ਪਿੰਡ ਝੱਲੀਆਂ ਨਜ਼ਦੀਕ ਲੱਗੇ ਏ.ਆਰ.ਟੀ.ਪੀ.ਐਲ ਟੋਲ ਪਲਾਜ਼ਾ ਉਪਰ ਰੋਸ ਪ੍ਰਗਟ ਕਰਦੇ ਚੋਣ ਡਿਊਟੀ ਲਈ ਲਗਾਏ ਗਏ ਕਰਮਚਾਰੀ।
ਸ੍ਰੀ ਚਮਕੌਰ ਸਾਹਿਬ, 27 ਜਨਵਰੀ, 2017 (ਵਿਨੋਦ ਸ਼ਰਮਾ) : ਰੂਪਨਗਰ -ਸ੍ਰੀ ਚਮਕੌਰ ਸਾਹਿਬ ਮਾਰਗ ਉਪਰ ਪਿੰਡ ਝੱਲੀਆਂ ਨਜ਼ਦੀਕ ਲੱਗੇ ਏ.ਆਰ.ਟੀ.ਪੀ.ਐਲ ਟੋਲ ਪਲਾਜ਼ਾ ਵਿਖੇ ਉਸ ਸਮੇਂ ਮਾਹੌਲ ਤਣਾਅ ਪੂਰਨ ਹੋ ਗਿਆ ਜਦੋਂ ਵਿਧਾਨ ਸਭਾ ਹਲਕਾ 51ਚਮਕੌਰ ਸਾਹਿਬ ਦੀਆਂ ਵੋਟਾਂ ਕਰਵਾਉਣ ਲਈ ਲਗਾਏ ਗਏ ਅਮਲਾ ਜੋ ਕਿ ਜਵਾਹਰ ਨਵੋਦਿਆ ਵਿਦਿਆਲਾ ਸੰਧੂਆਂ ਤੋਂ ਆਪਣੀ ਟਰੇਨਿੰਗ ਲੈ ਕਿ ਵਾਪਿਸ ਆ ਰਿਹਾ ਸੀ ਦੀਆਂ ਨਿਜੀ ਗੱਡੀਆਂ ਨੂੰ ਟੋਲ ਪਲਾਜ਼ਾ ਦੇ ਅਧਿਕਾਰੀਆਂ ਨੇ ਮੁਫ਼ਤ ਲਾਂਘਾ ਨਹੀਂ ਦਿਤਾ ਜਿਸ ਕਾਰਨ ਚੋਣ ਅਮਲੇ ਵੱਲੋਂ ਟੋਲ ਪਲਾਜ਼ਾ ਖ਼ਿਲਾਫ਼ ਇਕਠੇ ਹੋ ਕਿ ਨਾਅਰੇਬਾਜ਼ੀ ਕੀਤੀ ਕਾਫੀ ਸਮੇਂ ਤੋਂ ਬਾਅਦ ਚੋਣ ਅਮਲੇ ਦੇ ਨਿਜੀ ਵਾਹਨਾਂ ਨੂੰ ਮੁਫ਼ਤ ਲਾਂਘਾ ਦਿਤਾ ਗਿਆ।ਇਸ ਮੌਕੇ ਰੋਸ ਪ੍ਰਗਟ ਕਰ ਰਹੇ ਬਲੀ ਸਿੰਘ, ਗੋਪਾਲ ਕ੍ਰਿਸਨ, ਅਮਰਜੀਤ ਕੌਰ, ਪੁਸਪਿੰਦਰ ਕੌਰ, ਬਲਰਾਮ ਕੁਮਾਰ, ਅਮਰੀਕ ਸਿੰਘ, ਤਲਵਿੰਦਰ ਸਿੰਘ, ਅਮਨ ਕੁਮਾਰ, ਮਨਦੀਪ ਖੋਸਲਾ, ਸੰਮਤ ਕੁਮਾਰ, ਸਤਵੰਤ ਕੌਰ, ਗੁਰਸੇਵਕ ਸਿੰਘ ਆਦਿ ਨੇ ਦੱਸਿਆ ਕਿ ਉਹ ਨੰਗਲ,ਸ੍ਰੀ ਅਨੰਦਪੁਰ ਸਾਹਿਬ,ਨੂਰਪੁਰਬੇਦੀ ਇਲਾਕੇ ਦੇ ਰਹਿਣ ਵਾਲੇ ਹਨ।ਜਿਲ੍ਹਾ ਇਲੈਕਸਨ ਅਫਸਰ ਰੂਪਨਗਰ ਵੱਲੋਂ ਉਹਨਾਂ ਦੀ ਡਿਊਟੀ ਚੋਣਾ ਕਰਵਾਉਣ ਲਈ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਵਿਖੇ ਲਗਾਈ ਗਈ ਹੈ।ਜਿਸ ਦੇ ਸਬੰਧ ਵਿਚ ਅੱਜ ਉਹਨਾਂ ਦੀ ਜਵਾਹਰ ਨਵੋਦਿਆ ਵਿਦਿਆ ਲਿਆ ਸੰਧੂਆਂ ਵਿਖੇ ਟ੍ਰੇਨਿੰਗ ਸੀ ।ਜਿਲ੍ਹਾ ਇਲੈਕਸਨ ਅਫਸਰ ਰੂਪਨਗਰ ਵੱਲੋਂ ਇਲੈਕਸਨ ਡਿਊਟੀ ਤੇ ਜਾਣ ਲਈ ਸਾਡੇ ਇਲਾਕਿਆਂ ਤੋਂ ਕੋਈ ਵੀ ਵਿਸ਼ੇਸ਼ ਬੱਸਾਂ ਉਕਤ ਸਥਾਨ ਲਈ ਨਹੀਂ ਲਗਾਈਆਂ ਗਈਆਂ ।ਜਿਸ ਕਾਰਨ ਅਸੀਂ ਆਪਣੇ ਨਿਜੀ ਵਾਹਨਾ ਵਿਚ ਆਏ ਹੋਏ ਹਾਂ ।ਸਵੇਰੇ ਟ੍ਰੇਨਿੰਗ ਤੇ ਜਾਣ ਸਮੇਂ ਅਸੀਂ ਆਪਣੀ ਚੋਣ ਡਿਊਟੀ ਸਲਿਪ ਦਿਖਾ ਕਿ ਟੋਲ ਪਲਾਜ਼ਾ ਤੋਂ ਲੰਘ ਗਏ ਸੀ ਜਦੋਂ ਅਸੀਂ ਟ੍ਰੇਨਿੰਗ ਲੈ ਕਿ ਵਾਪਿਸ ਆਪਣੇ ਘਰਾਂ ਨੂੰ ਜਾ ਰਹੇ ਹਾਂ ਤਾਂ ਟੋਲ ਪਲਾਜ਼ਾ ਦੇ ਕਰਮਚਾਰੀ ਸਾਡੇ ਵਾਹਨਾਂ ਨੂੰ ਮੁਫ਼ਤ ਲਾਂਘਾ ਨਹੀਂ ਦੇ ਰਹੇ ।ਜਿਸ ਕਾਰਨ ਸਾਨੂੰ ਰੋਸ ਪ੍ਰਗਟਾਵਾ ਕਰਨਾ ਪਿਆ।ਦੂਸਰੇ ਪਾਸੇ ਸਮੂਹ ਅਧਿਆਪਕ/ਮੁਲਾਜ਼ਮ ਜਥੇਬੰਦੀਆਂ ਨੇ ਚੋਣ ਕਮਿਸ਼ਨ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਜਿਹਨਾਂ ਕਰਮਚਾਰੀਆਂ ਦੀ ਇਲੈਕਸਨ ਡਿਊਟੀ ਲੱਗੀ ਹੈ ਉਹਨਾਂ ਦੇ ਨਿਜੀ ਵਾਹਨਾਂ ਨੂੰ ਚੋਣ ਡਿਊਟੀ ਦੇ ਸਮੇਂ ਮਿਤੀ 30 ਜਨਵਰੀ,3,4 ਫਰਵਰੀ ਨੂੰ ਟੋਲ ਪਲਾਜਿਆਂ ਦੀ ਪਰਚੀ ਤੋਂ ਛੋਟ ਦਿਤੀ ਜਾਵੇ।
ਇਸ ਬਾਰੇ ਜਦੋਂ ਏ.ਆਰ.ਟੀ.ਪੀ.ਐਲ ਟੋਲ ਪਲਾਜ਼ਾ ਦੇ ਕੰਟ੍ਰੋਲਰ ਅਖਿਲੇਸ਼ ਚੌਹਾਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਟੋਲ ਪਲਾਜ਼ਾ ਤੋਂ ਸਿਰਫ਼ ਨੀਲੀ ਅਤੇ ਲਾਲ ਬੱਤੀ ਵਾਲੀ ਗੱਡੀ ਨੂੰ ਛੋਟ ਦਿਤੀ ਗਈ ਹੈ।ਚੋਣ ਡਿਊਟੀ ਤੇ ਜਾਣ ਵਾਲੇ ਅਮਲੇ ਦੇ ਨਿਜੀ ਵਾਹਨਾਂ ਨੂੰ ਟੋਲ ਪਰਚੀ ਤੋਂ ਕੋਈ ਛੂਟ ਨਹੀਂ ਹੈ।ਸਵੇਰੇ ਚੋਣ ਅਮਲੇ ਦੇ ਕੁਝ ਨਿਜੀ ਵਾਹਨਾਂ ਨੂੰ ਆਪਣੇ ਪੱਧਰ ਤੇ ਛੋਟ ਦਿਤੀ ਗਈ ਸੀ ਪਰ ਬਾਅਦ ਵਿਚ ਸਾਡੇ ਅਧਿਕਾਰੀਆਂ ਨੇ ਚੋਣ ਅਮਲੇ ਦੇ ਨਿਜੀ ਵਾਹਨਾਂ ਨੂੰ ਟੋਲ ਪਰਚੀ ਦੀ ਕੋਈ ਛੋਟ ਨਾ ਦੇਣ ਦੀ ਹਦਾਇਤ ਕੀਤੀ ਜਿਸ ਤੋਂ ਬਾਅਦ ਸਾਡੇ ਵੱਲੋਂ ਪਰਚੀ ਕੱਟੀ ਜਾ ਰਹੀ ਹੈ।