\'ਮੈਂ ਕਦੇ ਆਪਣੇ ਜੇਬ \'ਚ ਪੈਸੇ ਨਹੀਂ ਰੱਖੇ। ਮੇਰੀ ਜੇਬ ਵਿਚ ਬਟੂਆ ਨਹੀਂ ਹੁੰਦਾ। ਹਮੇਸ਼ਾ ਜੇਬਾਂ ਖਾਲੀ ਹੁੰਦੀਆਂ। ਕੋਈ ਨਾ ਕੋਈ ਜਣਾ ਹੁੰਦਾ ਈ ਐ, ਲੋੜ ਪਵੇ ਤਾਂ ਉਹ ਪੈਸੇ ਦੇ ਦਿੰਦੇ,\'ਇਹ ਸ਼ਬਦ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਬਣੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਹਨ। ਹਮੇਸ਼ਾ ਥੋੜ੍ਹੀ ਢਿੱਲੀ ਤੇ ਟੇਡੀ ਜਿਹੀ ਪੱਗ, ਸਾਧਾਰਨ ਜਿਹਾ ਕੁੜਤਾ ਪਜਾਮਾ, ਪੈਰੀ ਲੱਕੀ ਪੰਜਾਬੀ ਜੁੱਤੀ-ਠਰੰ੍ਹਮੇ ਤੇ ਹਲੀਮੀ ਭਰੀ ਬੋਲਚਾਲ, ਥੋੜ੍ਹਾ ਜਿਹਾ ਜਟਕਾ ਤੇ ਫੱਕਰ ਸੁਭਾਅ, ਵਰ੍ਹਿਆਂ ਦੀ ਸਿਆਸੀ ਜਦ-ਜਹਿਦ ਅਤੇ ਉਤਰਾਅ-ਚੜ੍ਹਾਅ ਵਿਚੋਂ ਲੰਘ ਕੇ ਪਕਰੋੜ ਹੋਈ ਸੋਚ ਅਤੇ ਹਰ ਪੱਧਰ ਦੀਆਂ ਚੋਣਾਂ ਲੜਨ ਲਈ ਓੜਕਾਂ ਦਾ ਸਟੈਮਿਨਾ ਅਤੇ ਜੇਤੂ ਰਹਿਣ ਦੀ ਸੁਘੜ ਕਲਾ ਦਾ ਮਾਲਕ ਅਜਿਹੀ ਨਵੇਕਲੀ ਸ਼ਖਸੀਅਤ ਹਨ ਸ. ਬਾਦਲ। ਤੀਜੀ ਵਾਰ ਪੰਜਾਬ ਦੇ ਮੁੱਖੀ ਮੰਤਰੀ ਬਣ ਸ. ਬਾਦਲ ਨੇ ਅੱਜ ਤੋਂ 40 ਵਰ੍ਹੇ ਪਹਿਲਾਂ 1957 ਵਿਚ ਪਹਿਲੀ ਵਿਧਾਨ ਸਭਾ ਦੀ ਚੋਣ ਜਿੱਤੀ ਅਤੇ ਉਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 69 ਸਾਲਾਂ ਦੀ ਇਹ ਦਿਓਕੱਦ, ਸਿਆਸੀ ਸ਼ਖਸੀਅਤ ਇਸ ਵੇਲੇ ਸਿਰਫ਼ ਪੰਥ ਜਾਂ ਅਕਾਲੀ ਦਾ ਹੀ ਨਹੀਂ ਸਗੋਂ ਸੁਮੱਚੇ ਪੰਜਾਬੀਆਂ ਦੇ ਮਹਾਂ ਨਾਇਕ ਵਜੋਂ ਉਭਰੇ ਹਨ। ਧਨੀ ਜ਼ਿਮੀਂਦਾਰ ਹੋਣ ਦੇ ਬਾਵਜੂਦ ਉਹ ਇਕ ਅਜਿਹੇ ਜਨਤਕ ਨੇਤਾ ਹਨ ਜਿਹੜੇ ਜਾਤਾਂ ਧਰਮਾਂ ਤੇ ਫਿਰਕਿਆਂ ਦੀਆਂ ਵਲਗਣਾਂ ਤੋਂ ਉਪਰ ਉਠੇ ਹਨ।
ਵਿਕਾਸਮੁਖੀ ਰੁਚੀ
ਬੇਸ਼ੱਕ ਪਿਛਲੇ 17 ਵਰ੍ਹਿਆਂ ਤੋਂ ਸ. ਬਾਦਲ ਸੱਤਾ ਤੋਂ ਬਾਹਰ ਹਨ ਪਰ ਉਨ੍ਹਾਂ ਦੇ ਮੁੱਖ ਮੰਤਰੀ ਕਾਰਜਕਾਲ ਸਮੇਂ ਜੋ ਵਿਕਾਸਮੁਖੀ ਸਕੀਮਾਂ ਚਾਲੂ ਕੀਤੀਆਂ ਗਈਆਂ। ਇਨ੍ਹਾਂ ਕਰਕੇ ਉਨ੍ਹਾਂ ਦਾ ਨਾਂ ਪੰਜਾਬ ਖਾਸ ਕਰਕੇ ਵਿਚਾਰਧਾਰਾ ਨਾਲ ਲੜਾਈ ਸਮੇਂ, ਫਿਰ ਲੋਕ ਸਭਾ ਚੋਣਾਂ, ਗੁਰਦੁਆਰਾ ਚੋਣਾਂ ਅਤੇ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ. ਬਾਦਲ ਦਾ ਫੈਸਲਾਕੁਨ ਰੁੱਖ ਹੀ ਉਨ੍ਹਾਂ ਦੀ ਸਫ਼ਲਤਾ ਦਾ ਇਕ ਪ੍ਰਮੁੱਖ ਕਾਰਨ ਬਣਿਆ ਹੈ।
ਕਾਂਗਰਸ ਨਾਲ ਕਦੇ ਸਮਝੌਤਾ ਨਹੀਂ
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਆਬੁਲ ਖੁਰਾਣਾ \'ਚ ਸ. ਰਘੂਰਾਜ ਸਿੰਘ ਦੇ ਘਰ ਜਨਮੇ ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤੀ \'ਚ ਪੈਰ 1947 \'ਚ ਧਰਿਆ ਸੀ। ਉਹ ਭਾਵੇਂ 1957 ਦੀ ਪਹਿਲੀ ਵਿਧਾਨ ਸਭਾ ਚੋਣ ਮਲੌਦ ਹਲਕੇ ਤੋਂ ਕਾਂਗਰਸ ਟਿਕਟ \'ਤੇ ਹੀ ਲੜੇ ਸਨ ਪਰ ਉਦੋਂ ਅਕਾਲੀ ਦਲ ਤੇ ਕਾਂਗਰਸ ਵਿਚਕਾਰ ਚੋਣ ਸਮਝੌਤਾ ਸੀ। ਸ. ਬਾਦਲ ਪੰਜਾਬ ਦੀ ਰਵਾਇਤੀ ਲੀਡਰਸ਼ਿਪ \'ਚੋਂ ਵਾਹਦ ਇਕੋ ਇਕ ਅਕਾਲੀ ਜਾਂ ਸਿੱਖ ਆਗੂ ਸਨ। ਜਿਨ੍ਹਾਂ ਕਦੇ ਕਾਂਗਰਸ ਨਾਲ ਸਮਝੌਤਾ ਜਾਂ ਅੰਦਰਖਾਤੇ ਗੰਢਤੁੱਪ ਨਹੀਂ ਕੀਤੀ। ਮੌਕੇ ਵੀ ਬਹੁਤ ਆਏ ਪਰ ਕੇਂਦਰ \'ਚ ਬੈਠੀ ਕਾਂਗਰਸ ਪਾਰਟੀ ਨਾਲੇ ਉਨ੍ਹਾਂ ਕਦੇ ਵੀ ਸੌਦੇਬਾਜ਼ੀ ਨਹੀਂ ਕੀਤੀ।
ਉਹ ਪਹਿਲਾਂ 1970-71 ਵਿਚ ਮੁੱਖ ਮੰਤਰੀ ਰਹੇ। ਫਿਰ ਜੂਨ, 1977 ਤੋਂ ਫਰਵਰੀ 1980 ਤੱਕ ਮੁੱਖੀ ਮੰਤਰੀ ਰਹੇ। ਉਨ੍ਹਾਂ ਦੀਆਂ ਫੋਕਲ ਪੁਆਇੰਟ ਤੇ ਆਦਰਸ਼ ਸਕੂਲ ਜਿਹੀਆਂ ਸਕੀਮਾਂ ਅਜੇ ਤੱਕ ਲੋਕਾਂ ਨੂੰ ਭੁੱਲੀਆਂ ਨਹੀਂ।
ਇਸ ਤੋਂ ਪਹਿਲਾਂ ਉਹ 1969 ਵਿਚ ਤੇ ਫੇਰ 1972 ਵਿਚ ਅਕਾਲੀ ਦੀ ਦਲ ਦੀ ਟਿਕਟ ਤੇ ਵਿਧਾਇਕ ਚੁਣੇ ਗਏ। 1969 ਚ ਗੁਰਨਾਮ ਸਿੰਘ ਵਜ਼ਾਰਤ ’ਚ ਉਹ ਵਿਕਾਸ ਮੰਤਰੀ ਰਹੇ। ਐਮਰਜੈਂਸੀ ਦੌਰਾਰਨ ਵੀ ਉਹ ਮੀਸਾ ਅਧੀਨ ਦੋ ਸਾਲ ਜੇਲ੍ਹ \'ਚ ਰਹੇ। 1977 ਵਿਚ ਉਹ ਫਰੀਦਕੋਟ ਲੋਕ ਸਭਾ ਹਲਕੇ ਤੋਂ ਚੁਣੇ ਗਏ। ਜਨਤਾ ਸਰਕਾਰ ’ਚ ਕੇਂਦਰੀ ਖੇਤੀ ਮੰਤਰੀ ਵੀ ਰਹੇ। 1980 ਤੋਂ 1985 ਵਿਚ ਫੇਰ ਉਹ ਗਿੱਦੜਬਾਹਾ ਹਲਕੇ ਤੋਂ ਵਿਧਾਇਕ ਚੁਣੇ ਗਏ। ਜਿਵੇਂ ਕਿ ਸਭ ਨੂੰ ਪਤਾ ਹੈ ਹੁਣ ਸ. ਬਾਦਲ ਲੰਬੀ ਤੇ ਕਿਲ੍ਹਾ ਰਾਏਪੁਰ ਦੇ ਹਲਕਿਆਂ ਤੋਂ ਚੁਣੇ ਗਏ।
ਸ. ਬਾਦਲ ਕਿਸੇ ਖੁਸ਼ੀ ਜਾਂ ਉਦਾਸੀ \'ਚ ਬਹੁਤਾ ਉਤੇਜਕ ਨਹੀਂ ਹੁੰਦੇ। ਰੌਚਿਕ ਤੱਥ ਇਹ ਹੈ ਕਿ ਕੱਲ੍ਹ ਜਦੋਂ ਪੰਜਾਬ ਰਾਜ ਭਵਨ \'ਚ ਰਾਜਪਾਲ ਜਨਰਲ ਛਿੱਬਰ ਨੇ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਤਾਂ ਇਸ ਪੱਤਰਕਾਰ ਨੇ ਦੇਖਿਆ ਕਿ ਸ. ਬਾਦਲ ਦੇ ਚਿਹਰੇ ਅਤੇ ਰੌਂਅ ’ਚ ਬਹੁਤੀ ਖੁਸ਼ੀ ਜਾਂ ਉਤੇਜਨਾ ਨਹੀਂ ਸੀ। ਸਿਆਸੀ ਵਿਰੋਸਧੀਆਂ ਦੇ ਖਿਲਾਫ ਬੋਲਣ ਵੇਲੇ ਵੀ ਉਹ ਕਾਫੀ ਮਿਣ-ਤੋਲ ਕੇ ਬੋਲਦੇ ਹਨ।
ਸ. ਬਾਦਲ ਦੀ ਸ਼ਖਸੀਅਤ ਦਾ ਇਹ ਵੀ ਇਕ ਗੁਣ ਹੈ ਕਿ ਉਹ ਪਬਲੀਸਿਟੀ ਦੇ ਭੁੱਖੇ ਨਹੀਂ ਹਨ। ਇਕ ਚੋਟੀ ਦੇ ਸਿਆਸਤਦਾਨ ਅਤੇ ਅਕਾਲੀ ਦਲ ਦੇ ਮੁਖੀ ਵਜੋਂ ਪ੍ਰੈ¥ਸ ਅਤੇ ਮੀਡੀਆ ਦਾ ਲਾਹਾ ਵੀ ਉਹ ਲੈਂਦੇ ਹਨ ਪਰ ਬੇਲੋੜੀ ਪਬਲੀਸਿਟੀ ’ਚ ਉਨ੍ਹਾਂ ਕਦੇ ਰੁਚੀ ਨਹੀਂ ਦਿਖਾਈ।
ਦੋ ਵਾਰ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਉਨ੍ਹਾਂ \'ਤੇ ਭ੍ਰਿਸ਼ਟਾਚਾਰ ਤੇ ਲੁੱਟਮਾਰ ਦੇ ਕੋਈ ਗੰਭੀਰ ਦੋਸ਼ ਨਹੀਂ ਲੱਗੇ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ \'ਤੇ ਪ੍ਰਸ਼ਾਸਨ ਦਾ ਸਿੱਧਾ ਦਖਲ ਦੇਣ ਦਾ ਕੋਈ ਦੋਸ਼ ਲੱਗਾ ਪਰ ਇਸ ਵਾਰ ਇਸ ਇਸ ਪੱਖੋਂ ਉਨ੍ਹਾਂ ਲਈ ਮੁੱਖ ਮੰਤਰੀ ਦੀ ਕੁਰਸੀ ਇਕ ਪਰਖ ਦੀ ਕਸਵੱਟੀ ਬਣੇਗੀ, ਕਿਉਂਕਿ ਉਨ੍ਹਾਂ ਦਾ ਲੜਕਾ ਸੁਖਬੀਰ ਸਿੰਘ ਬਾਦਲ ਐਮ.ਪੀ. ਹੈ। ਦਾਮਾਦ ਆਦੇਸ਼ ਪ੍ਰਤਾਪ ਸਿੰਘ ਲਾਲੀ ਅਤੇ ਭਤੀਜਾ ਮਨਪ੍ਰੀਤ ਸਿੰਘ ਢਿੱਲੋਂ ਵਿਧਾਇਕ ਹਨ। ਦੇਖਣਾ ਇਹ ਹੈ ਕਿ ਕੀ ਹੁਦ ਵੀ ਸ. ਬਾਦਲ ਪ੍ਰਸ਼ਾਸਨ ’ਚ ਪਰਿਵਾਰਕ ਮੈਂਬਰਾਂ ਦੀ ਦਖਲਅੰਦਾਜ਼ੀ ਤੋਂ ਬਚੇ ਰਹਿਣਗੇ ਜਾਂ ਨਹੀਂ ਅਤੇ ਕੀ ਇਹ ਮੈਂਬਰ ਉਨ੍ਹਾਂ ਦੀ ਸਿਆਸੀ ਕਮਜ਼ਰੀ ਬਣਦੇ ਹਨ ਜਾਂ ਤਾਕਤ?
ਸ. ਬਾਦਲ ਜਿੰਨੇ, ਨਰਮ ਦਿਸਦੇ ਹਨ, ਪ੍ਰਸ਼ਾਸਨਿਕ ਤੌਰ \'ਤੇ ਅਜਿਹੇ ਨਹੀਂ ਹਨ। 1970 ਵਿਚ ਉਨ੍ਹਾਂ ਦੇ ਮੁੱਖੀ ਮੰਤਰੀ ਕਾਲ ਦੌਰਾਨ ਹੀ ਕਈ ਦਰਜਨ ਨਕਸਲੀ ਕਾਰਕੁਨ ਪੰਜਾਬ ਪੁਲਿਸ ਵਲੋਂ ਕਥਿਤ ਮੁਕਾਬਲਿਆਂ \'ਚ ਮਾਰੇ ਗਏ ਸਨ। ਇਸ ਦਾ ਇਕਬਾਲ ਉਸ ਵੇਲੇ ਦੇ ਆਈ.ਜੀ. ਪੁਲਿਸ ਭਗਵਾਨ ਸਿੰਘ ਦਾਨੇਵਾਲੀਆ ਨੇ ਖੁਦ ਕੀਤਾ ਹੈ।
ਸ. ਬਾਦਲ ਇਕ ਦੂਰਅੰਦੇਸ਼ ਰਾਜਨੀਤਕ ਵੀ ਹਨ। ਇਸ ਦੀ ਇਕ ਉਘੜਵੀਂ ਮਿਸਾਲ ਦਿੱਲੀ ’ਚ ਭਾਜਪਾ ਦੀ ਹਮਾਇਤ ਕਰਨਾ ਹੈ। ਦਿੱਲੀ ਅਸੰਬਲੀ ਦੀਆਂ 1993 \'ਚ ਹੋਈਆਂ ਚੋਣਾਂ ਦੌਰਾਨ ਸ. ਬਾਦਲ ਨੇ ਉਦੋਂ ਖੁਲ੍ਹੇਆਮ ਭਾਜਪਾ ਦੀ ਡੱਟਵੀਂ ਹਮਾਇਤ ਕੀਤੀ ਸੀ ਜਦੋਂ ਬਾਬਰੀ ਮਸਜਿਦ ਢਾਹੀ ਗਈ ਸੀ ਉਦੋਂ ਭਾਜਪਾ ਨੂੰ ਕੋਈ ਚਿਮਟੇ ਨਾਲ ਵੀ ਛੋਹਣ ਲਈ ਤਿਆਰ ਨਹੀ ਸੀ ਪਰ ਸ. ਬਾਦਲ ਨੇ ਆਪਣੀ ਪਾਰਟੀ ਦੀ ਤਾਕਤ ਦਿੱਲੀ \'ਚ ਭਾਜਪਾ ਦੇ ਹੱਥ ਵਿਚ ਝੋਕ ਕੇ ਇਕ ਨਵੀਂ ਸ਼ੁਰੂਆਤ ਕੀਤੀ। ਦਿੱਲੀ ਦੇ ਸਿੱਖਾਂ ਦੀ ਹਮਾਇਤ ਕਾਰਨ ਭਾਜਪਾ ਸਰਕਾਰ ਬਣੀ। ਫੇਰ ਮਈ, 1996 ਵਿਚ ਕੁਰਸੀਆਂ ਦਾ ਲਾਲਚ ਛੱਡ ਕੇ ਅਤੇ ਪਾਰਟੀ ਅੰਦਰਲੇ ਵਿਰੋਧ ਦੇ ਬਾਵਜੂਦ ਵੀ ਫਰੰਟ ਸਰਕਾਰ ਦੀ ਥਾਂ ਭਾਜਪਾ ਦੀ ਵਾਜਪਾਈ ਸਰਕਾਰ ਦੀ ਡੱਟਵੀਂ ਹਮਾਇਤ ਦਾ ਰਾਹ ਚੁਣਿਆ। 1993 ਵਿਚ ਦਿੱਲੀ ਤੋਂ ਸ਼ੁਰੂ ਹੋਈ ਸਾਂਝ ਦਾ ਹੀ ਸਿਖਰ ਹੈ - ਅੱਜ ਬਣੀ ਅਕਾਲੀ-ਭਾਜਪਾ ਸਰਕਾਰ ਅਤੇ ਪੰਜਾਬ \'ਚ ਕਾਇਮ ਹੋਈ ਬੇਮਿਸਾਲ ਪੰਜਾਬੀ ਏਕਤਾ।
ਉਨ੍ਹਾਂ ਨੇ 1957 ਵਿਚ ਇਕ ਕਾਂਗਰਸੀ ਵਿਧਾਇਕ ਵਜੋਂ ਆਪਣਾ ਰਾਜਸੀ ਜੀਵਨ ਆਰੰਭ ਕੀਤਾ ਅਤੇ ਆਪਣੇ 40 ਸਾਲ ਦੇ ਲੰਮੇ ਰਾਜਨੀਤਕ ਜੀਵਨ ਦੌਰਾਨ ਉਹ ਦੋ ਵਾਰ ਰਾਜ ਦੀ ਅਕਾਲੀ ਸਰਕਾਰ ਦੀ ਅਗਵਾਈ ਕਰ ਚੁੱਕੇ ਹਨ।
ਇਸੇ ਅਰਸੇ ਦੌਰਾਨ ਉਹ ਕੇਂਦਰੀ ਮੰਤਰੀ ਵੀ ਰਹੇ ਤੇ ਉਨ੍ਹਾਂ ਕੋਲ ਕੇਂਦਰ ਦਾ ਸਪ ਤੋਂ ਵੱਡਾ ਮੰਤਰਾਲਾ ਖੇਤੀਬਾੜੀ ਤੇ ਸਿੰਚਾਈ ਸੀ। ਵੁਹ ਪੰਜਬੀ ਦੀ ਪਹਿਲੀ ਅਕਾਲੀ ਸਰਕਾਰ ਦੀ ਜਸਟਿਸ ਗੁਰਨਾਮ ਸਿੰਘ ਵਜ਼ਾਰਤ ਵਿਚ ਵਿਕਾਸ ਮੰਤਰੀ ਸਨ ਅਤੇ ਦੋ ਵਾਰ ਉਹ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਹੇ। ਸ. ਬਾਦਲ ਇਕੋ ਇਕ ਅਜਿਹੇ ਵਿਅਕਤੀ ਹਨ ਜੋ ਲਗਾਤਾਰ 5 ਵਿਧਾਨ ਸਭਾ ਚੋਣਾਂ ਵਿਚ ਜੇਤੂ ਰਹੇ ਹਨ। ਮੌਜੂਦਾ ਕਾਰਜਕਾਲ ਵਿਧਾਇਕ ਵਜੋਂ ਉਨ੍ਹਾਂ ਦਾ 7ਵਾਂ ਹੋਵੇਗਾ।
ਇੰਦਰਾ ਗਾਂਧੀ ਵਲੋਂ ਲਾਈ ਐਮਰਜੰਸੀ ਵਿਰੁੱਧ ਅਕਾਲੀ ਮੋਰਚਾ ਲਾਉਣ ਅਤੇ ਅੰਦਰੂਨੀ ਸੁਰੱਖਿਆ ਐਕਟ (ਮੀਸਾ) ਤਹਿਤ 19 ਮਹੀਨਿਆਂ ਦੀ ਜੇਲ੍ਹ ਕੱਟਣ ਨਾਲ ਮਿਲੀ ਬੇਮਿਸਾਲ ਪ੍ਰਸਿੱਧੀ ਪਿੱਛੋਂ ਸ. ਬਾਦਲ 1977 ਵਿਚ ਲੋਕ ਸਭਾ ਲਈ ਫਰੀਦਕੋਟ ਤੋਂ ਰਿਕਾਰਡ ਫਰਕ ਨਾਲ ਜਿੱਤੇ।
ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਸ੍ਰੀ ਮੋਰਾਰਜੀ ਦੇਸਾਈ ਨੇ ਉਨ੍ਹਾਂ ਨੂੰ ਆਪਣੇ ਮੰਤਰੀ ਮੰਡਲ ਵਿਚ ਸ਼ਾਮਿਲ ਕੀਤਾ ਪਰ 6 ਮਹੀਨੇ ਪਿੱਛੋਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਵਾਗਡੋਰ ਉਨ੍ਹਾਂ ਦੇ ਹੱਥØ ਸੌਂਪਣ ਦਾ ਨਿਸ਼ਚਾ ਕਰ ਲਿਆ ਤੇ ਉਹ ਕੇਂਦਰੀ ਵਜ਼ਾਰਤ ਛੱਡ ਆਏ ਜਿਸ ਪਿੱਛੋਂ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਥਾਪ ਦਿੱਤਾ ਗਿਆ।
ਸ. ਬਾਦਲ ਪਹਿਲੀ ਵਾਰ ਫਿਰੋਜ਼ਪੁਰ ਜ਼ਿਲ੍ਹੇ ਦੇ ਮਲੌਦ ਵਿਧਾਨ ਸਭਾ ਹਲਕੇ ਤੋਂ 1957 ਵਿਚ ਕਾਂਗਰਸ ਟਿਕਟ \'ਤੇ ਚੋਣ ਜਿੱਤੇ ਸਨ ਜਦੋਂ ਉਨ੍ਹਾਂ ਨੇ ਆਪਣੇ ਨਿਕਟ ਵਿਰੋਧੀ ਭਾਰਤੀ ਕਮਿਊਨਿਸਟ ਪਾਰਟੀ ਦੇ ਚਰੰਜੀ ਲਾਲ ਨੂੰ ਇਕ ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਬਾਅਦ ਵਿਚ ਉਨ੍ਹਾਂ ਦੇ ਸ. ਪ੍ਰਤਾਪ ਸਿੰਘ ਕੈਰੋਂ ਨਾਲ ਮਤਭੇਦ ਹੋ ਗਏ ਅਤੇ ਉਹ ਕਾਂਗਰਸ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਅਕਾਲੀ ਦਲ ਵਿਚ ਆ ਗਏ ਸਨ। ਸੰਨ 1967 ਵਿਚ ਸ. ਬਾਦਲ ਸ. ਹਰਚਰਨ ਸਿੰਘ ਬਰਾੜ ਕੋਲੋਂ ਗਿੱਦੜਬਾਹਾ ਤੋਂ ਚੋਣ ਹਾਰ ਗਏ ਸਨ।
ਹੁਣ 17 ਸਾਲ ਦੇ ਵਕਫ਼ੇ ਪਿੱਛੋਂ ਉਹ ਰਾਜ ਦੇ ਮੁੱਖ ਮੰਤਰੀ ਬਣੇ ਹਨ।
ਸੰਨ 1992 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦਾ ਉਨ੍ਹਾਂ ਬਾਈਕਾਟ ਕੀਤਾ ਸੀ। ਉਨ੍ਹਾਂ ਨੇ ਰਾਜੀਵ-ਲੌਂਗੋਵਾਲ ਸਮਝੌਤੇ ਨੂੰ ਵੀ ਪ੍ਰਵਾਨ ਨਹੀਂ ਸੀ ਕੀਤਾ ਅਤੇ 1985 ਵਿਚ ਬਣੀ ਸੁਰਜੀਤ ਸਿੰਘ ਬਰਨਾਲਾ ਵਜ਼ਾਰਤ ਵਿਚ ਸ਼ਾਮਲ ਨਹੀਂ ਸਨ ਹੋਏ।
ਸ. ਬਾਦਲ ਨੇ ਲਾਹੌਰ ਦੇ ਪ੍ਰਸਿੱਧ ਰੋਮਨ ਕ੍ਰਿਸਚੀਅਨ ਕਾਲਜ ਤੋਂ ਬੀ.ਏ. ਕੀਤੀ ਅਤੇ ਭਾਰਤ ਦੇ ਆਜ਼ਾਦ ਹੋਣ ਤੋਂ ਕੇਵਲ ਇਕ ਹਫਤਾ ਪਹਿਲਾਂ ਹੀ ਆਪਣੀ ਡਿਗਰੀ ਪ੍ਰਾਪਤ ਕੀਤੀ।
ਸ. ਬਾਦਲ ਦੀ ਆਪਣੀ ਜਵਾਨੀ ਸਮੇਂ ਤਹਿਸੀਲਦਾਰ ਦੇ ਅਹੁਦੇ ’ਤੇ ਨਿਯੁਕਤੀ ਹੋ ਗਈ ਸੀ ਪਰ ਗਿਆਨੀ ਕਰਤਾਰ ਸਿੰਘ ਨੇ ਉਨ੍ਹਾਂ ਨੂੰ ਇਹ ਅਹੁਦਾ ਪ੍ਰਵਾਨ ਨਾ ਕਰਨ ਦਿੱਤਾ। ਉਨ੍ਹਾਂ ਨੂੰ ਇਸ ਨੌਜਵਾਨ ਵਿਚ ਬੇਜੋੜ ਰਾਜਸੀ ਸਮਰੱਥਾ ਨਜ਼ਰ ਆਈ ਤੇ ਉਨ੍ਹਾਂ ਨੇ ਸ. ਬਾਦਲ ਨੂੰ ਆਪਣੀ ਸ਼ਰਨ ਵਿਚ ਲੈ ਲਿਆ।
ਬੀ.ਏ. ਪਾਸ ਕਰਨ ਤੋਂ ਤੁਰੰਤ ਬਾਅਦ ਸ. ਬਾਦਲ ਰਾਜਨੀਤੀ ਵਿਚ ਆ ਗਏ ਜਦੋਂ ਉਹ ਪੰਚਾਇਤੀ ਚੋਣਾਂ ਲੜਨ ਪਿੱਛੋਂ ਪਿੰਡ ਦੇ ਸਰਪੰਚ ਚੁਣੇ ਗਏ। ਉਹ 1970 ਵਿਚ ਪਹਿਲੀ ਵਾਰ ਰਾਜ ਦੇ ਮੁੱਖ ਮੰਤਰੀ ਬਣੇ, ਜੋ ਉਸ ਸਮੇਂ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਸਨ।
-
By Baljit Balli in Ajit ,Feb.,13,1997,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.