ਬੀ.ਡੀ.ਸੀ.ਲੈਬ:ਦੀ ਨਵੀਂ ਦਿੱਖ ਹੋਵੇਗੀ
ਪੈਥਿਲੌਜਿਸਸਟ ਡਾ:ਨਿੱਕੀਤਾ ਪੁਰੀ ਦੀ ਹੋਈ ਨਿਯੁਕਤੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 8 ਨਵੰਬਰ 2025
ਦਿਨ-ਰਾਤ ਬਲੱਡ ਸੈਂਟਰ ਤੇ ਲੈਬ: ਸੇਵਾਵਾਂ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬੀ.ਡੀ.ਸੀ ਨੇ ਯੁਵਾ ਮਹਿਲਾ ਡਾਕਟਰ ਨਿੱਕੀਤਾ ਪੁਰੀ ਪੈਥਿਲੌਜਿਸਟ ਦੀ ਨਿਯੁਕਤੀ ਕੀਤੀ ਹੈ ਜੋ ਕਿ ਲੈਬ: ਦੀ ਕਮਾਂਡ ਸੰਭਾਲਣਗੇ । ਉਹ ਪੈਥੋਲੌਜੀ ਵਿੱਚ ਡੀ.ਐਨ.ਬੀ “ਪ੍ਰਿੰਸ ਅਲੀ ਖਾਂ ਹੌਸਪੀਟਲ ਮੁੰਬਈ” ਤੋਂ ਕਰਨ ਉਪ੍ਰੰਤ ਪੀ.ਡੀ ਐਂਡ ਐਸ.ਸੀ ਆਗਰਾ ਅਤੇ “ਸੁੱਖ-ਸਾਗਰ ਮੈਡੀਕਲ ਕਾਲਜ਼ ਐਂਡ ਹੌਸਪੀਟਲ ਜੱਬਲਪੁਰ” ਵਿਖੇ ਸੀਨੀਅਰ ਰੈਜ਼ੀਡੈਂਟ ਦੇ ਤੌਰ ਤੇ ਸੇਵਾ ਨਿਭਾ ਚੁੱਕੇ ਹਨ। ਉਹਨਾਂ ਵਲੋਂ ਡਿਊਟੀ ਸੰਭਾਲਣ ਦੀ ਰਸਮ ਵੇਲੇ ਬੀ.ਡੀ.ਸੀ ਦੇ ਪ੍ਰਧਾਨ ਐਸ.ਕੇ.ਸਰੀਨ, ਮੀਤ ਪ੍ਰਧਾਨ ਜੀ.ਐਸ.ਤੂਰ, ਸਕੱਤਰ ਜੇ.ਐਸ.ਗਿੱਦਾ ਤੇ ਵਿੱਤ ਸਕੱਤਰ ਪ੍ਰਵੇਸ਼ ਕੁਮਾਰ, ਡਾ: ਅਜੇ ਬੱਗਾ ਤੇ ਮੈਨੇਜਰ ਮਨਮੀਤ ਸਿੰਘ ਹਾਜਰ ਸਨ। ਮੁੱਖ ਅਹੁਦੇਦਾਰਾਂ ਨੇ ਡਾਕਟਰ ਨਿੱਕੀਤਾ ਪੁਰੀ ਦਾ ਸਵਾਗਤ ਕਰਦਿਆਂ ਉਹਨਾਂ ਲਈ ਸ਼ੁੱਭ ਕਾਮਨਾਵਾਂ ਪ੍ਰਗਟ ਕੀਤੀਆਂ। ਇਸ ਮੌਕੇ ਬੀ.ਟੀ.ਓ ਡਾਕਟਰ ਅਜੇ ਬੱਗਾ ਨੇ ਆਸ ਪ੍ਰਗਟ ਕੀਤੀ ਕਿ ਡਾਕਟਰ ਨਿੱਕੀਤਾ ਪੁਰੀ ਨਵੀਂ ਤਕਨੀਕ ਵਾਲ੍ਹੀ ਯੋਗਤਾ, ਮਿਹਨਤ ਤੇ ਸਮਾਜ ਸੇਵੀ ਸੋਚ ਨਾਲ ਬੀ.ਡੀ.ਸੀ.ਹਾਈ:ਟੈਕ ਲੈਬ: ਵਿੱਚ ਮਿਆਰੀ ਨਵੀਨ ਟੈਸਟਾਂ ਦਾ ਵਾਧਾ ਕਰਨਗੇ।