ਗੁਰਨਾਮ ਸਿੱਧੂ
ਫ਼ਿਰੋਜ਼ਪੁਰ 3 ਅਕਤੂਬਰ : ਜਲਾਲਾਬਾਦ 'ਚ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਅਕਾਲੀ - ਭਾਜਪਾ ਉਮੀਦਵਾਰ ਭਾਰੀ ਬਹੁਮੱਤ ਨਾਲ ਜਿੱਤ ਦਰਜ਼ ਕਰਾਏਗਾ ਜਿਸ ਨਾਲ ਕਾਂਗਰਸੀਆਂ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਜਾਣਗੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਇਥੇ ਪ੍ਰੈੱਸ ਕਲੱਬ ਫਿਰੋਜ਼ਪੁਰ ਵਿਖੇ ਸ਼ਿਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ (ਆਈ ਟੀ ਵਿੰਗ) ਨਛੱਤਰ ਸਿੰਘ ਗਿੱਲ ਨੇ ਕੀਤਾ।
ਜਲਾਲਾਬਾਦ ਵਿਖੇ ਵਰਕਰਾਂ ਮਿਲਣੀਆਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਗਿੱਲ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਮਜ਼ੂਦਾ ਚਾਲੂ ਸਰਕਾਰ ਦੀਆਂ ਚਾਪਲੂਸੀਆਂ ਸਮਝ ਚੁੱਕੇ ਹਨ ਅਤੇ ਹੁਣ ਇਹਨਾਂ ਦੀਆਂ ਗੱਲਾਂ 'ਚ ਨਹੀ ਆਉਣਗੇ। ਓਹਨਾ ਕਿਹਾ ਕਿ ਢਾਈ ਸਾਲਾਂ ਤੋਂ ਸੂਬਾ ਹੋਰ ਨਿਘਾਰ ਵੱਲ ਗਿਆ ਹੈ। ਵਾਪਰੀ, ਕਿਸਾਨ, ਮਜ਼ਦੂਰ, ਮੁਲਾਜ਼ਿਮ, ਹਰ ਵਰਗ ਦੁਖੀ ਹੋਕੇ ਸੜਕਾਂ 'ਤੇ ਉਤਰ ਆਇਆ ਹੈ, ਪਰ ਕੈਪਟਨ ਸਾਹਬ ਮਹਿਲਾਂ ਚੋਂ ਬਾਹਰ ਨਹੀ ਨਿਕਲ ਰਹੇ।
ਨਛੱਤਰ ਸਿੰਘ ਗਿੱਲ ਨੇ ਅੱਗੇ ਕਿਹਾ ਕਿ ਜਲਾਲਾਬਾਦ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਰਾਇ ਸਿੱਖ ਬਰਾਦਰੀ ਨੂੰ ਟਿਕਟ ਦੇ ਕੇ ਨਿਵਾਜੇ ਜਾਣ ਨਾਲ ਇਹ ਸੰਕੇਤ ਜਾਂਦਾ ਹੈ ਕਿ ਉਨ੍ਹਾਂ ਨੇ ਬਰਾਦਰੀ ਨੂੰ ਪਾਰਟੀ ਚ ਬਣਦਾ ਮਾਣ ਦਿੱਤਾ ਹੈ, ਕਿਉਕਿ ਰਾਇ ਸਿੱਖ ਬਰਾਦਰੀ ਹਮੇਸ਼ਾ ਅਕਾਲੀ ਦਲ ਨਾਲ ਚਟਾਨ ਵਾਂਗ ਖੜਦੀ ਆਈ ਹੈ। ਉਨ੍ਹਾਂ ਕਿਹਾ ਕਿ ਜਲਾਲਾਬਾਦ ਸੀਟ ਤੋਂ ਅਕਾਲੀ - ਭਾਜਪਾ ਉਮੀਦਵਾਰ ਰਾਜ ਸਿੰਘ ਡਿਬੀਪੁਰਾ ਦੀ ਜਿੱਤ ਇੱਕ ਪਾਸੜ ਹੋਵੇਗੀ। ਅਕਾਲੀ ਦਲ ਜਲਾਲਾਬਾਦ ਤੋਂ ਵੱਡੀ ਜਿੱਤ ਦਰਜ਼ ਕਰਾ ਕੇ ਵਿਰੋਧੀਆਂ ਦੇ ਭਰਮ ਦੂਰ ਕਰ ਦੇਵੇਗਾ। ਭਾਜਪਾ ਨਾਲ ਸਬੰਧਾਂ ਬਾਰੇ ਪੁੱਛੇ ਜਾਣ ਤੇ ਓਹਨਾ ਕਿਹਾ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਦੀ ਦੋਸਤੀ ਫੱਟੇ ਚ ਗੱਡੇ ਕਿੱਲ ਵਰਗੀ ਹੈ