ਲੁਧਿਆਣਾ, 19 ਸਤੰਬਰ 2108 - ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਅੱਜ ਜ਼ਿਲ•ਾ ਲੁਧਿਆਣਾ ਵਿੱਚ 56.83 ਵੋਟਿੰਗ ਦਰਜ ਕੀਤੀ ਗਈ। ਜ਼ਿਲ•ਾ ਪ੍ਰੀਸ਼ਦ ਦੇ 25 ਜ਼ੋਨਾਂ ਅਤੇ ਪੰਚਾਇਤ ਸੰਮਤੀਆਂ ਦੇ 236 ਜ਼ੋਨਾਂ ਲਈ ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ• ਗਿਆ। ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਵੇਗੀ।
ਵੋਟ ਫੀਸਦੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਚੋਣ ਅਫ਼ਸਰ ਸ੍ਰੀ ਅਗਰਵਾਲ ਨੇ ਦੱਸਿਆ ਕਿ ਪੰਚਾਇਤ ਸੰਮਤੀ ਡੇਹਲੋਂ ਦੇ 15 ਜ਼ੋਨਾਂ ਲਈ 55.92 ਫੀਸਦੀ, ਪੰਚਾਇਤ ਸੰਮਤੀ ਦੋਰਾਹਾ ਦੇ 17 ਜ਼ੋਨਾਂ ਲਈ 64.66 ਫੀਸਦੀ, ਪੰਚਾਇਤ ਸੰਮਤੀ ਜਗਰਾਂਉ ਦੇ 25 ਜ਼ੋਨਾਂ ਲਈ 55.98, ਪੰਚਾਇਤ ਸੰਮਤੀ ਖੰਨਾ ਦੇ 15 ਜ਼ੋਨਾਂ ਲਈ 62.62 ਫੀਸਦੀ, ਪੰਚਾਇਤ ਸੰਮਤੀ ਲੁਧਿਆਣਾ-1 ਦੇ 25 ਜ਼ੋਨਾਂ ਲਈ 50 ਫੀਸਦੀ, ਪੰਚਾਇਤ ਸੰਮਤੀ ਲੁਧਿਆਣਾ-2 ਦੇ 25 ਜ਼ੋਨਾਂ ਲਈ 51.72 ਫੀਸਦੀ, ਪੰਚਾਇਤ ਸੰਮਤੀ ਮਾਛੀਵਾੜਾ ਦੇ 16 ਜ਼ੋਨਾਂ ਲਈ 59.29 ਫੀਸਦੀ, ਪੰਚਾਇਤ ਸੰਮਤੀ ਮਲੌਦ ਦੇ 15 ਜ਼ੋਨਾਂ ਲਈ 66.57 ਫੀਸਦੀ, ਪੰਚਾਇਤ ਸੰਮਤੀ ਪੱਖੋਵਾਲ ਦੇ 16 ਜ਼ੋਨਾਂ ਲਈ 56.19 ਫੀਸਦੀ, ਪੰਚਾਇਤ ਸੰਮਤੀ ਰਾਏਕੋਟ ਦੇ 15 ਜ਼ੋਨਾਂ ਲਈ 54.08 ਫੀਸਦੀ, ਪੰਚਾਇਤ ਸੰਮਤੀ ਸਮਰਾਲਾ ਦੇ 15 ਜ਼ੋਨਾਂ ਲਈ 63.18 ਫੀਸਦੀ, ਪੰਚਾਇਤ ਸੰਮਤੀ ਸਿੱਧਵਾਂ ਬੇਟ ਦੇ 15 ਜ਼ੋਨਾਂ ਲਈ 64.90 ਫੀਸਦੀ, ਪੰਚਾਇਤ ਸੰਮਤੀ ਸੁਧਾਰ ਦੇ 22 ਜ਼ੋਨਾਂ ਲਈ 54.86 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਇਸ ਮੌਕੇ ਉਨ•ਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵ) ਕਮ ਵਧੀਕ ਜ਼ਿਲ•ਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਵੀ ਹਾਜ਼ਰ ਸਨ।