ਅਮਰੀਕਾ ਦੇ ਰਾਸ਼ਟਰਪਤੀ ਦਾ ਚੋਣ ਦੰਗਲ ਅੱਜ-ਕੱਲ ਪੂਰੀ ਤਰਾਂ ਮਘਿਆ ਹੋਇਆ ਹੈ ਅਤੇ ਸਮੁੱਚੀ ਦੁਨੀਆ ਦੇ ਲੋਕ ਇਸਨੂੰ ਬਹੁਤ ਗਹੁ ਨਾਲ ਵੇਖ ਰਹੇ ਹਨ। ਅਮਰੀਕੀ ਵਿਦੇਸ਼ ਨੀਤੀ ਸਾਰੀ ਦੁਨੀਆਂ ਨੂੰ ਪ੍ਰਭਾਵਤ ਕਰਦੀ ਹੈ ਜਿਸ ਕਰਕੇ ਹਰ ਕਿਸੇ ਦੀ ਇਸ ਚੋਣ ਵਿੱਚ ਡਾਢੀ ਦਿਲਚਸਪੀ ਹੈ। ਪਰ ਇਹ ਸਮਝਣ ਲਈ ਕਿ ਚੋਣਾਂ ਦਾ ਰੁੱਖ ਕਿੱਧਰ ਰਹੇਗਾ, ਇਸ ਬਹੁ-ਪੜਾਵੀ ਅਤੇ ਪੇਚੀਦਾ ਚੋਣ ਪ੍ਰਕਿਰਿਆ ਦੀਆਂ ਬਾਰੀਕੀਆਂ ਨੂੰ ਸਮਝਣਾ ਜ਼ਰੂਰੀ ਹੈ।
ਰਾਸ਼ਟਰਪਤੀ ਦੀ ਚੋਣ ਇੱਕ ਚੋਣ ਮੰਡਲ (ELECTORAL COLLEGE) ਦੁਆਰਾ ਕੀਤੀ ਜਾਂਦੀ ਹੈ। ਇਸ ਦੀ ਕੁੱਲ ਗਿਣਤੀ ਕਾਂਗਰਸ ਦੇ ਦੋਵੇਂ ਸਦਨਾਂ-ਪ੍ਰਤੀਨਿਧ ਸਦਨ(435) ਅਤੇ ਸੈਨਿਟ (100) ਦੇ ਮੈਂਬਰਾਂ ਦੀ ਗਿਣਤੀ ਦੇ ਬਰਾਬਰ ਰੱਖ ਕੇ, ਇਸ ਵਿੱਚ ਤਿੰਨ ਮੈਂਬਰ ਦੇਸ਼ ਦੀ ਰਾਜਧਾਨੀ ਦੇ ਜ਼ਿਲੇ, ਭਾਵ ਵਸ਼ਿੰਗਟਨ ਡੀ ਸੀ ਤੋਂ ਲਏ ਜਾਂਦੇ ਹਨ। ਇਸ ਤਰਾਂ ਚੋਣ ਮੰਡਲ ਦੇ ਕੁੱਲ 538 ਮੈਂਬਰ ਹਨ। ਇਸ ਚੋਣ ਮੰਡਲ ਲਈ ਅਮਰੀਕਾ ਦੇ ਰਜਿਸਟਰਡ ਵੋਟਰ ਚਾਰ ਸਾਲਾਂ ਬਾਅਦ ਲੀਪ ਦੇ ਸਾਲ ਦੇ ਨਵੰਬਰ ਮਹੀਨੇ, ਪਹਿਲੇ ਸੋਮਵਾਰ ਤੋਂ ਬਾਅਦ ਆਉਣ ਵਾਲੇ ਮੰਗਲਵਾਰ ਨੂੰ ਵੋਟਾਂ ਪਾਉਂਦੇ ਹਨ। ਇਸ ਵਾਰ ਇਹ ਵੋਟਾਂ 6 ਨਵੰਬਰ ਨੂੰ ਪੈ ਰਹੀਆਂ ਹਨ। ਹਰ ਪ੍ਰਾਤ ਦੀਆਂ ਜਿਨੀਆਂ ਪ੍ਰਤੀਨਿਧ ਸਦਨ ਅਤੇ ਸੈਟਿਨ ਦੀਆਂ ਕੁੱਲ ਸੀਟਾਂ ਹਨ, ਉਨੀਆਂ ਹੀ ਸੀਟਾਂ ਉਸ ਦੀਆਂ ਚੋਣ ਮੰਡਲ ਲਈ ਨਿਸ਼ਚਤ ਹੁੰਦੀਆਂ ਹਨ। ਹਰ ਰਾਜ ਦੇ ਵੋਟਰ \'ਲਿਸਟ ਸਿਸਟਮ\' ਅਧੀਨ ਵੋਟਾਂ ਪਾਉਂਦੇ ਹਨ, ਭਾਵ ਚੋਣ ਲੜ ਰਹੀ ਪਾਰਟੀ ਹਰ ਪ੍ਰਾਂਤ ਲਈ ਉਥੋਂ ਦੀਆਂ ਨਿਸ਼ਚਤ ਸੀਟਾਂ ਅਨੁਸਾਰ ਆਪਣੇ ਉਮੀਦਵਾਰਾਂ ਦੀ ਇੱਕ ਲਿਸਟ ਜਾਰੀ ਕਰਦੀ ਹੈ। ਜਿਵੇਂ ਡੈਮੋਕਰੇਟਿਕ ਪਾਰਟੀ ਆਪਣੀ ਅਤੇ ਰੀਪਬਲੀਕਨ ਪਾਰਟੀ ਆਪਣੀ ਵੱਖਰੀ ਲਿਸਟ ਜਾਰੀ ਕਰੇਗੀ। ਵੋਟਰ ਆਪਣੀ ਵੋਟ ਇੱਕ ਲਿਸਟ ਨੂੰ ਦਿੰਦਾ ਹੈ। ਜਿਸ ਪਾਰਟੀ ਦੀ ਲਿਸਟ ਬਹੁਤੀਆਂ ਵੋਟਾਂ ਲੈ ਜਾਂਦੀ ਹੈ ਉਸ ਪਾਰਟੀ ਨੂੰ
ਹੀ ਉਸ ਸਟੇਟ ਦੀਆਂ ਸਾਰੀਆਂ ਸੀਟਾਂ ਮਿਲ ਜਾਂਦੀਆਂ ਹਨ। ਉਦਾਹਰਣ ਦੇ ਤੌਰ ਤੇ ਕੈਲੀਫੋਰਨੀਆਂ ਸਟੇਟ ਦੀਆਂ 55 ਸੀਟਾਂ ਹਨ। ਜੇ ਉਥੇ ਡੈਮੋਕਰੇਟਿਕ ਪਾਰਟੀ ਦੀ ਲਿਸਟ ਨੂੰ ਬਾਕੀ ਪਾਰਟੀਆਂ ਦੀਆਂ ਲਿਸਟਾਂ ਨਾਲੋਂ ਬਹੁਤੀਆਂ ਵੋਟਾਂ ਮਿਲ ਜਾਂਦੀਆਂ ਹਨ ਤਾਂ ਇਨਾਂ 55 ਸੀਟਾਂ ਤੇ ਡੈਮੋਕਰੇਟਿਕ ਪਾਰਟੀ ਦਾ ਕਬਜਾ ਮੰਨਿਆ ਜਾਵੇਗਾ। ਇਸ ਤਰਾਂ ਸਾਰੇ ਬਾਕੀ ਰਾਜਾਂ ਦੀਆਂ ਸੀਟਾਂ ਦਾ ਫੈਸਲਾ ਹੋ ਜਾਂਦਾ ਹੈ। ਨਵੰਬਰ ਮਹੀਨੇ ਚੋਣ ਮੰਡਲ ਦੀਆਂ 538 ਸੀਟਾਂ ਲਈ ਪਈਆਂ ਵੋਟਾਂ ਦਾ ਰੀਜ਼ਲਟ ਮਿਲਦੇ ਹੀ ਪਤਾ ਚੱਲ ਜਾਂਦਾ ਹੈ ਕਿ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲੀਆਂ ਹਨ। ਜਿਸ ਪਾਰਟੀ ਨੂੰ 270 ਜਾਂ ਵੱਧ ਸੀਟਾਂ ਮਿਲ ਜਾਂਦੀਆਂ ਨੇ, ਉਸ ਦਾ ਉਮੀਦਵਾਰ ਹੀ ਦਸੰਬਰ ਵਿੱਚ ਰਾਸ਼ਟਰਪਤੀ ਚੁਣਿਆ ਜਾਵੇਗਾ।
ਚੋਣ ਮੰਡਲ ਦੇ ਮੈਂਬਰ ਦਸੰਬਰ ਮਹੀਨੇ \'ਚ ਦੂਜੇ ਬੁੱਧਵਾਰ ਤੋਂ ਬਾਅਦ ਆਉਣ ਵਾਲੇ ਸੋਮਵਾਰ ਨੂੰ ਰਾਸ਼ਟਰਪਤੀ ਲਈ ਵੋਟਾਂ ਪਾਉਂਦੇ ਹਨ। ਇਸ ਵਾਰ ਉਹ 17 ਦਸੰਬਰ ਨੂੰ ਵੋਟਾਂ ਪਾਉਣਗੇ। ਆਮ ਤੌਰ ਤੇ ਚੋਣ ਮੰਡਲ ਦੇ ਚੁਣੇ ਹੋਏ ਮੈਂਬਰ ਆਪਣੀ ਪਾਰਟੀ ਤੋਂ ਬਾਹਰ ਜਾ ਕੇ ਵੋਟ ਨਹੀਂ ਪਾਉਂਦੇ, ਪਰ ਜੇ ਉਹ ਆਪਣਾ ਮਨ ਬਦਲ ਲੈਣ ਤਾਂ ਉਨਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਸਕਦੀ। ਦਸੰਬਰ \'ਚ ਵੋਟ ਪਾ ਕੇ ਉਨਾਂ ਦਾ ਕੰਮ ਖਤਮ ਹੋ ਜਾਂਦਾ ਹੈ। ਇਸ ਤੋਂ ਬਾਅਦ ਉਨਾਂ ਦੀ ਰਸਮੀਂ ਤੌਰ ਤੇ ਕੋਈ ਹੋਂਦ ਨਹੀਂ ਰਹਿ ਜਾਂਦੀ। ਤਿੰਨ ਜਨਵਰੀ ਨੂੰ ਨਵੀਂ ਕਾਂਗਰਸ ਦਾ ਸੰਮੇਲਨ ਸ਼ੁਰੂ ਹੁੰਦਾ ਹੈ। ਛੇ ਜਨਵਰੀ ਨੂੰ ਸੈਨਿਟ ਦਾ ਅੰਤਰਿਮ ਪ੍ਰਧਾਨ ਦੋਵੇਂ ਸਦਨਾਂ ਦੇ ਸਾਂਝੇ ਸਮਾਗਮ ਵਿੱਚ ਚੋਣ ਮੰਡਲ ਦੇ ਮੈਂਬਰਾਂ ਦੁਆਰਾ ਪਾਈਆਂ ਵੋਟਾਂ ਦੀ ਗਿਣਤੀ ਕਰਦਾ ਹੈ। ਰਾਸ਼ਟਰਪਤੀ ਬਣਨ ਲਈ ਉਚਿਤ ਵੋਟਾਂ ਦਾ ਸਪੱਸ਼ਟ ਬਹੁਮੱਤ ਪ੍ਰਾਪਤ ਕਰਨਾ ਜ਼ਰੂਰੀ ਹੁੰਦਾ ਹੈ। ਭਾਵ ਅੱਧ ਨਾਲੋਂ ਇੱਕ ਵੋਟ ਵੱਧ। 538 \'ਚੋਂ ਜਿੱਤਣ 270 ਵੋਟਾਂ ਲੈਣੀਆਂ ਜਰੂਰੀ ਹਨ। ਜੋ ਵੀ ਇਨੀਆਂ ਵੋਟਾਂ ਲੈ ਜਾਂਦਾ ਹੈ, ਉਸਨੂੰ ਜਿੱਤਿਆ ਉਮੀਦਵਾਰ ਘੋਸ਼ਤ ਕਰ ਕੇ, 20 ਜਨਵਰੀ ਨੂੰ ਅਹੁਦੇ ਦੀ ਸਹੁੰ ਚੁਕਾ ਦਿੱਤੀ ਜਾਂਦੀ ਹੈ। ਪਰ ਜੇ ਕਰ ਕੋਈ ਉਮੀਦਵਾਰ ਇਹ ਨਿਸ਼ਚਤ ਕੋਟਾ ਪ੍ਰਾਪਤ ਨਾ ਕਰ ਸਕੇ ਫਿਰ ਕਾਂਗਰਸ ਦਾ ਹੇਠਲਾ ਸਦਨ ਭਾਵ ਪ੍ਰਤੀਨਿਧ ਸਦਨ ਉਪਰਲੇ ਤਿੰਨ ਉਮੀਦਵਾਰਾਂ ਵਿਚੋਂ ਵੋਟਾਂ ਪਾ ਕੇ ਇੱਕ ਦੀ ਚੋਣ ਕਰਦਾ ਹੈ। ਸੰਨ 1801 ਅਤੇ 1825 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਪ੍ਰਤੀਨਿਧ ਸਦਨ ਨੇ ਕੀਤੀ ਸੀ। ਪ੍ਰਤੀਨਿਧ ਸਦਨ ਵਿੱਚ ਜਦੋਂ ਵੋਟਾਂ ਪੈਂਦੀਆਂ ਹਨ ਤਾਂ ਹਰ ਮੈਂਬਰ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੁੰਦਾ। ਹਰ ਸਟੇਟ ਨੂੰ ਇੱਕ ਵੋਟ ਪਾਉਣ ਦਾ ਹੀ ਅਧਿਕਾਰ ਹੁੰਦਾ ਹੈ। ਇਸ ਤਰਾਂ ਕੁੱਲ 50 ਵੋਟਾਂ ਹੀ ਪੈਂਦੀਆਂ ਹਨ।
ਜਿੱਤ ਲਈ 26 ਵੋਟਾਂ ਲੈਣੀਆਂ ਜਰੂਰੀ ਹੈ। ਹਰ ਸਟੇਟ ਦੀ ਵੋਟ ਉਸ ਪਾਰਟੀ ਦੇ ਪ੍ਰਤੀਨਿਧ ਨੂੰ ਹੀ ਪਾਉਣ ਦਾ ਹੱਕ ਮਿਲਦਾ ਜਿਸ ਦਾ ਉਸ ਸਟੇਟ ਦੀਆਂ ਬਹੁਤੀਆਂ ਸੀਟਾਂ ਤੇ ਕਬਜਾ ਹੁੰਦਾ ਹੈ। ਜੇ ਵੋਟਾਂ ਬਰਾਬਰ ਰਹਿ ਜਾਣ ਤਾਂ ਸਦਨ ਦੇ ਸਪੀਕਰ ਨੂੰ ਨਿਰਣਾਇਕ ਵੋਟ (CASTING VOTE) ਪਾਉਣ ਦਾ ਹੱਕ ਹੁੰਦਾ ਹੈ। ਇਸ ਤਰਾਂ ਜਿਹੜਾ ਉਮੀਦਵਾਰ ਸਪਸ਼ਟ ਬਹੁਮੱਤ ਲੈ ਜਾਂਦਾ ਉਹ ਰਾਸ਼ਟਰਪਤੀ ਬਣ ਜਾਂਦਾ ਹੈ। ਹੁਣ ਦੋ ਪਾਰਟੀ ਸਿਸਟਮ ਹੋਣ ਕਾਰਨ ਆਮ ਤੌਰ ਤੇ ਇਸ ਤਰਾਂ ਦੀ ਨੌਬਤ ਨਹੀਂ ਆਉਂਦੀ।
ਅਮਰੀਕਾ ਵਿੱਚ ਇਹ ਵੀ ਕਾਨੂੰਨ ਹੈ ਕਿ ਇੱਕ ਵਿਅਕਤੀ ਵੱਧ ਤੋਂ ਵੱਧ ਦੋ ਵਾਰ ਹੀ ਚੋਣ ਜਿੱਤ ਕੇ ਰਾਸ਼ਟਰਪਤੀ ਬਣ ਸਕਦਾ ਹੈ। ਪਰ ਵੱਧ ਤੋਂ ਵੱਧ ਕੋਈ ਦਸ ਸਾਲ ਤੱਕ ਹੀ ਰਾਸ਼ਟਰਪਤੀ ਰਹਿ ਸਕਦਾ ਹੈ। ਜੇ ਕੋਈ ਉਪ ਰਾਸ਼ਟਰਪਤੀ ਦੋ ਸਾਲ ਤੋਂ ਘੱਟ ਸਮੇਂ ਲਈ ਰਾਸ਼ਟਰਪਤੀ ਬਣ ਜਾਂਦਾ ਤਾਂ ਉਹ ਦੋ ਵਾਰ ਚੋਣ ਜਿੱਤ ਕੇ ਰਾਸ਼ਟਰਪਤੀ ਬਣ ਸਕਦਾ ਅਤੇ ਦਸ ਸਾਲ ਕੁੱਲ ਇਸ ਅਹੁਦੇ ਤੇ ਰਹਿ ਸਕਦਾ ਹੈ। ਪਰ ਜੇ ਕੋਈ ਉਪ ਰਾਸ਼ਟਰਪਤੀ ਦੋ ਸਾਲ ਤੋਂ ਵੱਧ ਸਮੇਂ ਲਈ ਰਾਸ਼ਟਰਪਤੀ ਰਹਿ ਜਾਂਦਾ ਜਿਵੇਂ ਫਰੈਂਕਲਿ ਡੀ ਰੂਜ਼ਵੈਲਟ ਦੀ 1945 ਵਿੱਚ ਮੌਤ ਤੋਂ ਬਾਅਦ ਟਰੂਮੈਨ ਉਪ ਰਾਸ਼ਟਰਪਤੀ ਹੋਣ ਕਾਰਨ ਰਾਸ਼ਟਰਪਤੀ ਬਣ ਗਏ ਸਨ ਅਤੇ ਉਹ ਦੋ ਸਾਲ ਤੋਂ ਵੱਧ ਸਮੇਂ ਲਈ ਰਾਸ਼ਟਰਪਤੀ ਬਣੇ ਰਹੇ ਸਨ, ਬਾਅਦ ਵਿੱਚ ਇੱਕ ਵਾਰ ਹੀ ਚੋਣ ਲੜ ਕੇ ਰਾਸ਼ਟਰਪਤੀ ਬਣ ਸਕੇ ਸਨ। ਇਹ ਸੋਧ 1947 ਵਿੱਚ ਉਦੋਂ ਕੀਤੀ ਗਈ ਸੀ ਜਦੋਂ ਰਾਸ਼ਟਰਪਤੀ ਫਰੈਂਕਲਿਨ ਡੀ ਰੂਜ਼ਵੈਲਟ ਨੇ 1932 ਤੋਂ 1944 ਤੱਕ ਦੀਆਂ ਚਾਰ ਚੋਣਾਂ \'ਚ ਜਿੱਤ ਪਰਾਪਤ ਕਰਕੇ ਰਾਸ਼ਟਰਪਤੀ ਦਾ ਅਹੁਦਾ ਚਾਰ ਵਾਰ ਹਾਸਲ ਕਰ ਲਿਆ ਸੀ। ਇਹ ਗੱਲ ਵੱਖਰੀ ਹੈ ਕਿ ਆਪਣੀ ਬਿਮਾਰੀ ਕਾਰਨ ਉਹ ਆਪਣੀ ਚੌਥੀ ਟਰਮ ਕੁਝ ਸਮਾਂ ਹੀ ਕਰ ਸਕੇ ਸਨ। ਪਰ ਇਸ ਤੋਂ ਬਾਅਦ ਅਮਰੀਕਨ ਨੀਤੀਵਾਨਾਂ ਨੇ ਅਹੁਦੇ ਦਾ ਸਮਾਂ ਨਿਸ਼ਚਤ ਕਰ ਦਿੱਤਾ। ਇਹ ਸੋਧ 1952 ਵਿੱਚ ਲਾਗੂ ਹੋ ਗਈ ਸੀ। ਇਸ ਚੋਣ ਦਾ ਇੱਕ ਹੋਰ ਵੀ ਦਿਲਚਸਪ ਪਹਿਲੂ ਹੈ। ਕੋਈ ਉਮੀਦਵਾਰ ਰਾਸ਼ਟਰੀ ਲੋਕ ਮੱਤ (PAPULAR VOTE) ਲਏ ਬਿਨਾਂ ਵੀ ਰਾਸ਼ਟਰਪਤੀ ਬਣ ਸਕਦਾ ਹੈ। ਹੁਣ ਤੱਕ ਚਾਰ ਵਿਅਕਤੀ ਬਿਨਾਂ ਰਾਸ਼ਟਰੀ ਬਹੁਮੱਤ ਕੀਤਿਆਂ ਰਾਸ਼ਟਰਪਤੀ ਬਣ ਚੁੱਕੇ ਹਨ--ਜੌਹਨ ਐਡਮਜ਼, ਰਥਰਫੋਰਡ ਬੀ, ਬੈਂਜਾਮਿਨ ਹੈਰੀਸਨ ਅਤੇ ਜੌਰਜ ਡਬਲਿਓ ਬੁਸ਼ । ਜੌਹਨ ਐਫ ਕੈਨੇਡੀ ਇੱਕਲੇ ਅਜਿਹੇ ਰਾਸ਼ਟਰਪਤੀ ਸਨ ਜੋ ਰੋਮਨ ਕੈਥੋਲਿਕ ਸਨ ਅਤੇ ਬਰਾਕ ਓਬਾਮਾਂ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜੋ ਅਫਰੀਕਨ-ਅਮਰੀਕਨ ਹਨ।
ਹੁਣ ਛੇ ਨਵੰਬਰ ਨੂੰ ਸਪਸ਼ਟ ਹੋ ਜਾਵੇਗਾ ਕਿ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਬਰਾਕ ਓਬਾਮਾ ਵਾਈਟ ਹਾਊਸ ਵਿੱਚ ਟਿਕੇ ਰਹਿੰਦੇ ਹਨ ਜਾਂ ਫਿਰ ਰੀਪਬਲੀਕਨ ਪਾਰਟੀ ਦੀ ਤਰਫੋਂ ਮਿੱਟ ਰੌਮਨੀ ਉਹਨਾਂ ਦੀ ਥਾਂ ਲੈਂਦੇ ਹਨ। ਖੈਰ ਕੋਈ ਵੀ ਰਾਸ਼ਟਰਪਤੀ ਬਣੇ, ਉਹ ਇਹ ਪੇਚੀਦੀ
-
By Dr. Pirthipal Sohi, Courtesy:Omni BC TV Canada,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.