ਕਣਕ ਦੇ ਰੂਪ \'ਚ ਪੰਜਾਬ ਦੀਆਂ ਮੰਡੀਆਂ \'ਚ ਸੋਨਾ ਵਰ੍ਹਨਾ ਸ਼ੁਰੂ ਹੋ ਗਿਆ ਹੈ। ਖੇਤਾਂ \'ਚ ਦੂਰ ਤੱਕ ਵਿਛੀ ਕਣਕ ਦੀ ਸੁਨਹਿਰੀ ਚਾਦਰ ਦੇ ਕੁਝ ਹੀ ਦਿਨਾਂ ਬਾਦ ਮੰਡੀਆਂ \'ਚ ਢੇਰਾਂ ਦਾ ਰੂਪ ਲੈ ਲਵੇਗੀ। ਸਭ 22 ਜ਼ਿਲਿਆਂ ਦੀਆਂ ਕੁੱਲ 1770 ਛੋਟੀਆਂ ਤੇ ਵੱਡੀਆਂ ਅਨਾਜ ਮੰਡੀਆਂ \'ਚ ਤਿਲਭਰ ਜਗਾ ਨਹੀਂ ਬਚੇਗੀ। ਦੁਨੀਆ ਦੇ ਬੇਹਤਰੀਨ ਮੰਡੀ ਢਾਂਚਿਆਂ \'ਚ ਸ਼ੁਮਾਰ ਪੰਜਾਬ ਦਾ ਮੰਡੀ ਪ੍ਰਬੰਧ ਵੀ ਲੜਖੜਾ ਜਾਏਗਾ। ਫਿਰ ਵੀ ਇਹ ਸਭ ਚੰਗਾ ਲੱਗੇਗਾ ਕਿਉਂਕਿ ਅੰਨ ਦੇ ਰੂਪ \'ਚ ਧਨ ਵਰਖਾ ਹੋ ਰਹੀ ਹੈ। ਇਹ ਪੰਜਾਬ ਦੇ ਕਿਸਾਨਾਂ ਦੀਸਖਤ ਮਿਹਨਤ ਦਾ ਫਲ ਹੈ। ਅਨਾਜ ਸੁਰੱਖਿਆ ਦੇ ਲਿਹਾਜ਼ ਨਾਲ ਰਾਜ ਦੇ ਲਈ ਸੁੱਖ ਦਾ ਅਹਿਸਾਸ ਹੈ। ਲਿਹਾਜ਼ਾ ਸਮੁੱਚੇ ਦੇਸ਼ ਨੂੰ ਮਿਹਨਤਰੀ ਕਿਸਾਨਾਂ ਨੂੰ ਨਤਮਸਤਕ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਹੌਸਲਾ ਵਧੇਗਾ। ਉਬਤਸ਼ਾਹ ਦੀ ਬਬਹੁਤ ਜ਼ਰੂਰਤ ਹੈ ਕਿਉਂਕਿ ਨਜਰਅੰਦਾਜ ਨੀਤੀਆਂ ਨਾਲ ਨਾ ਕੇਵਲ ਕਿਸਾਨ ਬਲਕਿ ਪੰਜਾਬ ਦਾ ਵੀ ਹੌਸਲਾ ਪਸਤ ਹੈ। ਕਿਸਾਨ ਦਾ ਸ਼ਿਕਵਾ ਹੈ ਕਿ ਉਸ ਨੂੰ ਫਸਲ ਦੀ ਲਾਗਤ ਤੋਂ ਵੀ ਘਟ ਮੁੱਲ ਦਿਤਾ ਜਾ ਰਿਹਾ ਹੈ ਜਦਕਿ ਰਾਜ ਸਰਕਾਰ ਦੀ ਦੁਹਾਈ ਹੈ ਕਿ ਉਸ ਦੇ ਕੋਲ ਅਨਾਜ ਰੱਖਣ ਦੇ ਲਈ ਢੁਕਵੀਂ ਵਿਵਸਥਾ ਨਹੀਂ ਹੈ। ਦੋਨਾਂ ਦੀ ਫਰਿਆਦ ਦਿੱਲੀ ਦਰਬਾਰ \'ਚ ਹੈ।
ਬਿਨਾ ਸ਼ੱਕ ਪੰਜਾਬ \'ਚ ਅਨਾਜ ਭੰਡਾਰ ਦਾ ਮੁੱਦਾ ਗੰਭੀਰ ਰੂਪ ਲੈ ਚੁੱਕਾ ਹੈ। ਹਰ ਸਾਲ ਕਰੋੜਾਂ ਅਰਬਾਂ ਦਾ ਬੇਹਿਸਾਬ ਅਨਾਜ ਗਲ ਸੜ ਰਿਹਾ ਹੈ। ਕੇਂਦਰੀ ਅਨਾਜ ਭੰਡਾਰ ਦੇ ਲਈ ਹਰ ਸਾਲ ਜਿਨਾ ਅਨਾਜ ਪੰਜਾਬ ਤੋਂ ਬਾਹਰ ਜਾਂਦਾ ਹੈ ਉਸ ਤੋਂ ਕਿਤੇ ਜਿਆਦਾ ਮਾਤਰਾ \'ਚ ਜਮਾਂ ਹੋ ਜਾਂਦਾ ਹੈ। ਢੁਆਈ ਦੀ ਵਿਵਸਥਾ ਬੇਹੱਦ ਢਿੱਲੀ ਹੈ ਜਿਸ ਕਾਰਨ ਸਥਿਤੀ ਬਦਤਰ ਹੀ ਨਹੀਂ ਬਲਕਿ ਬੇਕਾਬੂ ਹੋ ਚੁੱਕੀ ਹੈ। ਅੰਕੜਿਆਂ ਦਾ ਸੱਚ ਇਹ ਹੈ ਕਿ ਪਹਿਲੀ ਅਪ੍ਰੈਲ 2012 ਨੂੰ ਪੰਜਾਬ \'ਚ 68.5 ਲੱਖ ਮੀਟਰਕ ਟਨ ਕਣਕ ਦਾ ਪੁਰਾਣਾ ਸਟਾਕ ਪਿਆ ਸੀ ਜਿਸ \'ਚ 40 ਲੱਖ ਮੀਟਰਕ ਟਨ ਕਣਕ ਡੇਢ ਦੋ ਸਾਲ ਪੁਰਾਣੀ ਹੈ। ਜਿਸ ਦਾ ਵੱਡਾ ਹਿਸਾਬ ਬਾਹਰ ਖੁੱਲੇ \'ਚ ਭੰਡਾਰ ਕੀਤਾ ਹੈ। ਠੀਕ ਇਕ ਸਾਲ ਪਿਛੇ ਜਾਈਏ ਤਾਂ ਪਹਿਲੀ ਅਪ੍ਰੈਲ 2011 ਨੂੰ ਕਣਕ ਦੇ ਪੁਰਾਣੇ ਸਟਾਕ ਦੀ ਮਾਤਰਾ 51 ਲੱਖ ਮੀਟਰਕ ਟਨ ਸੀ। ਦੂਜੇ ਸ਼ਬਦਾਂ \'ਚ ਕਹੀਏ ਇਕ ਸਾਲ \'ਚ ਪੰਜਾਬ ਦੇ ਗੁਦਾਮਾਂ \'ਚ ਸਮਰਥਾ ਵਧਣ ਦੀ ਬਜਾਏ ਸਾਢੇ 17ਲੱਖ ਮੀਟਰਕ ਟਨ ਘਟ ਹੋ ਗਈ। ਇਹ ਅੰਕੜਾ ਸਿਰਫ ਕਣਕ \'ਤੇ ਅਧਾਰਤ ਹੈ। ਖਰੀਫ ਮੌਸਮ ਦੀ ਸਭ ਤੋਂ ਵੱਡੀ ਫਸਲ ਝੋਨੇ ਦਾ ਜੋੜ ਇਸ ਸਮੱਸਿਆ ਦੀ ਗੰਭੀਰਤਾ ਨੂੰ ਹੋਰ ਵਧਾ ਦਿੰਦਾ ਹੈ। ਪਹਿਲੀ ਅਪ੍ਰੈਲ 2012 ਨੂੰ ਪੰਜਾਬ ਦੇ ਗੁਦਾਮਾਂ \'ਚ 67 ਲੱਖ ਟਨ ਚੌਲ ਦਾ ਪੁਰਾਣਾ ਸਟਾਕ ਜਮਾ ਸੀ। ਉਸੇ ਤੋਂ ਇਕ ਸਾਲ ਪਹਿਲਾਂ 60 ਲੱਖ ਟਨ ਸੀ। ਚੌਲ ਦੇ ਸਟਾਕ ਦੀ ਸਮੱਸਿਆ ਇਹ ਹੈ ਕਿ ਇਸ ਨੂੰ ਹਰ ਸਾਲ ਗੁਦਾਮ ਦੇ ਅੰਦਰ ਰੱਖਿਆ ਜਾਂਦਾ ਹੈ। ਕਣਕ ਤੇ ਚੌਲ ਦਾ ਪਕੁੱਲ ਪੁਰਾਣਾ ਸਟਾਕ ਕਰੀਬ 25 ਲੱਖ ਮੀਟਰਕ ਵਧ ਗਿਆ ਹੈ। ਪਰ ਇਸ \'ਚਉਸ ਝੋਨੇ ਦਾ ਸਟਾਕ ਸ਼ਾਮਲ ਨਹੀਂ ਹੈ ਜਿਸ ਦੀ ਅਜੇ ਮਿਲਿੰਗ ਨਹੀਂ ਹੋਈ। ਸਾਲ 2011-12 \'ਚ ਕੁੱਲ 116 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਹੋਈ ਸੀ ਜਿਸ \'ਚ ਮਿਲਿੰਗ ਉਪਰੰਤ ਕੁੱਲ 77 ਲਖ ਟਨ ਚੌਲ ਤਿਆਰ ਹੋਣਾ ਸੀ। ਲੇਕਿਨ ਅਜੇ ਤਕ 40 ਲੱਖ ਟਨ ਚੌਲ ਹੀ ਗੁਦਾਮਾਂ \'ਚ ਲਗ ਸਕਿਆ ਹੈ। ਭਾਵ ਜਦ ਮਿਲਿੰਗ ਦਾ ਲੰਬਤ ਕੰਮ ਨਿਪਟ ਜਾਏਗਾ ਤਾਂ 37 ਲੱਖ ਟਨ ਚੌਲ ਦੇ ਲਈ ਇਨਡੋਰ ਭੰਡਾਰ ਦੀ ਵਾਧੂ ਜਰੂਰਤ ਪਵੇਗੀ। ਸ਼ੈਲਰ ਇੰਡਸਟਰੀ ਨੂੰ ਅਗਾਮੀ 30 ਜੂਨ ਤਕ ਦੀ ਮੋਹਲਤ ਦਿੱਦੀ ਗਈ ਹੈ। ਬਦਕਿਸਮਤੀ ਵਾਲੀ ਗੱਲ ਇਹ ਕਿ ਲੰਬਤ ਮਿਲਿੰਗ \'ਚ 2010-11 ਦਾ 2.80 ਲਖ ਮੀਟਰਕ ਟਨ ਝੋਨਾ ਵੀ ਸ਼ਾਮਲ ਹੈ। ਪੰਜਾਬ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦਾ ਤਰਕ ਹੈ ਕਿ ਮਿਲਿੰਗ \'ਚ ਦੇਰੀ ਦਾ ਕਾਰਨ ਚੌਲ ਰੱਖਣ ਦੇ ਲਈ ਭੰਡਾਰ ਸਮਰਥਾ ਨਾ ਹੋਣਾ ਹੈ ਕਿਉਂਕਿ ਝੋਨੇ ਦੀ ਮਿਲਿੰਗ ਉਪਰੰਤ ਤਿਆਰ ਹੋਏ ਚੌਲ ਨੂੰ ਖੁੱਲੇ \'ਚ ਨਹੀਂ ਰੱਖਿਆ ਜਾ ਸਕਦਾ। ਨਤੀਜੇ ਵਜੋਂ 3300 ਸ਼ੈਲਰ ਯੂਨਟਾਂ \'ਤੇ ਅਧਾਰਤ ਪੰਜਾਬ ਦੀ ਸ਼ੈਲਰ ਇੰਡਸਟਰੀ \'ਚ ਵੀ ਹੜਕੰਪ ਮਚਿਆ ਹੈ। ਰੱਬੀ ਸੀਜਨ ਤਹਿਤ ਇਨ੍ਹਾਂ ਦਿਨਾਂ \'ਚ ਮੰਡੀਆਂ \'ਚ ਪਹੁੰਚ ਰਹੀ ਕਣਕ ਦੇ ਬਾਦ ਪੰਜਾਬ ਨੂੰ ਕੁੱਲ ਅਨਾਜ ਭੰਡਾਰ ਦੇ ਲਈ 240 ਲੱਖ ਟਨ ਸਮਰਥਾ ਦੀ ਜਰੂਰਤ ਪਵੇਗੀ ਕਿਉਂਕਿ 110 ਲੱਖਮੀਟਰਕ ਟਨ ਤੋਂ ਜਿਆਦਾ ਕਣਕ ਮੰਡੀਆਂ ਚ ਆ ਜਾਏਗੀ ਹਾਲਾਕਿ ਕੁੱਲ 33.15 ਲੱਖ ਹੈਕਟੇਅਰ ਰਕਬੇ ਤੋਂ 167 ਲੱਖ ਮੀਟਰਕ ਕਣਕ ਦਾ ਉਤਪਾਦਨ ਦੀ ਉਮੀਦ ਹੈ ਜਿਸ ਦੇ ਮੱਦੇਨਜਰ ਮੰਡੀਆਂ \'ਚ 115 ਲੱਖ ਮੀਟਰਕ ਟਨ ਦੇ ਪ੍ਰਬੰਧ ਕੀਤੇ ਗਏ ਹਨ। ਸਮੱਸਿਆ ਇਹ ਹੈ ਕਿ 240 ਲੱਖ ਟਨ ਅਨਾਜ ਦੀ ਭੰਡਾਰ ਸਮਰਥਾ ਦੇ ਮੁਕਾਬਲੇ ਪੰਜਾਬ ਦੇ ਕੋਲ ਕੁੱਲ 208 ਲੱਖ ਟਨ ਦੀ ਸਮਰਥਾ ਹੈ ਜਿਸ \'ਚ 106 ਲੱਖ ਟਨ ਕਵਰਡ ਗੋਦਾਮ ਹੈ। ਬਾਕੀ ਸਭ ਖੁੱਲੇ ਅਸਮਾਨ ਦੇ ਥੱਲੇ ਤਿਆਰ ਕੀਤੀ ਗਈ ਟੈਂਪਰੇਰੀ ਵਿਵਸਥਾ ਹੈ। ਵਿਗਿਆਨਕ ਤੌਰ \'ਤੇ ਖੁੱਲੇ \'ਚ ਰੱਖਿਆ ਅਨਾਜ 6 ਮਹੀਨੇ ਦੇ ਅੰਦਰ ਚੁੱਕਣਾ ਚਾਹੀਦਾ ਹੈ ਤੇ ਜਿਆਦਾ ਤੋਂ ਜਿਆਦਾ ਇਕ ਸਾਲ ਦੇ ਵਿਚ। ਜੇ ਇਸ ਦੇ ਅੰਦਰ ਨਹੀਂ ਚੁੱਕਿਆ ਜਾਂਦਾ ਤਾਂ ਇਸ ਦੀ ਗੁਣਵੱਤਾ ਜਾਏਗੀ ਜਦਕਿ ਗੁਦਾਮ \'ਚ ਜਿਆਦਾ ਤੋਂ ਜਿਆਦਾ ਅਵਧੀ 2 ਸਾਲ ਦੀ ਹੈ। ਸਿਰਫ ਅਤੀ ਆਧੁਨਿੰਗ ਢੰਗ ਨਾਲ ਤਿਆਰ ਹੋਣ ਵਾਲੇ ਸਾਇਲੋ ਗੋਦਾਮ ਹੈ ਜਿਥੇ ਤਿਨ ਤੋਂ ਸਾਢੇ ਤਿਨ ਸਾਲ ਤਕ ਅਨਾਜ ਸੁਰੱਖਿਅਅਤ ਰਹਿ ਸਕਦਾ ਹੈ। ਪੰਜਾਬ \'ਚ ਵੇਅਰਹਾਊਸ ਦਾ ਕੇਵਲ ਇਕ ਸਾਇਲੋ ਹੈ ਜਿਸ ਦੀ ਸਮਰਥਾ ਸਿਰਫ 50 ਹਜਾਰ ਟਨ ਹੈ। ਕੇਂਦਰੀ ਅਨਾਜ ਭੰਡਾਰ ਦੀ ਮਾਰਫਤ ਹੋਰ ਜਰੂਰਤਮੰਦ ਰਾਜਾਂ ਨੂੰ ਪੰਜਾਬ ਤੋਂ ਅਨਾਜ ਦੀ ਸੁਸਤ ਲਿਫਟਿੰਗ ਪ੍ਰਦੇਸ਼ \'ਚ ਅਨਾਜ ਭੰਡਾਰ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਹੈ। ਪੰਜਾਬ ਦੇ ਫੂਡ ਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ. ਐਸ. ਗਰੇਵਾਲ ਦੇ ਅਨੁਸਾਰ ਔਸਤਨ 22 ਲੱਖ ਟਨ ਪ੍ਰਤੀ ਮਹੀਨਾ ਮੂਵਮੈਂਟ (ਰੇਲ ਦੇ ਰਾਹੀਂ ਢੁਆਈ) ਹੋਣੀ ਜਰੁਰੀ ਹੈ। ਲੇਕਿਨ ਇਹ ਔਸਤਨ 11 ਲੱਖ ਟਨ ਪ੍ਰਤੀ ਮਹੀਨਾ ਤੋਂ ਵੀ ਘਟ ਰਹਿੰਦੀ ਹੈ। ਨਤੀਜੇ ਵਜੋਂ ਪਿਛਲਾ ਸਟਾਕ ਚੁੱਕਿਆ ਨਹੀਂ ਜਾਂਦਾ ਹੈ ਤੇ ਨਵਾਂ ਆ ਵੀ ਜਾਂਦਾ ਹੈ।ਜੇ ਸਾਲ ਦੀ ਸਾਲ ਅਨਾਜ ਕੇਂਦਰੀ ਪੂਲ \'ਚ ਜਾਂਦਾ ਰਹੇ ਤਾਂ ਅਨਾਜ ਭੰਡਾਰ ਸਮੱਸਿਆ ਇਨੀ ਗੰਭੀਰ ਰੂਪ ਨਹੀਂ ਲਵੇਗੀ। ਜੁਟਾਏ ਗਏ ਤੱਥਾਂ ਦੇ ਅਨੁਸਾਰ ਅਨਾਜ ਮੂਵਮੈਂਟ ਦੀ ਸਮੱਸਿਆ ਤਦ ਤੋਂ ਵਧੀ ਹੈ ਜਦ ਤੋਂ ਦੇਸ਼ ਦੇ ਹੋਰ ਰਾਜਾਂ \'ਚ ਅਨਾਜ ਦਾ ਉਤਪਾਦਨ ਵਧ ਗਿਆ ਹੈ। ਕੁਝ ਸਮਾਂ ਪਹਿਲਾਂ ਜੋ ਰਾਜ ਪੰਜਾਬ ਦੇ ਅਨਾਜ \'ਤੇ ਨਿਰਭਰ ਸਨ ਅੱਜ ਉਹ ਦੂਜੇ ਰਾਜਾਂ ਨੂੰ ਅਨਾਜ ਭੇਜਣ ਦੀ ਹੈਸੀਅਤ \'ਚ ਆ ਗਏ ਹਨ। ਪੰਜ ਸਾਲ ਪਹਿਲਾਂ ਮੱਧ ਪ੍ਰਦੇਸ਼ ਦਾ ਅਨਾਜ ਉਤਪਾਦਨ 7.5 ਲੱਖ ਮੀਟਰਕ ਟਨ ਸੀ। ਇਸ ਵਾਰ ਇਥੇ 65 ਲੱਖ ਮੀਟਰਕ ਟਨ ਦੇ ਉਤਪਾਦਨ ਦੀ ਉਮੀਦ ਹੈ। ਇਹ ਕਹੀਏ ਕਿ ਪੰਜਾਬ ਦੀ ਇਸ ਸਮੱਸਿਆ ਦੇ ਪਿਛੇ ਅਨਾਜ ਪੈਦਾ ਕਰਨਂ \'ਚ ਪੰਜਾਬ ਦਾ ਏਕਾਅਧਿਕਾਰ ਟੁੱਟ ਜਾਣਾ ਵੀ ਇਕ ਕਾਰਨ ਹੈ। ਪੰਜਾਬ ਹੁਣ ਦੂਰ ਦਰਾਜ ਦਾ ਪ੍ਰਦੇਸ਼ ਬਣ ਗਿਆ ਹੈ। ਇਥੇ ਤੋਂ ਅਨਾਜ ਮੰਗਵਾਉਣਾ ਦੂਜੇ ਰਾਜਾਂ ਦੇ ਲਈ ਮਹਿੰਗਾ ਸੌਦਾ ਹੋ ਗਿਆ ਹੈ।
ਇਕ ਤਾਂ ਪੰਜਾਬ ਨੂੰ ਆਪਣੀ ਫਸਲੀ ਪ੍ਰੰਪਰਾ ਨੂੰ ਤੋੜਨਾ ਹੋਵੇਗਾ। ਦੂਜਾ ਪੰਜਾਬ \'ਚ ਆਧੁਨਕ ਗੋਦਾਮ ਵਿਵਸਥਾ ਸਥਾਪਤ ਕਰਨੀ ਹੋਵੇਗੀ ਤਾਂ ਕਿ ਇਥੇ ਘਟ ਤੋਂ ਘਟ ਦੋ ਤੋਂ ਤਿਨ ਸਾਲ ਤਕ ਅਨਾਜ ਭੰਡਾਰ ਹੋ ਸਕੇ। ਗੋਦਾਮ ਵਿਵਸਥਾ ਦਾ ਜਿੰਮਾ ਕੇਂਦਰ ਦਾ ਹੈ।
ਗੋਦਾਮ ਸਰਕਾਰੀ ਹੈ ਜਾਂ ਪ੍ਰਾਈਵੇਟ, ਪੰਜਾਬ ਦੇ ਅਧਿਕਾਰ ਖੇਤਰ ਦੀ ਗੱਲ ਨਹੀਂ। ਕੇਂਦਰ ਨੇ ਪੰਜਾਬ ਦੀ 80 ਲੱਖ ਟਨ ਦੀ ਨਵੀਂ ਗੋਦਾਮ ਸਮਰਥਾ ਦੇ ਮੁਕਾਬਲੇ ਸਿਰਫ 51 ਲੱਖ ਟਨ ਦੀ ਹਾਮੀ ਭਰੀ ਹੈ। ਕਦ ਬਣਨਗੇ, ਫਿਲਹਾਲ ਸਵਾਲ ਹੀ ਹੈ।
-
BY Manjit Singh Sidhu : India News, sidhumanjitsingh@gmail.com, 09417500204,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.