ਪਿੰਡ ਭਗੜਾਣਾ ਵਿਖੇ ਕਾਂਗਰਸੀ ਉਮੀਦਵਾਰ ਕੁਲਜੀਤ ਸਿੰਘ ਨਾਗਰਾ ਨੂੰ ਲੱਡੂਆਂ ਨਾਲ ਤੋਲਦੇ ਹੋਏ ਪਿੰਡ ਵਾਸੀ।
ਸਰਹਿੰਦ 19 ਜਨਵਰੀ 2017: ਕਾਂਗਰਸ ਪਾਰਟੀ ਵਲੋਂ ਚੋਣ ਮੁਹਿੰਮ ਦੇ ਤਹਿਤ ਪਿੰਡ - ਪਿੰਡ ਜਾਕੇ ਆਪਣੇ ਆਗੂਆ ਦੀ ਅਗਵਾਈ ਵਿੱਚ ਭਰਵੀਂ ਮੀਟਿੰਗਾਂ ਕੀਤੀ ਜਾ ਰਹੀ ਹਨ, ਤੇ ਪਿੰਡਾ ਵਿੱਚ ਲੋਕਾਂ ਵਲੋ ਨਾਗਰਾ ਦਾ ਭਾਰਵਾਂ ਸਵਾਗਤ ਕੀਤਾ ਜਾ ਰਿਹਾ ਹੈ,ਇਸ ਮੌਕੇ ਪਿੰਡ ਭਗੜਾਣਾ ਵਿੱਚ ਹੋਣ ਵਾਲੀ ਨੁਕੜ ਮੀਟਿੰਗ ਜਨ-ਸਭਾ ਦਾ ਰੂਪ ਧਾਰ ਗਈ, ਇਸ ਉਪਰੰਤ ਪਿੰਡ ਵਾਸੀਆਂ ਨੇ ਉਮੀਦਵਾਰ ਕੁਲਜੀਤ ਸਿੰਘ ਨਾਗਰਾ ਨੂੰ ਲੱਡੂਆਂ ਨਾਲ ਤੋਲਿਆ। ਇਸ ਮੌਕੇ ਕੁਲਜੀਤ ਸਿੰਘ ਨਾਗਰਾ ਨੇ ਬੋਲਦਿਆਂ ਕਿਹਾ ਕਿ ਕਾਂਗਰਸ਼ ਪਾਰਟੀ ਦੀ ਸੂਬੇ ਚ ਸਰਕਾਰ ਬਣਨ ਤੇ ਕਿਥੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ, ਉਥੇ ਹੀ ਦੂਸਰੇ ਵਰਗਾਂ ਦੇ ਕਰਜ਼ਿਆਂ ਨੂੰ ਮੁਆਫ ਕਰਨ ਲਈ ਵਿਊਂਤਬੰਦੀ ਪਹਿਲਾਂ ਤੋ ਹੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਅਕਾਲੀ ਸਰਕਾਰ ਤਾਂ ਸੂਬੇ ਨੂੰ ਕਰਜ਼ਈ ਬਣਾ ਗਈ, ਜੇਕਰ ਪੰਜਾਬ ਦੇ ਲੋਕਾਂ ਨੇ ਇੰਨਾਂ ਕੁੱਝ ਹੋਣ ਤੋ ਬਾਅਦ ਵੀ ਅਕਾਲੀਆਂ ਨੂੰ ਸੱਤਾ ਤੋ ਲਾਂਭੇ ਨਾ ਕੀਤਾ ਤਾਂ ਸੂਬਾ ਆਪਣੀ ਦਿੱਖ ਖੋਹ ਦੇਵੇਗਾ। ਹੁਣ ਤਾਂ ਕੇਵਲ ਜੇਲ•ਾਂ ਅਤੇ ਪਾਗਲਖਾਨੇ ਹੀ ਵੇਚੇ ਹਨ, ਦੁਆਰਾ ਆਕੇ ਤਾਂ ਇਹਨਾਂ ਲੋਕਾਂ ਦੀਆਂ ਜਾਇਜਾਦਾਂ ਵੀ ਧੱਕੇ ਨਾਲ ਨਿਲਾਮ ਕਰ ਦੇਣੀਆਂ ਹਨ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਜੋ ਦਿੱਲੀ ਤੋ ਅ ਾਕੇ ਪੰਜਾਬ ਤੇ ਆਪਣਾਂ ਹੱਕ ਜਮਾਉਣ ਨੂੰ ਤੁਰੀ ਫਿਰਦੇ ਹਨ, ਉਨਾ ਵਲੋ ਦਿੱਲੀ ਦੇ ਲੋਕਾਂ ਨੂੰ ਤਾਜਾ ਤਾਜਾ ਧੋਖੇ ਦਿੱਤੇ ਹਨ, ਤੇ ਉਹ ਪੰਜਾਬ ਨਾਲ ਕੀ ਵਫਾ ਕਮਾਉਣਗੇ । ਇਸ ਲਈ ਇਹਨਾਂ ਦੋਵਾਂ ਪਾਰਟੀਆਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਕਾਂਗਰਸ਼ ਨੂੰ ਵੋਟ ਪਾਈ ਜਾਵੇ। ਇਸ ਮੌਕੇ ਸੁਖਰਾਜ ਸਿੰਘ ਰਾਜਾ, ਬਲਵਿੰਦਰ ਸਿੰਘ ਮਾਵੀ, ਪੰਡਿਤ ਕਮਲੇਸ, ਡਾ ਬਲਰਾਮ, ਸਾਬਕਾ ਥਾਣੇਦਾਰ ਸਰਵਣ ਸਿੰਘ, ਸੱਜਣ ਸਿੰਘ ਭਗੜਾਣਾ, ਸੁਰਜੀਤ ਸਿੰਘ ਪੰਚ, ਹਰਬੰਸ ਸਿੰਘ ਨੰਬਰਦਾਰ,ਦਵਿੰਦਰ ਕੋਰ, ਜਸਵੀਰ ਸਿੰਘ, ਜਸਵੰਤ ਸਿੰਘ, ਗੁਰਜੰਟ ਸਿੰਘ, ਨਿਰਮਲ ਸਿੰਘ, ਪ੍ਰਗਟ ਸਿੰਘ, ਭਾਗ ਸਿੰਘ, ਜਰਨੈਲ ਸਿੰਘ, ਰਣਜੋਧ ਸਿੰਘ, ਗੁਰਵਿੰਦਰ ਸਿੰਘ , ਨਾਹਰ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਮੇਵਾ ਸਿੰਘ, ਕੇਸ਼ਰ ਸਿੰਘ, ਗੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।