ਧਰਮ ਅਤੇ ਸੂਬੇ ਨੂੰ ਬਚਾਉਣ ਲਈ ਬਾਦਲਾਂ ਤੋਂ ਛੁਟਕਾਰਾ ਅਤੇ ਜ਼ਰੂਰੀ-ਦਿਲਜੀਤ ਸਿੰਘ ਲਾਲਪੁਰਾ
ਚੰਡੀਗੜੵ , 4 ਅਗਸਤ 2020 -ਅੱਜ ਸ਼ਰੋਮਣੀ ਅਕਾਲੀ ਦਲ ਦੇ ਨਾਮਵਰ ਆਗੂ ਜਥੇ:ਪਰੇਮ ਸਿੰਘ ਲਾਲਪੁਰਾ ਜੋ ਸ਼ਰੋਮਣੀ ਕਮੇਟੀ ਦੇ ਪ੍ਧਾਨ ਰਹੇ ,ਲੋਕ ਸਭਾ ਮੈਂਬਰ,ਅਕਾਲੀ ਦਲ ਦੇ ਵਿਧਾਇਕ ਅਤੇ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਰਹੇ ਦੇ ਬੇਟੇ ਦਿਲਜੀਤ ਸਿੰਘ ਲਾਲਪੁਰਾ ਨੇ ਅਪਣੇ ਸਾਥੀਆਂ ਸਮੇਤ ਸ:ਸਖਦੇਵ ਸਿੰਘ ਢੀਂਡਸਾ ਦੇ ਨਿਵਾਸ #504, ਸੈਕਟਰ 11 ਚੰਡੀਗੜ੍ਹ ਵਿਖੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਉਹ ਨਾਲ ਚੱਲਣ ਦਾ ਅਹਿਦ ਲਿਆ।
ਲਾਲਪੁਰਾ ਦਾ ਸਵਾਗਤ ਕਰਦਿਆਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬਾਦਲ ਪਰਿਵਾਰ ਦੁਆਰਾ ਧਰਮ ਅਤੇ ਸੂਬੇ ਲਈ ਕੁਰਬਾਨੀਆਂ ਕਰਨ ਵਾਲੇ ਅਸਲੀ ਅਕਾਲੀਆਂ ਨੂੰ ਪਿੱਛੇ ਧੱਕ ਕੇ ਆਪਣੇ ਮੁਫਾਦਾਂ ਲਈ ਪਾਰਟੀ ਨੂੰ ਵਰਤਣ ਕਾਰਨ ਹੀ ਅੱਜ ਹਰ ਕੋਈ ਪਾਰਟੀ ਤੋਂ ਕਿਨਾਰਾ ਕਰਨ ਲਈ ਮਜਬੂਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸੰਕਲਪ ਤੇ ਚਲਦੇ ਹੋਏ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਮੁਕਤ ਕਰਾ ਕੇ ਧਰਮ ਦੇ ਕਾਰਜਾਂ ਵਿੱਚ ਲਾਉਣ ਲਈ ਆਪਣੀ ਪੂਰੀ ਵਾਹ ਲਾਉਣਗੇ।
ਇਸ ਮੌਕੇ ਬੋਲਦਿਆਂ ਲਾਲਪੁਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਧਰਮ ਅਤੇ ਸੂਬੇ ਨੂੰ ਤਹਿਸ ਨਹਿਸ ਕਰ ਦਿੱਤਾ ਹੈ ਅਤੇ ਇਨ੍ਹਾਂ ਤੋਂ ਛੁਟਕਾਰਾ ਪਾਏ ਬਿਨਾਂ ਪੰਜਾਬ ਨੂੰ ਮੁੜ ਤਰੱਕੀ ਦੇ ਰਾਹਾਂ ਤੇ ਲਿਆਉਣਾ ਨਾਮੁਨਕਿਨ ਹੈ। ਲਾਲਪੁਰਾ ਨੇ ਕਿਹਾ ਕੀ ਕਿਹਾ ਕਿ ਉਹ ਆਉਂਦੇ ਸਮੇਂ ਵਿੱਚ ਪਾਰਟੀ ਦੀ ਹਰ ਸਰਗਰਮੀ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਯਤਨ ਕਰਨਗੇ।