← ਪਿਛੇ ਪਰਤੋ
1304 ਪ੍ਰਵਾਸੀਆਂ ਨੂੰ ਵਾਪਸ ਘਰ ਭੇਜਿਆ ਐਸ ਏ ਐਸ ਨਗਰ, 13 ਮਈ 2020: ਸੱਤਵੀਂ ਸਪੈਸ਼ਲ ਰੇਲਗੱਡੀ ਅੱਜ ਮੋਹਾਲੀ ਰੇਲਵੇ ਸਟੇਸ਼ਨ ਤੋਂ 1304 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਬਿਹਾਰ ਦੇ ਪੱਛਮੀ ਚੰਪਾਰਣ ਜ਼ਿਲ੍ਹੇ ਦੇ ਬੇਤਿਆ ਸਟੇਸ਼ਨ ਲਈ ਰਵਾਨਾ ਹੋਈ। ਇਨ੍ਹਾਂ ਵਿਚੋਂ 764 ਮੁਹਾਲੀ ਤੋਂ ਸਨ ਜਦਕਿ ਬਾਕੀ 540 ਡੇਰਾਬਸੀ ਤੋਂ ਸਨ। ਰੇਲਗੱਡੀ ਨੂੰ ਰੇਲਵੇ ਸਟੇਸ਼ਨ ਤੋਂ ਦੁਪਹਿਰ 1 ਵਜੇ ਦੇ ਨਿਸ਼ਚਤ ਸਮੇਂ ਤੇ ਰਵਾਨਾ ਕੀਤਾ ਗਿਆ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਵਿਸ਼ੇਸ਼ਤਾ ਬਣ ਗਈ। ਪ੍ਰਵਾਸੀਆਂ ਨੂੰ 4 ਸੰਗ੍ਰਹਿ ਕੇਂਦਰਾਂ ਤੋਂ ਰੇਲਵੇ ਸਟੇਸ਼ਨ 'ਤੇ ਲਿਜਾਇਆ ਗਿਆ ਜਿਥੇ ਪਹਿਲਾਂ ਉਨ੍ਹਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਫਿਰ ਵਾਪਸ ਘਰ ਪਰਤਣ ਲਈ ਬੱਸਾਂ ਵਿਚ ਚੜ੍ਹਾਕ ਕੇ ਰੇਲਵੇ ਸਟੇਸ਼ਨ 'ਤੇ ਪਹੁੰਚਾਇਆ ਗਿਆ। ਇਹਨਾਂ ਬੱਸਾਂ ਨੂੰ ਵੀ ਚੰਗੀ ਤਰ੍ਹਾਂ ਸੈਨੀਟਾਈਜ਼ ਕੀਤਾ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਵਾਸੀਆਂ ਨੂੰ ਪੈਕਡ ਫੂਡ ਪੈਕੇਟ, ਪਾਣੀ ਤੋਂ ਇਲਾਵਾ ਬਿਸਕੁਟ ਮੁਹੱਈਆ ਕਰਵਾਏ, ਜਿਨ੍ਹਾਂ ਨੇ ਉਚੀ ਉਚੀ ਖੁਸ਼ੀ ਜਾਹਰ ਕਰਕੇ ਅਤੇ ਤਾੜੀਆਂ ਨਾਲ ਆਪਣੇ ਗ੍ਰਹਿ ਰਾਜ ਦੀ ਸੁਰੱਖਿਅਤ ਯਾਤਰਾ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ।
Total Responses : 267