ਦੋਸਤੋ! ਬਜ਼ੁਰਗ ਸਾਹਿੱਤਕਾਰ ਹਰੀ ਸਿੰਘ ਦਿਲਵਰ ਬਾਰੇ ਤੁਸੀਂ ਸਭ ਨੇ ਥੋੜ੍ਹਾ ਬਹੁਤ ਜ਼ਰੂਰ ਸੁਣਿਆ ਹੋਵੇਗਾ। ਪਰ ਜਿਨ੍ਹਾਂ ਵੀਰਾਂ ਨੇ ਨਹੀਂ ਸੁਣਿਆ ਉਨ੍ਹਾਂ ਲਈ ਸੰਖੇਪ \'ਚ ਦੱਸ ਦੇਵਾ ਕਿ ਤਕਰੀਬਨ 85 ਵਰ੍ਹੇ ਦੀ ਉਮਰ ਦੇ ਜਨਾਬ ਹਰੀ ਸਿੰਘ ਦਿਲਵਰ ਹਾਸਰਸ ਦੇ ਕਵਿ ਹਨ।ਉਨ੍ਹਾਂ ਦੀਆਂ ਹੁਣ
ਤੱਕ ਚਾਰ ਕਿਤਾਬਾਂ ਆ ਚੁੱਕੀਆਂ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸੂਚੀ ਬਹੁਤ ਲੰਬੀ ਹੈ ਤੇ ਉਨ੍ਹਾਂ ਵਿਚੋਂ ਇਕ ਇਹ ਹੈ ਕਿ ਉਹ ਹੁਣ ਤੱਕ ਲਾਲ ਕਿਲੇ ਵਿਚ ਆਜ਼ਾਦੀ ਦਿਹਾੜੇ ਦੀ ਪੂਰਬ ਸੰਧਿਆ ਤੇ ਹੋਣ ਵਾਲੇ ਕਵੀ ਦਰਬਾਰਾਂ \'ਚ ਭਾਰਤ ਦੇ ਆਜ਼ਾਦ ਹੋਣ ਤੋਂ ਲੈ ਕੇ ਅੱਜ ਤੱਕ ਤਕਰੀਬਨ 65 ਬਾਰ ਆਪਣੀ ਕਵਿਤਾ ਪੜ੍ਹ ਚੁੱਕੇ ਹਨ। ਉਨ੍ਹਾਂ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਦੇਸ਼ ਦੇ ਬਹੁਤ ਸਾਰੇ ਪਰਧਾਨ ਮੰਤਰੀ ਸੁਣ ਚੁੱਕੇ ਹਨ। ਪਰ ਇਕ ਤ੍ਰਾਸਦੀ ਨੇ ਉਨ੍ਹਾਂ ਦਾ ਸਾਰੀ ਉਮਰ ਸਾਥ ਨਹੀਂ ਛੱਡਿਆ ਉਹ ਹੈ, ਗ਼ਰੀਬੀ! ਉਹ ਪੇਸ਼ੇ ਵਜੋਂ ਹਰਿਆਣਾ ਦੇ ਸਿਰਸਾ ਜ਼ਿਲ੍ਹੇ \'ਚ ਬੱਸ ਸਟੈਂਡ ਮੂਹਰੇ ਸਮੋਸਿਆਂ ਦੀ ਰੇਹੜੀ ਲਾਉਂਦੇ ਹਨ। ਮੈਂ ਉਨ੍ਹਾਂ ਨੂੰ ਬਹੁਤ ਬਾਰ ਮਿਲਿਆ ਪਰ ਉਨ੍ਹਾਂ ਕਦੇ ਵੀ ਆਪਣੀ ਗ਼ੁਰਬਤ ਉਤੇ ਇਤਰਾਜ਼ ਨਹੀਂ ਕੀਤਾ। ਤਿੰਨ ਕੁ ਵਰ੍ਹੇ ਪਹਿਲਾਂ ਮੈਂ ਉਨ੍ਹਾਂ ਦੇ ਘਰ ਗਿਆ ਤਾਂ ਇਕ ਬਹੁਤ ਹੀ ਤੰਗ ਜਿਹੇ ਘਰ ਦੇ ਇਕ ਡੂੰਘੇ ਜਿਹੇ ਕਮਰੇ \'ਚ ਇਕ ਟੁੱਟੀ ਮੰਜੀ ਉਤੇ ਪਏ ਦਿਲਵਰ ਨੇ ਦਿਲ ਖੋਲ੍ਹ ਕੇ ਆਪਣੀਆਂ ਕਵਿਤਾਵਾਂ ਸੁਣਾਈਆਂ।
ਮੈਂ ਉਸ ਵਕਤ ਵੀ ਇਕ ਕੋਸ਼ਿਸ਼ ਕੀਤੀ ਸੀ ਬਾਈ ਭੁਪਿੰਦਰ ਪੰਨੀਵਾਲੀਆ ਅਤੇ ਸੁਖਨੈਬ ਸਿੱਧੂ ਹੋਰਾਂ ਨਾਲ ਮਿਲ ਕੇ ਅਤੇ ਉਸ ਤੋਂ ਬਾਅਦ ਵਾਰਿਸ ਭਰਾਵਾਂ ਦੇ ਆਸਟ੍ਰੇਲੀਆ ਦੌਰੇ ਦੌਰਾਨ ਜਦੋਂ ਮੈਂ ਦਿਲਵਰ ਹੋਰਾਂ ਦੀ ਗੱਲ ਮਨਮੋਹਨ ਵਾਰਿਸ ਹੋਰਾਂ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਛੇਤੀ ਹੀ ਉਨ੍ਹਾਂ ਨੂੰ ਮਾਲੀ ਮਦਦ ਭੇਜਾਂਗੇ ਅਤੇ ਜਦੋਂ ਇੰਡੀਆ ਗਏ ਤਾਂ ਖ਼ੁਦ ਵੀ ਉਨ੍ਹਾਂ ਨੂੰ ਮਿਲ ਕੇ ਆਵਾਂਗੇ। ਉਨ੍ਹਾਂ ਆਪਣਾ ਵਾਅਦਾ ਪੂਰਾ ਵੀ ਕੀਤਾ ਤੇ ਦੀਪਕ ਬਾਲੀ ਪਲਾਜ਼ਮਾ ਰਿਕਾਰਡਰ ਵਾਲੀਆਂ ਨੇ ਆਪਣਾ ਨੁਮਾਇੰਦਾ ਭੁਪਿੰਦਰ ਪੰਨੀਵਾਲੀਆ ਕੋਲ ਭੇਜਿਆ ਤੇ ਉਹ 25000 ਰੁਪਏ ਦਿਲਵਰ ਹੋਰਾਂ ਨੂੰ ਦੇ ਕੇ ਆਏ।
ਦੋਸਤੋ! ਭਾਵੇਂ ਗ਼ਰੀਬੀ ਸਾਰੀ ਉਮਰ ਹਰੀ ਸਿੰਘ ਨਾਲ ਖੇਡਦੀ ਰਹੀਂ ਪਰ ਉਹ ਕਦੇ ਉਸ ਤੋਂ ਹਾਰੇ ਨਹੀਂ। ਪਰ ਹੁਣ ਉਨ੍ਹਾਂ ਦੀ ਸਿਹਤ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ ਤੇ ਉਨ੍ਹਾਂ ਕੋਲ ਦਵਾਈ ਲੈਣ ਦੀ ਵੀ ਸਮਰੱਥਾ ਨਹੀਂ ਹੈ। ਕੱਲ੍ਹ ਜਦੋਂ ਹਰਮੇਲ ਪ੍ਰੀਤ ਹੋਰਾਂ ਦਿਲਵਰ ਹੋਰਾਂ ਦੀ ਤਾਜਾਂ ਸਥਿਤੀ ਤੋਂ ਜਾਣੂ ਕਰਵਾਇਆ ਤਾਂ ਸਾਡੇ ਬਹੁਤ ਸਾਰੇ ਦੋਸਤਾਂ ਨੇ ਹਰੀ ਸਿੰਘ ਦਿਲਵਰ ਹੋਰਾਂ ਲਈ ਕੁਝ ਕਰਨ ਲਈ ਪ੍ਰੇਰਿਆ ਤੇ ਅਸੀਂ ਵੀ ਇਹੀ ਸੋਚਦੇ ਹਾਂ ਕਿ ਜੇ ਹੁਣ ਨਹੀਂ ਤਾਂ ਫੇਰ ਕਦੋਂ? ਸੋ ਇਸੇ ਨੂੰ ਮੱਦੇ ਨਜ਼ਰ ਰੱਖਦਿਆਂ ਅਸੀਂ ਹਰਮਨ ਰੇਡੀਓ ਦੇ ਜ਼ਰੀਏ ਕੁਝ ਫ਼ੰਡ ਇਕੱਠਾ ਕਰਨ ਜਾ ਰਹੇ ਹਾਂ। ਸੋ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਜੀ ਕਿ ਆਪਣੀ ਨੇਕ ਕਮਾਈ ਚੋਂ ਇਸ ਬਜ਼ੁਰਗ ਕਵੀ ਦੀ ਮਦਦ ਜ਼ਰੂਰ ਕਰਿਓ ਜੀ। ਇਸ ਫ਼ੰਡ ਲਈ ਅਸੀਂ ਇਥੇ ਅਕਾਉਂਟ ਨੰਬਰ ਦੇ ਰਹੇ ਹਾਂ ਜੀ ਤੁਸੀਂ ਇਸ ਵਿਚ ਆਪਣੀ ਸ਼ਰਧਾ ਮੁਤਾਬਿਕ ਪੈਸੇ ਜਮ੍ਹਾ ਕਰਵਾ ਸਕਦੇ ਹੋ ਜੀ। ਤੁਹਾਡੇ ਵੱਲੋਂ ਦਿੱਤੇ ਹਰ ਇਕ ਰੁਪਏ ਦਾ ਹਿਸਾਬ ਤੁਹਾਨੂੰ ਦਿੱਤਾ ਜਾਵੇਗਾ ਜੀ। ਇਸ ਫ਼ੰਡ ਦੀ ਸ਼ੁਰੂਆਤ ਮੈਂ ਆਪਣੇ ਵੱਲੋਂ ਤੁਛ ਜਿਹੀ ਭੇਂਟ ਨਾਲ ਸ਼ੁਰੂ ਕਰਨ ਜਾ ਰਿਹਾ ਹਾਂ ਜੀ, ਧੰਨਵਾਦ;
ਮਿੰਟੂ ਬਰਾੜ
Due to numerous requests from our listeners and friends, we are hereby taking this initiative for this cause. Amandeep S Sidhu(Director)
Account Name: Harman Education
BSB Number : 704328
Account No. : 220367
-
by Amandeep S Sidhu(Director),Harman Radio, Australia,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.