ਨਵੰਬਰ 1984 ਦਾ ਕਤਲੇਆਮ ਯਾਦ ਕਰਕੇ ਰੂਹ ਕੰਬ ਜਾਂਦੀ ਹੈ। ਕੁੱਝ ਦਿਨਾਂ ਬਾਅਦ ਮੈਂ ਆਪਣੇ ਇੱਕ ਦੋਸਤ ਨੂੰ ਦਿੱਲੀ ਏਅਰ ਪੋਰਟ ਤੇ ਛੱਡਣ ਗਿਆ ਤਾਂ ਬਹੁਤ ਡਰ ਦਾ ਮਹੌਲ ਸੀ। ਸੜੇ ਹੋਏ ਘਰ ਅਤੇ ਦੁਕਾਨਾਂ ਥਾਂ ਥਾਂ ਦਿਖਾਈ ਦੇ ਰਹੇ ਸਨ। ਹਵਾ ਵਿੱਚ ਸੜੇ ਹੋਏ ਮਾਸ ਦੀ ਦੁਰਗੰਧ ਸੀ। ਸਾਨੂੰ ਦੋ ਪੱਗਾਂ ਵਾਲਿਆਂ ਨੂੰ ਦਿੱਲੀ ਚ ਨਫਰਤ ਦੀਆਂ ਨਿਗਾਹਾਂ ਨਾਲ ਦੇਖਿਆ ਜਾ ਰਿਹਾ ਸੀ ਤੇ ਤਾਹਨੇ ਕਸੇ ਜਾ ਰਹੇ ਸਨ। ਉਸ ਰਾਤ ਕਿਸੇ ਵੀ ਹੋਟਲ ਵਾਲੇ ਸਾਨੂੰ ਰਾਤ ਰਹਿਣ ਲਈ ਕਮਰਾ ਨਹੀਂ ਸੀ ਦਿੱਤਾ। ਅਸੀਂ ਸੀਸ ਗੰਜ ਗੁਰਦੁਵਾਰੇ ਜਾ ਕੇ ਰਾਤ ਕੱਟੀ। ਉਨ੍ਹਾਂ ਦਿਨਾਂ ਵਿੱਚ ਇੱਕ ਪੁਸਤਕ ਛਪੀ ਸੀ ਦੋਸੀ ਕੌਣ ਹੈ ਜੋ ਹੁਣ ਕਿਤੇ ਨਹੀਂ ਮਿਲਦੀ। ਉਸ ਵਿੱਚ ਤਸਵੀਰਾਂ ਸਮੇਤ ਦੰਗਾਕਾਰ ਦਿਖਾਏ ਗਏ ਸਨ। ਘਰ ਆ ਕੇ ਮੈਂ ਕਹਾਣੀ ਗਰਮ ਹਵਾਵਾਂ ਲਿਖੀ। ਇਸ ਤੋਂ 25 ਸਾਲ ਬਾਅਦ ਟੋਰਾਂਟੋ ਮੈਂ ਇੱਕ ਅਜਿਹੀ ਔਰਤ ਨੂੰ ਲੈਸਨ ਦਿੱਤੇ ਜਿਸ ਨੇ ਆਪਣੇ ਧੀਆਂ ਪੁੱਤਰ ਪਤੀ ਤੇ ਘਰ ਸਭ ਕੁੱਝ ਗੁਆ ਲਿਆ ਤੇ ਉਸਦੇ ਅਥਰੂ ਪਥਰਾ ਗਏ ਉਸ ਦੇ ਦਰਦ ਨੇ ਮੈਥੋਂ ਹਨੇਰ ਕਹਾਣੀ ਲਿਖਵਾਈ ਪਰ ਅੱਜ 27 ਸਾਲ ਬਾਅਦ ਵੀ ਇਨ੍ਹਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ। ਇਸ ਲਹੂ ਭਿੱਜੇ ਦੌਰ ਵਿੱਚ ਜੋ ਬੇਕਸੂਰ ਲੋਕ ਮਾਰੇ ਗਏ ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਸਨ ਪਰ ਸਨ ਤਾਂ ਇਨਸਾਨ ਹੀ ਉਨ੍ਹਾਂ ਦੇ ਕਾਤਲਾਂ ਨੂੰ ਪਛਾਣ ਕੇ ਸਜਾਵਾਂ ਹੋਣ। ਤੇ ਯਕੀਨੀ ਬਣਾਇਆ ਜਾਵੇ ਕਿ ਅਜਿਹੇ ਹਾਲਾਤ ਮੁੜ ਕੇ ਨਾ ਪੈਦਾ ਹੋਣ।
-
Major Mangat,Brampton,Canada at Facebook,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.