦ ਦੀਆਂ ਦੀਵਾਰਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੋੜ ਲਿਆ|ਸਰੋਤੇ ਸਾਹ ਸੂਤਕੇ ਇਸ ਖ਼ੌਫ਼ਨਾਕ ਮੰਜ਼ਰ ਦਾ ਬਿਆਨ ਸੁਣ ਰਹੇ ਸਨ, ਇੰਜ ਲੱਗ ਰਿਹਾ ਸੀ ਜਿਵੇਂ ਉਹ ਸਾਰੇ ਦੇ ਸਾਰੇ ਮੇਰੇ ਨਾਲ ਮਿਲ ਕੇ , ਸਰਹੰਦ ਦੀਆਂ ਖ਼ੂਨੀ ਦੀਵਾਰਾਂ ਦੇ ਸਨਮੁਖ ਆ ਖੜ੍ਹੇ ਹੋਏ ਸਨ | ਸਰੋਤਿਆਂ ਦੀ ਪਹਿਲੀ ਕਤਾਰ ਵਿੱਚ ਯੂਨੀਵਰਸਿਟੀ ਦੇ ਵਿਦੇਸ਼ੀ ਵਿਦਿਆਰਥੀਆਂ ਦੀ ਡੀਨ ਡਾਕਟਰ ਵੈਂਡੀ ਬੈਠੀ ਹੋਈ ਸੀ, ਇਤਫ਼ਾਕ ਨਾਲ Tਸਦੇ ਦੋਵ੍ਹੇਂ ਪਾਸੇ, ਸੱਜੇ ਅਤੇ ਖੱਬੇ, ਉਸਦੇ ਦੋ ਪੁੱਤਰ ਬੈਠੇ ਹੋਏ ਸਨ, ਜੋ ਉਮਰ ਵਿੱਚ ਦਸ ਸਾਲ ਤੋਂ ਛੋਟੀ ਉਮਰ ਦੇ ਜਾਪਦੇ ਸਨ| ਮੈਂ ਵੇਖ ਰਿਹਾ ਸੀ ਕਿ ਡਾਕਟਰ ਵੈਂਡੀ ਨੇ ਸਰਹੰਦ ਦੀ ਦਾਸਤਾਨ ਦਾ ਹੌਲਨਾਕ ਵਿਸਥਾਰ ਸੁਣਦਿਆਂ, ਕਈ ਵਾਰੀ ਰੁਮਾਲ ਨਾਲ, ਅੱਖਾਂ ਵਿੱਚੋਂ ਵਗਦੇ ਹੰਝੂ ਪੂੰਝੇ ਸਨ| ਉਹ ਇੱਕ ਸਹਿਮੀ ਹੋਈ ਮਨੋ-ਅਵੱਸਥਾ ਵਿੱਚ, ਬਾਰ-ਬਾਰ ਆਪਣੇ ਦੋਵ੍ਹਾਂ ਪੁਤੱਰਾਂ ਨੂੰ ਆਪਣੀ ਹਿੱਕੜੀ ਨਾਲ ਲਾ ਰਹੀ ਸੀ, ਮੈਂ ਸਮਝ ਰਿਹਾ ਸੀ ਕਿ ਉਸਦੇ ਮਨ ਤੇ ਕੀ ਗੁਜ਼ਰ ਰਿਹਾ ਹੈ|ਸ਼ਾਇਦ ਉਹ ਉਸ ਵੇਲੇ ਤਸੱਵਰ ਵਿੱਚ, ਮਾਤਾ ਗੁਜਰੀ ਨੂੰ ਯਾਦ ਕਰਦੀ ਹੋਈ, ਜ਼ਬਰਦਸਤ ਮਾਨਸਿਕ ਪੀੜਾ ਵਿੱਚ, ਉਨ੍ਹਾਂ ਭਿਆਨਕ ਪਲਾਂ ਨੂੰ ਜਿਉ ਰਹੀ ਸੀ, ਜੋ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਸੁਣਨ ਤੋਂ ਲੈ ਕੇ ਜੋਤੀ-ਜੋਤ ਸਮਾਉਣ ਤੱਕ ਹੰਢਾਏ ਸਨ| ਜਦੋਂ ਮੈਂ ਸਰਹੰਦ ਦੇ ਇਤਿਹਾਸ ਦੀ ਦਰਦਨਾਕ ਵਿਥਿਆ ਸਮਾਪਤ ਕੀਤੀ ਤਾਂ ਪੂਰੇ ਦੇ ਪੂਰੇ ਆਡੀਟੋਰੀਅਮ ਵਿੱਚ ਇੱਕ ਅਜੀਬ ਸਨਾਟਾ ਜਿਹਾ ਛਾਇਆ ਹੋਇਆ ਸੀ, ਲੱਗਪੱਗ ਸਾਰੇ ਸਰੋਤਿਆਂ ਦੀਆਂ ਅੱਖੀਆਂ ਨਮ ਸਨ| ਮੈਂ ਖੁਦ ਵੀ ਸਿਰ ਤੋਂ ਪੈਰਾਂ ਤੱਕ ਅੱਥਰੂ-ਅੱਥਰੂ ਸਾਂ| ਕੁੱਝ ਪਲ ਦੀ ਖ਼ਾਮੋਸ਼ੀ ਤੋਂ ਬਾਦ ਮੈਂ ਸਰੋਤਿਆਂ ਨੂੰ ਪੁੱਛਿਆ ਕਿ ਜੇ ਉਨ੍ਹਾਂ ਦੇ ਮਨ ਵਿੱਚ ਕੋਈ ਦੁਬਿੱਧਾ ਜਾਂ ਸਵਾਲ ਹੈ ਤਾਂ ਪੁੱਛ ਸਕਦੇ ਹੋ| ਬੱਸ ਇਹ ਕਹਿਣ ਦੀ ਦੇਰ ਸੀ ਕਿ ਮੰਤਰ-ਮੁਗਧ ਹੋਏ ਅਮਰੀਕਨ ਸਰੋਤੇ ਇੱਕ-ਇੱਕ ਕਰਕੇ ਸਵਾਲ ਕਰਨ ਲੱਗੇ, ਉਨ੍ਹਾਂ ਵਿੱਚੋਂ ਕੁੱਝ ਕੁ ਸਵਾਲ ਅਜਿਹੇ ਸਨ, ਜਿਨ੍ਹਾਂ ਨੇ ਮੇਰੀ ਸੰਵੇਦਨਸ਼ੀਲਤਾ ਨੂੰ ਝੰਜੋੜ ਕੇ ਰੱਖ ਦਿੱਤਾ, ਜੋ ਆਪ ਸਭ ਨਾਲ ਸਾਂਝੇ ਕਰਨੇ ਜਰੂਰੀ ਹਨ|
ਪਹਿਲਾ ਸਵਾਲ ਇਸਤਰ੍ਹਾਂ ਸੀ:
ਕ੍ਰਿਪਾ ਕਰਕੇ ਇਹ ਦੱਸੋ ਕਿ ਗੁਰੂ ਗੋਬੰਦ ਸਿੰਘ ਜੀ ਦੇ ਸਾਹਿਬਜ਼ਾਦੇ, ਵਜ਼ੀਰ ਖਾਂ ਦੀ ਕਚਿਹਰੀ ਵਿੱਚ ਪੇਸ਼ੀ ਲਈ ਜਾਣ ਤੋਂ ਪਹਿਲਾਂ, ਕਿਸ ਦੀ ਸੰਗਤ ਵਿੱਚ ਸਨ? ਅਜੇਹੀ ਕਿਹੜੀ ਮਹਾਨ ਅਤੇ ਮਜ਼ਬੂਤ ਪ੍ਰੇਰਨਾ ਸੀ ਜਿਸਦੇ ਸਦਕਾ, ਉਨ੍ਹਾਂ ਵਜ਼ੀਰ ਖਾਂ ਦੇ ਡਰਾਵੇ ਅਤੇ ਬਹਿਕਾਵਿਆਂ ਨੂੰ ਦਰਕਿਨਾਰ ਕਰਦੇ ਹੋਏੇ, ਡੋਲਣ ਅਤੇ ਘਬਰਾਉਣ ਦੀ ਬਜਾਏ, ਜਿਊਣ ਦੀ ਇੱਛਾ ਦੇ ਇਖ਼ਿਤਿਆਰ ਨੂੰ ਠੁਕਰਾ ਕੇ, ਸਿੱਖੀ ਸਿਦਕ ਤੇ ਕਾਇਮ ਰਹਿੰਦੇ ਹੋਏ, ਮੌਤ ਨੂੰ ਮਨਜ਼ੂਰ ਕਰਨ ਨੂੰ ਤਰਜੀਹ ਦਿੱਤੀ?
ਦੂਸਰਾ ਸਵਾਲ ਇਸਤਰ੍ਹਾਂ ਸੀ:
ਮਾਸੂਮ ਸਾਹਿਬਜ਼ਾਦਿਆਂ ਨੂੰ ਜਦੋਂ ਜਿਊਂਦੇ ਦੀਵਾਰਾਂ ਵਿੱਚ ਚਿਣਨਾ ਸ਼ੁਰੂ ਕੀਤਾ, ਤਾਂ ਇਸ ਵਿਕਰਾਲ ਪ੍ਰਕਿਰਿਆ ਵਿੱਚ ਲੱਗ-ਪੱਗ ਕਿੰਨਾ ਕੁ ਸਮਾ ਲੱਗਾ ਹੋਵੇਗਾ| ਜਦੋਂ ਇਹ ਸਮਾ, ਹਰ ਸਾਲ ਆਉਂਦਾ ਹੈ, ਤਾਂ ਸਿੱਖ ਕੌਮ, ਇਹ ਭਿਆਨਕ ਪਲ ਕਿਸ ਤਰ੍ਹਾਂ ਗੁਜ਼ਾਰਦੀ ਹੈ| ਇਸ ਹਿਰਦੇਵੇਧਕ ਸਮੇਂ ਵਿੱਚ, ਮਾਸੂਮ ਸਾਹਿਬਜ਼ਾਦਿਆਂ ਦੀ ਪੀੜਾ ਨੂੰ ਤੁਸੀਂ ਕਿੰਝ ਅਨੁਭਵ ਕਰਦੇ ਹੋ ਅਤੇ ਉਸ ਖ਼ਾਸ ਵਕਤ ਤੇ ਤੁਹਾਡੀ ਵਿਅਸਤਤਾ ਅਤੇ ਅਮਲ ਕੀ ਹੁੰਦੇ ਹਨ?
ਪਹਿਲੇ ਸਵਾਲ ਦਾ ਜਵਾਬ ਤਾਂ ਮੈਂ ਬੜੇ ਠਰੰਮੇ ਤੇ ਵਿਸਥਾਰ ਨਾਲ ਦੇ ਦਿੱਤਾ| ਪ੍ਰੰਤੂ ਦੂਸਰੇ ਸਵਾਲ ਨੇ ਮੈਨੂੰ ਸ਼ਰਮ ਨਾਲ ਪਾਣੀ-ਪਾਣੀ ਕਰ ਦਿੱਤਾ| ਉਨ੍ਹਾਂ ਸੁਹਿਰਦ ਸਰੋਤਿਆਂ ਦੇ ਤਾਂ ਸਰਹੰਦ ਦੀ ਦਾਸਤਾਨ ਦਾ ਵਰਨਣ ਸੁਣਕੇ ਹੀ ਹੰਝੂ ਵਹਿ ਤੁਰੇ ਸਨ, ਮੈਂ ਉਨ੍ਹਾਂ ਨੂੰ ਕਿਸਤਰ੍ਹਾਂ ਦੱਸਦਾ, ਕਿ ਸਿੱਖ ਤਾਂ ਹੁਣ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ, ਵਿਆਹ ਸ਼ਾਦੀਆਂ ਵੀ ਕਰਨ ਲੱਗ ਪਏ ਹਨ| ਇੱਕ ਪਾਸੇ ਸਾਹਿਬਜ਼ਾਦਿਆਂ ਦੇ ਨੀਹਾਂ ਵਿੱਚ ਚਿਨਣ ਦਾ ਸਮਾ ਆਉਂਦਾ ਹੈ ਦੂਸਰੇ ਪਾਸੇ ਬੈਂਡ-ਵਾਜੇ ਵੱਜਦੇ ਹਨ, ਬਰਾਤਾਂ ਢੁਕਦੀਆਂ ਹਨ, ਸ਼ਹਿਨਾਈਆਂ ਦੀ ਗੂੰਜ ਵਿੱਚ ਕੁੜਮ ਮਿਲਣੀਆਂ ਕਰਦੇ ਹਨ, ਸਿੱਖ ਬਰਾਤੀ ਸ਼ਰਾਬਾਂ ਪੀ ਕੇ ਭੰਗੜੇ ਪਾਉਂਦੇ ਤੇ ਖਰਮਸਤੀਆਂ ਕਰਦੇ ਹਨ, ਮੈ ਕਿੰਝ ਦੱਸਦਾ! ਕਿ ਸ਼ਹੀਦੀ ਜੋੜ ਮੇਲੇ ਤੇ ਜੁੜਨ ਵਾਲੀ ਭੀੜ ਵਿੱਚ ਅੱਧੇ ਸਿਰੋਂ ਨੰਗੇ ਅਤੇ ਰੋਡੀ-ਭੋਡੀ ਸਿੱਖ ਸਾਧ-ਸੰਗਤ ਅਖਵਾਉਣ ਵਿੱਚ ਹੀ ਫ਼ਖ਼ਰ ਮਹਿਸੂਸ ਕਰਦੇ ਹਨ|ਭਲਾ ਮੈਂ ਕਿੰਝ ਦੱਸਦਾ ਕਿ ਅੱਜ-ਕੱਲ੍ਹ ਤਾਂ ਸ਼ਹੀਦੀ ਜੋੜ ਮੇਲੇ ਤੇ ਲੰਗਰਾਂ ਵਿੱਚ ਲੱਡੂ-ਜਲੇਬੀਆਂ ਵੀ ਪੱਕਦੇ ਹਨ ਅਤੇ ਗੁਰੂ ਦੇ ਲਾਲਾਂ ਦੀਆਂ ਸ਼ਹੀਦੀਆਂ ਤੇ \'ਖ਼ਿਰਾਜ਼-ਏ-ਅਕੀਦਤ\' ਭੇਟ ਕਰਨ ਆਏ ਤੀਰਥ ਯਾਤਰੀ, ਬੜੇ ਸਵਾਦ ਨਾਲ ਲੱਡੂ-ਜਲੇਬੀਆਂ ਛਕਦੇ ਹਨ| ਮੈਂ ਕਿੰਝ ਦੱਸਦਾ ਕਿ ਸ਼ਹੀਦੀ ਜੋੜ ਮੇਲੇ ਤੇ ਪੁੱਜਣ ਵਾਲੀਆਂ ਸੰਗਤਾਂ ਲਈ, ਸੜਕਾਂ ਤੇ ਜਗ੍ਹਾ-ਜਗ੍ਹਾ ਲਾਏ ਜਾਂਦੇ ਲੰਗਰਾ ਵਿੱਚ, ਲੰਗਰ ਵਰਤਾਉਣ ਵਾਲੇ ਸਿੱਖ ਨੌਜਵਾਨਾ ਵਿੱਚ ਕੋਈ ਟਾਵਾਂ-ਟੱਲਾ ਹੀ ਕੇਸਾਧਾਰੀ ਹੁੰਦਾ ਹੈ ਬਾਕੀ ਸਿੱਖਾਂ ਦੀ ਅੱਧੀ ਨਾਲੋ ਵੱਧ ਨੌਂਜਵਾਨ ਪੀੜ੍ਹੀ ਹੁਣ ਰੋਡੀ-ਭੋਡੀ ਹੋ ਗਈ ਹੈ|ਸ਼ਰਾਬ ਦੇ ਠੇਕੇ ਵੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰੇ ਦੇ ਇਰਦ-ਗਿਰਦ ਨੂੰ ਛੱਡ ਕੇ, ਸ਼ਰਾਬੀਆਂ ਦੀ ਸਹੂਲਤ ਲਈ ਅਤੇ ਸ਼ਰਾਬ ਦੇ ਠੇਕੇਦਾਰਾਂ ਦੀ ਆਮਦਨ ਦਾ ਖ਼ਿਆਲ ਰੱਖਦੇ ਹੋਏ, ਬਾਕੀ ਸਾਰੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਖੁਲ੍ਹੇ ਰੱਖੇ ਜਾਂਦੇ ਹਨ| ਮੇਰੇ ਪਾਸ ਇਸ ਸਵਾਲ ਦਾ ਜਵਾਬ ਵੀ ਨਹੀਂ ਸੀ ਕਿ ਹਾਲੇ ਤੱਕ, ਸਿੱਖ ਕੌਮ ਦੇ ਧਾਰਮਿਕ ਅਤੇ ਸਮਾਜਿਕ ਵਰਤਾਰਿਆਂ ਨੂੰ ਸੇਧ ਦੇਣ ਵਾਲੀ ਸ਼੍ਰੋਮਣੀ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਸਿੱਖ ਤਖ਼ਤਾਂ ਦੇ ਸਿੰਘ ਸਾਹਿਬਾਨ ਰਾਹੀਂ, ਹਾਲੇ ਤਹਿ ਹੀ ਨਹੀਂ ਕੀਤਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਜਿਊਂਦੇ ਚਿਣਨ ਦੀ ਪ੍ਰੀਕਿਰਿਆ ਤੋਂ ਸ਼ੁਰੂ ਹੋ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਦੇ ਸਮੇ ਦੇ ਦਰਮਿਆਨ, ਸਮੁੱਚੀ ਸਿੱਖ ਕੌਮ ਦੀ ਵਿਅਸਤਤਾ, ਸਮੂਹਿਕ ਅਮਲ ਅਤੇ ਵਰਤਾਰੇ ਕੀ ਹੋਣੇ ਚਾਹੀਦੇ ਹਨ?
ਅਮਰੀਕਾ ਤੋਂ ਵਾਪਿਸ ਪਰਤਦਿਆਂ ਹੀ , ਮੈਂ ਸਭ ਤੋਂ ਪਹਿਲਾਂ ਇਹ ਦਰਦ, ਸਿੱਖ ਪੰਥ ਦੇ ਚੂੜਾਮਣੀ ਜੱਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਸਾਂਝੇ ਕੀਤੇ, ਉਨ੍ਹਾਂ ਸਾਰੀ ਗੱਲ ਬੜੀ ਗੰਭੀਰਤਾ ਨਾਲ ਸੁਣੀ ਤੇ ਸਿੱਟੇ-ਬੱਧ ਸੁਹਿਰਦ ਉਪਰਾਲਾ ਸ਼ੁਰੂ ਕੀਤਾ, ਮੈਂ ਉਸ ਵੇਲੇ ਦੇ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਸ਼੍ਰੀ ਐਸ. ਕੇ. ਆਹਲੂਵਾਲੀਆਂ ਨਾਲ ਵੀ ਇਹ ਸਾਰਾ ਬ੍ਰਿਤਾਂਤ ਸਾਂਝਾ ਕੀਤਾ, ਉਨ੍ਹਾ ਨੇ ਵੀ ਇਸ ਨੇਕ ਕੰਮ ਵਿੱਚ ਬੜੀ ਸਾਰਥਿਕ ਭੂਮਿਕਾ ਨਿਭਾਈ| ਬੜੀ ਖੋਜ ਤੋਂ ਬਾਦ ਸ਼ਹਾਦਤ ਦੇ ਸਮੇ ਦਾ ਜ਼ਿਕਰ ਕੇਵਲ ਗੁਰਪ੍ਰਣਾਲੀ, ਗੁਲਾਬ ਸਿੰਘ ਵਿੱਚ ਹੀ ਮਿਲਿਆ ਹੈ ਜੋ ਤਕਰੀਬਨ ਸਵੇਰੇ ਦੇ 9 ਤੋਂ 11 ਵਜੇ ਤੱਕ ਦਾ ਬਣਦਾ ਹੈ, ਗੁਰਪ੍ਰਣਾਲੀ, ਗੁਲਾਬ ਸਿੰਘ ਵਿੱਚ ਸ਼ਹਾਦਤ ਦਾ ਸਮਾ ਇਸ ਤਰ੍ਹਾਂ ਅੰਕਿਤ ਕੀਤਾ ਗਿਆ ਹੈ \'ਸਵਾ ਪਹਰ ਦਿਨ ਚੜ੍ਹੇ ਕਾਮ ਭਯੋ ਹੈ\' ਭਾਵ ਸਵਾ ਪਹਿਰ ਦਿਨ ਚੜ੍ਹੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆਂ ਸੀ| ਭਾਈ ਦੁੱਨਾ ਸਿੰਘ ਹੰਡੂਰੀਆਂ ਦੀ ਅਪ੍ਰਕਾਸ਼ਿਤ ਕ੍ਰਿਤ, \'ਕਥਾ ਗੁਰੂ ਜੀ ਕੇ ਸੁਤਨ ਕੀ\' ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕਟਾਰ ਨਾਲ ਧੜ ਤੋਂ ਜੁਦਾ ਕਰਨ ਤੋਂ ਪਹਿਲਾਂ, ਜ਼ਾਲਮਾ ਨੇ ਉਨ੍ਹਾਂ ਮਾਸੂਮਾਂ ਨੂੰ , ਚਾਬਕਾਂ ਤੇ ਕੋਰੜੇ ਵੀ ਮਾਰੇ ਸਨ,
ਖਮਚੀ ਸਾਥ ਜੁ ਲਗੇ ਤਬੈ ਦੁਖ ਦੇਵਨੰ
ਏਹ ਸੁ ਬਾਲਕ ਫੂਲ, ਧੂਪ ਨਹਿ ਖੇਵਨੰ
ਤਬ ਮਲੇਰੀਏ ਕਹਯੋ; \'ਜੜਾਂ ਤੁਮ ਜਾਂਹਿ ਹੀ
ਇਹ ਮਸੂਮ ਹੈਂ ਬਾਲ ਦੁਖਾਵਹੁ ਨਾਹਿ ਹੀ.
(ਇਥੇ ਖਮਚੀ ਤੋਂ ਭਾਵ ਹੈ ਛਾਂਟਾ ਅਰਥਾਤ ਕੋਰੜਾ)
\'ਜਬ ਦੁਸ਼ਟੀ\' ਐਸੇ ਦੁਖ| ਬਹੁਰੋ ਫੇਰ ਸੀਸ ਕਢਵਾਏ
ਰਜ ਕੋ ਪਾਇ ਪੀਪਲਹ ਬਾਂਧੇ| ਦੁਸ਼ਟ ਗੁਲੇਲੇ ਤੀਰ ਸੁ ਸਾਂਧੇ.
(ਰਜ ਤੋਂ ਭਾਵ ਹੈ ਰੱਸਾ ਅਰਥਾਤ ਪਿਪਲ ਦੇ ਦਰੱਖਤ ਨਾਲ ਰੱਸਿਆਂ ਨਾਲ ਬੰਨ੍ਹ ਕੇ ਗੁਲੇਲ ਦੇ ਨਿਸ਼ਾਨੇ ਬਣਾ ਕੇ ਤਸੀਹੇ ਦਿੱਤੇ ਗਏ| ਹਵਾਲੇ ਲਈ ਦੇਖੋ :ਹੱਥ ਲਿਖਤ ਖਰੜਾ ਨੰਬਰ 6045, ਸਿੱਖ ਰੈਫਰੈਂਸ ਲਾਇਬਰੇਰੀ, ਸ੍ਰੀ ਅੰਮ੍ਰਿਤਸਰ)
ਇੱਥੇ ਇਹ ਜ਼ਿਕਰ ਕਰਨਾ ਵੀ ਅਜ਼ਹਦ ਜ਼ਰੂਰੀ ਹੈ ਕਿ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਨੇ, ਨਾਂ ਸਿਰਫ਼ ਹਾਅ ਦਾ ਨਾਹਰਾ ਹੀ ਮਾਰਿਆ, ਸਗੋਂ ਉਸਨੇ ਮਾਸੂਮ ਸਾਹਿਬਜ਼ਾਦਿਆਂ ਤੇ ਜ਼ੁਲਮ ਰੋਕਣ ਲਈ ਬੜੇ ਲਹੂਰ ਅਤੇ ਤਰਲੇ ਵੀ ਲਏ, ਲਾਹਨਤਾਂ ਵੀ ਪਾਈਆਂ ਪਰ ਜ਼ਾਲਮ ਵਜ਼ੀਰ ਖਾਂ ਨੇ ਉਸਦੀ ਇੱਕ ਨਾਂ ਸੁਣੀ|ਸਰਹੰਦ ਦੀ ਤਵਾਰੀਖ਼ ਦਾ ਜ਼ਿਕਰ ਕਰਦਿਆਂ ਇਹ ਬੜੇ ਅਦਬ ਨਾਲ ਕਹਿਣਾ ਬਣਦਾ ਹੈ ਕਿ ਸਿੱਖ ਕੌਮ ਦੇ ਇਤਿਹਾਸ ਦੇ ਅਜਿਹੇ ਨਾਜ਼ੁਕ ਅਤੇ ਭਿਆਨਕ ਮਰਹਲੇ ਤੇ ਨਵਾਬ ਸ਼ੇਰ ਮੁਹੰਮਦ ਖਾਨ, ਮਾਲੇਰਕੋਟਲਾ ਵੱਲੋਂ ਨਿਭਾਈ, ਨਾਕਾਬਿਲ -ਏ- ਫ਼ਰਾਮੋਸ਼ ਵਿਸ਼ੇਸ਼ ਤਵਾਰੀਖੀ ਭੂਮਿਕਾ ਲਈ, ਸਿੱਖ ਕੌਮ ਹਮੇਸ਼ਾ ਲਈ ਆਭਾਰੀ ਤੇ ਅਹਿਸਾਨਮੰਦ ਰਹੇਗੀ|
ਭਾਵੇਂ ਸਮੁੱਚੀ ਸਿੱਖ ਕੌਮ ਦੇ ਅਮਲਾ ਵਿੱਚ, ਇਨ੍ਹਾਂ ਦਰਦਨਾਕ ਪਲਾਂ ਨੂੰ, ਸ਼ਰਧਾ ਅਤੇ ਅਕੀਦਤ ਨਾਲ ਨਿਯਮਤ ਕਰਨਾ, ਨਿਸ਼ਚੇ ਹੀ, ਸਿੱਖ ਤਖ਼ਤਾਂ ਦੇ ਜੱਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਜ਼ਿਮੇਵਾਰੀ ਬਣਦੀ ਹੈ, ਪ੍ਰੰਤੂ ਫ਼ੇਰ ਵੀ, ਮੈਂ ਇਸ ਨਿਬੰਧ ਰਾਹੀਂ ਸਮੁੱਚੀ ਸਿੱਖ ਕੌਮ, ਸਿੱਖ ਤਖ਼ਤਾਂ ਦੇ ਜੱਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮਨੇਜਮੈਂਟ ਕਮੇਟੀ, ਸੰਤ ਮਹਾਂਪੁਰਖਾਂ, ਸਿੰਘ ਸਭਾਵਾਂ, ਦੇਸ-ਪ੍ਰਦੇਸ ਦੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਖਾਲਸਾ ਕਾਲਜਾਂ ਅਤੇ ਖਾਲਸਾ ਸਕੂਲਾਂ ਦੇ ਸਮੂਹ ਪ੍ਰਬੰਧਕਾਂ ਅਤੇ ਮੁੱਖੀਆਂ ,ਸਮੁਹ ਸਿੱਖ ਪ੍
-
ਬੀਰ ਦਵਿੰਦਰ ਸਿੰਘ ਸਾਬਕਾ ਡਿਪ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.