ਚੌਥੀ ਟੀ-20 ਚੈਂਪੀਅਨਜ਼ ਲੀਗ ਜੋ 13 ਅਕਤੁਬਰ ਤੋਂ ਦੱਖਣੀ ਅਫ਼ਰੀਕਾ ਵਿੱਚ ਖੇਡੀ ਜਾਣੀ ਹੈ, ਦੀ ਸ਼ੁਰੂਆਤ 3 ਤੋਂ 10 ਦਸੰਬਰ 2008 ਤੱਕ ਹੋਣ ਵਾਲੀ ਲੀਗ,ਜੋ ਮੁੰਬਈ ਹਮਲੇ ਕਾਰਣ ਚੇਨੱਈ ਵਿੱਚ ਨਹੀਂ ਸੀ ਹੋ ਸਕੀ ਉਸ ਤੋਂ ਮਗਰੋਂ ਹੈਦਰਾਬਾਦ ਵਿੱਚ ਖੇਡੀ ਗਈ ਪਹਿਲੀ ਲੀਗ 8 ਤੋਂ 23 ਅਕਤੂਬਰ 2009 ਨਾਲ ਹੋਈ ਹੈ । ਸ਼ਾਮਲ 12 ਟੀਮਾਂ ਨੇ 23 ਮੈਚ ਖੇਡੇ ਅਤੇ 23 ਅਕਤੂਬਰ ਦੇ ਦਿਨ-ਰਾਤ ਦੇ ਮੈਚ ਵਿੱਚ ਨਿਊ ਸਾਊਥ ਵੇਲਸ ਬਲਿਊ (159/9,20)ਨੇ ਟਰਿੰਡਾਡ ਐਂਡ ਟੋਬੈਗੋ (118/10,15.5) ਨੂੰ 41 ਰਨਜ਼ ਨਾਲ ਹਰਾ ਕੇ ਪਹਿਲੀ ਜਿੱਤ ਹਾਸਲ ਕੀਤੀ ਸੀ । ਦੱਖਣੀ ਅਫਰੀਕਾ ਵਿੱਚ 10 ਤੋਂ 26 ਸਤੰਬਰ 2010 ਤੱਕ ਹੋਈ ਲੀਗ ਸਮੇ ਫਾਰਮੈੱਟ ਵਿੱਚ ਤਬਦੀਲੀ ਕਰਦਿਆਂ 10 ਟੀਮਾਂ ਦੇ 2 ਗਰੁੱਪ ਬਣਾਏ ਗਏ,ਪਰ ਮੈਚਾਂ ਦੀ ਗਿਣਤੀ 23 ਹੀ ਰਹੀ । ਦੋਹਾਂ ਗਰੁੱਪਾਂ ਦੀਆਂ ਸ਼ਿਖ਼ਰਲੀਆਂ ਟੀਮਾਂ ਨੇ ਸੈਮੀਫਾਈਨਲ ਪ੍ਰਵੇਸ਼ ਪਾਇਆ । ਇਸ ਗੇੜ ਦੀਆਂ ਜੇਤੂ ਟੀਮਾਂ ਵਾਰੀਅਰਜ਼ ਅਤੇ ਚੇਨੱਈ ਸੁਪਰ ਕਿੰਗਜ਼ ਦੇ ਹੋਏ ਫਾਈਨਲ ਵਿੱਚੋਂ ਚੇਨੱਈ ਸੁਪਰ ਕਿੰਗਜ਼ 8 ਵਿਕਟਾਂ ਨਾਲ ਜੇਤੂ ਬਣੀ । ਜੇਤੂ ਟੀਮ ਦਾ ਮੁਰਾਲੀ ਸਰਵੋਤਮ ਖਿਡਾਰੀ ਰਿਹਾ । ਭਾਵੇਂ ਟਾਸ ਵਾਰੀਅਰਜ਼ ਨੇ ਜਿੱਤ ਕੇ ਬੱਲੇਬਾਜ਼ੀ ਚੁਣੀ ਸੀ । ਸਤੰਬਰ 19ਤੋਂ 9 ਅਕਤੂਬਰ 2011 ਤੱਕ ਚੇਨੱਈ (ਭਾਰਤ) ਵਿੱਚ 23 ਮੈਚਾਂ ਵਾਲੀ ਅਗਲੀ ਲੀਗ ਖੇਡੀ ਗਈ । ਇੱਕ ਵਾਰ ਫਿਰ 2009 ਵਾਲਾ ਫਾਰਮੈੱਟ (ਰਾਊਂਡ ਰਾਬਿਨ,ਨਾਕ ਆਊਟ) ਹੀ ਅਪਣਾਇਆ ਗਿਆ । ਫਾਈਨਲ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੈਂਜ ਬੰਗਲੌਰੂ ਨੂੰ 31 ਰਨਜ਼ ਨਾਲ ਹਰਾ ਕੇ ਜਿੱਤਿਆ ।
ਇਸ ਵਾਰੀ ਵੀ ਸਮਾਂ ਤਾਂ ਭਾਵੇਂ 9 ਅਕਤੂਬਰ ਤੋਂ 28 ਅਕਤੂਬਰ ਤੱਕ ਦਾ ਹੈ । ਪਰ ਮੈਚਾਂ ਦੀ ਕੁੱਲ ਗਿਣਤੀ 23 ਤੋਂ ਵਧ ਕੇ 29 ਹੋ ਗਈ ਹੈ । ਕੁਆਲੀਫਾਈ ਗੇੜ ਦੇ ਦੋ ਗਰੁੱਪਾਂ ਵਿਚਲੇ 6 ਮੈਚਾਂ ਮਗਰੋਂ ਯਾਰਕਸ਼ਾਇਰ ਅਤੇ ਆਕਲੈਂਡ ਏਸਿਸ ਨੇ 13 ਅਕਤੂਬਰ ਤੋਂ ਸ਼ੁਰੂ ਹੋ ਰਹੀ ਚੈਂਪੀਅਨਜ਼ ਲੀਗ ਲਈ ਕੁਆਲੀਫਾਈ ਕਰ ਲਿਆ ਹੈ । ਇਹਨਾਂ ਟੀਮਾਂ ਨੇ ਖੇਡੇ 2-2 ਮੈਚ ਜਿੱਤ ਕੇ 8-8 ਅੰਕ ਲਏ ਹਨ । ਪੂਲ ਏ ਵਿੱਚ ਕੋਲਕਾਤਾ ਨਾਈਟ ਰਾਈਡਰਜ਼,ਡੇਹਲੀ ਡੇਅਰਡਵਿਲਜ਼,ਪਰਥ ਸਕੋਰਚਿਰਸ,ਟਾਈਟਨਜ਼,ਯਾਰਕਸ਼ਾਇਰ ਕਾਨੇਂਗੀ । ਪੂਲ ਬੀ ਵਿੱਚ ਮੁੰਬਈ ਇੰਡੀਅਨਜ਼,ਚੇਨੱਈ ਸੁਪਰ ਕਿੰਗਜ਼,ਸਿਡਨੀ ਸਿਕਸਰਜ਼,ਹੈਵਲਡ ਲਾਇਨਜ਼,ਅਤੇ ਆਕਲੈਂਡ ਏਸਿਸ ਦੀਆਂ ਟੀਮਾਂ ਸ਼ਾਮਲ ਹਨ ।
ਹੁਣ ਤੱਕ ਇਸ ਲੀਗ ਦੇ ਇਤਿਹਾਸ ਵਿੱਚ ਸੱਭ ਤੋਂ ਵੱਧ 15 ਮੈਚ ਰਾਇਲ ਚੈਲਿੰਜ ਬੰਗਲੋਰੂ ਨੇ ਖੇਡਦਿਆਂ 7 ਜਿੱਤੇ ਅਤੇ 8 ਹਾਰੇ ਹਨ । ਇਸ ਨੇ ਹੀ ਸੱਭ ਤੋਂ ਵੱਧ 3 ਵਾਰੀ ਲੀਗ ਵਿੱਚ ਸ਼ਮੂਲੀਅਤ ਕੀਤੀ । ਜਦੋਂ ਕਿ 11 ਮੈਚ ਨਿਊ ਸਾਊਥ ਵੇਲਜ਼ ਬਲਿਊ ਨੇ ਖੇਡੇ ਹਨ ,ਜਿੱਤਾਂ ਦੀ ਗਿਣਤੀ 7 ਅਤੇ ਹਾਰਾਂ ਦੀ 3 ਹੈ । ਇੱਕ ਮੈਚ ਟਾਈਡ ਰਿਹਾ ਹੈ ਅਤੇ ਇਸ ਦਾ ਦੂਜਾ ਸਥਾਂਨ ਹੈ । ਚੇਨੱਈ ਸੁਪਰ ਕਿੰਗਜ਼,ਮੁੰਬਈ ਇੰਡੀਅਨਜ਼,ਟਰਿੰਡਾਡ ਐਂਡ ਟੋਬੈਗੋ, ਵਾਰੀਅਰਜ਼ ਨੇ 10-10 ਮੈਚ ਖੇਡੇ ਹਨ । ਕ੍ਰਮਵਾਰ ਪਹਿਲੀਆਂ ਦੋ ਟੀਮਾਂ ਨੇ 6-6 ਜਿੱਤੇ,3-3 ਹਾਰੇ,ਅਤੇ ਇੱਕ ਟਾਈਡ,ਇੱਕ ਬੇ-ਨਤੀਜਾ ਰਿਹਾ ਹੈ । ਤੀਜੀ ਟੀਮ ਨੇ 7 ਜਿੱਤਾਂ,2 ਹਾਰਾਂ,ਅਤੇ ਮੈਚ ਟਾਈਡ ਰੱਖਿਆ ਹੈ । ਚੌਥੀ ਟੀਮ ਦਾ ਇਹ ਗਣਿਤ 6 ਜਿੱਤਾਂ ਅਤੇ 4 ਹਾਰਾਂ ਹੈ । ਇਸ ਵਾਰੀ ਵੇਖੋ ਕੀਹਦਾ ਨੌ ਮਣ ਤੇਲ ਬਣਦਾ ਹੈ,ਅਤੇ ਕੀਹਦੀ ਰਾਧਾ ਨੱਚਦੀ ਹੈ ;-
ਸਾਰੇ ਮੈਚਾਂ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ ;
13 ਅਕਤੂਬਰ;ਟਾਈਟਨਜ਼ ਬਨਾਮ ਪਰਥ ਸਕੋਰਚਿਰਸ,ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਡੇਹਲੀ ਡੇਅਰਡਵਿਲਜ਼ (ਸੈਂਚਰੀਅਨ ਪਾਰਕ) ।
14 ਅਕਤੂਬਰ; ਚੇਨੱਈ ਸੁਪਰ ਕਿੰਗਜ਼ ਬਨਾਮ ਸਿਡਨੀ ਸਿਕਸਰਸ, ਹੈਵਲਡ ਲਾਇਨਜ਼ ਬਨਾਮ ਮੁੰਬਈ ਇੰਡੀਅਨਜ਼ ,(ਜੋਹਾਂਸਬਰਗ) ।
15 ਅਕਤੂਬਰ; ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਯਾਰਕਸ਼ਾਇਰ ਕਾਰਨੇਗੀ (ਕੈਪ ਟਾਊਨ) ।
16 ਅਕਤੂਬਰ ; ਸਿਡਨੀ ਸਿਕਸਰਸ ਬਨਾਮ ਆਕਲੈਂਡ ਏਸਿਸ, ਚੇਨੱਈ ਸੁਪਰ ਕਿੰਗਜ਼ ਬਨਾਮ ਹੈਵਲਡ ਲਾਇਨਜ਼ (ਕੈਪ ਟਾਊਨ) ।
17 ਅਕਤੂਬਰ ; ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਪਰਥ ਸਕੋਰਚਿਰਸ, ਡੇਹਲੀ ਡੇਅਰਡਵਿਲਜ਼ ਬਨਾਮ ਯਾਰਕਸ਼ਾਇਰ ਕਾਰਨੇਗੀ,(ਡਰਬਨ) ।
18 ਅਕਤੂਬਰ ;ਸਿਡਨੀ ਸਿਕਸਰਸ ਬਨਾਮ ਹੈਵਲਡ ਲਾਇਨਜ਼, ਮੁੰਬਈ ਇੰਡੀਅਨਜ਼ ਬਨਾਮ ਆਕਲੈਂਡ ਏਸਿਸ (ਕੈਪ ਟਾਊਨ) ।
19 ਅਕਤੂਬਰ ; ਡੇਹਲੀ ਡੇਅਰਡਵਿਲਜ਼ ਬਨਾਮ ਯਾਰਕਸ਼ਾਇਰ ਕਾਰਨੇਗੀ, (ਡਰਬਨ) ।
20 ਅਕਤੂਬਰ; ਆਕਲੈਂਡ ਏਸਿਸ ਬਨਾਮ ਹੈਵਲਡ ਲਾਇਨਜ਼, ਚੇਨੱਈ ਸੁਪਰ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ ,(ਜੋਹਾਂਸਬਰਗ) ।
21 ਅਕਤੂਬਰ; ਡੇਹਲੀ ਡੇਅਰਡਵਿਲਜ਼ ਬਨਾਮ ਪਰਥ ਸਕੋਰਚਿਰਸ, ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਟਾਈਟਨਜ਼ ,(ਕੈਪ ਟਾਊਨ) ।
22 ਅਕਤੂਬਰ;ਚੇਨੱਈ ਸੁਪਰ ਕਿੰਗਜ਼ ਬਨਾਮ ਆਕਲੈਂਡ ਏਸਿਸ, ਮੁੰਬਈ ਇੰਡੀਅਨਜ਼ ਬਨਾਮ ਮੁੰਬਈ ਇੰਡੀਅਨਜ਼ ,(ਡਰਬਨ) ।
23 ਅਕਤੂਬਰ; ਪਰਥ ਸਕੋਰਚਿਰਸ ਬਨਾਮ ਯਾਰਕਸ਼ਾਇਰ ਕਾਰਨੇਗੀ, ਡੇਹਲੀ ਡੇਅਰਡਵਿਲਜ਼ ਬਨਾਮ ਟਾਈਟਨਜ਼ ,(ਜੋਹਾਂਸਬਰਗ) ।
25,26 ਅਕਤੂਬਰ ਨੂੰ ਸੈਮੀਫਾਈਨਲ ਅਤੇ 28 ਅਕਤੂਬਰ ਨੂੰ ਫਾਈਨਲ ਹੋਣਾ ਹੈ ।
-
ਰਣਜੀਤ ਸਿੰਘ ਪ੍ਰੀਤ, ਭਗਤਾ (ਬਠ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.