ਫਿਰੋਜ਼ਪੁਰ 'ਚ ਆਏ 8 ਹੋਰ ਕੋਰੋਨਾ ਪੀੜਤ
ਫਿਰੋਜ਼ਪੁਰ,19 ਜੁਲਾਈ, 2020 : ਕੋਰੋਨਾ ਮਹਾਂਮਾਰੀ ਨੇ ਜ਼ਿਲਾ ਫਿਰੋਜ਼ਪੁਰ ਨੂੰ ਪੂਰੀ ਤਰ੍ਹਾਂ ਆਪਣੀ ਗ੍ਰਿਫਤ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ।
ਸਿਹਤ ਵਿਭਾਗ ਤੋੰ ਮਿਲੀ ਜਾਣਕਾਰੀ ਅਨੁਸਾਰ ਅੱਜ ਆਈਆਂ ਰਿਪੋਰਟਾਂ ਵਿਚ ਫਿਰ 8 ਕੇਸ ਪੋਜ਼ਿਟਵ ਦੇ ਆਏ ਹਨ। ਜਿਨ੍ਹਾਂ ਵਿਚ ਇਕ ਔਰਤ ਵੀ ਕੋਰੋਨਾ ਦੀ ਲਪੇਟ ਵਿਚ ਆਈ ਹੈ। ਬਾਕੀ ਪਾਜ਼ਿਟਿਵ ਮਰੀਜਾਂ ਵਿਚ 2 ਮਾਮਲੇ ਫਿਰੋਜ਼ਪੁਰ ਸ਼ਹਿਰ, 3 ਜ਼ੀਰਾ ਤੇ 3 ਫਿਰੋਜ਼ਪੁਰ ਕੈਂਟ ਖੇਤਰ ਦੇ ਦੱਸੇ ਜਾ ਰਹੇ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 118 ਹੋ ਗਈ ਹੈ।