ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ 12 ਅਗਸਤ, 1927 ਈ: ਨੂੰ ਪਿੰਡ ਅਬਲ ਖੁਰਾਣਾ (ਹੁਣ ਜ਼ਿਲ੍ਹਾ ਮੁਕਤਸਰ) ਵਿਖੇ ਪਿਤਾ ਸ. ਰਘੁਰਾਜ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਬੀਬੀ ਜਸਵੰਤ ਕੌਰ ਜੀ ਦੀ ਸੁਲੱਖਣੀ ਕੁੱਖੋਂ ਹੋਇਆ।
ਸ. ਪ੍ਰਕਾਸ਼ ਸਿੰਘ ਬਾਦਲ, ਪੰਜਾਬ ਦੇ 31ਵੇਂ ਮੁੱਖ ਮੰਤਰੀ ਹਨ। ਮੌਜੂਦਾ ਮੁੱਖ ਮੰਤਰੀ ਦਾ ਅਹੁਦਾ ਉਨ੍ਹਾਂ 14 ਮਾਰਚ, 2012 ਨੂੰ ਪਿੰਡ ਚੱਪੜਚਿੜੀ ਦੇ ਇਤਿਹਾਸਕ ਮੈਦਾਨ ’ਚ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ’ਚ ਸਹੁੰ ਚੁੱਕ ਕੇ ਸੰਭਾਲ ਰਹੇ ਹਨ। ਉਹ ਉ¥ਤਰੀ ਭਾਰਤ ਦੇ ਪਹਿਲੇ ਰਾਜਨੀਤਕ ਸਿੱਖ ਆਗੂ ਹਨ ਜੋ ਪੰਜਵੀਂ ਵਾਰ ਮੁੱਖ ਮੰਤਰੀ ਦੇ ਪਦ ਤੇ ਬਿਰਾ ਰਹੇ ਹਨ। ਉਹ 1994 ਤੋਂ 2007 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਅਤੇ ਹੁਣ ਅਕਾਲੀ ਦੇ ਸਰਪ੍ਰਸਤ ਹਨ। ਸ. ਪ੍ਰਕਾਸ਼ ਸਿੰਘ ਬਾਦਲ ਨੇ 20 ਸਾਲ ਦੀ ਉਮਰ ਵਿਚ ਭਾਵ 1947 ਵਿਚ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ। ਸ. ਬਾਦਲ ਨੂੰ ਰਾਜਨੀਤੀ ਦੇ ਪਿੜ ਵਿਚ ਕੰਮ ਕਰਨ ਦੀ ਪ੍ਰੇਰਣਾ ਦੇਣ ਵਾਲੇ ਸਿੱਖ ਪੰਥ ਦੇ ਦਿਮਾਗ ਗਿਆਨੀ ਕਰਤਾਰ ਸਿੰਘ ਸਨ। 1957 ਵਿਚ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ। 1969 ਵਿਚ ਦੂਜੇ ਵੇਰ ਹਲਕਾ ਗਿੱਦੜਬਾਹਾ ਤੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਅਤੇ ਅਕਾਲੀ ਵਜ਼ਾਰਤ ਵਿਚ 1969 ਤੋਂ 1970 ਤੱਕ ਪੇਂਡੂ ਵਿਕਾਸ ਮੰਤਰੀ ਰਹੇ ਹਨ।
1970 ਤੋਂ 1971, 1977 ਤੋਂ 1980, 1997 ਤੋਂ 2002, 2007 ਤੋਂ 2012 ਤੱਕ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਰਹੇ।
ਪਿਛਲੀਆਂ ਤਿੰਨ ਵਾਰੀਆਂ ਵਿਚ ਅਰਥਾਤ 1970 ਤੋਂ 2012 ਤੱਕ, ਤਕਰੀਬਨ 15 ਵਰ੍ਹਿਆਂ ਦੌਰਾਨ ਉਹ ਮੁੱਖ ਮੰਤਰੀ ਦੀ ਹੈਸੀਅਤ ਵਿਚ ਪੰਜਾਬ, ਦੇਸ਼ ਅਤੇ ਸਿੱਖ ਪੰਥ ਦੀ ਨਿਰੰਤਰ ਸੇਵਾ ਕਰਦੇ ਰਹੇ ਹਨ। ਸ. ਬਾਦਲ ਡਰਾਇੰਗ ਰੂਮ ਲੀਡਰ ਜਾਂ ਅਖਬਾਰੀ ਬਿਆਨ ਦੇਣ ਵਾਲੇ ਲੀਡਰ ਨਹੀਂ ਹਨ, ਸਗੋਂ ਉਹਨਾਂ ਦਾ ਜਨ ਆਧਾਰ ਬਹੁਤ ਠੋਸ ਤੇ ਤਕੜਾ ਹੈ। ਉਨ੍ਹਾਂ ਆਪਣਾ ਰਾਜਸੀ ਜੀਵਨ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਅਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ, ਸਗੋਂ ਪਰਤ ਦਰ ਪਰਤ ਸ਼੍ਰੋਮਣੀ ਅਕਾਲੀ ਦੀ ਸੇਵਾ ਵਿਚ ਨਿਰੰਤਰ ਖੁਭਦੇ ਚਲੇ ਗਏ।
ਸ. ਬਾਦਲ ਹੁਣ ਇਕੱਲੇ ਲੰਬੀ ਹਲਕੇ ਜਾਂ ਇਲਾਕੇ ਦੇ ਹੀ ਆਗੂ ਨਹੀਂ ਹਨ, ਸਗੋਂ ਉਹ ਰਾਸ਼ਟਰ ਪੱਧਰ ਦੇ ਲੀਡਰ ਜਾਣੇ ਜਾਂਦੇ ਹਨ। ਜੂਨ 1975 ਵਿਚ ਜਦ ਦੇਸ਼ ਵਿਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਦਿੱਤੀ ਤਾਂ ਉਨ੍ਹਾਂ ਨੇ ਪਾਰਟੀ ਦੇ ਹੋਰ ਆਗੂਆਂ ਨਾਲ 19 ਮਹੀਨੇ ਜੇਲ੍ਹ ਕੱਟੀ। ਸ. ਬਾਦਲ ਰਾਹੀਂ ਐਮਰਜੈਂਸੀ ਵਿਰੁੱਧ ਕੀਤੇ ਗਏ ਪ੍ਰਚਾਰ ਅਤੇ ਲੋਕਤੰਤਰ ਦੇ ਕਾਤਲਾਂ ਤੇ ਕੀਤੇ ਵਿਚਾਰਧਾਰਕ ਹਮਲਿਆਂ ਦਾ ਨਤੀਜਾ ਹੀ ਸੀ ਕਿ 1977 ਵਿਚ ਉਹ ਫਿਰ ਦੂਜੀ ਵਾਰ ਮੁੱਖ ਮੰਤਰੀ ਬਣੇ।
ਐਮਰਜੈਂਸੀ ਖਤਮ ਹੋਣ ਤੋਂ ਤੋਰੰਤ ਪਿੱਛੋਂ ਉਹ ਲੋਕ ਸਭਾ ਵਿਚ ਐਮ.ਪੀ. ਬਣੇ ਅਤੇ ਪ੍ਰਧਾਨ ਮੰਤਰੀ ਸ੍ਰੀ ਮੁਰਾਰ ਜੀ ਡਿਸਾਈ ਦੀ ਵਜ਼ਾਰਤ ਵਿਚ ਖੇਤੀਬਾੜੀ ਅਤੇ ਸਿੰਚਾਈ ਮੰਤਰੀ ਰਹੇ।
ਐਮਰਜੈਂਸੀ ਸਮੇਂ, ਧਰਮ ਯੁੱਧ ਮੋਰਚੇ ਦੌਰਾਨ ਅਤੇ ਪੰਜਾਬੀ ਸੂਬੇ ਦੀਆਂ ਹੱਕੀ ਮੰਗਾਂ ਖਾਤਰ ਉਨ੍ਹਾਂ ਕਈ ਵੇਰ ਜੇਲ੍ਹ ਯਾਤਰਾ ਕੀਤੀ ਅਤੇ ਤਕਰਬੀਨ 15 ਸਾਲ ਜੇਲ੍ਹਾਂ ਕੱਟੀਆਂ।
1988-89 ਵਿਚ ਉਹ ਕੋਇੰਬੇਟੂਰ (ਤਾਮਿਲਨਾਡੂ ਪ੍ਰਾਂਤ) ਦੀ ਜੇਲ੍ਹ ਵਿਚ ਬੰਦ ਰਹੇ ਅਤੇ ਜੇਲ੍ਹ ਵਿਚ ਹਮੇਸ਼ਾ ਨਾਮ ਸਿਮਰਨ ਅਤੇ ਗੁਰਬਾਣੀ ਦਾ ਪਾਠ ਕਰਦੇ ਸ਼ਾਂਤ ਚਿੱਤ ਰਹਿੰਦੇ। ਜੇਲ੍ਹ ਵਿਚੋਂ ਉਨ੍ਹਾਂ ਕਦੇ ਵੀ ਛ
ੁੱਟੀ ਲੈ ਕੇ ਪੈਰੋਲ ਤੇ ਜਾਂ ਜ਼ਮਾਨਤ ਲੈ ਕੇ ਬਾਹਰ ਆਉਣਾ ਪਸੰਦ ਨਹੀਂ ਕੀਤਾ। ਆਪਣੀ ਲੜਕੀ ਦੇ ਵਿਆਹ ਸਮੇਂ ਪੰਜਾਬ ਤੋਂ ਬਾਹਰ ਜੇਲ੍ਹ ਵਿਚ ਬੰਦ ਸਨ। ਕਈ ਪ੍ਰਸ਼ੰਸਕਾਂ ਤਨੇ ਉਨ੍ਹਾਂ ਨੂੰ ਲੜਕੀ ਦੀ ਸ਼ਾਦੀ ਵਿਚ ਸ਼ਾਮਲ ਹੋਣ ਲਈ ਪੈਰੋਲ ’ਤੇ ਆਉਣ ਦੀ ਸਲਾਹ ਦਿੰਤੀ, ਪ੍ਰੰਤੂ ਉਨ੍ਹਾਂ ਆਪਣੀ ਬੇਟੀ ਦੇ ਵਿਆਹ ਵਿਚ ਸ਼ਾਮਲ ਹੋਣ ਨਾਲੋਂ ਸਿੱਖ ਪੰਥ ਦੀ ਮਰਯਾਦਾ ਤੇ ਪਰੰਪਰਾ ਨੂੰ ਤਰਜੀਹ ਦਿੱਤੀ। ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਬਣੇ ਰਹੇ ਅਤੇ ਕਾਂਗਰਸ ਸਰਕਾਰ ਦੀ ਚੁਣੌਤੀ ਨੂੰ ਖਿੜੇ ਮੱਥੇ ਸਵੀਕਾਰਦਿਆਂ ਬੇਟੀ ਦੀ ਸ਼ਾਦੀ ਵਿਚ ਸ਼ਮੂਲੀਅਤ ਨਾ ਹੋਣ ਕਾਰਨ ਵੀ ਅਡੋਲ ਰਹੇ। ਦਸੰਬਰ 2003 ਵਿਚ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਦੀ ਹਨ੍ਹੇਰੀ ਕਾਲ ਕੋਠੜੀ ਵਿਚ ਰੱਖਿਆ। ਉਨ੍ਹਾਂ ਨਾਲ ਸੁਖਬੀਰ ਸਿੰਘ ਬਾਦਲ ਵੀ ਜੇਲ੍ਹ ਵਿਚ ਕੈਦ ਸਨ।
-
Babushahi Bureau,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.