ਰੂਪਨਗਰ, 22 ਜਨਵਰੀ 2017 : ਵਿਧਾਨ ਸਭਾ ਚੋਣਾਂ-2017 ਸਬੰਧੀ ਭਾਰਤੀ ਚੋਣ ਕਮਿਸ਼ਨ ਵਲੋਂ ਜਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਲਈ ਜਨਰਲ ਅਬਜ਼ਰਵਰ ਸ਼੍ਰੀ ਸੁਸ਼ੀਲ ਕੁਮਾਰ ਲੋਹਾਨੀ ਆਈ.ਏ.ਐਸ. ਅਤੇ ਪੁਲੀਸ ਅਬਜ਼ਰਵਰ ਡਾਕਟਰ ਸੁਰੇਸ਼ ਕੁਮਾਰ ਮੈਕਾਲਾ ਆਈ.ਪੀ.ਐਂਸ ਨਿਯੁਕਤ ਕੀਤੇ ਗਏ ਹਨ। ਇਹ ਅਬਜ਼ਰਵਰ ਸਾਹਿਬਾਨ ਨੇ ਅੱਜ ਮਿਨੀ ਸਕਤਰੇਤ ਦੇ ਕਮੇਟੀ ਰੂਮ ਵੱਖ-ਵੱਖ ਕਮੇਟੀਆਂ ਨਾਲ ਮੀਟਿੰਗ ਕੀਤੀ।ਇਸ ਮੌਕੇ ਚੋਣਾਂ ਦੇ ਸੁਚੱਜੇ ਪ੍ਰਬੰਧਾਂ ਲਈ ਗਠਿਤ ਕੀਤੀਆਂ ਗਈਆਂ ਵੱਖ-ਵੱਖ ਚੋਣ ਲੜ ਰਹੇ ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਂਇੰਦਿਆਂ ਨਾਲ ਮੀਟਿੰਗ ਕੀਤੀ ।
ਜਨਰਲ ਅਬਜ਼ਰਵਰ ਸ਼੍ਰੀ ਸੁਸ਼ੀਲ ਕੁਮਾਰ ਲੋਹਾਨੀ ਆਈ.ਏ.ਐਸ. ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲੇ ਵਿਚ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ।ਉਨਾਂ ਦਸਿਆ ਕਿ ਚੋਣਾ ਸਬੰਧੀ ਉਨਾਂ ਦੇ ਟੈਲੀਫੋਨ ਨੰਬਰ 75893-60229 ਤੇ ਸੰਪਰਕ ਕੀਤਾ ਜਾ ਸਕਦਾ ਹੈ , ੳਨਾਂ ਨਾਲ ਸਮਾਂ ਨਿਸ਼ਚਿਤ ਕਰਕੇ ਕੈਨਾਲ ਰੈਸਟ ਹਾਉਸ ਵਿਚ ਮਿਲ ਵੀ ਸਕਦਾ ਹੈ ਜਾਂ ਫਿਰ ਲਿਖਤੀ ਰੂਪ ਵਿਚ ਸ਼ਿਕਾਇਤ ਵੀ ਦਿਤੀ ਜਾ ਸਕਦੀ ਹੈ ।ਉਨਾਂ ਕਿਹਾ ਕਿ ਚੋਣ ਅਮਲ ਪੂਰਾ ਹੋਣ ਤੱਕ ਉਹ ਜਿਲੇ ਵਿਚ ਹੀ ਰਹਿਣਗੇ ।ਉਨਾਂ ਇਹ ਵੀ ਕਿਹਾ ਕਿ ਜਿਵੇਂ ਪਹਿਲਾਂ ਇਸ ਜਿਲੇ ਵਿਚ ਚੋਣਾਂ ਅਮਨ ਅਮਾਨ ਨਾਲ ਹੁੰਦੀਆਂ ਹਨ ਉਸੇ ਤਰਾਂ ਇਸ ਵਾਰ ਵੀ ਆਦਰਸ਼ ਚੋਣ ਜਾਬਤੇ ਦੀ ਪਾਲਣਾ ਕਰਦੇ ਹੋਏ ਸ਼ਾਂਤੀ ਨਾਲ ਨੇਪਰੇ ਚੜਨਗੀਆਂ ।ਉਨਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਇਸ ਲਈ ਸਹਿਯੋਗ ਦੀ ਮੰਗ ਕੀਤੀ ।
ਪੁਲੀਸ ਅਬਜ਼ਰਵਰ ਡਾਕਟਰ ਸੁਰੇਸ਼ ਕੁਮਾਰ ਮੈਕਾਲਾ ਆਈ.ਪੀ.ਐਂਸ ਨੇ ਕਿਹਾ ਕਿ ਜਿਲੇ ਵਿਚ ਚੋਣਾ ਸ਼ਾਂਤੀਮਈ ਤਰੀਕੇ ਨਾਲ ਅਮਲ ਵਿਚ ਲਿਆਂਦੀਆਂ ਜਾਣਗੀਆਂ ।ਉਨਾਂ ਦਸਿਆ ਕਿ ਵਲਨਰੇਬਲ ਬੂਥਾਂ ਤੇ ਸੁਰਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ।ਇਸ ਤੋਂ ਇਲਾਵਾ ਅੰਤਰ ਰਾਜੀ ਤੇ ਅੰਤਰ ਜਿਲਿਆਂ ਦੇ ਬਾਰਡਰ ਤੇ ਵਿਸ਼ੇਸ਼ ਨਾਕੇ ਲਗਾਏ ਗਏ ਹਨ ।ਚੋਣਾਂ ਸਬੰਧੀ ਕੋਈ ਵੀ ਵਿਅਕਤੀ ਉਨਾਂ ਨਾਲ ਮੋਬਾਇਲ ਨੰਬਰ 75893-60231 ਤੇ ਸੰਪਰਕ ਕਰ ਸਕਦਾ ਹੈ ਜਾਂ ਫਿਰ ਨਿਜੀ ਤੌਰ ਤੇ ਸਮਾਂ ਲੈ ਕੇ ਲੋਕ ਨਿਰਮਾਣ ਰੈਸਟ ਹਾਉਸ ਵਿਚ ਮਿਲ ਵੀ ਸਕਦਾ ਹੈ ।
ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਕਰਨੇਸ਼ ਸ਼ਰਮਾ ਨੇ ਜ਼ਿਲ੍ਹੇ ਵਿੱਚ ਚੋਣ ਪ੍ਰਕ੍ਰਿਆ ਸਬੰਧੀ ਕੀਤੇ ਗਏ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਨ ਸਭਾ ਚੋਣਾਂ-2017 ਨੂੰ ਸਫ਼ਲਤਾਪੂਰਵਕ ਸਿਰੇ ਚੜ੍ਹਾਇਆ ਜਾਵੇਗਾ ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ।ਉਨਾਂ ਉਮੀਦਵਾਰਾਂ ਨੂੰ ਆਦਰਸ਼ਕ ਚੋਣ ਜਾਬਤੇ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਤੇ ਨੁਮਾਇੰਦਿਆਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਸਾਰੇ ਉਮੀਦਵਾਰਾਂ ਵਲੋਂ ਚੋਣਾਂ ਦੌਰਾਨ 28 ਲੱਖ ਰੁਪਏ ਤੱਕ ਦਾ ਖਰਚਾ ਕੀਤਾ ਜਾ ਸਕਦਾ ਹੈ ਅਤੇ 20 ਹਜ਼ਾਰ ਰੁਪਏ ਤੋਂ ਜਿਆਦਾ ਦਾ ਖਰਚਾ ਚੈਕ ਰਾਂਹੀਂ ਹੀ ਕੀਤਾ ਜਾਣਾ ਹੈ ਅਤੇ ਇਸ ਤੋਂ ਘੱਟ ਖਰਚਾ ਬਿਨਾਂ ਚੈਕ ਤੋਂ ਕੀਤਾ ਜਾ ਸਕਦਾ ਹੈ ।ਉਨਾਂ ਕਿਹਾ ਕਿ ਚੋਣਾ ਸਬੰਧੀ ਕੀਤੇ ਖਰਚੇ ਦੀ ਜਾਣਕਾਰੀ ਲੈਣ ਲਈ ਖਰਚਾ ਆਬਜ਼ਰਵਰ ਵਲੋਂ ਬੁਲਾਉਣ ਤੇ ਜ਼ਰੂਰ ਜਾੳ ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨਾਂ ਵਿਰੁੱਧ ਚੋਣ ਕਮੀਸ਼ਨ ਵਲੋਂ ਕਾਰਵਾਈ ਕੀਤੀ ਜਾ ਸਕਦੀ ਹੈ ।ਪ੍ਰਵਾਨਗੀ ਤੋਂ ਬਿਨਾ ਕੋਈ ਵਾਹਨ ਜਾਂ ਸਾਂਉਂਦ ਸਰਵਿਸ ਨਾ ਲਗਾਈ ਜਾਵੇ ਅਤੇ ਪ੍ਰਾਪਤ ਪ੍ਰਵਾਨਗੀ ਦੀ ਕਾਪੀ ਵਾਹਨ ਤੇ ਚਸਪਾ ਕੀਤੀ ਜਾਵੇ ।ਉਨਾਂ ਦਸਿਆ ਕਿ ਜਿਲਾ ਪੱਧਰ ਤੇ ਚੋਣਾਂ ਸਬੰਧੀ ਸਿਕਾਇਤ ਸੈਲ ਬਣਾਇਆ ਗਿਆ ਹੈ ਅਤੇ ਚੋਣਾ ਸਬੰਧੀ ਕੋਈ ਵੀ ਸ਼ਿਕਾਇਤ 1800-180-2198 ਤੇ ਕੀਤੀ ਜਾ ਸਕਦੀ ਹੈ ।ਉਨਾ ਦਸਿਆ ਕਿ ਪ੍ਰਵਾਨਗੀਆਂ ਪ੍ਰਾਪਤ ਕਰਨ ਲਈ ਆਰ.ੳ. ਪੱਧਰ ਤੇ ਸਿੰਗਲ ਵਿੰਡੋ ਸਿਸਟਮ ਬਣਾਇਆ ਹੋਇਆ ਹੈ ।ਉਨਾਂ ਕਿਸੇ ਕਿਸਮ ਦੀ ਪ੍ਰਚਾਰ ਸਮਗਰੀ ਬਨਵਾਉਣ ਤੌਂ ਪਹਿਲਾਂ ਉਸ ਦੀ ਸੂਚਨਾ ਜਿਲਾ ਚੋਣ ਅਫਸਰ ਨੂੰ ਦੇਣ ਲਈ ਆਖਿਆ ।ਮੀਟਿੰਗ ਦੌਰਾਨ ਆਦਰਸ਼ਕ ਚੋਣ ਜਾਬਤੇ ਦੀ ਕਾਪੀ ਵੀ ਵੱਖ-ਵੱਖ ਚੋਣ ਲੜ ਰਹੇ ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਂਇੰਦਿਆਂ ਨੂੰ ਮੁਹਈਆ ਕਰਵਾਈ ਗਈ ।
ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਵਰਿੰਦਰਪਾਲ ਸਿੰਘ ਨੇ ਜ਼ਿਲ੍ਹਾ ਪੁਲੀਸ ਵਲੋਂ ਕੀਤੇ ਗਏ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਤੋਂ ਜਾਣੂ ਕਰਵਾਊਦੇ ਦਸਿਆ ਕਿ ਪੁਲਿਸ ਆਬਜ਼ਰਵਰ ਡਾਕਟਰ ਸੁਰੇਸ਼ ਕੁਮਾਰ ਮੈਕਾਲਾ ਦੀ ਦੇਖ ਰੇਖ ਅਧੀਨ ਸੁਰਖਿਆ ਪਲਾਨ ਮੁਕੰਮਲ ਕੀਤਾ ਜਾ ਚੁਕਾ ਹੈ ।ਜਿਲੇ ਵਿਚ ਚਾਰ ਰਾਜਾਂ ਦੀਆਂ 12 ਕੰਪਨੀਆਂ ਅਰਧ ਸੈਨਿਕ ਬਲਾਂ ਦੀਆਂ ਪੁਜ ਗਈਆਂ ਹਨ ।ਜਿਲੇ ਵਿਚ 13 ਅੰਤਰ ਰਾਜੀ ਬਾਰਡਰ ਅਤੇ 19 ਅੰਤਰ ਜਿਲਾ ਸਥਾਨ ਹਨ ਜਿਥੇ ਕਿ ਨਾਕੇ ਲਗਾਏ ਜਾ ਚੁਕੇ ਹਨ ।ਉਨਾਂ ਇਹ ਵੀ ਦਸਿਆ ਕਿ ਜ਼ਿਲ੍ਹੇ ਵਿਚ ਵਖ ਵਖ ਥਾਵਾਂ ਤੇ 72 ਕਲੋਜ ਸਰਕਟ ਕੈਮਰੇ ਵੀ ਲਗਾਏ ਗਏ ਹਨ ਜਿੰਨਾਂ ਦੀ ਲਗਾਤਾਰ ਮੋਨੀਟਰਿੰਗ ਕੀਤੀ ਜਾ ਰਹੀ ਹੈ।ਉਨਾਂ ਇਹ ਵੀ ਦਸਿਆ ਕਿ ਸਾਰੇ ਉਮੀਦਵਾਰਾਂ ਨੂੰ ਸੁਰਖਿਆ ਮੁਹੲਅਿਾ ਕਰਵਾ ਦਿਤੀ ਗਈ ਹੈ ।ਉਨਾਂ ਇਹ ਵੀ ਦਸਿਆ ਕਿ ਚੋਣਾ ਸਬੰਧੀ ਸ਼ਿਕਾਇਤ 100 ਨੰਬਰ ਤੋਂ ਇਲਾਵਾ ਵਟਸਐਪ ਨੰਬਰ 87250-01280 ਤੇ ਵੀ ਕੀਤੀ ਜਾ ਸਕਦੀ ਹੈ ।
ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਅਮਨਦੀਪ ਬਾਂਸਲ ,ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਰਾਕੇਸ਼ ਕੁਮਾਰ, ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ.ਰੋਪੜ ਸ੍ਰੀ ਉਦੇਦੀਪ ਸਿੰਘ ਸਿਧੂ,ਪੁਲਿਸ ਕਪਤਾਨ ਸ਼੍ਰੀ ਅਜਿੰਦਰ ਸਿੰਘ ,ਐਸ.ਡੀ.ਐਮ. ਨੰਗਲ ਸੁਭਾਸ਼ ਚੰਦਰ, ਜਿਲ੍ਹਾ ਟਰਾਂਸਪੋਰਟ ਅਫ਼ਸਰ ਸ਼੍ਰੀ ਰਵਿੰਦਰ ਸਿੰਘ ਅਰੋੜਾ,ਸਹਾਇਕ ਕਨਿਮਸ਼ਨਰ ਸ਼ਿਕਾਇਤਾਂ ਸ਼੍ਰੀ ਪਰੇਸ਼ ਗਾਰਗੀ, ਤਹਿਸੀਲਦਾਰ ਸ਼੍ਰੀ ਸੰਜੀਵ ਕੁਮਾਰ ਤੇ ਸ਼੍ਰੀ ਚੇਤਨ ਬੰਗੜ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਇਸ ਮੀਟਿੰਗ ਦੌਰਾ ਕਾਂਗਰਸ ਪਾਰਟੀ ਦੇ ਐਡਵੋਕੇਟ ਰਾਮ ਅਵਤਾਰ,ਬੀ.ਐਸ.ਪੀ. ਪਾਰਟੀ ਦੇ ਐਡਵੋਕੇਟ ਚਰਨਜੀਤ ਸਿੰਘ ਘਈ,ਸੀ.ਪੀ.ਆਈ. ਪਾਰਟੀ ਦੇ ਸ਼੍ਰੀ ਬੀ.ਐਸ.ਸੈਣੀ,ਬੀ/ਜੇ.ਪੀ. ਪਾਰਟੀ ਦੇ ਸ਼੍ਰੀ ਹਰਮਿੰਦਰ ਪਾਲ ਸਿੰਘ ਵਾਲੀਆ,ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸ਼੍ਰੀ ਪਰਮਜੀਤ ਸਿੰਘ ਮੱਕੜ,ਸੀ.ਪੀ.ਆਈ(ਐਮ) ਪਾਰਟੀ ਦੇ ਸ਼੍ਰੀ ਗੁਰਦੇਵ ਸਿੰਘ ਬਾਗੀ,ਪੀ.ਡੀ.ਪੀ. ਪਾਰਟੀ ਦੇ ਸ਼੍ਰੀ ਸੁਭਾਸ਼ ਚੰਦਰ,ਪੰਜਾਬ ਡੈਮੋਕਰੇਟਿਕ ਪਾਰਟੀ ਦੇ ਸ਼੍ਰੀ ਹਰਜਿੰਦਰ ਸਿੰਘ,ਜੈ ਜਵਾਨ ਜੈ ਕਿਸਾਨ ਪਾਰਟੀ ਦੇ ਸ਼੍ਰੀ ਸ਼ਿੰਦਰ ਪਾਲ ਸਿੰਘ,ਆਜ਼ਾਦ ਉਮੀਦਵਾਰ ਸ਼੍ਰੀ ਨੂਤਨ ਕੁਮਾਰ ਤੇ ਜਗਦੀਸ਼ ਸਿੰਘ,ਸ਼ਿਵ ਸੈਨਾ ਪਾਰਟੀ ਦੇ ਸ਼੍ਰੀ ਸਚਿਨ ਕੁਮਾਰ ,ਆਮ ਆਦਮੀ ਪਰਟੀ ਦੇ ਸ਼੍ਰੀ ਭਾਗ ਸਿੰਘ ਮਦਾਨ,ਸ਼੍ਰੀ ਦੀਦਾਰ ਸਿੰਘ,ਜਿਲਾ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਅਤੇ ਹੋਰ ਨੁਮਾਂਇੰਦੇ ਹਾਜਰ ਸਨ ।