ਦੁਨੀਆ ਭਰ ਵਿੱਚ ਬਹੁਤ ਸਾਰੀਆ ਧਾਰਮਿਕ,ਰਾਜਸੀ ਸਮਾਜਿਕ,ਆਰਥਿਕ,ਵਿਦਿਆਰਥੀ ਖੇਤਰ ਸਮੇਤ ਅਨੇਕਾਂ ਪਹਿਲੂਆ ਤੇ ਜਥੇਬੰਦੀਆ ਬਣੀਆ ਹੋਈਆ ਹਨ ਉਹਨਾ ਜਥੇਬੰਦੀਆ,ਪਾਰਟੀਆ ਅਤੇ ਸੰਗਠਨਾ ਨੇ ਆਪਣੀ ਪ੍ਰਤਿਬਾ ਮੁਤਾਬਿਕ ਵੱਖ-ਵੱਖ ਖੇਤਰਾਂ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਹੋਈ ਹੈ।ਕਈਆ ਜਥਂੇਬੰਦੀਆ ਵਕਤੀ ਧੂੜ ਨਾਲ ਖਿੰਡ ਪੁੰਡ ਗਈਆ ਤੇ ਕਈ ਇਤਿਹਾਸ ਦੇ ਪੰਨਿਆ ਤੋ ਸਦਾ ਲਈ ਅਲੋਪ ਹੋ ਗਈਆ ਪਰੰਤੂ ੧੩ ਸਤੰਬਰ ੧੯੪੪ ਨੂੰ ਲਾਹੌਰ ਦੇ ਮਿੰਟ ਗੁਮਰੀ ਕਾਲਜ ਵਿੱਚ ੧੩ ਸਿੱਖ ਪਾੜਿਆ ਵੱਲੌ ਗਠਿਤ ਕੀਤੀ ਗਈ ਜਥੇਬੰਦੀ \"ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ\" ਅੱਜ ਵੀ ਆਪਣੇ ੬੮ਵਰਿਆ ਦੇ ਬਿਖੜੇ ਪੈਡੇ ਤੈਅ ਕਰਦੀ ਹੋਈ ਅਨੇਕਾਂ ਮੁਸ਼ਿਕਲਾਂ,ਮੁਸੀਬਤਾਂ ਅਤੇ ਸਰਕਾਰਾ ਦੇ ਜਬਰ ਜ਼ੁਲਮ ਦਾ ਸ਼ਿਕਾਰ ਹੋਣ ਦੇ ਬਾਵਜੂਦ ਅੱਜ ਵੀ ਪੂਰੀ ਤਰਾਂ ਚੜਦੀਕਲਾਂ ਨਾਲ ਖਾਲਸਾ ਪੰਥ ਦੀ ਆਨ,ਮਾਨ ਅਤੇ ਸ਼ਾਨ ਦੀ ਪ੍ਰਤੀਕ ਬਣਕੇ ਸਿੱਖ ਕੌਮ ਨਾਲ ਹੋਈਆ ਘੋਰ ਜਿਆਦਤੀਆਂ ਦੇ ਖਿਲਾਂਫ ਸੰਘਰਸ਼ ਕਰਦੀ ਨਜ਼ਰ ਆ ਰਹੀ ਹੈ ।ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਦੇਸ਼ ਦੀ ਅਜ਼ਾਦੀ ਤੋ ਪਹਿਲਾ ਅਤੇ ਦੇਸ਼ ਦੀ ਅਜ਼ਾਦੀ ਤੋ ਬਾਅਦ ਹਮੇਸ਼ਾ ਸੱਚ ਤੇ ਪਹਿਰਾ ਦਿਦਿੰਆ ਹੋਇਆ ਮੌਕੇ ਦੀਆ ਹਕੂਮਤਾ ਖਿਲਾਂਫ ਸੰਘਰਸ਼ ਕੀਤਾ ਹੈ।ਜਥੇਬੰਦੀ ਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਇਸ ਜਥੇਬੰਦੀ ਦੇ ਪ੍ਰਧਾਨ ਵਜੌ ਸ੍ਰ.ਸਰੂਪ ਸਿੰਘ,ਸ੍ਰ. ਅਮਰ ਸਿੰਘ ਅੰਬਾਲਵੀ,ਭਾਈ ਮਨਜੀਤ ਸਿੰਘ,ਭਾਈ ਦਲਜੀਤ ਸਿੰਘ ਬਿੱਟੂ,ਭਾਈ ਰਜਿੰਦਰ ਸਿੰਘ ਮਹਿਤਾ,ਸ੍ਰ.ਹਰਮਿੰਦਰ ਸਿੰਘ ਗਿੱਲ,ਭਾਈ ਗੁਰਜੀਤ ਸਿੰਘ,ਡਾ: ਗੁਰਨਾਮ ਸਿੰਘ ਬੁੱਟਰ ਸਮੇਤ ਕਈ ਵਿਦਵਾਨ ਪੁਰਸ਼ਾ ਨੇ ਸੇਵਾਵਾ ਨਿਭਾਈਆ ਉੱਥੇ ਇਸ ਜਥੇਬੰਦੀ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਨੇ ਸ਼੍ਰੀ ਦਰਬਾਰ ਸਾਹਿਬ ਉੱਪਰ ਹੋਏ ਭਾਰਤੀ ਫੋਜ਼ ਦੇ ਹਮਲੇ ਸਮੇ ੬ਜੂਨ ੧੯੮੪ ਨੂੰ ਦਮਦਮੀ ਟਕਸਾਲ ਦੇ ਮੁੱਖੀ ਸੰਤ ਬਾਬਾ ਜਰਨੈਲ ਸਿੰਘ ਦੇ ਮੌਢੇ ਨਾਲ ਮੋਢਾ ਲਾ ਕੇ ਸ਼ਹਾਦਤ ਦਾ ਜਾਮ ਪੀਤਾ।੧੯ ਜਨਵਰੀ ੧੯੯੫ ਨੁੰ ਫੈਡਰੇਸ਼ਨ ਦੇ ਵੱਖ-ਵੱਖ ਧੜਿਆ ਨੂੰ ਇੱਕੱਠਿਆ ਕਰਕੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਅਤੇ ਬਾਕੀ ੪ ਸਿੰਘ ਸਹਿਬਾਨ ਨੇ ਸਰਵ ਸੰਮਤੀ ਨਾਲ ਫੈਡਰੇਸ਼ਨ ਦਾ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੂੰ ਬਣਾਇਆ।ਫੈਡਰੇਸ਼ਨ ਦੇ ਪਲੇਟਫਾਰਮ ਤੇ ਪੰਥਕ ਖੇਤਰ ਵਿੱਚ ਸੇਵਾਵਾਂ ਕਰਦੇ ਹੋਏ ਫੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਹਰਮਿੰਦਰ ਸਿੰਘ ਸੰਧੂ,ਭਾਈ ਭੁਪਿੰਦਰ ਸਿੰਘ ਲੌਗੀਆ,ਭਾਈ ਸੁਖਵੰਤ ਸਿੰਘ ਅੱਕਾ ਵਾਲੇ,ਭਾਈ ਸੁਰਜੀਤ ਸਿੰਘ ਸੰਧੂ, ਭਾਈ ਬਲਦੇਵ ਸਿੰਘ ਹੋਠੀਆ,ਭਾਈ ਹਰਮਿੰਦਰ ਸਿੰਘ ਢਿੱਲੋ,ਭਾਈ ਸੁਖਵੰਤ ਸਿੰਘ ਅੱਕਾ ਵਾਲੀ,ਭਾਈ ਜਗਵਿੰਦਰ ਸਿੰਘ ਕਿਲਾਂ ਰਾਏਪੁਰ,ਭਾਈ ਕੁਲਵੰਤ ਸਿੰਘ ਖੁਖਰਾਣਾ, ਭਾਈ ਚਰਨਕਮਲ ਸਿੰਘ ਜੀਰਾ, ਭਾਈ ਸੁਖਰਾਜ਼ ਸਿੰਘ ਰਾਟੋਲ, ਭਾਈ ਮਨਮੋਹਣ ਸਿੰਘ ਜੰਮੂ,ਭਾਈ ਧਰਮਵੀਰ ਸਿੰਘ ਕੰਮੋ ਕੇ ਸਮੇਤ ਹਜ਼ਾਰਾ ਸਿੱਖ ਨੌਜਵਾਨਾ ਨੇ ਸ਼ਹਾਦਤ ਦਾ ਜਾਮ ਪੀਤਾ।
ਅੰਗਰੇਜ਼ਾ ਨੂੰ ਦੇਸ਼ ਵਿੱਚੋ ਕੱਢਣ ਅਤੇ ਹੁਣ ਅੰਗਰੇਜ਼ਾ ਦੇ ਪੈਰ ਚਿੰਨਾਂ ਤੇ ਚੱਲਣ ਵਾਲੀ ਕੇਦਰੀ ਹਕੂਮਤ ਖਿਲਾਂਫ ਲਗਾਤਾਰ ਸੰਘਰਸ਼ ਕਰਨ ਵਾਲੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ
ਨੇ ਮਨੁੱਖੀ ਅਧਿਕਾਰਾ ਦੀ ਰਾਖੀ ਲਈ ਜੱਦੋ ਜਹਿਦ ਕਰਨ ਲਈ ਬਣੀ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ \"ਸਿੱਖਸ ਫਾਰ ਜਸਟਿਸ\" ਨਾਲ ਮਿਲਕੇ ਨਵੰਬਰ ੧੯੮੪ ਸਿੱਖ ਨਸਲਕੁਸ਼ੀ ਦਾ ਕੇਸ ਨੈਸ਼ਨਲ ਅਤੇ ਇੰਟਰਨੈਸ਼ਨਲ ਪਲੇਟਫਾਰਮ ਤੇ ਉਭਾਰਿਆ ਹੈ।ਅੱਜ ਫੈਡਰੇਸ਼ਨ ਦੀ ੬੮ਵੀ ਵਰੇਗੰਢ ਮਨਾਉਦਿਆ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਵੰਬਰ ੧੯੮੪ ਸਿੱਖ ਨਸਲਕੁਸ਼ੀ ਦੇ ਕੇਸ ਨੂੰ ਸੰਯੁਕਤ ਰਾਸ਼ਟਰ ਵਿੱਚ ਲੜਨ ਲਈ ੧੫੦੩ ਨੰਬਰ ਪਟੀਸ਼ਨ ਤੇ ਦਸਤਖਤ ਕਰਵਾਉਣ ਵਾਲੀ ਮੁਹਿੰਮ ਨੂੰ ਹੋਰ ਪ੍ਰਚੰਡ ਕੀਤਾ ਜਾਵੇ ਇਸੇ ਕਰਕੇ ਹੀ ਅੱਜ ਤਖਤ ਸਾਹਿਬ ਉਪਰ ਅਜਿਹਾ ਕੈਂਪ ਲਗਾਇਆ ਜਾ ਰਿਹਾ ਹੈ । ਜਥੇਬੰਦੀ ਨੇ ਨਿਸ਼ਾਨਾ ਮਿਥਿਆ ਹੈ ਕਿ ਦਸ ਲੱਖ ਦਸਤਖਤਾ ਵਾਲੀ ਪਟੀਸ਼ਨ ਸੰਯੁਕਤ ਰਾਸ਼ਟਰ ਦੇ ਜਨੈਵਾ ( ਸਵਿਟਜ਼ਰਲੈਡ) ਸਥਿਤ ਦਫਤਰ ਵਿੱਚ ਦਾਖਲ ਕਰਕੇ ਦੁਨੀਆ ਭਰ ਦੇ ਲੌਕਾ ਨੂੰ ਦੱਸਿਆ ਜਾਵੇ ਕਿ ਭਾਰਤ ਅੰਦਰ ੬ ਜੂਨ ੧੯੮੪ ਅਤੇ ਨਵੰਬਰ ੧੯੮੪ ਅਤੇ ਉਸਤੋ ਬਾਦ ਲਗਾਤਾਰ ੨੫ ਸਾਲ ਸਿੱਖ ਕੌਮ ਦੀ ਇੱਕ ਗਿਣੀ ਮਿਥੀ ਸ਼ਾਜ਼ਿਸ਼ ਤਹਿਤ ਭਿਆਨਕ ਨਸਲਕੁਸ਼ੀ ਕਰਨ ਦੀ ਕੌਸ਼ਿਸ ਕੀਤੀ ਗਈ ਫੈਡਰੇਸ਼ਨ ਦੇ ੬੮ ਸਾਲਾਂ ਸ਼ਾਨਾਮੱਤੇ ਇਤਿਹਾਸ ਦੌਰਾਨ ਜਥੇਬੰਦੀ ਦੀ ਕਈ ਵਾਰ ਟੁੱਟ-ਭੱਜ ਵੀ ਹੋਈ ਅੱਜ ਵੀ ਕਈ ਧੜੇ ਕਾਇਮ ਹਨ ਪਰੰਤੂ ਇਸ ਗੱਲ ਦੀ ਤਸੱਲੀ ਹੈ ਕਿ ਜਿਸ ਵੀ ਸ਼ਖਸ਼ ਨੇ ਆਪਣੀ ਸਾਂਝ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਰੱਖੀ ਉਹ ਭਾਵੇ ਕਿਸੇ ਵੀ ਖੇਤਰ ਵਿੱਚ ਚਲਾ ਗਿਆ ਲੇਕਿਨ ਉਸ ਦੇ ਦਿਲ ਦਿਮਾਗ ਅੰਦਰ ਸਿੱਖੀ ਜ਼ਜ਼ਬਾਤ ਅਤੇ ਸਿੱਖ ਪੰਥ ਦੀ ਚੜਦੀਕਲਾਂ ਦੀ ਭਾਵਨਾ ਹਮੇਸ਼ਾ ਨਜ਼ਰ ਆਈ ਫੈਡਰੇਸ਼ਨ ਅਜੋਕੇ ਸਮੇ ਵਿੱਚ ਸਿਰਫ ਵਿਦਿਆਰਥੀ ਜਥੇਬੰਦੀ ਹੀ ਨਹੀ ਬਲਕਿ ਧਾਰਮਿਕ ਰਾਜਸੀ ਖੇਤਰ ਵਿੱਚ ਵੀ ਮੋਹਰੀ ਹੋ ਕੇ ਸੰਘਰਸ਼ ਕਰ ਰਹੀ ਹੈ ਤੇ ਕਰਦੀ ਰਹੇਗੀ।
(The views expressed in the article are writer\'s own)
-
By Karnail Singh Peermohammad, President AISSF,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.