30 ਜੂਨ, 2012 ਮਹਾਰਾਜਾ ਰਣਜੀਤ ਸਿੰਘ ਦੀ 174ਵੀਂ ਬਰਸੀ ਦਾ ਦਿਨ ਹੈ|ਇਹ ਦਿਨ ਪੰਜਾਬੀਆਂ ਦੇ ਪਹਿਲੇ ਧਰਮ ਨਿਰਪੱਖ ਰਾਜੇ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਨੂੰ ਤਰੋ-ਤਾਜਾ ਕਰ ਦਿੰਦੀ ਹੈ| ਉਨ੍ਹਾਂ ਦੇ ਰਾਜ ਪ੍ਰਬੰਧ ਦੀ ਸੱਭ ਤੋਂ ਵੱਡੀ ਅਤੇ ਖੂਬੀ ਵਾਲੀ ਗੱਲ ਇਹ ਸੀ ਕਿ ਉਨ੍ਹਾਂ ਨੇ ਕਦੇ ਵੀ ਹਿੰਦੂ, ਮੁਸਲਮਾਨ ਅਤੇ ਸਿੱਖ ਵਿੱਚ ਫਰਕ ਨਹੀਂ ਸੀ ਕੀਤਾ ਅਤੇ ਪੰਜਾਬੀਆਂ ਨੂੰ ਇਕ ਮੁੱਠ ਕਰਕੇ ਤਿਬੱਤ ਤੋਂ ਸਿੰਧ ਅਤੇ ਦੱਰਾ-ਖੈਬਰ ਤੋਂ ਲੈ ਕੇ ਦਰਿਆ ਸਤਲੁੱਜ ਤੱਕ ਦੇ ਵ੍ਹਾਲ ਇਲਾਕੇ ਤੇ ਰਾਜ ਕੀਤਾ| ਪੰਜਾਬੀਆਂ ਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਹੈ ਕਿ ਉਹ ਉਸ ਸ਼ਾਨਦਾਰ ਵਿਰਾਸਤ ਦੇ ਮਾਲਕ ਹਨ, ਜਿਸ ਵਿੱਚ ਧਰਮ, ਜਾਤ ਅਤੇ ਰੰਗ ਤੇ ਅਧਾਰਿਤ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਕੀਤਾ ਜਾਂਦਾ ਸੀ|ਅੱਜ ਦੇ ਲੋਕਤੰਤਰ ਲਈ ਮਹਾਰਾਜੇ ਦਾ ਰਾਜ ਪ੍ਰਬੰਧ ਇੱਕ ਮਾਡਲ ਸਟੇਟ ਹੈ, ਜਿਸ ਵਿੱਚ ਜਨਤਾ ਦੀ ਭਲਾਈ, ਰਾਜ ਜਨਤਾ ਲਈ ਅਤੇ ਕੁੱਲ ਲੋਕਾਈ ਨੂੰ ਖਸ਼ੁ ਦੇਖਣਾ ਰਾਜ ਦੇ ਨਸ਼ਾਨੇ ਸਨ|
ਅੱਜ ਜਦੋਂ ਸਾਡੇ ਵਰਗੇ ਸੈਕੂਲਰ ਦਸ਼ੇ ਵਿੱਚ ਘੱਟ ਗਿਣਤੀਆਂ ਦੇ ਵਿੱਤਕਰੇ ਦੇ ਮਸਲੇ, ਬਹੁ-ਗਿਣਤੀ ਘੱਟ-ਗਿਣਤੀ ਝਗੜਾ, ਰਾਜਾਂ ਦੀਆਂ ਹੱਦਾਂ ਦੇ ਮਸਲੇ, ਪ੍ਰਾਂਤਵਾਦ ਅਤੇ ਭਾਸ਼ਾ ਦਾ ਮਸਲਾ, ਫਿਰਕਾਪ੍ਰਸਤੀ, ਧਾਰਮਿਕ ਵਿਤਕਰਾ ਅਤੇ ਜਨੂੰਨ ਆਦਿ ਮਸਲੇ ਦਸ਼ੇ ਦੀ ਏਕਤਾ ਅਤੇ ਅਖੰਡਤਾ ਨੂੰ ਤੋੜਨ ਦਾ ਖਤਰਾ ਬਣ ਰਹੇ ਹਨ ਤਾਂ ਇਨ੍ਹਾਂ ਮਸਲਿਆਂ ਨੂੰ ਸਮਝਣ ਅਤੇ ਹੱਲ ਕਰਨ ਲਈ ਮਹਾਰਾਜੇ ਦੇ ਰਾਜ ਪ੍ਰਬੰਧ ਦੇ ਸਿਸਟਮ ਦੀ ਪੜਚੋਲ ਕਰਨੀ ਬਣਦੀ ਹੈ|ਅੱਜ ਦੇ ਜਮਾਨੇ ਦੇ ਸਾਡੇ ਵਰਗੇ ਬਹੁ-ਨਸਲੀ, ਬਹੁ-ਭਾਸ਼ੀ ਅਤੇ ਬਹੁ-ਸਭਿਆਚਾਰੀ ਦ੍ਹੇ ਦੀ ਡੈਮੋਕਰੈਸੀ ਮਹਾਰਾਜੇ ਦੇ ਰਾਜ- ਪ੍ਰਬੰਧ ਤੋਂ ਦ੍ਹਾ ਲੈ ਸਕਦੀ ਹੈ|
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਸ|ਲ ਬਾਦਸ਼ਾਹ ਸਨ ਅਤੇ ਉਹ ਆਪਣੇ ਰਾਜ ਨੂੰ ਸਥਾਪਤ, ਮ੦ਬੂਤ ਅਤੇ ਉਸ ਦਾ ਵਿਸਥਾਰ ਕਰਨ ਵਿੱਚ ਉਸ ਸਮੇਂ ਦੇ ਨਿੰਪੂਨ ਪ੍ਰਸ਼ਾਸਕ ਅਤੇ ਨੀਤੀਵਾਨ ਵਿਅਕਤੀ ਸਿਧ ਹੋਏ ਹਨ| ਉਨ੍ਹਾਂ ਨੇ 1792 ਤੋਂ 1839 ਤੱਕ ਰਾਜ ਕੀਤਾ| ਮਹਾਰਾਜਾ ਰਣਜੀਤ ਸਿੰਘ ਦਾ ਜਨਮ 12 ਅਪ੍ਰੈਲ, 1780 ਨੂੰ ਗੁਜਰਾਂਵਾਲੇ ਵਿਖੇ ਹੋਇਆ| ਉਨ੍ਹਾਂ ਦੇ ਵਾਲਿਦ ਸਰਦਾਰ ਮਹਾਂ ਸਿੰਘ, \"ਸ਼ੁਕਰਚਕੀਆ ਮਿਸਲ\" ਦੇ ਕਮਾਂਡਰ ਸਨ ਅਤੇ ਗੁਜਰਾਂਵਾਲਾ ਦੇ ਆਸ-ਪਾਸ ਦੇ ਇਲਾਕੇ ਤੇ ਕੰਟ੍ਰੋਲ ਕਰਦੇ ਸਨ| ਮਹਾਰਾਜਾ ਰਣਜੀਤ ਸਿੰਘ ਨੇ 12 ਸਾਲ ਦੀ ਉਮਰ ਵਿੱਚ ਆਪਣੇ ਵਾਲਿਦ ਦੀ ਜਗਸ਼ਾ ਲੈ ਲਈ ਸੀ| ਕਈ ਛੋਟੀਆਂ ਮੋਟੀਆਂ ਲੜਾਈਆਂ ਪਿੱਛੋਂ ਸਾਰੀਆਂ ਸਿੱਖ ਮਿਸਲਾਂ ਨੇ ਉਨ੍ਹਾਂ ਨੂੰ ਆਪਣਾ ਲੀਡਰ ਮੰਨ ਲਿਆ ਅਤੇ ਮਹਾਰਾਜੇ ਨੇ ਪੰਜਾਬ ਦੀਆਂ 11 ਸਿੱਖ ਮਿਸਲਾਂ ਨੂੰ ਇਕੱਠੇ ਕਰ ਕੇ ਇੱਕ ਵੱਡੇ ਰਾਜ ਦੀ ਸਥਾਪਤੀ ਦੀ ਨੀਂਹ ਰੱਖ ਦਿੱਤੀ|
ਭਾਂਵੇ ਕਿ ਮਹਾਰਾਜੇ ਦਾ ਜਨਮ ਇਕ ਸਿੱਖ ਪਰਿਵਾਰ ਵਿੱਚ ਹੋਇਆ ਪਰ ਉਸ ਨੇ ਰਾਜ ਪ੍ਰਬੰਧ ਅਤੇ ਆਪਣੀ ਜਨਤਾ ਵਿੱਚ ਸਿੱਖਇ੦ਮ ਨੂੰ ਲਾਗੂ ਕਰਨ ਲਈ ਕਦੇ ਵੀ ਜੋਰ ੦ਬਰਦਸਤੀ ਨਹੀਂ ਕੀਤੀ ਬਲਕਿ ਸਿੱਖਇ੦ਮ ਦੀ ੌਸਰੱਬਤ ਦੇ ਭਲੌ ਦੇ ਕਨਸੈਪਟ ਨੂੰ ਆਪਣੇ ਰਾਜ ਵਿੱਚ ਲਾਗੂ ਕੀਤਾ| ਸਿੱਖ ਧਰਮ ਵਿੱਚ ਸਿਆਸਤ ਅਤੇ ਧਰਮ ਨਾਲ ਨਾਲ ਚਲਦੇ ਹਨ| ਸਿੱਖ ਧਰਮ ਅਨੁਸਾਰ ਨਿੱਘਰ ਸਮਾਜਿਕ-ਰਾਜਨੀਤੀਕ ਮਾਹੌਲ ਪੈਦਾ ਕਰਨ ਲਈ ਧਰਮ ਦੁਆਰਾ ਦੱਸੀਆਂ ਗਈਆਂ ਸ਼ਾਨਦਾਰ ਧਾਰਮਿਕ ਕਦਰਾਂ ਕੀਮਤਾਂ ਅਤੇ ਰਵਾਇਤਾਂ ਦੀ ਪਾਲਣਾ ਕਰਨਾ ਜਰੂਰੀ ਹੈ|ਰਾਜਸੱਤਾ ਲਈ ਨੈਤਿਕ ਕਦਰਾ ਕੀਮਤਾਂ ਨੂੰ ਆਪਣੀ ਕਾਰਜ ਪ੍ਰਣਾਲੀ ਵਿਚ ਲਾਗੂ ਕਰਨਾ ਸਿਖਇ੦ਮ ਦਾ ਸੰਦਸ਼ੇ ਹੈ| ਗੁਰੂਆਂ ਮੁਤਾਬਿਕ ਰਾਜ-ਸ਼ਕਤੀ ਰਾਹੀਂ ਲੋਕਾਂ ਉਤੇ ਇਕ ਖਾਸ ਧਰਮ ਦਾ ਥੋਪਣਾ ਉਨ੍ਹਾਂ ਦੀ ਸੁਤੰਤਰਤਾ ਦੀ ਚਾਹ ਨੂੰ ਖਤਮ ਕਰਨਾ ਹੈ| ਸਹਿਣਸ਼ੀਲਤਾ, ਨਿਮਰਤਾ, ਕਿਰਤ ਕਰਨਾ, ਵੰਡ ਛਕਣਾ ਅਤੇ ਦੂਸਰੇ ਦੇ ਦੁੱਖ-ਦਰਦ ਨੂੰ ਵੰਢਾਉਣਾ ਹੀ ਧਰਮ ਹੈ| ਇਸ ਫਲਾਸਫੀ ਦੁਆਰਾ ਹੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੀ ਨੀਂਹ ਰੱਖੀ| ਬਸ਼ੇਕ ਰਾਜ ਹਥਿਆਰਾਂ ਦੀ ਤਾਕਤ ਦੇ ਨਾਲ ਖੜਸ਼ੇ ਕੀਤੇ ਜਾਂਦੇ ਹਨ ਪਰ ਮਹਾਰਾਜੇ ਨੂੰ ਇਹ ਮਾਣ ਜਾਂਦਾ ਹੈ ਕਿ ਉਸ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਘੱਟ ਤੋਂ ਘੱਟ ਤਾਕਤ ਦੀ ਵਰਤੋਂ ਕੀਤੀ| ਇਸ ਤਰਸ਼ਾਂ ਮਹਾਰਾਜੇ ਨੇ ਆਪਣੇ ਰਾਜ ਕਰਨ ਦੇ ਮਾਡਲ ਨਾਲ ਪੰਜਾਬ ਨੂੰ ਚਾਰ ਦਹਾਕਿਆਂ ਤੱਕ ਸ਼ਾਂਤੀ, ਖਸ਼ੁਹਾਲੀ ਅਤੇ ਤਰੱਕੀ ਦਿੱਤੀ, ਜਿਸ ਦਾ ਲਾਭ ਸਾਰੀਆਂ ਕੌਮਾਂ ਅਤੇ ਧਰਮਾਂ ਨੂੰ ਬਰਾਬਰ ਦਾ ਹੋਇਆ ਭਾਂਵੇ ਉਹ ਮੁਸਲਮਾਨ, ਹਿੰਦੂ ਜਾਂ ਸਿੱਖ ਸੀ| ਪੰਜਾਬ ਦੀਆਂ ਇਨਸ਼ਾਂ ਤਿੰਨਾਂ ਮੁੱਖ ਕੌਮਾਂ ਨੂੰ ਜੋੜਣ ਲਈ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਨਵਾਂ ਰਾਜਨੀਤੀਕ ਪ੍ਰਬੰਧ ਦਿੱਤਾ, ਜਿਸ ਵਿੱਚ ਉਦਾਰਵਾਦ ਅਤੇ ਸਵਤੰਤਰਤਾ ਦੋਵੇਂ ਅੰਸ਼ ਭਾਰੂ ਸਨ|
ਮਹਾਰਾਜਾ ਰਣਜੀਤ ਸਿੰਘ ਦੀ ਸਿਆਸੀ ਵਿਚਾਰਧਾਰਾ ਦਾ ਮੁੱਖ ਗੁਣ ਬੋਲਣ ਦੀ ਆ੦ਾਦੀ ਅਤੇ ਧਰਮ ਦੀ ਸੁਤੰਤਰਤਾ ਸੀ, ਜੋ ਕਿ ਉਨ੍ਹਾਂ ਦੇ ਰਾਜ ਦੇ ਸਾਰੇ ਬਾ੍ਿਹੰਦਿਆਂ ਨੂੰ ਪ੍ਰਾਪਤ ਸੀ| ਮਹਾਰਾਜੇ ਦੀ ਧਾਰਮਿਕ ਸੋਚ ਉਸ ਵਲਸ਼ੋਂ ਸਾਰੇ ਧਰਮਾਂ ਨੂੰ ਬਰਾਬਰ ਸਤਿਕਾਰ ਦੇਣ ਵਿੱਚ ਨ੦ਰ ਆਉਂਦੀ ਹੈ| ਉਨ੍ਹਾਂ ਵਲੋਂ ਦਿਖਾਈ ਗਈ ਸਹਿਣਸ਼ੀਲਤਾ ਮੁਗਲ ਰਾਜਿਆਂ ਵਲੋਂ ਕੀਤੇ ਗਏ ਅਣ-ਮਨੁੱਖੀ ਵਰਤਾਰੇ, ਜਿਸ ਵਿੱਚ ਜੋਰ ਜਬਰਦਸਤੀ ਨਾਲ ਧਰਮ ਦਾ ਤਬਦੀਲ ਕਰਨਾ ਸ਼ਾਮਲ ਸੀ, ਦੇ ਮੁਕਾਬਲੇ ਇਹ ਇੱਕ ਨਵੀਂ ਨਿੱਘਰ ਰਾਜਸੀ ਅਤੇ ਮਨੁੱਖੀ ਬਰਾਬਰਤਾ ਨੂੰ ਦਰਸਾਉਦੀ ਸੋਚ ਸੀ|
ਉਨ੍ਹਾਂ ਦੇ ਰਾਜ ਪ੍ਰਬੰਧ ਵਿੱਚ ਸਾਰੇ ਅਹੁੱਦਿਆਂ ਤੇ ਮੈਰਿਟ ਦੇ ਅਧਾਰ ਤੇ ਨਿਯੁਕਤੀਆਂ ਕੀਤੀਆਂ ਜਾਂਦੀਆਂ ਸਨ ਅਤੇ ਉਨ੍ਹਾਂ ਨੇ ਵੱਡੀਆਂ ਪਦਵੀਆਂ, ਜਿਵੇਂ ਕਿ ਪ੍ਰਧਾਨ ਮੰਤਰੀ ਅਤੇ ਵਿਦਸ਼ੇ ਮੰਤਰੀ ਦੇ ਅਹੁੱਦੇ ਦੂਸਰੀਆਂ ਕੌਮਾਂ ਨੂੰ ਦਿੱਤੇ| ਉਨ੍ਹਾਂ ਨੇ ਫਕੀਰ ਅਜੀ੦ੂਦੀਨ ਨੂੰ ਆਪਣਾ ਵਿਦਸ਼ੇ ਮੰਤਰੀ ਬਣਾਇਆ| ਉਨ੍ਹਾਂ ਦੇ ਸੱਭ ਤੋਂ ਨੇੜੇ ਦੇ ਸਲਾਹਕਾਰ ਮੁਸਲਮਾਨ ਸਨ ਜਿਨਸ਼ਾਂ ਦੀ ਵਫਾਦਾਰੀਆਂ ਐਂਗਲੋ-ਸਿੱਖ ਲੜਾਈਆਂ ਵੇਲੇ ਸਾਹਮਣੇ ਆਈਆਂ, ਜਦੋਂ ਮੁਸਲਮਾਨ ਫੌਜੀ ਵੀ ਸਿੱਖ ਫੌਜੀਆਂ ਦੇ ਨਾਲ ਮੋਢੇ ਨਾਲ ਮੋਢਾ ਲਾਕੇ ਬਹਾਦਰੀ ਨਾਲ ਲੜੇ|ਫਰਾਂਸੀਸੀ ਕਮਾਡਰਾਂ ਅਤੇ ਸੈਨਿਕ ਉਨ੍ਹਾਂ ਦੀ ਫੌਜ ਦੇ ਅਹਿਮ ਅੰਗ ਸਨ| ਅੰਗਰੇ੦ ਵੀ ਮਹਾਰਾਜੇ ਦੀ ਧਰਮ-ਨਿਰਪੱਖਤਾ ਦੀ ਪਾਲਿਸੀ ਦੀ ਕਦਰ ਕਰਦੇ ਸਨ| ਉਨ੍ਹਾਂ ਦੀ ਧਾਰਮਿਕ ਸਹਿਣਸ਼ੀਲਤਾ ਅਤੇ ਦੂਜੇ ਧਰਮਾਂ ਲਈ ਸਤਿਕਾਰ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਜਦੋਂ ਉਹ ਲਾਹੌਰ ਦੇ ਹਾਕਮ ਬਣੇ ਤਾਂ ਸੱਭ ਤੋਂ ਪਹਿਲਾਂ ਉਨ੍ਹਾਂ ਨੇ ਬਾਦਸ਼ਾਹੀ ਮਸਜਿਦ, ਜੋ ਕਿ ਲਾਹੌਰ ਕਿਲੇ ਦੇ ਨਾਲ ਹੈ, ਵਿਖੇ ਆਪਣੇ ਅਕੀਦਤ ਦੇ ਫੁੱਲ ਭੇਟ ਕੀਤੇ|ਉਨਾਂ ਨੇ ਜਗਨਨਾਥ ਪੁਰੀ, ਜਵਾਲਾਮੁਖੀ, ਕਾਗੜਾਂ, ਮੀਆਂ ਮੀਰ ਦੀ ਦਰਗਾਹ, ਲਾਹੌਰ, ਪਾਕ-ਪਟਨ ਵਿੱਚ ਸਥਿੱਤ ਬਾਬਾ ਫਰੀਦ ਦੀ ਦਰਗਾਹ, ਹਰਿਮੰਦਰ ਸਾਹਿਬ ਅਤੇ ਹਜ਼ੂਰ ਸਾਹਿਬ ਗੁਰਦਵਾਰੇ ਨੂੰ ਵੀ ਆਪਣੇ ਖਾਨੇ ਵਿੱਚੋਂ ਸ਼ਰਧਾ ਦੇ ਰੂਪ ਵਿਚ ਧੰਨ ਭੇਂਟ ਕੀਤਾ|
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਰਾਜਸੱਤਾ ਦਾ ਮੁੱਖ ਨਸ਼ਾਨਾ ਲੋਕ ਭਲਾਈ ਸੀ ਅਤੇ ਲੋਕਾਂ ਦੀ ਨਿਰਸਵਾਰਥ ਸੇਵਾ ਕਰਨਾ ਉਨ੍ਹਾਂ ਦਾ ਫਰ੦ ਸੀ ਨਾ ਕਿ ਆਪਣੇ ਹਿੱਤ ਵੇਖਣਾ| ਉਨ੍ਹਾਂ ਨੇ ਆਪਣੇ ਕੰਮਾਂ ਕਾਰਾਂ ਰਾਹੀਂ ਇਹ ਸਾਬਤ ਕੀਤਾ ਕਿ ਉਹ ਹਮਸ਼ੇਾ ਨਿਆਂ, ਸੁਤੰਤਰਤਾ ਅਤੇ ਮਨੁੱਖੀ ਮਾਨ-ਸਨਮਾਨ ਲਈ ਵਚਨਬੱਧ ਹਨ ਨਾ ਕਿ ਕਿਸੇ ਧਾਰਮਿਕ ਸੋਚ ਜਾਂ ਰਾਜ ਦੀ ਪਾਲੀਸੀ ਮੁਤਾਬਕ ਸਿਰਫ ਐਲਾਨ ਹੀ ਕੀਤੇ ਹਨ| ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮਨੁੱਖੀ ਸਦਾਚਾਰ ਅਤੇ ਚੰਗੇ ਵਿਵਹਾਰ ਉਪਰ ਪੂਰਾ ਪਹਿਰਾ ਦਿੱਤਾ ਜਾਂਦਾ ਸੀ| ਜਦੋਂ ਉਨ੍ਹਾਂ ਦੀ ਫੌਜ ਲੜਾਈ ਜਿੱਤ ਕੇ ਪਸ਼ੇਾਵਰ ਵਿੱਚੋਂ ਨਿਕਲ ਰਹੀ ਸੀ ਤਾਂ ਉਨ੍ਹਾਂ ਨੇ ਆਪਣੇ ਫੋਜੀਆਂ ਨੂੰ ਹੁਕਮ ਦਿੱਤੇ ਕਿ ਉਹ ਕਿਸੇ ਵੀ ਮਸਜਿਦ, ਅਤੇ ਔਰਤ ਦੀ ਬੇਇਜਤੀ ਨਾ ਕਰਨ ਅਤੇ ਫਸਲਾਂ ਦਾ ਨੁਕਸਾਨ ਨਾ ਹੋਣ ਦੇਣ| ਉਨ੍ਹਾਂ ਨੇ ਆਪਣੇ ਗੁਰੂਆਂ ਦੇ ਆਦਸ਼ੇ ਦੀ ਪਾਲਣਾ ਕੀਤੀ ਜਿਸ ਅਨੁਸਾਰ \" ਜਦੋਂ ਤਾਕਤ ਹੋਵੇ ਤਾਂ ਸਹਿਣਸ਼ੀਲਤਾ ਦਿਖਾਉਣੀ ਚਾਹੀਦੀ ਹੈ ਅਤੇ ਮਾਣ ਸਨਮਾਨ ਮਿਲਣ ਤੇ ਨਿਮਰਤਾ ਦਿਖਾਉਣੀ ਚਾਹੀਦੀ ਹੈ\"| ਉਨ੍ਹਾਂ ਨੇ ਆਪਣੀ ਹਰੇਕ ਜਿੱਤ ਨੂੰ ਖੁਦਾ ਦੀ ਜਿੱਤ ਐਲਾਨਿਆ ਅਤੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਨਾਨਕਸ਼ਾਹੀ ਸਿੱਕਾ ਜਾਰੀ ਕੀਤਾ ਜਿਸ ਉਤੇ ਆਪਣਾ ਨਾਮ ਲਿਖਵਾਉਣ ਦੀ ਬਜਾਏ ਉਨਾਂ ਨੇ ਇਹ ਲਿਖਵਾਇਆ ਸੀ ਕਿ ਤਲਵਾਰ ਸ਼ਕਤੀ ਦੀ ਪ੍ਰਤੀਕ ਹੈ, ਕਮਜੋਰ ਅਤੇ ਗਰੀਬ ਦੀ ਰੱਖਿਆ ਲਈ ਬਣੀ ਹੋਈ ਹੈ| ਰਾਜ ਦੀ ਮੋਹਰ ਸ੍ਰੀ ਅਕਾਲ ਜੀ ਸਹਾਇ ਅਤੇ ਸਿਕਿਆ ਉਤੇ ਨਾਨਕ ਸਹਾਇ ਅਤੇ ਗੋਬਿੰਦ ਸਹਾਇ ਲਿਖਵਾਇਆ ਗਿਆ|
ਉਨ੍ਹਾਂ ਦੇ ਰਾਜ ਵਿੱਚ ਫਿਰਕਾਪ੍ਰਸਤੀ, ਧੱਕੇ ਨਾਲ ਧਰਮ ਤਬਦੀਲੀ, ਬਦਲੇ ਦੀ ਭਾਵਨਾ ਜਾਂ ਭਾਸ਼ਾ ਦੀ ਸਮਸਿਆਵਾਂ ਵਰਗੀਆਂ ਮਾੜੀਆਂ ਬਹਿਬਤਾਂ ਨਹੀਂ ਸਨ ਨਾ ਹੀ ਕਿਸੇ ਨੂੰ ਦੂਜੇ ਦਰਜੇ ਦੇ ਸ਼ਹਿਰੀ ਮੰਨਿਆ ਜਾਂਦਾ ਸੀ| ਉਨ੍ਹਾਂ ਦੇ ਰਾਜ ਵਿੱਚ ਜਬਰ-ਜੁਲਮ, ਕਤਲੋਗਾਰਤ, ਅਤੇ ਤਸੀਹੇ ਦੇਣ ਵਰਗੀਆਂ ਗੱਲਾਂ ਵੀ ਨਹੀਂ ਸਨ| ਉਨਸ਼ਾ ਦੇ ਰਾਜ ਵਿੱਚ ਮੌਤ ਦੀ ਸਜਾ ਵੀ ਨਹੀਂ ਦਿੱਤੀ ਜਾਂਦੀ ਸੀ ਜੋਕਿ ਅੱਜ-ਕੱਲ ਦੀਆਂ ਮੋਡਰਨ ਡੈਮੋਕਰੈਸੀ੦ ਵੀ ਖਤਮ ਨਹੀਂ ਕਰ ਸਕੀਆਂ|ਬਲਕਿ ਫਾਂਸੀ ਦੀ ਸਜਾ ਉਦੋਂ ਵੀ ਨਹੀਂ ਦਿੱਤੀ ਗਈ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਜਾਨ ਤੇ ਵੀ ਹਮਲਾ ਹੋਇਆ| ਉਨ੍ਹਾਂ ਦੇ 40 ਸਾਲ ਦੇ ਰਾਜ ਵਿੱਚ ਇਕ ਵੀ ਵਿਅਕਤੀ ਨੂੰ ਫਾਂਸੀ ਦੀ ਸਜਾ ਨਹੀਂ ਦਿੱਤੀ ਗਈ|ਸਾਡੇ ਦਸ਼ੇ ਦੀ ਸਰਕਾਰ ਇਸ ਸਮੇਂ ਕਈ ਪ੍ਰਮੁਖ ਆਤੰਕ ਦੇ ਕੇਸਾਂ ਵਿਚ ਮੁਜਰਮਾਂ ਨੂੰ ਫਾਂਸੀ ਦੇਣ ਤੋਂ ਬਚ ਰਹੀ ਹੈ|ਕਿਉ ਨਹੀ ਸਰਕਾਰ ਫਾਸੀ ਦੀ ਸ੦ਾ ਨੂੰ ਹੀ ਖਤਮ ਕਰਕੇ ਉਮਰ ਭਰ ਦੀ ਕੈਦ ਵਿਚ ਤਬਦੀਲ ਕਰ ਦਿੰਦੀ|ਮਹਾਰਾਜਾ ਰਣਜੀਤ ਸਿੰਘ ਦੀ ਇਸ ਸੋਚ ਨੂੰ ਲਾਗੂ ਕਰਕੇ ਕਈ ਮਸਲੇ ਹੱਲ ਹੋ ਸਕਦੇ ਹਨ| ਰਸ਼ਿਵਤ ਖੋਰੀ ਅਤੇ ਸਿਫਾਰਸ਼ ਨਾ-ਮਾਤਰ ਹੀ ਸੀ ਅਤੇ ਮਹਾਰਾਜੇ ਦੇ ਅਚਨਚੇਤੀ ਦੌਰੇ ਮੁਲਾਜਮਾਂ ਨੂੰ ਚੈਕ ਵਿੱਚ ਰੱਖਦੇ ਸਨ| ਉਸ ਦੇ ਦੌਰ ਵਿੱਚ ਜੁਰਮ ਵੀ ਬਹੁਤ ਘੱਟ ਸਨ ਜੋ ਕਿ ਉਸ ਤੋਂ ਪਹਿਲਾਂ ਦੇ ਰਾਜਿਆਂ ਦੇ ਦੌਰ ਵਿੱਚ ਬਹੁਤ ਜਿਆਦਾ ਸਨ| ਚੋਰੀ ਅਤੇ ਸੜਕੀ-ਡਾਕੇ ਬਹੁਤ ਘੱਟ ਸਨ| ਇਹ ਉਨ੍ਹਾਂ ਦੀ ਨਿਆਂਪ੍ਰਿਆ ਅਤੇ ਲੋਕ ਭਲਾਈ ਦੀ ਰਾਜਕਾਜ ਦੀ ਵਿਵਸਥਾ ਨੂੰ ਉਜਾਗਰ ਕਰਦਾ ਹੈ|ਇਸ ਵਸ਼ੇ ਤੇ ਵੀ ਸਾਡੇ ਰਾਜ ਸਾਸ਼ਕਾਂ ਨੂੰ ਮਹਾਰਾਜੇ ਦੀ ਪ੍ਰਣਾਲੀ ਦਾ ਗੰਭੀਰ ਅਧਿਐਨ ਕਰਨਾ ਚਾਹੀਦਾ ਹੈ|ਸਾਡੇ ਲੋਕ ਇਸ ਸਮੇਂ ਰਸ਼ਿਵਤਖੋਰੀ ਭਾਈ-ਭਤੀਜਾਵਾਦ, ਡਾਕੇ, ਲਾਅ ਐਡ ਆਰਡਰ ਅਤੇ ਚੋਰੀ ਆਦਿ ਮਸਲਿਆਂ ਨਾਲ ਬੁਰੀ ਤਰਸ਼ਾਂ ਪੀੜਤ ਹਨ|
ਹਿੰਦੋਸਤਾਨ ਦੇ ਮਸ.ਹੂਰ ਲੇਖਕ ਖੁ.ਸ਼ਵੰਤ ਸਿੰਘ ਨੇ ਆਪਣੀ ਕਿਤਾਬ ੌਰਣਜੀਤ ਸਿੰਘ, ਮਹਾਰਾਜਾ ਆਫ ਪੰਜਾਬੌ ਵਿੱਚ ਮਹਾਰਾਜੇ ਦੀ ਧਰਮ ਨਿਰਪੱਖ ਸਖਸ਼ੀਅਤ ਬਾਰੇ ਇਸ ਤਰਸ਼ਾਂ ਵਰਣਨ ਕੀਤਾ ਹੈ; ੌਇਕ ੍ਿਹਲਪਕਾਰ ਨੇ ੌਹੋਲੀ ਕੁਰਾਨੌ ਨੂੰ ਬਹੁਤ ਹੀ ਖੂਬਸੁਰਤ ਤਰੀਕੇ ਨਾਲ ਲਿਖਿਆ|ਹਿੰਦੋਸਤਾਨ ਦੇ ਅਨੇਕਾਂ ਮੁਸਲਮਾਨ ਰਾਜਿਆਂ ਪਾਸੋਂ ਆਪਣੀ ਮਿਹਨਤ ਦਾ ਮੁੱਲ ਲੈਣ ਤੋਂ ਨਾਕਾਮ ਰਹਿਣ ਪਿਛੋਂ ਉਸ ੍ਿਹਲਪਕਾਰ ਨੇ ਫਕੀਰ ਅਜੀ੦ੂਦੀਨ ਨੂੰ ਇਹ ਕੁਰਾਨ ਵੇਚਣ ਦੀ ਪਸ਼ੇਕਸ ਕੀਤੀ ਪਰ ਫਕੀਰ ਅਜੀ੦ੂਦੀਨ ਨੇ ਇਸ ਕੁਰਾਨ ਨੂੰ ਖਰੀਦਣ ਤੋਂ ਇਨਕਾਰ ਕਰ ਦਿੱਤਾ| ਜਦੋਂ ਮਹਾਰਾਜੇ ਨੂੰ ਇਸ ਬਾਰੇ ਪੱਤਾ ਲੱਗਾ ਤਾਂ ਉਸ ਨੇ ਕੁਰਾਨ ਨੂੰ ਮੱਥੇ ਨਾਲ ਲਾਇਆ ਤੇ ਆਪਣੀ ਇੱਕ ਅੱਖ ਨਾਲ ਵਾਚਿਆ| ਉਸਨੇ ੍ਿਹਲਪਕਾਰ ਦੇ ਵਧੀਆ ਕੰਮ ਦੀ ਸ਼ਲਾਘਾ ਕੀਤੀ ਅਤੇ ਆਪਣੇ ਲਈ ਖਰੀਦ ਲਿਆ| ਫਕੀਰ ਅਜੀ੦ੂਦੀਨ ਨੇ ਪੁਛਿਆ ਕਿ ਮਹਾਰਾਜੇ ਨੂੰ ਸਿੱਖ ਹੋਣ ਦੇ ਨਾਤੇ ਇਸ ਕੁਰਾਨ ਦਾ ਕੀ ਉਪਯੋਗ ਹੈ| ਮਹਾਰਾਜੇ ਨੇ ਜਵਾਬ ਦਿੱਤਾ ਕਿ ਖੁਦਾ ਨੇ ਮੈਨੂੰ ਸਾਰੇ ਧਰਮਾਂ ਨੂੰ ਇੱਕ ਅੱਖ ਨਾਲ ਦੇਖਣ ਲਈ ਬਣਾਇਆ ਹੌ ਇਸ ਲਈ ਹੋਲੀ ਕੁਰਾਨ ਮੇਰੇ ਲਈ ਅ੦ੀਮ ਹੌ | ਇਹ ਕਿੱਸਾ ਮਹਾਰਾਜੇ ਦੀ ਸਾਰੇ ਧਰਮਾਂ ਪ੍ਰਤੀ ਸਤਿਕਾਰ ਦੀ ਭਾਵਨਾ ਬਾਰੇ ਦਰਸਾਉਦੀ ਹੈ|
ਇਸ ਵਿਚ ਕੋਈ ਸ਼ੱਕ ਨਹੀ ਕਿ ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਦੂਰ ਅੰਦਸ਼ੇ ਰਾਜਾ ਸੀ|ਉਨਾਂ ਦਾ ਰਾਜ ਇਕ ਕਲਿਆਣਕਾਰੀ, ਤਰੱਕੀ ਪਸੰਦ ਸੈਕੂਲਰ ਕਦਰਾਂ ਕੀਮਤਾਂ ਵਾਲਾ, ਵਧੀਆਂ ਵਿਦਸ਼ੇ ਨੀਤੀ, ਚੰਗਾ ਸਿਵਲ ਪ੍ਰਸਾਸ਼ਨ, ਸਾਰੇ ਨਾਗਰਿਕਾਂ ਨੂੰ ਬਰਾਬਰਤਾ ਦੇਣ ਵਾਲਾ ਰਾਜ ਸੀ|ਉਹ ਹਿੰਦੋਸਤਾਨ ਦੇ ਪਹਿਲੇ ਰਾਜਾ ਸਨ ਜਿੰਨਾਂ ਨੇ ਹਿੰਦੋਸਤਾਨ ਉਤੇ ਉੱਤਰ-ਪੱਛਮ ਤੋਂ ਹੋਣ ਵਾਲੇ ਲਗਾਤਾਰ ਹਮਲਿਆਂ ਨੂੰ ਠੱਲ ਪਾਈ ਅਤੇ ਨਾਦਿਰ ਸ਼ਾਹ ਅਤੇ ਅਹਿਮਦਸ਼ਾਹ ਅਬਦਾਲੀ ਦੇ ਇਲਾਕਿਆਂ ਵਿੱਚ ਝੰਡੇ ਗੱਡੇ ਜਿੰਨਾਂ ਨੇ ਖਸ਼ੁਹਾਲ ਹਿੰਦੋਸਤਾਨ ਨੂੰ ਕਈ ਵਾਰ ਲੁਟਿਆ ਅਤੇ ਕੁਟਿਆ|
ਇਸ ਤਰਾਂ ਹਿੰਦੋਸਤਾਨ ਦੇ ਇਤਿਹਾਸ ਵਿਚ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸੋੜੀਆ ਧਾਰਮਿਕ ਹੱਦਾਂ ਤੋ ਉਪਰ ਉੱਠ ਕੇ ਸਿਖਾਂ, ਮੁਸਲਮਾਨਾ ਤੇ ਹਿੰਦੂਆਂ ਵਿੱਚ ਪੰਜਾਬੀ ਨਸ਼ੈਨਿਲਮ ਦੀ ਭਾਵਨਾ ਭਰ ਕੇ ਇਕ ਮ੦ਬੂਤ ਰਾਜ ਦੀ ਸਥਾਪਨਾ ਕੀਤੀ| 8% ਸਿੱਖ ਅਤੇ 92% ਮੁਸਲਮਾਨ ਅਤੇ ਹਿੰਦੂ ਸ਼ਹਿਰੀਆਂ ਨੂੰ ਉਨਾਂ ਧਰਮ ਨਿਰਪੱਖ ਨੀਤੀ ਅਪਣਾ ਕੇ ਇਕ ਲੜੀ ਵਿੱਚ ਪਰੋ ਦਿੱਤਾ|ਸਾਰੇ ਸ਼ਹਿਰੀਆਂ ਦੀ ਸੰਤਸ਼ੁਟੀ ਉਨਾਂ ਦੇ ਰਾਜ ਪ੍ਰਬੰਧ ਦੀ ਕਾਮਯਾਬੀ ਦਾ ਪ੍ਰਤੀਕ ਸੀ| ਉਨਾਂ ਦਾ ਸਮਾਜਿਕ ਪ੍ਰਸਾਸ਼ਨਿਕ ਅਤੇ ਆਰਥਿਕ ਢਾਂਚਾ ਵੀ ਸਾਰੇ ਵਰਗਾਂ ਲਈ ਇਕ-ਸਮਾਨ ਸੀ|ਫੌਜ ਦੀ ਸਿਖਲਾਈ ਅਤੇ ਪ੍ਰਬੰਧ ਵੀ ਸਲਾਹੁਣਯੋਗ ਸੀ |ਉਨਾਂ ਜਿਸ ਤਰੀਕੇ ਨਾਲ ਹਿੰਦੋਸਤਾਨ ਨੂੰ ਬਾਹਰੀ ਲੁਟੇਰਿਆ ਅਤੇ ਧਾੜਵੀਆਂ ਤੋ ਬਚਾਇਆ ਉਸ ਕਰਕੇ ਉਨਾਂ ਨੂੰ ਸ਼ੇਰੇ-ਏ-ਪੰਜਾਬ ਦੇ ਖਿਤਾਬ ਨਾਲ ਨਿਵਾਜਿਆ ਗਿਆ| ਜੇਕਰ ਧਿਆਨ ਨਾਲ ਵੇਖਿਆ ਜਾਵੇ ਅਜਿਹੇ ਅੱਜ ਵੀ ਬਹੁਤ ਸਾਰੇ ਰਾਜ ਪ੍ਰਬੰਧ ਦੇ ਮਸਲੇ ਹਨ ਜਿੰਨਸ਼ਾ ਨੂੰ ਮਹਾਰਾਜੇ ਦੀ ਸੋਚ ਅਤੇ ਕੰਮ ਕਰਨ ਦੇ ਤਰੀਕੇ ਨਾਲ ਅਸੀ ਹੱਲ ਕਰ ਸਕਦੇ ਹਾਂ|ਪਰ ਕੀ ਅਸੀ ਸੋਚ ਵਿਚ ਇਮਾਨਦਾਰੀ ਲਿਆ ਸਕਦੇ ਹਾਂ? ਜਦ ਤੱਕ ਸੋਚ ਵਿਚ ਇਮਾਨਦਾਰੀ ਨਹੀ ਹੋਵੇਗੀ ਤਾਂ ਕੋਈ ਵੀ ਮਾਡਲੇ ਪ੍ਰ੍ਰਬੰਧ ਇਹ ਮਸਲੇ ਹੱਲ ਨਹੀ ਕਰ ਸਕੇਗਾ|ਘੱਟੋ ਘੱਟ ਪੰਜਾਬੀਆਂ ਵਿਚ ਰਾਸ਼ਟਰਵਾਦ ਦੀ ਭਾਵਨਾ ਹੀ ਭਰ ਲਈਏ ਤਾ ਮਹਾਰਾਜਾ ਰਣਜੀਤ ਸਿੰਘ ਨੂੰ ਸੱਚੀ ਸ਼ਰਧਾਜਲੀ ਹੋ ਨਿਬੜੇਗੀ| ਮਹਾਰਾਜਾ ਰਣਜੀਤ ਸਿੰਘ ਦੀ ਸੋਚ ਅਤੇ ਕੰਮ ਪ੍ਰਤੀ ਇਮਾਨਦਾਰੀ ਸਾਡੇ ਪਾਰਲੀਮੈਂਟੇਰੀਅਨ ਲਈ ਇਕ ਲੈਂਪ-ਪੋਸਟ ਹੋ ਸਕਦਾ ਹੈ ਜੇਕਰ ਇਰਾਦੇ ਸਾਫ ਹੋਣ|
Gurkirpal Singh Chahal
Research Officer
Punjab Legislative Assembly
chahal_gks@yahoo.com
Cell # 9417600038
-
By Gurkirpal Singh Chahal, Email : chahal_gks@yahoo.com,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.