ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਮੰਗ ਪੱਤਰ।
ਡਿਊਟੀ ਦੋਰਾਨ ਕੰਪਿਊਟਰ ਅਧਿਆਪਕਾਂ ਵਲੋਂ ਰੋਸ ਜਾਹਿਰ ਕੀਤਾ ਗਿਆ।
ਸ਼ਹੀਦ ਭਗਤ ਸਿੰਘ ਨਗਰ 13 ਮਈ 2020 : ਸਥਾਨਕ ਪ੍ਰਸ਼ਾਸ਼ਨ ਦੁਆਰਾ ਪਹਿਲਾਂ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਜਿਲ੍ਹਾ ਪੱਧਰੀ ਅਤੇ ਤਹਿਸੀਲ ਪੱਧਰੀ ਕੰਟਰੋਲ ਰੂਮ ਵਿੱਚ ਲਗਾਈਆਂ ਗਈਆਂ ਸਨ, ਉਸ ਤੋਂ ਬਾਅਦ ਇਨਹਾਂ ਦੀ ਡਿਊਟੀ ਕਾਵਿਡ-19 ਲਈ ਸਥਾਪਿਤ ਹਸਪਤਾਲਾਂ ,ਦਫਤਰ ਐੱਸ.ਡੀ.ਐੱਮਜ ਅਤੇ. ਬਲਾਕ ਵਾਈਜ ਦਫਤਰ ਸੀ.ਡੀ.ਪੀ.ਓ ਵਿਖੇ ਲਗਾਈਆਂ ਸਨ।ਹੁਣ ਕੁਝ ਅਧਿਆਪਕਾਂ ਦੀ ਡਿਊਟੀਆਂ ਕੋਵਿਡ ਕੇਅਰ ਸੈਂਟਰ ਵਿੱਚ ਫਰੰਟ ਵਾਰੀਅਰਜ ਨਾਲ ਲਗਾ ਦਿੱਤੀਆਂ ਗਈਆਂ ਹਨ, ਜਿੱਥੇ ਕਰੋਨਾ ਪਾਜੀਟਿਵ ਮਰਜਿਾਂ ਦੇ ਸੰਪਰਕ ਵਿੱਚ ਆਉਣ ਨਾਲ ਉਨ੍ਹਾ ਨੂੰ ਵੀ ਇਸ ਮਹਾਂਹਾਰੀ ਦੀ ਚਪੇਟ ਵਿੱਚ ਆਉਣ ਦਾ ਖਦਸਾ ਹੈ।
ਕੰਪਿਊਟਰ ਅਧਿਆਪਕ ਯੁੂਨੀਅਨ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਮੀਤ ਪ੍ਰਧਾ ਯੂਨੁਸ ਖੋਖਰ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਕੰਪਿਊਟਰ ਅਧਿਆਪਕ ਇਸ ਦੇਸ਼ ਦੇ ਜਿੰਮੇਵਾਰ ਨਾਗਰਿਕ ਹਨ ਅਤੇ ਮੁਸ਼ੀਬਤ ਦੇ ਹਰ ਸਮੇਂ ਵਿੱਚ ਹਰ ਤਰਾਂ ਦੀ ਡਿਊਟੀ ਕਰਨ ਲਈ ਤਿਆਰ ਰਹਿੰਦੇ ਹਨ,ਪ੍ਰੰਤੂ ਸਰਕਾਰ ਦੀ ਇਹਨਾਂ ੋਪਰਿਵਾਰਾਂ ਪ੍ਰਤੀ ਵੀ ਕੋਈ ਜਿੰਮੇਵਾਰੀ ਬਣਦੀ ਹੈ।ਕੰਪਿਉੂਟਰ ਅਧਿਆਪਕਾਂ ਦੀਆਂ ਸੇਵਾਂਵਾ ਰੈਗੂਲਰ ਹੋਣ ਦ ੇ ਬਾਵਜੂਦ ਵ ਿਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਮੈਡੀਕਲ ਰੀ-ਇੰਬਰਸਮੈਂਟ ਅਤੇ ਮਰਨ ਉਪਰੰਤ ਤਰਸ ਦੇ ਆਧਾਰ ਤੇ ਨੌਕਰੀ ਨਹੀ ਦਿੱਤੀ ਜਾ ਰਹੀ।2005 ਤੋਂ ਹੁਣ ਤੱਕ 50 ਤੋਂ ਵੱਧ ਕੰਪਿਊਟਰ ਅੀਧਆਪਕਾਂ ਦੀ ਮੋਤ ਹੋ ਚੁੱਕੀ,ਪ੍ਰੰਤੂ ਉਨ੍ਹਾ ਦੇ ਪਰਿਵਾਰਾਂ ਨੂੰ ਕਿਸੇ ਵੀ ਤਰਾਂ ਦੀ ਆਰਥਿਕ ਮੱਦਦ ਨਹੀ ਦਿੱਤੀ ਗਈ।
ਉਕੱਤ ਆਗੂਆਂ ਨੇ ਕਿਹਾ ਕਿ ਸਥਾਨਕ ਪ੍ਰਸ਼ਾਸ਼ਨ ਅਤੇ ਜਿਲ੍ਹਾ ਸਿੱਖਿਆ ਦਫਤਰ ਸ਼ਹੀਦ ਭਗਤ ਸਿੰਘ ਨਗਰ ਜੇਕਰ ਕੰਪਿਊਟਰ ਅਧਿਆਪਕਾਂ ਲਈ ਮੈਡੀਕਲ ਰੀ-ਇੰਬਰਸਮੇਂਟ, ਮਰਨ ਉਪਰੰਤ ਤਰਸ ਦੇ ਆਧਾਰ 'ਤੇ ਨੋਕਰੀ ਅਤੇ 50 ਲੱਖ ਰੁਪਏ ਦਾ ਬੀਮੇ ਦੀ ਲਿਖਤੀ ਤੋਰ ਤੇ ਜਿੰਮੇਵਾਰੀ ਲੈਂਦੇ ਹਨ ਤਾਂ ਹੀ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਪ੍ਰਸ਼ਾਸ਼ਨ ਅਤੇ ਜਿਲ੍ਹਾ ਸਿੱਖਿਆ ਦਫਤਰ ਵਲੋਂ ਇਹ ਜਿੰਮੇਵਾਰੀ ਚੁੱਕਣੀ ਸੰਭਵ ਨਾ ਹੋਵੇ ਤਾਂ ਇਹਨਾਂ ਅਧਿਆਪਕਾਂ ਦੀਆਂ ਡਿਊਟੀਆਂ ਰੱਦ ਕੀਤੀਆਂ ਜਾਣ।
ਓਪਰੋਕਤ ਰੋਸ ਵਜੋਂ ਅਧਿਆਪਕਾਂ ਨੇ ਡਿਉਟੀ ਦੋਰਾਨ ਹੀ ਪ੍ਰਸ਼ਾਸ਼ਨ ਅਤੇ ਸਰਕਾਰ ਕੋਲੋਂ ੳਪਰੋਕਤ ਸਹੁੂਲਤਾਂ ਲਈ ਪ੍ਰਦਰਸ਼ਨ ਕੀਤਾ ਗਿਆ।
ਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂਆਂ ਦੁਆਰਾ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੁੰੂ ਆਪਣੀਆਂ ਮੰਗਾ ਸੰਬੰਧੀ ਮੰਗ ਪੱਤਰ ਦਿੱਤਾ ਗਿਆ।