← ਪਿਛੇ ਪਰਤੋ
ਬੀਜਿੰਗ, 1 ਅਗਸਤ, 2017 : ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ ਮਤਲਬ ਪੀ. ਐੱਲ. ਏ. ਦੇ ਗਠਨ ਨੂੰ ਅੱਜ ਭਾਵ ਮੰਗਲਵਾਰ ਨੂੰ 90 ਸਾਲ ਪੂਰੇ ਹੋ ਗਏ ਹਨ। ਪੀ. ਐੱਲ. ਏ. ਨੇ ਔਰਤਾਂ ਦਾ ਇਕ ਫੌਜੀ ਦਲ ਤਿਆਰ ਕੀਤਾ ਹੈ ਜੋ ਬਹੁਤ ਠੰਡੇ ਪਹਾੜੀ ਇਲਾਕਿਆਂ ਅਤੇ ਉੱਚੀਆਂ-ਉੱਚੀਆਂ ਸਮੁੰਦਰੀ ਲਹਿਰਾਂ ਦਾ ਵੀ ਸਾਹਮਣਾ ਕਰਨ ਵਿਚ ਸਮੱਰਥ ਹੈ। ਹਾਲਾਂਕਿ ਪੀ. ਐੱਲ. ਏ. ਵੱਲੋਂ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਔਰਤਾਂ ਦੀ ਇਸ ਫੌਜ ਨੂੰ ਯੁੱਧ ਵਿਚ ਤਾਇਨਾਤ ਕੀਤਾ ਜਾਵੇਗਾ ਜਾਂ ਨਹੀਂ। ਇਸ ਔਰਤ ਫੌਜ ਦਲ ਦੀ ਇਕ 20 ਸਾਲਾ ਔਰਤ ਵੀ ਲਿੰਗਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਔਰਤਾਂ ਹਾਂ ਪਰ ਮਜ਼ਬੂਤ ਹਾਂ। ਮੇਰੇ ਸਰੀਰ ਦਾ ਆਕਾਰ ਭਾਵੇਂ ਮਾਮੂਲੀ ਬਦਲਿਆ ਹੋਵੇ ਪਰ ਮੇਰੀਆਂ ਮਾਸਪੇਸ਼ੀਆਂ ਵਿਚ ਕਾਫੀ ਬਦਲਾਅ ਆ ਗਿਆ ਹੈ। ਉਸ ਨੇ ਇਹ ਗੱਲ ਆਪਣੇ ਦੋਹਾਂ ਹੱਥਾਂ ਵਿਚ 18-18 ਕਿਲੋਗ੍ਰਾਮ ਦੀਆਂ ਪਾਣੀ ਦੀਆਂ ਬੋਤਲਾਂ ਉਠਾਉਂਦੇ ਹੋਏ ਕਹੀ। ਦੱਸ ਦਈਏ ਕਿ ਚੀਨ ਵਿਚ ਔਰਤਾਂ ਨੂੰ ਫੌਜ ਵਿਚ ਸਿਰਫ ਇਸ ਲਈ ਭਰਤੀ ਕੀਤਾ ਜਾਂਦਾ ਸੀ ਤਾਂ ਜੋ ਅਧਿਕਾਰਕ ਪਰੇਡ ਅਤੇ ਮਿਲਟਰੀ ਬੈਂਡਸ ਦੇਖਣ ਵਿਚ ਚੰਗੇ ਲੱਗਣ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਪੀ. ਐੱਲ. ਏ. ਨੇ ਖੁਦ ਵਿਚ ਬਹੁਤ ਬਦਲਾਅ ਕਰ ਲਿਆ ਹੈ। ਬੀਤੇ ਕੁਝ ਸਮੇਂ ਤੋਂ ਪੀ. ਐੱਲ. ਏ. ਨੇ ਇਨ੍ਹਾਂ ਔਰਤਾਂ ਨੂੰ ਖਾਸ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ। ਉਂਝ ਤਾਂ ਇਸ ਦਲ ਦਾ ਗਠਨ ਸਾਲ 2013 ਵਿਚ ਕਰ ਲਿਆ ਗਿਆ ਸੀ ਪਰ ਹਾਲੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਸ ਦਲ ਵਿਚ ਕਿੰਨੀਆਂ ਔਰਤਾਂ ਹਨ।
Total Responses : 267