ਰਵੀ ਜੱਖੂ
'ਆਪ' ਵਿਧਾਇਕ ਹਰਪਾਲ ਚੀਮਾ ਦੀ ਸਰਕਾਰੀ ਰਿਹਾਇਸ਼ 'ਤੇ ਹੋਣੀ ਸੀ ਪ੍ਰੈੱਸ ਕਾਨਫਰੰਸ
ਚੰਡੀਗੜ੍ਹ 18 ਮਈ - 2020 - ਵਿਰੋਧੀ ਧਿਰ ਆਗੂ ਤੇ ਵਿਧਾਨ-ਸਭਾ ਹਲਕਾ ਦਿੜ੍ਹਬਾ (ਸੰਗਰੂਰ) ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਚੀਮਾ ਦੀ ਸੈਕਟਰ 39 -A ਸਥਿਤ ਸਰਕਾਰੀ ਰਿਹਾਇਸ਼ ਜੋ ਉਹਨਾਂ ਨੂੰ ਵਿਰੋਧੀ ਧਿਰ ਦਾ ਆਗੂ ਹੋਣ ਨਾਤੇ ਮਿਲੀ ਹੈ ਵਿੱਚ ਸ਼ਾਰਟ ਸਰਕਿਟ ਹੋਣ ਕਾਰਨ AC ਨੂੰ ਅੱਗ ਲੱਗ ਗਈ।
ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਆਮ ਆਦਮੀ ਪਾਰਟੀ ਵੱਲੋਂ ਇੱਥੇ ਪ੍ਰੈਸ ਕਾਨਫਰੰਸ ਰੱਖੀ ਹੋਈ ਸੀ। ਜਿਸ ਵਿੱਚ ਹਰਪਾਲ ਚੀਮਾ ਤੋਂ ਇਲਾਵਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੀ ਸ਼ਾਮਿਲ ਸਨ । ਮੌਕੇ 'ਤੇ ਅੱਗ 'ਤੇ ਕਾਬੂ ਪਾ ਲਿਆ ਗਿਆ। ਏ.ਸੀ ਤੋਂ ਬਗੈਰ ਹੋਰ ਕਿਸੇ ਵੀ ਕਿਸਮ ਦਾ ਨੁਕਸਾਨ ਹੋਣੋਂ ਬਚਾਅ ਰਿਹਾ।