← ਪਿਛੇ ਪਰਤੋ
ਨਵੀਂ ਦਿੱਲੀ, 31 ਜੁਲਾਈ, 2017 : ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ) ਨੇ ਬਚਤ ਖਾਤਿਆਂ 'ਚ 1 ਕਰੋੜ ਰੁਪਏ ਜਾਂ ਇਸ ਤੋਂ ਘੱਟ ਦੇ ਜਮ੍ਹਾ ਰਕਮ 'ਤੇ ਵਿਆਜ ਦਰ 4 ਫੀਸਦੀ ਤੋਂ ਘਟਾ ਕੇ 3.5 ਫੀਸਦੀ ਕਰ ਦਿੱਤੀ। ਬੈਂਕ ਨੇ ਅੱਜ 2-ਟੀਅਰ ਸੇਵਿੰਗ ਬੈਂਕ ਰੇਟ ਦਾ ਐਲਾਨ ਕਰਦੇ ਹੋਏ ਕਿਹਾ ਕਿ 1 ਕਰੋੜ ਤੋਂ ਵੱਧ ਦੇ ਬੈਲੇਂਸ ਤੇ ਬਚਤ ਖਾਤਾਧਾਰਕਾਂ ਨੂੰ 4 ਫੀਸਦੀ ਵਿਆਜ ਮਿਲਦਾ ਰਹੇਗਾ। ਆਮ ਤੌਰ 'ਤੇ 4 ਫੀਸਦੀ ਵਿਆਜ ਗਾਹਕ ਨੂੰ ਦਿੰਦੇ ਹਨ। ਨਵੀਂਆਂ ਦਰਾਂ ਅੱਜ ਤੋਂ ਹੀ ਲਾਗੂ ਹੋਣਗੀਆਂ। ਐੱਸ. ਬੀ. ਆਈ. ਨੇ ਪਹਿਲੀ ਵਾਰ ਬਚਤ ਖਾਤਿਆਂ 'ਤੇ ਵਿਆਜ ਦੀਆਂ ਦੋ ਤਰ੍ਹਾਂ ਦੀਆਂ ਕੈਟਾਗਰੀ (2-ਟੀਅਰ ਸੇਵਿੰਗਸ ਅਕਾਊਂਟ ਰੇਟ) ਪੇਸ਼ ਕੀਤੇ ਹਨ। ਇਸ 'ਚ ਇਕ ਕਰੋੜ ਰੁਪਏ ਤੱਕ ਦੀ ਜਮ੍ਹਾ ਰਕਮ 'ਤੇ 3.5 ਫੀਸਦੀ ਅਤੇ ਇਸ ਤੋਂ ਜ਼ਿਆਦਾ ਜਮ੍ਹਾ ਰਕਮ 'ਤੇ 4 ਫੀਸਦੀ ਵਿਆਜ ਮਿਲੇਗਾ। ਅਜੇ ਤੱਕ ਇਸ ਤਰ੍ਹਾਂ ਦੀ ਕੈਟਾਗਿਰੀ ਨਹੀਂ ਸੀ, ਹਰ ਤਰ੍ਹਾਂ ਦੀ ਜਮ੍ਹਾ ਰਕਮ 'ਤੇ 4 ਫੀਸਦੀ ਰੇਟ ਸੀ। ਇਸ ਲਈ ਇਸ ਨੂੰ ਦੋ ਟੀਅਰ ਕੈਟਾਗਿਰੀ ਕਿਹਾ ਗਿਆ ਹੈ। ਐੱਸ. ਬੀ. ਆਈ ਦਾ ਕਹਿਣਾ ਹੈ ਕਿ ਐੱਮ. ਸੀ. ਐੱਲ. ਆਰ ਬਰਕਰਾਰ ਰੱਖਣ ਲਈ ਵਿਆਜ ਦਰਾਂ 'ਚ ਬਦਲਾਅ ਕੀਤਾ ਗਿਆ ਹੈ।
Total Responses : 267