ਹਰਿੰਦਰਪਾਲ ਸਿੰਘ ਟੋਹੜਾ ਆਮ ਆਦਮੀ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।
ਪਟਿਆਲਾ/ਭੁਨਰਹੇੜੀ/ਦੇਵੀਗੜ੍ਹ, 9 ਫਰਵਰੀ, 2017 : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਹਰਿੰਦਰਪਾਲ ਸਿੰਘ ਟੋਹੜਾ ਨੇ ਆਖਿਆ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪੰਜਾਬ ਦਾ ਭਵਿੱਖ ਵੋਟਿੰਗ ਮਸ਼ੀਨਾਂ ਵਿੱਚ ਬੰਦ ਕਰ ਚੁੱਕੇ ਹਨ ਤੇ 11 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਵੇਗੀ, ਜਿਸ ਨਾਲ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਸ. ਟੋਹੜਾ ਅੱਜ ਇਥੇ ਬਲਬੇੜਾ ਸਰਕਲ ਦੀ ਮੀਟਿੰਗ ਮੌਕੇ ਵਾਲੰਟੀਅਰਾਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਸਨ।
ਹਰਿੰਦਰਪਾਲ ਸਿੰਘ ਟੋਹੜਾ ਨੇ ਆਖਿਆ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਜੋ ਪੰਜਾਬ ਦੇ ਲੋਕਾਂ ਨਾਲ ਧੱਕੇਸ਼ਾਹੀਆਂ ਕੀਤੀਆਂ, ਉਹ ਸਭ ਦਾ ਲੋਕਾਂ ਨੇ ਜ਼ੋਰਦਾਰ ਵੋਟਿੰਗ ਕਰਕੇ ਮੁੱਲ ਮੋੜਿਆ ਹੈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਵਿੱਚ ਨਵੀਂਆਂ ਵਿਉਂਤਬੰਦੀਆਂ ਅਤੇ ਨਵੇਂ ਤਰੀਕੇ ਨਾਲ ਵਿਕਾਸ ਹੋਵੇਗਾ। ਉਨ੍ਹਾਂ ਆਖਿਆ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ 11 ਮਾਰਚ ਨੂੰ ਆਪਣੇ ਭਾਅ ਦਾ ਪਤਾ ਲੱਗ ਜਾਵੇਗਾ। ਹਰਿੰਦਰਪਾਲ ਸਿੰਘ ਟੋਹੜਾ ਨੇ ਆਖਿਆ ਕਿ ਅੱਜ ਦੀ ਇਸ ਧੰਨਵਾਦੀ ਮੀਟਿੰਗ ਵਿੱਚ ਜੁੜੇ ਸੈਂਕੜੇ ਵਾਲੰਟੀਅਰ ਇਹ ਸਪੱਸ਼ਟ ਕਰ ਰਹੇ ਹਨ ਕਿ ਹਲਕਾ ਸਨੌਰ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਵੇਗੀ ਤੇ ਬਾਕੀ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਜਾਣਗੀਆਂ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਅੱਜ ਇਕ ਨਵੀਂ ਸਰਕਾਰ ਅਤੇ ਨਵੇਂ ਬਦਲ ਦੀ ਲੋੜ ਸੀ, ਜੋ ਕਿ ਲੋਕਾਂ ਨੇ ਪੂਰੀ ਕਰ ਦਿੱਤੀ ਹੈ। ਇਸ ਮੌਕੇ ਬੰਤ ਸਿੰਘ, ਗੁਰਪ੍ਰੀਤ ਸਿੰਘ, ਹਰਬੰਸ ਸਿੰਘ, ਭੋਲਾ ਸਿੰਘ, ਨਛੱਤਰ ਸਿੰਘ, ਪਾਲਾ ਰਾਮ, ਚਰਨਜੀਤ ਸਿੰਘ, ਮੇਵਾ ਸਿੰਘ, ਭੁਪਿੰਦਰ ਸਿੰਘ, ਅਜੈਬ ਸਿੰਘ, ਜਰਨੈਲ ਸਿੰਘ, ਸੋਮਾ ਸਿੰਘ, ਹਾਕਮ ਸਿੰਘ, ਅਮਰ ਸਿੰਘ, ਜਗਦੀਸ਼ ਲਾਲ, ਨੰਜਾ ਸਿੰਘ, ਹਰਪਾਲ ਸਿੰਘ, ਧਰਮਾ ਸਿੰਘ, ਕਰਨਵੀਰ ਸਿੰਘ, ਹਰਮੇਸ਼ ਸਿੰਘ, ਗੈਵੀ ਸਿੰਘ, ਜੱਸੀ ਸਿੰਘ, ਅਮਰਿੰਦਰ ਸਿੰਘ, ਰਾਜਦੀਪ ਸਿੰਘ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ, ਹੈਪੀ ਸਿੰਘ, ਸੱਧੀ ਸਿੰਘ, ਦਲੇਰ ਸਿੰਘ ਸਮੇਤ ਹੋਰ ਵੀ 'ਆਪ' ਵਾਲੰਟੀਅਰ ਮੌਜੂਦ ਸਨ।