ਏ.ਕੇ. ਹੰਗਲ ਹੋਰਾਂ ਨਾਲ ਪਹਿਲੀ ਵਾਰ ਮਿਲਣ ਦਾ ਸੱਬਬ 2007 ਜਨਵਰੀ ਨੂੰ ਹੈਦਰਾਬਾਦ ਵਿਖੇ ਬਣਿਆ ਜਿਥੇ ਇਪਟਾ (ਇੰਡੀਅਨ ਪੀਪਲਜ਼ ਥੀਏਟਰ) ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੀ ਦੋ ਰੋਜ਼ਾ ਵਰਕਸ਼ਾਪ ਮੌਕੇ ਭਾਰਤ ਦੇ ਤਕਰੀਬਨ ਸਾਰਿਆ ਸੂਬਿਆਂ \'ਚੋ ਦੋਵਾਂ ਜੱਥੇਬੰਦੀਆਂ ਦੀਆਂ ਰਾਜ ਇਕਾਈਆਂ ਦੇ ਪ੍ਰਤੀਨਿਧ ਪੁੰਹਚੇ ਹੋਏ ਸਨ।ਇਸ ਵਰਕਸ਼ਾਪ ਦਾ ਮਕਸਦ ਦੋਵਾਂ ਜੱਥੇਬੰਦੀਆਂ ਦੀਆਂ ਗਤੀਵਿਧੀਆਂ ਦੀ ਨਜ਼ਰਸਾਨੀ ਅਤੇ ਤੇਜ਼ੀ ਲਿਆaੇਣਾ ਸੀ।ਹੰਗਲ ਸਾਹਿਬ ਕੇਂਦਰੀ ਇਕਾਈ ਦੇ ਪ੍ਰਧਾਨ ਵੱਜੋਂ ਅਤੇ ਮੈਂ ਇਪਟਾ ਦੀ ਪੰਜਾਬ ਇਕਾਈ ਦੇ ਬਤੌਰ ਜਨਰਲ ਸੱਕਤਰ ਸ਼ਾਮਿਲ ਹੋਇਆ ਸੀ।ਸਵੇਰ ਦੇ 10 ਵਜੇ ਤੋਂ ਲੈਕੇ ਸ਼ਾਮ ਦੇ 6 ਵਜੇ ਤੱਕ ਲਗਾਤਾਰ ਰਾਸ਼ਟਰੀ ਪੱਧਰ ਦੇ ਚੁਣੀਂਦਾ ਬੱਧੀਜੀਵੀ, ਲੇਖਕ ਅਤੇ ਸਿਰ ਜੋੜ ਕੇ ਦੋਵਾਂ ਜੱਥੇਬੰਦੀਆਂ ਵਿਚ ਨਵੀਂ ਰੂਹ ਫੁਕਣ ਦੇ ਮਸ਼ਵਰੇ ਕਰ ਰਹੇ ਸਨ ਅਤੇ ਸਭ ਸ਼ਾਮਿਲ ਪ੍ਰਤੀਨਿਧਾਂ ਦੀ ਰਾਏ ਵੀ ਲੈ ਰਹੇ ਸਨ।ਅਸੀਂ ਤਾਂ ਕਈ ਵਾਰ ਬਾਹਿਰ ਵੀ ਚਲੇ ਜਾਣਾ ਪਰ ਅਸੀਂ ਸਭ ਹੈਰਾਨ ਸਾਂ ਕਿ ਹੰਗਲ ਸਾਹਿਬ 90 ਸਾਲ ਦੀ ਉਮਰ ਪਾਰ ਕਰਨ ਦੇ ਬਾਵਜੂਦ ਵੀ ਲਗਾਤਾਰ ਬੈਠੇ ਰਹਿਣਾ।ਬਿਨ੍ਹਾ ਅੱਕੇ-ਥੱੱਕੇ ਸਭ ਦੀ ਰਾਏ ਨੋਟ ਕਰਨੀ ਅਤੇ ਅੰਤ ਵਿਚ ਸਾਰੀ ਬਹਿਸ ਦਾ ਨਿਚੌੜ ਕੱਢਣਾਂ।ਉਸ ਮੌਕੇ ਹੀ ਹੰਗਲ ਸਾਹਿਬ ਦੀ ਰਾਏ ਅਨੁਸਾਰ ਇਪਟਾ ਦੀਆਂ ਜ਼ੋਨਲ ਇਕਾਈਆਂ ਦਾ ਗਠਨ ਕਰਕੇ ਕਨਵੀਨਰ ਅਤੇ ਕੋ-ਕਨਵੀਨਰ ਵੀ ਥਾਪੇ ਗਏ ਸਨ ਤਾਂ ਜੋ ਇਪਟਾ ਹੋਰ ਵੀ ਬਿਹਤਰ ਕਾਰਗੁਜ਼ਾਰੀ ਕਰ ਸਕੇ। ਇਪਟਾ ਦੀ aਤਰੀ ਖੇਤਰੀ ਇਕਾਈ ਦੇ ਸਮਾਗਮ ਵਿਚ ਸ਼ਿਰਕਤ ਕਰਨ ਦਾ ਵਾਅਦਾ ਵੀ ਕੀਤਾ ਸੀ।
ਹੰਗਲ ਸਾਹਿਬ ਆਖਰੀ ਸਾਹਾਂ ਤੱਕ ਇਪਟਾ ਦੇ ਸਰਗਰਮ ਪ੍ਰਧਾਨ ਰਹੇ। ਇਪਟਾ ਕੇਵਲ ਇਕ ਸੰਸਥਾ ਜਾਂ ਸੰਗਠਨ ਹੀ ਨਹੀਂ ਸਗੋਂ ਆਧੁਨਿਕ ਭਾਰਤ ਦਾ ਪਹਿਲਾਂ ਸਭਿਆਚਾਰਕ ਅੰਦੋਲਨ ਹੈ ਜੋ ਅੱਜ ਵੀ ਕਈ ਸ਼ਕਲਾਂ, ਰੂਪਾਂ ਅਤੇ ਸਰੂਪਾਂ ਦੇਸ਼ ਭਰ ਵਿਚ ਵੇਖਿਆਂ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ।ਇਪਟਾ ਨੇ ਆਪਣੀ ਸਥਾਪਨਾਂ ਮੌਕੇ ਹੀ ਐਲਾਨ ਕਰ ਦਿਤਾ ਸੀ ਕਿ ਕਲਾ ਸਿਰਫ਼ ਕਲਾ ਨਹੀਂ ਬਲਕਿ ਲੋਕਾਂ ਲਈ ਹੈ। ਭਾਂਵੇ ਬੰਗਾਲ ਦਾ ਹਿਰਦਾ ਹਿਲਾਊ ਅਕਾਲ ਹੋਵੇ, ਅਜ਼ਾਦੀ ਦੀ ਲੜਾਈ ਜਾਂ ਕਿਸਾਨਾਂ-ਮਜ਼ਦੂਰਾਂ ਦਾ ਸੰਘਰਸ਼ ਹੋਵੇ ਇਪਟਾ ਨੇ ਹਮੇਸ਼ਾਂ ਹੀ ਆਪਣੀ ਜ਼ੁੰਮੇਵਾਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ।ਇਪਟਾ ਕੇਵਲ ਕਲਾਕਾਰਾਂ ਦਾ ਮੰਚ ਨਾ ਹੋ ਕੇ ਹਰ ਅਜਿਹੇ ਇਨਸਾਨ ਦਾ ਮੰਚ ਬਣਿਆਂ ਜੋ ਲੋਕ-ਹਿਤੈਸ਼ੀ ਸਭਿਆਚਾਰ ਦੇ ਹਾਮੀ ਸਨ।ਇਪਟਾ ਦੇ ਕਾਰਕੁੰਨਾਂ ਨੇ ਨਾ ਸਿਰਫ਼ ਗੋਰੇ ਹਾਕਿਮ ਦਾ ਜ਼ੁਲਮ ਝੱਲਿਆ, ਸਗੋਂ ਅਜ਼ਾਦੀ ਤੋਂ ਬਾਦ ਕਾਲੇ ਹਾਕਿਮ ਦੇ ਤਸੱਦਦ ਅਤੇ ਅਤਿਆਚਾਰ ਸਹਿਣ ਦੇ ਬਾਵਜੂਦ ਵੀ ਲੋਕ-ਹਿਤੈਸ਼ੀ ਸਭਿਆਚਾਰ ਦੀ ਧੂਣੀ ਮੱਘਾਈ ਤੇ ਭੱਖਾਈ ਰੱਖੀ।
ਹਿੰਦੀ ਫਿਲਮੀਆਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਨਰਗਿਸ ਦੱਤ, ਸ਼ਬਾਨਾ ਆਜ਼ਮੀ, ਏ.ਕੇ ਹੰਗਲ,ਉਤਪਲ ਦੱਤ, ਦੁਰਗਾ ਖੋਟੇ, ਕੈਫ਼ੀ ਆਜ਼ਮੀ, ਸੰਜੀਵ ਕੁਮਾਰ, ਹੇਮੰਤ ਕੁਮਾਰ, ਮਨਾ ਡੇ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਭੀਸ਼ਮ ਸਾਹਨੀ, ਹਬੀਬ ਤਨਵੀਰ, ਸਦਯ ਸ਼ੰਕਰ, ਪੰਡਿਤ ਰਵੀ ਸ਼ੰਕਰ, ਕ੍ਰਿਸ਼ਨ ਚੰਦਰ, ਪੀ.ਸੀ. ਜੋਸ਼ੀ, ਮਜ਼ਰੂਹ ਸੁਲਤਾਨ ਪੁਰੀ, ਨਰਿੰਦਰ ਸ਼ਰਮਾਂ, ਖਵਾਜ਼ਾ ਅਹਿਮਦ ਅਬਾਸ, ਅਲੀ ਸਰਦਾਰ ਜ਼ਾਫ਼ਰੀ, ਬਿਜਨ ਭੱਟਾਚਾਰੀਆ, ਸਲੀਲ ਚੌਧਰੀ, ਮਖ਼ਦੂਮ, ਮਹਮੂੰਦ ਦੀਨ, ਭੁਪੇਨ ਹਜ਼ਾਰੀਕਾ, ਐਮ.ਐਸ. ਸਥਯੂ, ਜਾਵੇਦ ਸਦੀਕੀ, ਹਿਮਾਸ਼ੂੰ ਰਾਏ ਪੰਜਾਬ ਤੋਂ ਸੁਰਿੰਦਰ ਕੌਰ (ਲੋਕ-ਗਾਇਕਾ), ਤੇਰਾ ਸਿੰਘ ਚੰਨ, ਜਗਦੀਸ਼ ਫਰਿਆਦੀ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ, ਅਮਰਜੀਤ ਗੁਰਦਾਸ ਪੁਰੀ ਆਦਿ ਅਣਗਿਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫਨਕਾਰ ਇਪਟਾ ਨਾਲ ਜੁੜੇ।
ਪਾਕਿਸਤਾਨ ਫਰਵਰੀ ੨੦੧੬ ਵਿਚ ਜਨਮੇ ਹੰਗਲ ਸਾਹਿਬ ਨੇ ਆਪਣੀ ਚੜਦੀ ਉਮਰ ਦੇਸ਼ ਦੀ ਆਜ਼ਾਦੀ ਰੂਪੀ।ਮੱਘਦੀ ਧੂਣੀ ਵਿਚ ਆਪਣਾ ਆਪਣਾ ਯੋਗਦਾਨ ਪਾਇਆ।੨੧ ਸਾਲ ਦੀ ਉਮਰੇ ਸੁਪਨਿਆਂ ਦੀ ਨਗਰੀ ਬੰਬਈ ਆਏ ਸਾਹਿੱਤ ਦੀ ਸਭ ਤੋਂ ਕਠਿਨ ਵਿਧਾ ਭਾਰਤੀ ਰੰਗਮੰਚ ਨਾਲ ਜੂੜੇ।ਉਮਰ ਦੀਆਂ ਪੰਜਾਹ ਬਹਾਰਾਂ ਤੇ ਪੰਤਝੜਾਂ ਹੰਢਾਉਣ ਤੋਂ ਬਾਦ ਇਨਸਾਨ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਜਾਂ ਅਸੰਤੁਸ਼ਟ ਹੋ ਕੇ ਘਰ ਬੈਠਣ ਦੀ ਸੋਚਣ ਲੱਗ ਜਾਂਦਾ ਹੈ। ਉਸ ਉਮਰੇ ਹੰਗਲ ਸਾਹਿਬ ਨੇ ਹਿੰਦੀ ਸਿਨੇਮੇ ਵਿਚ ਕਦਮ ਧਰਿਆ ਦੋ-ਢਾਈ ਸੋ ਫਿਲਮਾਂ ਵਿਚ ਨੌਕਰ,ਬਾਪ, ਮਾਸਟਰ ਅਤੇ ਦਾਦੇ ਦੇ ਵਖਰੋ-ਵਖਰੇ ਕਿਰਦਾਰ ਨਿਭਾ ਕੇ ਆਪਣੀ ਛਾਪ ਛੱਡੀ।ਅੱਜ ਹਿੰਦੀ ਫਿਲਮ ਜਗਤ ਦੀਆਂ ਸਿਰਮੌਰ ਅਤੇ ਵੱਡੀਆਂ ਸਖਸ਼ੀਅਤਾਂ ਜੋ ਰਾਜਨੀਤੀ ਵਿਚ ਵਿਚ ਸਰਗਰਮ ਹਨ।ਭਾਂਵੇ ਉਹ ਜਯਾ ਭਾਦੁਰੀ ਹੋਵੇ ਜਾਂ ਕੋਈ।ਸਭ ਹੰਗਲ ਸਾਹਿਬ ਨੂੰ ਜ਼ਿੰਦਗੀ ਵਿਚ ਵੀ ਆਪਣਾ ਪਿਤਾ ਹੀ ਸਮਝਦੇ ਸਨ ਕਿਉਂ ਕਿ ਅਨੇਕਾਂ ਫਿਲਮਾਂ ਵਿਚ ਹੰਗਲ ਸਾਹਿਬ ਨੇ ਉਨ੍ਹਾਂ ਦੇ ਪਿਤਾ ਦਾ ਕਿਰਦਾਰ ਨਿਭਾਇਆ ਸੀ ਇਹ ਵੱਖਰੀ ਗੱਲ ਹੈ ਕਿ ਇਨ੍ਹਾ ਵਿਚੋਂ ਕਿਸੇ ਨੇ ਵੀ ਹੰਗਲ ਸਾਹਿਬ ਦੇ ਅੰਤਿਮ ਦਰਸ਼ਨ ਕਰਨ ਸਸਕਾਰ ਮੌਕੇ ਸ਼ਾਮਿਲ ਹੋਣ ਦੀ ਜ਼ਰੂਰਤ ਨਹੀਂ ਸਮਝੀ।ਢੱਲਦੀ ਉਮਰੇ ਹੰਗਲ ਸਾਹਿਬ ਕਈ ਬਿਮਾਰੀਆਂ ਅਤੇ ਬੇਹੱਦ ਆਰਿਥਕ ਮੰਦਲਹਾਲੀ ਦਾ ਸ਼ਿਕਾਰ ਵੀ ਰਹੇ ਪਰ ਹੰਗਲ ਸਾਹਿਬ ਨੇ ਕਿਸੇ ਮੂਹਰੇ ਹੱਥ ਨਹੀਂ ਅਡਿਆਂ।ਕਈ ਬਾਲੀਵੁੱਡ ਹਸਤੀਆਂ ਨੇ ਆਰਿਥਕ ਮਦਦ ਕਰਨ ਅਤੇ ਸਿਹਤਆਬੀ ਦੀ ਕਾਮਨਾ ਜ਼ਰੂਰ ਕੀਤੀ, ਉਹ ਵੀ ਆਪੋ-ਆਪਣੇ ਟਵੀਟਰਾਂ \'ਤੇ ਪਰ ਕੋਈ ਪਿਓ ਦਾ ਪੁੱਤ ਆਪ ਚੱਲ ਕੇ ਨਹੀਂ ਗਿਆਂ।
ਪਹਿਲਾ ਤਾਂ ਸੁਣੀਦਾ ਹੀ ਸੀ ਕਿ ਬਾਲੀਵੁੱਡ ਮਾਇਆ ਨਗਰੀ ਹੈ ਉਥੇ ਤਾਂ ਚੜਦੇ ਸੂਰਜ ਨੂੰ ਸਲਾਮ ਹੈ,ਕੋਈ ਕਿਸੇ ਦਾ ਸਕਾ ਨੀਂ ਪਰ ਹੁਣ ਵੇਖ/ਸੁਣ ਵੀ ਲਿਆ ਹੈ।ਮੁਲਕ ਦੀ ਆਜ਼ਾਦੀ ਅਤੇ ਹਿੰਦੀ ਫਿਲਮ ਇਤਿਹਾਸ ਵਿਚ ਆਪਣਾ ਨਾ ਦਰਜ ਕਰਵਾਉਣ ਤੋਂ ਇਲਾਵਾ, ਲੋਕਾਈ ਦੇ ਦਰਦੀ ਇਨਸਾਨ, ਫਿਰਕੂ ਤਾਕਤਾਂ ਵਿਰੁੱਧ ਅੜਣ ਤੇ ਖੜਣ ਵਾਲੇ ਅਤੇ ਅਵਾਮੀ ਜੱਥੇਬੰਦੀਆਂ ਵਿਚ ਆਪਣੇ ਅੰਤਿਮ ਸਵਾਸਾ ਤੱਕ ਕਾਰਜਸ਼ੀਲ ਰਹੇ ਅਵਤਾਰ ਕ੍ਰਿਸ਼ਣ ਹੰਗਲ ਨਾਲ ਫਿਲਮ ਨਗਰੀ ਦੀ ਹਸਤੀਆ ਵੱਲੋਂ ਅਹਿਜੇ ਸਲੂਕ ਦਾ ਨਹੀਂ ਸੀ ਕਰਨਾ ਚਾਹੀਦਾ।ਜਿਸ ਅਦਾਕਾਰ ਨੇ ਪੂਰੇ ੫੦ ਸਾਲ ਫਿਲਮ ਨਗਰੀ ਦੇ ਲੇਖੇ ਲਾਏ ਹੋਣ ਪਰ ਉਸ ਦੇ ਸਸਕਾਰ ਮੌਕੇ ਕੋਈ ਵੀ ਵੱਡੀ ਹਸਤੀ ਨੇ ੫੦ ਮਿੰਟ ਵੀ ਨਹੀਂ ਕੱਢੇ ਜੇ ਕਿਸੇ ਸੁਪਰ ਸਟਾਰ ਦੀ ਮੌਤ ਹੋ ਜਾਵੇ ਤਾਂ ਹਰ ਕੋਈ ਵਹੀਰਾਂ ਘੱਤ ਲੈਂਦਾ ਹੈ ਪਤਾ ਹੈ ਉਥੇ ਮੀਡੀਆਂ ਦਾ ਹਜੂਮ ਹੋਵੇਗਾ।ਜਿਸ ਦੀ ਫਿਲਮ ਨਗਰੀ ਨੂੰ ਲੋੜ ਵੀ ਹੈ ਅਤੇ ਭੁੱਖ ਵੀ।
-
ਵਲੋਂ : ਸੰਜੀਵਨ ਸਿੰਘ, ਜਨਰਲ ਸੱ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.