ਪਿੰਡ ਪੰਧੇਰ ਕਲਾਂ ਵਿਖੇ ਪ੍ਰਭਾਵਸ਼ਾਲੀ ਚੋਣ ਮੀਟਿੰਗ ਦੌਰਾਨ ਹੱਥ ਖੜੇ ਕਰ ਕੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਪੂਰਨ ਹਮਾਇਤ ਦਾ ਐਲਾਨ ਕਰਦੇ ਹੋਏ ਹਾਜ਼ਰੀਨ।
ਮਜੀਠਾ, 15 ਜਨਵਰੀ, 2017 : ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲੋਕਾਂ ਨੂੰ ਬਾਦਲ ਸਰਕਾਰ ਵੱਲੋਂ ਦਿੱਤਿਆਂ ਜਾ ਰਹੀਆਂ ਸਹੂਲਤਾਂ ਅਤੇ ਵਿਕਾਸ ਦੀ ਗਤੀ ਨੂੰ ਨਿਰੰਤਰ ਜਾਰੀ ਰੱਖਣ ਲਈ ਪੰਜਾਬ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਸਤਾ ਤੋਂ ਦੂਰ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ - ਭਾਜਪਾ ਦੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਉਣ ਦੀ ਅਪੀਲ ਕੀਤੀ ਹੈ। ਸ: ਮਜੀਠੀਆ ਪਿੰਡ ਪੰਧੇਰ ਕਲਾਂ ਵਿਖੇ ਪ੍ਰਭਾਵਸ਼ਾਲੀ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਨੇ ਕਿਹਾ ਕਿ ਕਾਂਗਰਸ ਅਤੇ ਆਪ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ 'ਚ ਇਕ ਦੂਜੇ ਤੋਂ ਅੱਗੇ ਲੰਘ ਰਹਿਨ ਜਦ ਕਿ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਕੌੜਾ ਤਜਰਬਾ ਸਭ ਦੇ ਹੰਢਾਇਆ ਹੈ ਉਸੇ ਤਰਾਂ ਦਿੱਲੀ ਦੇ ਲੋਕ ਕੇਜਰੀਵਾਲ ਸਰਕਾਰ ਤੋਂ ਆਪਣੇ ਆਪ ਠਗਿਆ ਗਿਆ ਮਹਿਸੂਸ ਕਰ ਰਹੇ ਹਨ । ਉਹਨਾਂ ਕਿਹਾ ਕਿ ਹਲਕਾ ਮਜੀਠਾ ਅੱਜ ਵਿਕਾਸ ਪੱਖੋਂ ਮੋਹਰਲੀਆਂ ਕਤਾਰਾਂ 'ਚ ਸ਼ੁਮਾਰ ਹੈ ਅਤੇ ਅੱਗੇ ਤੋਂ ਵੀ ਉਹ ਹਲਕੇ ਦੀ ਤਰੱਕੀ ਖੁਸ਼ਹਾਲੀ ਲਈ ਜੀ ਤੋੜ ਕੋਸ਼ਿਸ਼ ਕਰਦੇ ਰਹਿਣਗੇ। ਉਹਨਾਂ ਤਕੜੀ 'ਤੇ ਮੋਹਰ ਲਾਉਣ ਲਈ ਅਪੀਲ ਕੀਤੀ। ਇਸ ਮੌਕੇ ਪਿੰਡ ਪੰਧੇਰ ਕਲਾਂ, ਪੰਧੇਰ ਖੁਰਦ ਅਤੇ ਜੌਹਲ ਵਾਸੀਆਂ ਨੇ ਮੀਟਿੰਗ ਦੌਰਾਨ ਹੱਥ ਖੜੇ ਕਰ ਕੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਪੂਰਨ ਹਮਾਇਤ ਦਾ ਐਲਾਨ ਕੀਤਾ।
ਇਸ ਮੌਕੇ ਹਰਵਿੰਦਰ ਸਿੰਘ ਪੱਪੂ ਕੋਟਲਾ, ਗਗਨਦੀਪ ਸਿੰਘ ਭਕਨਾ, ਸਰਪੰਚ ਰੇਸ਼ਮ ਪੰਧੇਰ ਕਲਾਂ, ਬਲਰਾਜ ਸਿੰਘ ਪੰਧੇਰ ਖੁਰਦ, ਪੂਰਨ ਸਿੰਘ ਜੌਹਲ, ਮਾਸਟਰ ਸਾਧੂ ਸਿੰਘ, ਨੰਬਰਦਾਰ ਪ੍ਰਗਟ ਸਿੰਘ, ਕਾਬਲ ਸਿੰਘ ਜੌਹਲ, ਬੂਆ ਸਿੰਘ , ਬਲਵਿੰਦਰ ਸਿੰਘ ਗਿਆਨੀ ਪਿਆਰਾ ਸਿੰਘ , ਮਾਸਟਰ ਮਲਕੀਤ ਸਿੰਘ , ਗੁਰਮੀਤ ਸਿੰਘ ਸਾਬਕਾ ਸਰਪੰਚ, ਜੈਦੀਪ ਸਿੰਘ ਭੁੱਲਰ ਆਦਿ ਮੌਜੂਦ ਸਨ।