ਪਟਿਆਲਾ, 4 ਫਰਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਸਵੇਰੇ ਤਕਰੀਬਨ 10 ਵਜੇ ਆਪਣੇ ਜੱਦੀ ਪਿੰਡ ਚੰਦੂਮਾਜਰਾ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਨ੍ਹਾਂ ਦਾ ਇਹ ਪਿੰਡ ਰਾਜਪੁਰਾ ਵਿਧਾਨ ਸਭਾ ਹਲਕੇ ਵਿਚ ਪੈਂਦਾ ਹੈ।
ਪ੍ਰੋ. ਚੰਦੂਮਾਜਰਾ ਆਪਣੀ ਵੋਟ ਪਾਉਣ ਲਈ ਬੂਥ ਅੰਦਰ ਜਾਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਬੂਥ ਦੇ ਬਾਹਰ ਲੱਗੇ ਹੋਏ ਆਪਣੀ ਪਾਰਟੀ ਦੇ ਕੈਂਪ ਵਿਖੇ ਵੀ ਗਏ ਅਤੇ ਸਥਾਨਕ ਆਗੂਆਂ ਤੋਂ ਵੋਟਾਂ ਭੁਗਤਣ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਬੂਥ ਵਿਚ ਤਾਇਨਾਤ ਪੋਲਿੰਗ ਸਟਾਫ ਤੋਂ ਹੁਣ ਤੱਕ ਭੁਗਤੀ ਵੋਟ ਦੀ ਗਿਣਤੀ ਵੀ ਪੁੱਛੀ ਅਤੇ ਉਨ੍ਹਾਂ ਨੂੰ ਆ ਰਹੀ ਕਿਸੇ ਦਿੱਕਤ ਬਾਰੇ ਵੀ ਪੁੱਛਿਆ। ਪੋਲਿੰਗ ਸਟਾਫ ਨੇ ਉਨ੍ਹਾਂ ਨੂੰ ਦੱਸਿਆ ਕਿ ਵੋਟਾਂ ਪਾਉਣ ਦਾ ਕੰਮ ਠੀਕ ਅੱਠ ਵਜੇ ਸ਼ੁਰੂ ਹੋਗਿਆ ਸੀ ਅਤੇ ਪੂਰੇ ਅਮਨ ਅਮਾਨ ਨਾਲ ਚਲ ਰਿਹਾ ਹੈ।