ਲੁਧਿਆਣਾ, 8 ਫਰਵਰੀ, 2017 : ਮਾਤਾ ਸਾਹਿਬ ਕੌਰ ਸਪੋਰਟਸ ਕਲੱਬ ਜਰਖੜ ਵੱਲੋਂ ੩੧ ਵੀਂਆ ਪਰਲ ਜੁਬਲੀ ਵਰ੍ਹੇ ਦੀਆਂ ਮਾਡਰਨ ਪੇਡੂ ਮਿੰਨੀ ਉਲਪਿੰਕ ਜਰਖੜ ਖੇਡਾਂ ਜੋ ਕਿ 13 ਤੋਂ 15 ਫਰਵਰੀ ਤਕ ਹੋਣੀਆਂ ਸਨ ਉਹ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਰੁਝੇਵੇਂ ਅਤੇ ਖੇਡਾਂ ਦੇ ਮੁੱਖ ਸਪਾਂਸਰ ਕੋਕਾ ਕੋਲਾ ਅਤੇ ਏਵਨ ਸਾਈਕਲ ਕੰਪਨੀ ਦੇ ਪ੍ਰਬੰਧਕਾਂ ਦੀਆਂ ਕੁੱਝ ਮਜ਼ਬੂਰੀਆਂ ਕਾਰਨ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਕਲੱਬ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ (ਪੀ. ਪੀ. ਐ¥ਸ), ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਜਰਖੜ ਖੇਡਾਂ ਦੇ ਪ੍ਰਬੰਧਕਾਂ ਦੀ ਹੰਗਾਮੀ ਮੀਟਿੰਗ 19 ਫਰਵਰੀ ਨੂੰ ਜਰਖੜ ਸਟੇਡੀਅਮ ਵਿਖੇ ਹੋਵੇਗੀ ਜਿਸ ਵਿੱਚ ਜਰਖੜ ਖੇਡਾਂ ਦੀਆਂ ਨਵੀਂਆਂ ਤਰੀਕਾਂ ਦਾ ਐਲਾਨ ਹੋਵੇਗਾ ਅਤੇ ਕਲੱਬ ਦਾ ਨਵੇਂ ਸਿਰੇ ਤੋਂ ਪੁਨਰਗਠਨ ਹੋਵੇਗਾ। ਉਹਨਾਂ ਦੱਸਿਆ ਕਿ ਖੇਡਾਂ ਨੂੰ ਮੁੱਖ ਸਪਾਂਸਰ ਦੀਆਂ ਕੁੱਝ ਮਜ਼ਬੂਰੀਆਂ ਕਾਰਨ ਅੱਗੇ ਪਾਉਣਾ ਪਿਆ ਕਿਉਂਕਿ ਏਵਨ ਸਾਇਕਲ ਕੰਪਨੀ ਦੇ ਚੇਅਰਮੈਨ ਓਕਾਂਰ ਸਿੰਘ ਪਾਹਵਾ, ਅਤੇ ਕੋਕਾ ਕੋਲਾ ਕੰਪਨੀ ਦੇ ਜਨਰਲ ਮੈਨੇਜਰ ਅਰਜਨ ਨੇਗੀ ਨੇ ਖੇਡਾਂ ਦੇ ਆਯੋਜਨ ਨੂੰ ਅੱਗੇ ਪਾਉਣ ਦੀ ਬੇਨਤੀ ਕੀਤੀ ਹੈ। ਉਹਨਾਂ ਆਖਿਆ ਕਿ ਇਸ ਸਾਲ ਮਈ ਮਹੀਨੇ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਤੋਂ ਇਲਾਵਾ ਜਰਖੜ ਖੇਡਾਂ ਦੇ ਮੇਨ ਫੈਸਟੀਵਲ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਕਲੱਬ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਐਡਵੋਕੇਟ ਹਰਕਮਲ ਸਿੰਘ aਤੇ ਜਗਰੂਪ ਸਿੰਘ ਜਰਖੜ ਨੇ ਜਰਖੜ ਅਕੈਡਮੀ ਦੇ ਉਹਨਾਂ 9 ਖਿਡਾਰੀਆਂ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਈ ਚੁਣੀ ਗਈ ਅੰਤਰ- ਯੂਨੀਵਰਸਿਟੀ ਮੁਕਾਬਲਿਆਂ ਲਈ ਟੀਮ ਦਾ ਹਿੱਸਾ ਬਣੇ ਨੂੰ ਵਧਾਈ ਦਿੱਤੀ ਜਿੰਨ੍ਹਾਂ ਅਕੈਡਮੀ ਦਾ ਨਾਮ ਕੌਮੀ ਪੱਧਰ ਤੇ ਰੌਸ਼ਨ ਕੀਤਾ ਹੈ। ਇਸ ਮੌਕੇ ਇੰਸ. ਬਲਵੀਰ ਸਿੰਘ, ਬਲਜਿੰਦਰ ਸਿੰਘ ਲਤਾਲਾ ਅਮਰੀਕਾ, ਸੰਦੀਪ ਸਿੰਘ ਪੰਧੇਰ, ਸ਼ਿੰਗਾਰਾ ਸਿੰਘ ਜਰਖੜ, ਸੁਰਿੰਦਰ ਸਿੰਘ ਖੰਨਾ, ਕੋਚ ਪ੍ਰਗਟ ਸਿੰਘ, ਹਰਮਿੰਦਰਪਾਲ ਸਿੰਘ ਆਦਿ ਹੋਰ ਪ੍ਰਬੰਧਕ ਹਾਜ਼ਰ ਸਨ।