ਵਰਚੂਅਲ ਮੇਲੇ ਜੂਮ ਐਪ ਰਾਹੀਂ, ਫੀਜੀਕਲ ਮੇਲੇ ਅਤੇ ਡਾਇਰੈਕਟ ਇੰਟਰਵਿਓ ਰਾਹੀਂ
ਹਰੀਸ਼ ਕਾਲੜਾ
ਰੂਪਨਗਰ, 21 ਸਤੰਬਰ 2020 : ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ 24 ਸਤੰਬਰ ਤੋਂ 30 ਸਤੰਬਰ ਦੌਰਾਨ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਰੋਜਗਾਰ ਮੋਲਿਆਂ ਨੁੰ ਸਫਲਤਾ ਪੂਰਵਕ ਨੇਪੜੇ ਚਾੜ੍ਹਨ ਲਈ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ, ਰੂਪਨਗਰ ਵਲੋਂ ਦੱਸਿਆ ਗਿਆ ਕਿ ਇਹ ਮੇਲੇ ਕੋਵਿੱਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤਿੰਨ ਭਾਗਾਂ ਵਿੱਚ ਲਗਾਏ ਜਾਣਗੇ। ਵਰਚੂਅਲ ਮੇਲੇ ਜੂਮ ਐਪ ਰਾਹੀਂ, ਫੀਜੀਕਲ ਮੇਲੇ ਅਤੇ ਡਾਇਰੈਕਟ ਇੰਟਰਵਿਓ ਰਾਹੀਂ। ਉਨ੍ਹਾਂ ਅੱਗੇ ਦਸਿਆ ਕਿ ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ ਮਿਸ਼ਨ ਤਹਿਤ ਨੋਜਵਾਨਾ ਨੁੰ ਰੋਜਗਾਰ ਮੁਹੱਈਆਂ ਕਰਵਾਉਣ ਲਈ 29 ਸਤੰਬਰ 2020 ਨੂੰ ਦਾਣਾ ਮੰਡੀ ਚਮਕੌਰ ਸਾਹਿਬ ਵਿਖੇ ਫੀਜੀਕਲ ਮੇਲਾ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਵੱਖ ਵੱਖ ਕੰਪਨੀਆਂ ਵਲੋਂ ਨੌਜਵਾਨਾ ਨੂੰ ਰੋਜਗਾਰ ਮੁਹਈਆਂ ਕਰਵਾਉਣ ਦੇ ਮੰਤਵ ਨਾਲ ਸ਼ਿਰਕਤ ਕੀਤੀ ਜਾਵੇਗੀ।
ਰਮਨਦੀਪ ਕੌਰ, ਰੋਜਗਾਰ ਅਫਸਰ ਵਲੋਂ ਦਸਿਆ ਗਿਆ ਕਿ ਇਨ੍ਹਾਂ ਰੋਜਗਾਰ ਮੇਲਿਆਂ ਵਿੱਚ ਵੱਖ ਵੱਖ ਕੰਪਨੀਆਂ ਇਨ੍ਹਾਂ ਪ੍ਰਾਰਥੀਆਂ ਦੀ ਯੋਗਤਾ ਦੇ ਆਧਾਰ ਤੇ ਨੌਕਰੀਆਂ ਲਈ ਚੋਣ ਕਰਦੀਆਂ ਹਨ ਅਤੇ ਬੇ- ਰੋਜਗਾਰ ਪ੍ਰਾਰਥੀਆਂ ਨੂੰ ਇਨ੍ਹਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਨ੍ਹਾਂ ਮੇਲਿਆਂ ਸਬੰਧੀ ਮੁਕੰਮਲ ਜਾਣਕਾਰੀ " www.pgrkam.com""ਤੇ ਉਪਲਬੱਧ ਹੈ। ਇਸ ਤੋਂ ਇਲਾਵਾ ਉਹ ਦਫਤਰ ਦੇ ਹੈਲਪਲਾਈਨ ਨੰਬਰ 85570-10066 ਅਤੇ ਦਫਤਰ ਦੀ ਈਮੇਲ ਆਈਡੀ dbeerprhelp@gmail.com. ਤੇ ਸੰਪਰਕ ਕਰ ਸਕਦੇ ਹਨ। ਮੀਨਕਾਸ਼ੀ ਬੇਦੀ ਪਲੇਸਮੈਂਟ ਅਫਸਰ ਨੇ ਦਸਿਆ ਕਿ ਇਨ੍ਹਾਂ ਮੇਲਿਆ ਵਿਚ ਨਾਮਵਰ ਕੰਪਨੀਆਂ ਸ਼ਾਮਲ ਹੋ ਰਹੀਆਂ ਹਨ। ਸੁਪ੍ਰੀਤ ਕੌਰ, ਕਰੀਅਰ ਕਾਊਸਲਰ ਵਲੋਂ ਬੇ-ਰੋਜਗਾਰ ਪ੍ਰਾਰਥੀਆਂ ਨੂੰ ਕਿਤਾ ਕੋਰਸਾਂ,ਟ੍ਰੇਨਿੰਗ ਸਹੂਲਤਾਵਾਂ ਅਤੇ ਸਵੈ-ਰੋਜਗਾਰ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ, ਸਰਕਾਰ ਵਲੋਂ ਲਗਾਏ ਜਾ ਰਹੇ ਰੋਜਗਾਰ ਮੇਲਿਆਂ ਦਾ ਲਾਭ ਉਠਾਉਣ ਲਈ ਬੇ-ਰੋਜਗਾਰ ਪ੍ਰਾਰਥੀਆਂ ਨੂੰ ਜਰੂਰੀ ਸ਼ਮੂਲੀਅਤ ਕਰਨੀ ਚਾਹੀਦੀ ਹੈ।