ਦਮਦਾਰ ਕਮੇਡੀਅਨ ,ਦਮਦਾਰ ਕਮੇਡੀ ਨਾਲ ਪੰਜਾਬੀਆਂ ਦੇ ਢਿੱਡੀ ਪੀੜਾਂ ਪਾਉਂਣ ਵਾਲਾ 57 ਵਰ੍ਹਿਆਂ ਦਾ ਜਸਪਾਲ ਭੱਟੀ ਇੱਕ ਨਾ ਭੁਲਾਈ ਜਾਣ ਵਾਲੀ ਪੀੜ ਪੰਜਾਬੀਆਂ ਲਈ ਛੱਡ ਬਠਿੰਡਾ ਤੋਂ ਜਲੰਧਰ ਜਾਣ ਸਮੇ ਸ਼ਾਹਕੋਟ ਵਿਖੇ ਟਰੱਕ ਯੂਨੀਅਨ ਦੇ ਸਾਹਮਣੇ ਵਾਲੀ ਟਾਹਲੀ ਨਾਲ ਕਾਰ ਟਕਰਾਉਂਣ ਸਦਕਾ ਰਾਤ ਨੂੰ ਕਰੀਬ 3.15 ਵਜੇ ਸਵੇਰੇ ਚਲਾਣਾ ਕਰ ਗਿਆ । ਉਹਨਾਂ ਦੀ ਫ਼ਿਲਮ ਪਾਵਰ ਕੱਟ 26 ਅਕਤੂਬਰ ਨੂੰ ਰਿਲੀਜ਼ ਹੋਣੀ ਹੇ ਅਤੇ ਕੁੱਝ ਘੰਟੇ ਪਹਿਲਾ ਹੀ ਇਹ ਹੋਣੀ ਵਾਪਰ ਗਈ । ਇਸ ਐਕਸੀਡੈਂਟ ਵਿੱਚ ਜ਼ਖ਼ਮੀ ਹੋਇਆ ਫ਼ਿਲਮ ਦਾ ਹੀਰੋ ਅਤੇ ਕਰੰਟ ਦੇ ਨਾਅ ਨਾਲ ਰੋਲ ਕਰਨ ਵਾਲਾ ਜਸਪਾਲ ਭੱਟੀ ਦਾ ਬੇਟਾ ਜਸਰਾਜ ਭੱਟੀ , ਫਿਲਮ ਵਿੱਚ ਬਿਜਲੀ ਦੇ ਨਾਅ ਨਾਲ ਕੰਮ ਕਰਨ ਵਾਲੀ ਮੁੱਖ ਅਦਾਕਾਰਾ ਸੁਰੀਲੀ ਗੌਤਮ ਅਤੇ ਨਵਨੀਤ ਜੋਸ਼ੀ ਨੂੰ ਲੁਧਿਆਣਾ ਦੇ ਹਸਪਤਾਲ ਜ਼ੇਰੇ ਇਲਾਜ ਹਨ । ਜਸਪਾਲ ਭੱਟੀ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਮਗਰੋਂ ਚੰਡੀਗੜ੍ਹ ਦੇ ਸੈਕਟਰ 19 ਵਿਖੇ ਉਹਨਾਂ ਦੇ ਨਿਵਾਸ ਸਥਾਨ ਉੱਤੇ ਲਿਜਾਇਆ ਗਿਆ ਅਤੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਖੇ ਸ਼ਾਮ 5 ਵਜੇ ਸਪੁਰਦ ਇ ਆਤਸ਼ -------- ।
ਭਰੂਣ ਹੱਤਿਆ,ਬੇ ਰੁਜ਼ਗਾਰੀ,ਮਹਿੰਗਾਈ ਅਤੇ ਹੋਰਨਾਂ ਲੋਕ ਮਸਲਿਆਂ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕਰਨ ਵਾਲੇ,ਤੰਦਰੁਸਤ ਕਮੇਡੀ ਦੇ ਸ਼ਾਹ ਸਵਾਰ, ਐਕਟਰ, ਡਾਇਰੈਕਟਰ, ਪ੍ਰਡਿਊਸਰ,ਦਾ ਟ੍ਰਿਬਿਊਨ ਦੇ ਸਾਬਕਾ ਕਾਟੂਨਿਸਟ, ਵਜੋਂ ਮੁਹਾਲੀ ਵਿਖੇ ਟ੍ਰੇਨਿੰਗ ਅਤੇ ਸਟੁਡੀਓ ਜੌਕੀ ਫੈਕਟਰੀ ਦੇ ਨਾਅ ਨਾਲ ਚਲਾਉਂਣ ਵਾਲੇ,ਹਿੰਦੀ ਫ਼ਿਲਮਾਂ ਵਿੱਚ ਵੀ ਧਾਂਕ ਜਮਾਉਂਣ ਵਾਲੇ, ਨਾਨ ਸੈਂਸ ਕਲੱਬ ਨਾਲ ਆਪਣੇ ਜ਼ਬਰਦਸਤ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ,ਉਲਟਾ-ਪੁਲਟਾ,ਫਲਾਪ ਸ਼ੋਅ,ਫੁੱਲ ਟੈਨਸ਼ਨ,ਹਾਇ ਜ਼ਮਿੰਦਗੀ ਬਾਇ ਜ਼ਿੰਦਗੀ ਸੀਰੀਅਲਾਂ ਰਾਹੀਂ ਵਿਲੱਖਣ ਪੈੜਾਂ ਪਾਉਣ ਵਾਲੇ ਜਸਪਾਲ ਭੱਟੀ ਨੇ ਅੰਮ੍ਰਿਤਸਰ ਵਿੱਚ 3 ਮਾਰਚ 1955 ਨੂੰ ਇਸ ਦੁਨੀਆਂ ਦੀ ਪਹਿਲੀ ਕਿਰਨ ਵੇਖੀ । ਮੁਢਲੀ ਪੜ੍ਹਾਈ ਪੂਰੀ ਕਰਨ ਮਗਰੋਂ ਸਰਕਾਰੀ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਇਲੈਕਟਰੀਕਲ ਇੰਜਨੀਅਰ ਦੀ ਡਿਗਰੀ ਹਾਸਲ ਕੀਤੀ ਪੜ੍ਹਾਈ ਦੌਰਾਂਨ ਹੀ ਮਜਾਕੀਆ ਸੁਭਾਅ ਸਦਕਾ ਅਤੇ ਆਮ ਲੋਕਾਂ ਵਿੱਚ ਨਾਨਸੈਂਸ ਕਲੱਬ ਬਨਾਉਂਣ ਦੀ ਵਜ੍ਹਾ ਕਰਕੇ ਜਾਣੇ-ਪਛਾਣੇ ਵਿਅਕਤੀ ਬਣ ਗਏ ਸਨ ।
24 ਮਾਰਚ 1985 ਨੂੰ ਸਵੀਤਾ ਭੱਟੀ ਨਾਲ ਵਿਆਹ ਹੋਣ ਮਗਰੋਂ ਬੇਟੇ ਜਸਰਾਜ ਅਤੇ ਬੇਟੀ ਰਾਬੀਆ ਭੱਟੀ ਦੇ ਪਿਤਾ ਜਸਪਾਲ ਭੱਟੀ ਨੇ ਦੂਰਦਰਸ਼ਨ ਦੇ ਸੀਰੀਅਲ ਫਲਾਪ ਸ਼ੋਅ ਵਿੱਚ ਵੀ ਸੁਵੀਤਾ ਭੱਟੀ ਨਾਲ ਉਹਦੇ ਪਤੀ ਵਜੋਂ ਹੀ ਭੂਮਿਕਾ ਨਿਭਾਈ । ਘੱਟ ਤੋਂ ਘੱਟ ਬੱਜਟ ਵਾਲੇ ਇਸ ਸੀਰੀਅਲ ਦੀ ਪ੍ਰੋਡਿਊਸਰ ਵੀ ਸਵੀਤਾ ਹੀ ਸੀ । ਇਹਨਾ ਨਾਲ ਵਿਵੇਕ ਸ਼ੌਕ ਦਾ ਹੋਣਾ ਸੋਨੇ ‘ਤੇ ਸੁਹਾਗੇ ਵਾਂਗ ਰਿਹਾ । ਫਲਾਪ ਸ਼ੋਅ ਵਾਂਗ ਹੀ ਲੋਕਾਂ ਦੀ ਮਨ ਪਸੰਦ ਦਾ ਸੀਰੀਅਲ ਉਲਟਾ ਪੁਲਟਾ ਦੇ ਵੀ ਜਸਪਾਲ ਜੀ ਖ਼ੁਦ ਹੀ ਐਕਟਰ , ਡਾਇਰੈਕਟਰ ਸਨ । ਪੁਲੀਸ ਉੱਤੇ ਵਿਅੰਗ ਕਰਦੀ ਫਿਲਮ ਮਹੌਲ ਠੀਕ ਹੈ (1999) ਉਹਨਾਂ ਦੀ ਪਹਿਲੀ ਵੱਡੀ ਫ਼ਿਲਮ ਸੀ । ਜਿਸ ਵਿੱਚ ਪੁਲੀਸ ਅਫਸਰ ਦਾ ਰੋਲ ਲੋਕਾਂ ਨੂੰ ਅੱਜ ਵੀ ਭੁੱਲ ਨਹੀਂ ਸਕਿਆ ਹੈ । ਫ਼ਿਲਮ ਫਨਾ ਵਿੱਚ ਜੌਲੀ ਗੁੱਡ ਸਿੰਘ ਵਜੋਂ ਅਤੇ ਪ੍ਰਿੰਸੀਪਲ ਵਜੋਂ ਕੋਈ ਮੇਰੇ ਦਿਲ ਸੇ ਪੂਛੇ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ । ਸਬ ਟੀਵੀ ਦੇ ਕਮੇਡੀ ਕਾ ਕਿੰਗ ਕੌਣ ਅਤੇ 52 ਕਿਸ਼ਤਾਂ ਵਾਲਾ ਸੀਰੀਅਲ ਥੈਂਕ ਯੂ ਜੀਜਾ ਜੀ, ਸਟਾਰ ਪਲੱਸ ਦੇ ਸ਼ੋਅ ਨੱਚ ਬੱਲੀਏ ਵਿੱਚ ਵੀ ਉਹਨਾਂ ਆਪਣੀ ਪਤਨੀ ਸਵੀਤਾ ਨਾਲ ਮਿਲਕੇ ਧੁੰਮਾਂ ਪਾਈਆਂ ।
ਮੈਡ ਆਰਟਸ ਸਕੂਲ ਚੰਡੀਗੜ੍ਹ ਵਿਖੇ ਚਲਾਉਣ ਵਾਲੇ ਜਸਪਾਲ ਭੱਟੀ ਦੀ ਫ਼ਿਲਮ ਜੀਜਾ ਜੀ ਨੇ ਵੀ ਖ਼ੂਬ ਧਮਾਲਾਂ ਪਾਈਆਂ । ਉਹਨਾਂ ਨੂੰ ਹੋਰਨਾਂ ਇਨਾਮਾਂ ਸਨਮਾਨਾ ਤੋਂ ਇਲਾਵਾ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਗੋਲਡਨ ਕਲਾ ਐਵਾਰਡ ਵੀ ਮਿਲਿਆ । ਉਹਨਾਂ ਕੁੱਲ ਮਿਲਾਕੇ 24 ਮੂਵੀ ਨਿਭਾਈਆਂ । ਪਹਿਲੀ ਮੂਵੀ 1999 ਵਿੱਚ ਕਾਲਾ ਸਾਮਰਾਜਯ,ਰਹੀ ਅਤੇ ਆਖ਼ਰੀ ਮੂਵੀ ਰਹੀ ਪਾਵਰ ਕੱਟ । ਜਿਸ ਦੇ 40 ਦਿਨਾਂ ਪ੍ਰਮੋਸ਼ਨ ਅਭਿਅਨ ਦਾ ਹਾਦਸੇ ਵਾਲੇ ਦਿਨ ਆਖਰੀ ਦਿਨ ਸੀ । ਜੋ ਬਹੁਤ ਦੁਖਦਾਈ ਰਿਹਾ ।
-
ਰਣਜੀਤ ਸਿੰਘ ਪ੍ਰੀਤ ਭਗਤਾ (ਬਠĆ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.