ਰੂਪਨਗਰ, 1 ਫਰਵਰੀ, 2017 : ਜ਼ਿਲ੍ਹੇ ਵਿੱਚ ਚੋਣ ਅਮਲ ਨੂੰ ਨਿਰਪੱਖ ਅਤੇ ਅਜ਼ਾਦਾਨਾ ਮਾਹੌਲ ਵਿੱਚ ਨੇਪਰੇ ਚਾੜ੍ਹਨ ਲਈ ਮੁੱਖ ਚੋਣ ਕਮਿਸ਼ਨ ਵੱਲੋਂ ਰੂਪਨਗਰ ਜਿਲੇ ਲਈ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਸ਼੍ਰੀ ਸੁਸ਼ੀਲ ਕੁਮਾਰ ਲੋਹਾਨੀ ਆਈ.ਏ.ਐਂਸ , ਜ਼ਿਲ੍ਹਾ ਚੋਣ ਅਫ਼ਸਰ -ਕਮ -ਡਿਪਟੀ ਕਮਿਸ਼ਨਰ ਸ੍ਰੀ ਕਰਨੇਸ਼ ਸ਼ਰਮਾ ਅਤੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਵਰਿੰਦਰਪਾਲ ਸਿੰਘ ਨੇ ਇੱਥੇ ਸਥਾਨਕ ਕੈਨਾਲ ਰੈਸਟ ਹਾਊਸ ਵਿੱਚ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਸ਼੍ਰੀ ਆਨੰਦਪੁਰ ਸਾਹਿਬ,ਰੋਪੜ ਅਤੇ ਸ਼੍ਰੀ ਚਮਕੌਰਸਾਹਿਬ ਦੇ ਰਿਟਰਨਿੰਗ ਅਫਸਰਾਂ ਨਾਲ ਮੀਟਿੰਗ ਦੌਰਾਨ ਉਨਾਂ ਪਾਸੋਂ ਚੋਣਾਂ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਸੰਬੰਧੀ ਜਾਣਕਾਰੀ ਹਾਸਿਲ ਕੀਤੀ ਅਤੇ ਉਨ੍ਹਾਂ ਨੁੰ ਚੋਣਾਂ ਵਾਲੇ ਦਿਨ ਚਾਰ ਫਰਵਰੀ ਨੂੰ ਕੀਤੇ ਜਾਣ ਵਾਲੇ ਪ੍ਰਬੰਧਾਂ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ।
ਮੀਟਿੰਗ ਦੌਰਾਨ ਸ਼੍ਰੀ ਲੋਹਾਨੀ ਨੇ ਕਿਹਾ ਕਿ ਬੂਥਾਂ ਤੇ ਜਾਣ ਵਾਲੀਆਂ ਪੋਲਿੰਗ ਪਾਰਟੀਆਂ ਤਿੰਨ ਫਰਵਰੀ ਨੂੰ ਸਬੰਧਿਤ ਵਿਧਾਨ ਸਭਾ ਹਲਕਿਆ ਤੋਂ ਦੁਪਿਹਰ ਤੋਂ ਪਹਿਲਾਂ ਰਵਾਨਾ ਕਰ ਦਿੱਤੀਆਂ ਜਾਣ ਤਾ ਜੋ ਉਹ ਆਪਣੇ ਸਟੇਸ਼ਨ ਤੇ ਸ਼ਾਮ ਤੱਕ ਪਹੁੰਚ ਕੇ ਬੂਥ ਸਥਾਪਿਤ ਕਰ ਲੈਣ।ਉਨ੍ਹਾਂ ਇਹ ਵੀ ਕਿਹਾ ਕਿ 4 ਫਰਵਰੀ ਨੂੰ ਸਵੇਰੇ 7 ਵਜੇ ਮੋਕ ਪੋਲ ਸ਼ੁਰੂ ਹੋ ਜਾਣੀ ਚਾਹੀਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਹਰ 2 ਘੰਟੇ ਬਾਅਦ ਚੋਣ ਕਮਿਸ਼ਨ ਨੂੰ ਰਿਪੋਰਟ ਭੇਜਣੀ ਯਕੀਨੀ ਬਣਾਈ ਜਾਵੇ।
ਇਸ ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ -ਕਮ -ਡਿਪਟੀ ਕਮਿਸ਼ਨਰ ਸ੍ਰੀ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਆਉਂਦੀਆਂ 4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਸ਼ਰਾਬ ਦੀ ਗੈਰਕਾਨੂੰਨੀ ਵੇਚ ਤੇ ਠੱਲ ਪਾਉਣ ਲਈ ਸ਼੍ਰੀ ਚਮਕੌਰ ਸਾਹਿਬ ਵਿਧਾਨ ਹਲਕੇ ਵਿੱਚ ਪੈਂਦੇ 8 ਵਲਨਰਏਬਲ ਠੇਕਿਆਂ ਤੇ ਆਬਕਾਰੀ ਵਿਭਾਗ ਦੇ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ ਜੋ ਕਿ ਸ਼ਰਾਬ ਖਰੀਦਣ ਵਾਲਿਆਂ ਦਾ ਪੂਰਾ ਹਿਸਾਬ ਰੱਖ ਰਹੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਅੱਜ 2 ਫਰਵਰੀ ਨੂੰ ਸ਼ਾਮ ਨੂੰ ਜਿਲ੍ਹੇ ਦੇ ਸਾਰੇ 132 ਠੇਕੇ ਸੀਲ ਕਰ ਦਿੱਤੇ ਜਾਣਗੇ।
ਸ਼੍ਰੀ ਸ਼ਰਮਾ ਨੇ ਮੀਟਿੰਗ ਵਿੱਚ ਹਾਜ਼ਰ ਖੁਰਾਕ ਤੇ ਸਿਪਾਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪਾਂ ਦੀ ਸੇਲ ਰੋਜ਼ਾਨਾ ਮੋਨੀਟਰ ਕੀਤੀ ਜਾਵੇ ਅਤੇ ਇਸ ਸਬੰਧੀ ਜਾਣਕਾਰੀ ਰੋਜ਼ ਸਵੇਰੇ ਸਬੰਧਿਤ ਆਰ ਓ -ਕਮ -ਐਂਸ.ਡੀ.ਐਂਮ ਅਤੇ ਜਿਲ੍ਹੇ ਚੋਣ ਦਫਤਰ ਵਿਖੇ ਭੇਜਣੀ ਯਕੀਨੀ ਬਣਾਈ ਜਾਵੇ।ਉਨ੍ਹਾਂ ਜਿਲ੍ਹੇ ਦੇ ਸਾਰੇ ਹੋਟਲ ਮਾਲਕਾਂ ਨੂੰ ਕਿਹਾ ਕਿ ਆਉਣ ਵਾਲੇ ਤਿੰਨ ਦਿਨਾਂ ਦੌਰਾਨ ਕਿਸੇ ਵੀ ਬਾਹਰੀ ਵਿਅਕਤੀ ਨੂੰ ਹੋਟਲ ਵਿੱਚ ਨਾ ਠਹਿਰਾਇਆ ਜਾਵੇ ਅਤੇ ਰੈਸਟ ਹਾਊਸ ਕੀਪਰਾਂ ਨੂੰ ਵੀ ਬਾਹਰੀ ਵਿਅਕਤੀਆਂ ਨੂੰ ਰੈਸਟ ਹਾਊਸਾਂ ਵਿੱਚ ਠਹਿਰਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ।
ਇਸ ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫਸਰ ਸ੍ਰੀ ਅਮਨਦੀਪ ਬਾਂਸਲ ,ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਰਾਕੇਸ਼ ਕੁਮਾਰ,ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ.ਰੋਪੜ ਸ੍ਰੀ ਉਦੇਦੀਪ ਸਿੰਘ ਸਿਧੂ, ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਮੈਡਮ ਨਵਰੀਤ ਸੇਖੋਂ,ਐਸ.ਡੀ.ਐਂਮ ਨੰਗਲ ਸ਼੍ਰੀ ਸੁਭਾਸ਼ ਚੰਦਰ,ਆਬਕਾਰੀ ਤੇ ਕਰ ਅਫਸਰ ਸ਼੍ਰੀ ਵਿਨੋਦ ਪਹੂਜਾ , ਚੋਣ ਤਹਿਸੀਲਦਾਰ ਸ਼੍ਰੀ ਹਰਮਿੰਦਰ ਸਿੰਘ ਵੀ ਹਾਜ਼ਰ ਸਨ।