ਪਾਣੀ ਬਿਨ ਇਸ ਸੰਸਾਰ \'ਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਪਾਣੀ ਜੀਵਨ ਦਾ ਮੂਲ ਅਧਾਰ ਹੈ।ਧਰਤੀ \'ਤੇ ਜੋ ਸੁੰਦਰਤਾ ਦਿਖਾਈ ਦਿੰਦੀ ਹੈ ਉਸ ਦਾ ਭੇਦ ਪਾਣੀ \'ਚ ਹੀ ਛੁਪਿਆ ਹੋਇਆ ਹੈ। ਧਰਤੀ ਦੇ ਜਿਸ ਹਿੱਸੇ \'ਤੇ ਵੈਰਾਨੀ ਹੋਵੇਗੀ ਉਸ ਦਾ ਕਾਰਨ ਉਥੇ ਪਾਣੀ ਦੀ ਅਣਹੋਂਦ ਹੁੰਦਾ ਹੈ।ਇਸ ਬ੍ਰਹਿਮੰਡ \'ਚ ਹੁਣ ਤੱਕ ਧਰਤੀ \'ਤੇ ਹੀ ਸਭ ਤੋਂ ਵੱਧ ਪਾਣੀ ਹੋਣ ਦੀ ਪੁਸ਼ਟੀ ਹੋਈ ਹੈ। ਧਰਤੀ \'ਤੇ ਪਾਣੀ ਦੇ ਕਈ ਰੂਪ \'ਚ ਮਿਲਦਾ ਹੈ। ਬਰਫਾਂ ਲੱਦੇ ਗਲੇਸ਼ੀਅਰ,ਸਮੁੰਦਰ,ਝੀਲਾਂ,ਦਰਿਆ ,ਬੱਦਲਾਂ ਤੇ ਧਰਤੀ ਹੇਠਲਾ ਪਾਣੀ ਮਨੁੱਖੀ ਜੀਵਨ ਨੂੰ ਕਿਸੇ ਨਾ ਕਿਸੇ ਰੂਪ \'ਚ ਪ੍ਰਭਾਵਿਤ ਕਰਦਾ ਆ ਰਿਹਾ ਹੈ।
ਵੱਗਦੇ ਦਰਿਆ ਸਾਡੇ ਜੀਵਨ ਦੀ ਰਵਾਨਗੀ ਦਾ ਪ੍ਰਤੀਕ ਹਨ। ਦੁਨੀਆਂ ਭਰ \'ਚ ਦਰਿਆਵਾਂ ਦੀ ਸਥਿਤੀ ਹੁਣ ਪਹਿਲਾ ਵਾਂਗ ਸਾਜ਼ਗਾਰ ਨਹੀ ਰਹੀ।ਪਾਣੀ ਦੇ ਇੰਨ•ਾਂ ਕੁਰਦਤੀ ਸਰੋਤਾਂ ਨਾਲ ਲਾਲਚ ਵੱਸ ਕੀਤੀ ਗਈ ਛੇੜ ਛਾੜ ਸਮੁੱਚੀ ਮਨੁੱਖਤਾ ਲਈ ਬੜੀ ਮਹਿੰਗੀ ਸਾਬਤ ਹੋ ਰਹੀ ਹੈ। ਅਮਰੀਕਾ ਦੇ ਕਲੋਰੀਡਾ ਇਲਾਕੇ \'ਚ ਸਦੀਆ ਤੋਂ ਵੱਗਦੀ ਦੁਨੀਆਂ ਦੀ ਸਭ ਤੋਂ ਵੱਡੀ ਕਰੀਬ 1400 ਕਿਲੋਮੀਟਰ ਲੰਬੀ ਨਦੀ ਦੀ ਹੋਂਦ ਖਤਰੇ \'ਚ ਦੱਸੀ ਜਾ ਰਹੀ ਹੈ।ਪਾਣੀ ਦੇ ਸਾਰੇ ਕੁਦਰਤੀ ਸਰੋਤਾਂ \'ਤੇ ਵਿਗੜ ਰਹੇ ਵਾਤਾਵਰਣ ਦਾ ਸਿੱਧਾ \'ਤੇ ਅਸਿੱਧਾ ਅਸਰ ਪੈ ਰਿਹਾ ਹੈ। ਕੌਮਤਰੀ ਪੱਧਰ ਦੀਆਂ ਜਲਗਾਹਾਂ ਤੇਜ਼ੀ ਨਾਲ ਖਤਮ ਹੋ ਰਹੀਆ ਹਨ। ਗਲੇਸ਼ੀਅਰ ਪਿਘਲਦੇ ਜਾ ਰਹੇ ਹਨ। ਗਲੇਸ਼ੀਅਰਾਂ ਤੋਂ ਬਿਨ•ਾਂ ਪਹਾੜ ਸੁੰਨੇ ਹੋ ਰਹੇ ਹਨ। ਧਰਤੀ ਹੇਠਲਾ ਪਾਣੀ ਦੂਸ਼ਿਤ ਹੋਣ ਕਾਰਨ ਪੀਣ ਯੋਗ ਨਹੀ ਰਿਹਾ। ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਨ ਪਿੱਛੇ ਕਾਰਪੋਰੇਟ ਸੈਕਟਰ ਦੀ ਇੱਕ ਡੂੰਘੀ ਸ਼ਾਜਿਸ਼ ਲੱਗ ਰਹੀ ਹੈ। ਇਹ ਵਰਤਾਰਾ ਮਨੁੱਖੀ ਲਾਲਚ ਤੇ ਮੁਨਫਾਖੋਰੀ ਦੀ ਅੰਨ•ੀ ਦੌੜ ਕਾਰਨ ਵਾਪਰ ਰਿਹਾ ਹੈ ਜੋ ਸਾਡੀਆਂ ਨਸਲਾਂ ਨੂੰ ਨਿਗਲ ਜਾਵੇਗਾ। ਇਸ ਵਰਤਾਰੇ ਨੂੰ ਨਾ ਰੋਕਿਆ ਗਿਆ ਤਾਂ ਸਾਰਾ ਕੁਝ ਖਤਰੇ \'ਚ ਪੈ ਜਾਵੇਗਾ।
ਪੰਜਾਬ ਦੇ ਕੁਦਰਤੀ ਜਲ ਸਰੋਤਾਂ ਦੀ ਗੱਲ ਕਰੀਏ ਤਾਂ ਹਾਲਤ ਬੜੇ ਤਰਸਯੋਗ ਬਣੇ ਹੋਏ ਹਨ। ਪੰਜਾਬ ਦੇ ਦਰਿਆ ਤੇ ਨਦੀਆਂ ਇਸ ਵੱਧ ਦੇ ਮੁਨਾਫਾਖੋਰੀ ਦੀ ਪ੍ਰਤੱਖ ਉਦਾਰਹਣ ਹਨ ਕਿ ਕਿਵੇਂ ਇੰਨ•ਾਂ \'ਚ ਬੇਰੋਕ ਟੋਕ ਜ਼ਹਿਰਾਂ ਘੋਲੀਆਂ ਜਾ ਰਹੀਆਂ ਹਨ ।ਸੂਬੇ ਦੀ ਹੁਣ ਕੋਈ ਡਰੇਨ ਅਜਿਹੀ ਨਹੀਂ ਬਚੀ ਜਿਸ \'ਚ ਗੰਦਾ ਪਾਣੀ ਨਾ ਪਾਇਆ ਜਾਂਦਾ ਹੋਵੇ। ਇੰਨਾਂ ਜ਼ਹਿਰਾਂ ਕਾਰਨ ਹੀ ਪੰਜਾਬੀ ਹੁਣ ਸਿਹਤਮੰਦ ਨਹੀ ਰਹੇ। ਪੰਜਾਬ ਦੇ ਪਿੰਡਾਂ ਦੇ ਪਿੰਡ ਜਾਨਲੇਵਾ ਬੀਮਾਰੀ ਕੈਂਸਰ ਦੀ ਲਪੇਟ \'ਚ ਆ ਰਹੇ ਹਨ। ਪੰਜ ਪਾਣੀਆਂ ਦੇ ਜਾਇਆਂ ਲਈ ਜੀਵਨ ਦੇਣ ਵਾਲਾ ਅਮ੍ਰਿੰਤ ਵਰਗਾ ਪਾਣੀ ਮੌਤ ਵੰਡ ਰਿਹਾ ਹੈ। ਸਤਲੁਜ ਦਰਿਆ ਇਸ ਸਮੇਂ ਸਭ ਤੋਂ ਵੱਧ ਜ਼ਹਿਰੀਲਾ ਹੈ।
ਸਤਲੁਜ ਦਰਿਆ ਦਾ ਆਪਣਾ ਇੱਕ ਸ਼ਾਨਾਮੱਤਾ ਇਤਿਹਾਸ ਹੈ। ਅਸੀਂ ਤਾਂ ਇਸ ਦਰਿਆ \'ਚ ਅੰਨ•ੇਵਾਹ ਗੰਦਗੀ ਤੇ ਹੋਰ ਜ਼ਹਿਰਾਂ ਪਾ ਕੇ ਉਸ ਇਤਿਹਾਸ ਨੂੰ ਹੀ ਪਾਲੀਤ ਕਰਕੇ ਰੱਖ ਦਿੱਤਾ ਹੈ। ਖੰਡੇਬਾਟੇ ਦਾ ਅਮ੍ਰਿੰਤ ਤਿਆਰ ਕਰਨ ਲਈ ਸਤਲੁਜ ਦਰਿਆ ਦਾ ਹੀ ਪਾਣੀ ਵਰਤਿਆ ਗਿਆ ਸੀ।ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਅਸਥੀਆਂ ਵੀ ਅਗੰਰੇਜ਼ੀ ਹਕੂਮਤ ਨੇ ਸਤਲੁਜ ਦਰਿਆ \'ਚ ਜਲਪ੍ਰਵਾਹ ਕੀਤੀਆਂ ਸਨ। ਸਤਲੁਜ ਹੋਰ ਬਹੁਤ ਸਾਰੀਆ ਇਤਿਹਾਸਕ ਘਟਨਾਵਾਂ ਦਾ ਗਵਾਹ ਬਣਦਾ ਰਿਹਾ ਹੈ। ਹੁਣ ਜਦੋਂ ਇਸ ਦੀ ਹਾਲਤ ਦੇਖਦੇ ਹਾਂ ਤਾਂ ਅੱਖਾਂ \'ਚੋਂ ਖੂਨ ਦੇ ਅੱਥਰੂ ਵੱਗਦੇ ਹਨ। ਲੁਧਿਆਣੇ ਦਾ ਬੁੱਢਾ ਨਾਲਾ ਕਦੇਂ ਬੁੱਢੇ ਦਰਿਆ ਨਾਲ ਹੀ ਜਾਣਿਆ ਜਾਂਦਾ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਬੁੱਢਾ ਨਾਲਾ ਇਸ ਸਮੇਂ ਦੇਸ਼ ਦਾ ਸਭ ਤੋਂ ਵੱਧ ਦੂਸ਼ਿਤ ਨਾਲਾ ਹੈ। ਇਹ ਨਾਲਾ ਵਲੀਪੁਰ ਕਲਾਂ ਨੇੜੇ ਸਤਲੁਜ ਦਰਿਆ \'ਚ ਮਿਲ ਜਾਂਦਾ ਹੈ। ਇਸ ਥਾਂ ਤੋਂ ਦਰਿਆ ਦਾ ਰੰਗ ਪੂਰੇ ਤੌਰ \'ਤੇ ਕਾਲਾ ਹੋ ਜਾਂਦਾ ਹੈ। ਅੱਗੇਓ ਜਾ ਕੇ ਵੀ ਸਤਲੁਜ \'ਚ ਫਗਵਾੜਾ ਡਰੇਨ,ਜਮਸ਼ੇਰ ਡਰੇਨ,ਕਾਲਾ ਸੰਘਿਆ ਡਰੇਨ ਚਿੱਟੀ ਵੇਈਂ ਰਾਹੀ ਸਤਲੁਜ ਆ ਕੇ ਪੈਂਦੀਆਂ ਹਨ ਇੰਨ•ਾਂ ਡਰੇਨਾਂ ਰਾਹੀ ਵੀ ਨਿਰੀਆਂ ਜ਼ਹਿਰਾਂ ਹੀ ਇਸ ਦਰਿਆ \'ਚ ਪੈ ਰਹੀਆਂ ਹਨ। ਸਤਲੁਜ ਦਰਿਆ ਹਰੀਕੇ ਪੱਤਣ \'ਤੇ ਬਿਆਸ ਨਾਲ ਮਿਲ ਜਾਂਦਾ ਹੈ ਜਿੱਥੋਂ ਦੋ ਨਹਿਰਾਂ ਰਾਹੀ ਇਸ ਦਾ ਜ਼ਹਿਰੀਲਾਂ ਪਾਣੀ ਮਾਲਵੇ ਤੇ ਰਾਜਸਥਾਨ ਜਾਂਦਾ ਹੈ। ਜਿੱਥੇ-ਜਿੱਥੇ ਲੋਕ ਇਹ ਪਾਣੀ ਪੀਣ ਲਈ ਵਰਤਦੇ ਹਨ ਉਥੇ ਉਥੇ ਕੈਸਰ ਦੇ ਮਰੀਜ਼ਾਂ ਦੀ ਗਣਿਤੀ ਦੂਜੇ ਥਾਵਾਂ ਦੇ ਮੁਕਾਬਲੇ ਵਧੇਰੇ ਹੈ। ਪੰਜਾਬ ਦੇ ਦਰਿਆਵਾਂ ਨੂੰ ਬਚਾਉਣ ਲਈ ਲੋਕ ਲਹਿਰ ਉਸਾਰਨ ਦੀ ਸਖਤ ਲੋੜ ਹੈ।
ਪਵਿੱਤਰ ਕਾਲੀ ਵੇਈ ਦੀ ਗੱਲ ਕਰੀਏ ਤਾਂ ਸਾਨੂੰ ਹੋਰ ਵੀ ਹੈਰਾਨੀ ਹੁੰਦੀ ਹੈ ਕਿ ਜਿਸ ਵੇਈਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਵੇ ਉਸ \'ਚ ਵੀ ਪਿੰਡਾਂ ਸ਼ਹਿਰਾਂ ਦੀ ਗੰਦਗੀ ਪਾਉਣ ਤੋਂ ਕੋਈ ਗੁਰੇਜ਼ ਨਹੀਂ ਕੀਤਾ ਜਾ ਰਿਹਾ ਹੈ। ਇਸੇ ਪਵਿੱਤਰ ਕਾਲੀ ਵੇਈਂ \'ਚ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਟੁੱਭੀ ਲਾ ਕੇ ਧੁਰ ਕੀ ਬਾਣੀ ਲੈ ਕੇ ਆਂਦੀ ਸੀ। ਇਸ ਕਾਲੀ ਵੇਈ ਦੇ ਕੰਢੇ ਬੈਠ ਕੇ ਬਾਬੇ ਨਾਨਕ ਨੇ ਜੁਪ ਜੀ ਸਾਹਿਬ ਦਾ ਉਚਾਰਣ ਕੀਤਾ ਸੀ। ਜਿਸ ਪਵਿੱਤਰ ਥਾਂ \'ਤੇ ਸਾਡਾ ਸਿਰ ਝੁਕਣਾ ਚਾਹੀਦਾ ਸੀ ਉਸ ਪਵਿੱਤਰ ਥਾਂ ਨੂੰ ਅਸੀਂ ਇੱਕ ਡਸ਼ਟ ਬਿੰਨ ਬਣਾ ਕੇ ਰੱਖ ਦਿੱਤਾ। ਸੰਨ 2000\'ਚ ਸੰਗਤਾਂ ਦੇ ਸਹਿਯੋਗ ਨਾਲ ਇਸ 160 ਕਿਲੋਮੀਟਰ ਲੰਬੀ ਵੇਈਂ ਨੂੰ ਸਾਫ ਕਰਨ ਦੀ ਕਾਰ ਸੇਵਾ ਸ਼ੁਰੂ ਕੀਤੀ ਸੀ ਜਿਸ \'ਚ ਕਾਫੀ ਹੱਦ ਤੱਕ ਸਫਲਤਾ ਵੀ ਮਿਲੀ। ਕਾਲੀ ਵੇਈ \'ਤੇ ਲਗਾਤਾਰ ਸੇਵਾ ਤੇ ਨਿਗਰਾਨੀ ਰੱਖਣ ਦੀ ਲੋੜ ਹੈ ।
ਵਿਸ਼ਵ ਪਾਣੀ ਦਿਵਸ ਮੌਕੇ ਪਵਿੱਤਰ ਕਾਲੀ ਵੇਈ ਦੀ ਉਦਾਹਰਣ ਤਾਂ ਦੇ ਰਹੇ ਕਿਉਕਿ ਦੁਨੀਆਂ ਦੀ ਇਹ ਪਹਿਲੀ ਨਦੀ ਹੈ ਜਿਸ ਨੂੰ ਲੋਕਾਂ ਦੇ ਸਹਿਯੋਗ ਨਾਲ ਸਾਫ ਸੁਥਰਾ ਕੀਤਾ ਗਿਆ ਹੈ। ਕਾਲੀ ਵੇਈ ਦੀ ਸੇਵਾ ਨਾਲ ਜਿੱਥੇ ਪਾਣੀ ਦੇ ਇਸ ਜਲ ਸਰੋਤ ਨੂੰ ਬਚਾਇਆ ਗਿਆ ਹੈ ਉਥੇ ਸਿੱਖ ਧਰਮ ਦੀ ਇਸ ਧ੍ਰੋਹਰ ਨੂੰ ਵੀ ਮੁੜ ਸੁਰਜੀਤ ਕਰ ਦਿੱਤਾ ਗਿਆ ਹੈ।
ਗੁਰਬਾਣੀ ਦਾ ਹੀ ਫੁਰਮਾਨ ਹੈ ਕਿ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਇ£
ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪਹਿਲੇ ਸਲੋਕ \'ਚ ਵੀ ਪਾਣੀ ਨੂੰ ਪਿਤਾ ਕਿਹਾ ਗਿਆ ਹੈ।
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ£
ਗੁਰੂ ਗ੍ਰੰਥ ਸਹਿਬ \'ਚ ਪਾਣੀ ਦਾ ਅਨੇਕਾਂ ਵਾਰ ਜ਼ਿਕਰ ਆਉਂਦਾ ਹੈ। ਦੁਨੀਆਂ ਦੇ ਹੋਰ ਧਰਮਾਂ \'ਚ ਪਾਣੀ ਨੂੰ ਬੜਾ ਸਤਿਕਾਰ ਦਿੱਤਾ ਗਿਆ ਹੈ।
ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ ਇੰਗਲੈਂਡ ਤੇ ਕੋਪਨਹੈਗਨ \'ਚ ਦੁਨੀਆਂ ਦੇ ਧਾਰਮਿਕ ਆਗੂਆਂ ਦੇ ਸਿਖਰ ਸੰਮੇਲਨ ਕਰਵਾਏ ਗਏ ਸਨ। ਇੰਨ•ਾਂ ਸੰਮੇਲਨਾਂ \'ਚ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਧਾਰਮਿਕ ਆਗੂਆਂ ਨੂੰ ਅਗਵਾਈ ਕਰਨ ਲਈ ਅਪੀਲ ਕੀਤੀ ਗਈ ਸੀ। ਪਾਣੀ ਨੂੰ ਬਚਾਉਣ ਤੇ ਇਸ ਨੂੰ ਸਾਫ ਸੁਥਰਾ ਰੱਖਣਾ ਸਾਡੇ ਸਾਰਿਆ ਦਾ ਮਨੁੱਖੀ ਧਰਮ ਵੀ ਬਣ ਜਾਂਦਾ ਹੈ।
ਆਓ ਅੱਜ ਵਿਸ਼ਵ ਪਾਣੀ ਦਿਵਸ ਮੌਕੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦਾ ਪ੍ਰਣ ਕਰੀਏ। ਪਾਣੀ ਦੀ ਸਮੁੱਚੀ ਵਰਤੋਂ ਕਰਕੇ ਆਉਣ ਵਾਲੀਆਂ ਪੀੜ•ੀਆਂ ਦੇ ਜਿਊਣ ਦੇ ਅਧਿਕਾਰ ਨੂੰ ਸੁਰੱਖਿਅਤ ਰੱਖਿਆ ਜਾਵੇ ਕਿਉਕਿ ਪਾਣੀ ਹੀ ਜੀਵਨ ਹੈ। ਜੇਕਰ ਅਸੀਂ ਹੁਣ ਨਾ ਸੰਭਲੇ ਤਾਂ ਬਹੁਤ ਦੇਰ ਹੋ ਜਾਵੇਗੀ।
-
ਲੇਖਕ ਸੰਤ ਬਲਬੀਰ ਸਿੰਘ ਸੀਚੇਵ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.