ਬਠਿੰਡਾ, 7 ਫਰਵਰੀ, 2017 : ਜੀ.ਐਸ.ਟੀ. ਅਧੀਨ ਰਜਿਸਟ੍ਰੇਸ਼ਨ ਵਾਸਤੇ ਆਬਕਾਰੀ ਤੇ ਕਰ ਵਿਭਾਗ, ਪੰਜਾਬ ਵੱਲੋਂ ਵਪਾਰੀਆਂ ਨੂੰ ਸਹੂਲਤ ਦੇਣ ਲਈ ਜਿਲ੍ਹਾ ਪੱਧਰ ਉਤੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਬਠਿੰਡਾ ਦੇ ਦਫ਼ਤਰ ਵਿਖੇ ਮਿਤੀ:08.02.2017 ਤੋਂ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਵਪਾਰੀਆਂ ਵਾਸਤੇ ਜੀ.ਐਸ.ਟੀ. ਅਧੀਨ ਰਜਿਸਟ੍ਰੇਸ਼ਨ, ਪੈਨ ਨੰਬਰ ਦਰਜ ਕਰਵਾਉਣ ਸਬੰਧੀ ਅਤੇ ਆਈ.ਡੀ. ਅਤੇ ਪਾਸਵਰਡ ਦੀਆਂ ਸਹੂਲਤਾ ਦਿੱਤੀਆਂ ਜਾਣਗੀਆਂ। ਇਹ ਕੈਂਪ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਲਗਾਇਆ ਜਾ ਰਿਹਾ ਹੈ ਕਿਉਂਕਿ ਜੀ.ਐਸ.ਟੀ ਰਾਸ਼ਟਰੀ ਪੱਧਰ ਤੇ ਜਲਦ ਹੀ ਲਾਗੂ ਹੋਣ ਜਾ ਰਿਹਾ ਹੈ, ਇਸ ਲਈ ਉਹ ਵਪਾਰੀ ਜਿਹੜੇ ਰਜਿਸਟ੍ਰੇਸ਼ਨ ਤੋਂ ਵਾਂਝੇ ਰਹਿ ਜਾਣਗੇ, ਉਹਨਾਂ ਨੂੰ ਵਪਾਰ ਕਰਨ ਵਿੱਚ ਮੁਸ਼ਕਿਲਾਂ ਦਾ ਸਹਾਮਣਾ ਕਰਨਾ ਪਵੇਗਾ। ਇਸ ਲਈ ਵਪਾਰੀਆਂ ਨੂੰ ਅਪੀਲ ਹੈ ਕਿ ਇਸ ਕੈਂਪ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਇਹ ਸਾਰੀਆਂ ਸਹੂਲਤਾਂ ਮੁਫਤ ਦਿੱਤੀਆਂ ਜਾਣਗੀਆਂ।